Monday, December 23, 2024

ਰੱਖੋ ਰੋਮਾਂ ਦੀ ਸੰਭਾਲ

ਗਿਆਨੀ ਬਲਦੇਵ ਸਿੰਘ ਸਾਬਤ ਸੂਰਤ ਗੁਰਸਿੱਖ, ਪਿਤਾ ਮੋਹਰ ਸਿੰਘ ਤੇ ਮਾਤਾ ਕਪੂਰ ਕੌਰ ਦੀ ਕੁੱਖੋਂ ਰਾਜਪੂਤ ਘਰਾਣੇ ਵਿੱਚ ਪੈਦਾ ਹੋਇਆ।baldev singhਇਹ ਪਰਿਵਾਰ ਪਿਛੋ ਭਾਵੇਂ ਪਾਕਿਸਤਾਨ ਨਾਲ ਸਬੰਧ ਰੱਖਦਾ ਹੈ, ਪਰ 47 ਦੀ ਵੰਡ ਮਗਰੋਂ, ਪਿੰਡ ਗਲਵੱਡੀ ਨੇੜੇ ਖੰਨਾ, ਜਿਨਾ ਲੁਧਿਆਣਾ ਵਿਖੇ ਆ ਵਸਿਆ। ਸੰਨ 1954 ਵਿੱਚ ਜਨਮੇ ਬਲਦੇਵ ਸਿੰਘ ਨੂੰ ਬਚਪਨ ਤੋਂ ਹੀ ਗੁਰਸਿੱਖ ਬਨਣ ਦਾ ਸ਼ੌਕ ਸੀ, ਇਹ ਸ਼ੋਕ ਉਨਾਂ ਨੇ ਨਿਰੰਤਰ ਅੱਜ ਤੱਕ ਜਿਉਂ ਦਾ ਤਿਉਂ ਸੰਭਾਲ ਕੇ ਰੱਖਿਆ ਹੈ, ਬਲਦੇਵ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨਾਂ ਦੇ ਦੋ ਬੇਟੇ ਤੇ ਦੋ ਬੇਟੀਆਂ ਨੇ ਸਾਰੇ ਹੀ ਵਿਆਹੇ ਹੋਏ ਨੇ, ਆਪਣੀ ਭਰ ਜਵਾਨੀ ਵਿੱਚ ਉਨਾਂ ਨੇ ਪੰਜਾਬ ਹੋਮਗਾਰਡ ਤੇ ਪੰਜਾਬ ਪੁਲਿਸ ਦੀ ਨੌਕਰੀ ਵੀ ਕੀਤੀ, ਪਰ ਇਹ ਰਾਸ ਨਾ ਆਈ ਤੇ ਉਨਾਂ ਨੇ ਅਸਤੀਫਾ ਦੇ ਕੇ ਆਪਣੇ ਦੋ ਪੁੱਤਰਾਂ ਨਾਲ ਵੱਡਿਆਂ ਘਰਾਂ ਨੂੰ ਰੰਗ ਰੋਗਨ (ਸਫੈਦੀ) ਕਰਨ ਦਾ ਕੰਮ ਵਿਢਿਆ ਹੋਇਆ ਹੈ ਤੇ ਆਪਣੇ ਕੰਮ ਤੋਂ ਪੂਰੇ ਸੰਤੁਸ਼ਟ ਨੇ।ਅਮਿ੍ਰਤਪਾਨ ਕਰਕੇ ਸੰਤ ਬਾਬਾ ਲਾਭ ਸਿੰਘ ਜੀ ਦੇ ਸੰਪਰਕ ਵਿੱਚ ਆ ਕੇ ਉਨਾਂ ਦੀ ਜੀਅ ਜਾਨ ਨਾਲ ਸੇਵਾ ਕੀਤੀ ਤੇ ਇਸ ਵੇਲੇ ਵੀ ਆਪਣੇ ਘਰ ਦੇ ਵਿੱਚ ਉਨਾਂ ਦੀ ਸੇਵਾ ਨੂੰ ਹੀ ਸਮਰਪਿਤ ਰਹਿੰਦੇ ਹਨ, ਹਰ ਰੋਜ਼ ਨਿੱਤਨੇਮ, ਸੈਰ, ਸਵੇਰੇ 3 ਵਜੇ ਉਠਣਾ, ਪਾਠ ਕਰਨਾ, ਗੁਰਦੁਆਰਾ ਸਾਹਿਬ ਦੀ ਸੇਵਾ ਕਰਨਾ, ਉਨਾਂ ਦੀ ਜਿੰਦਗੀ ਦਾ ਅਨਿਖੜਵਾਂ ਅੰਗ ਹੈ।
ਉਨਾਂ ਗੱਲ ਕਰਦਿਆਂ ਦੱਸਿਆ ਕਿ ਮੇਰਾ ਕੱਦ ਭਾਵੇਂ 5 ਫੁੱਟ 6ਇੰਚ ਹੈ, ਪਰ ਮੇਰੀ ਦਾੜੀ ਦੀ ਲੰਬਾਈ 6ਫੁੱਟ 1 ਇੰਚ ਹੈ। ਹਰ ਰੋਜ਼ ਕੇਸੀ ਇਸ਼ਨਾਨ ਕਰਨਾ ਦਾੜੇ ਦੀ ਸੰਭਾਲ ਕਰਨਾ ਤੇ ਉਸ ਨੂੰ ਪੂਰੀ ਤਰਾਂ ਠੱਪਕੇ ਮੈਂ ਹਰ ਰੋਜ਼ ਆਪਣੇ ਰੋਜਮਰਾ ਦੇ ਪਰਿਵਾਰਿਕ ਕੰਮ ਕਰਦਾ ਹਾਂ। ਸਵੇਰੇ 3 ਵਜੇ ਤੋਂ ਨਹਾਉਣ ਧੌਣ, ਦਾੜੇ ਨੂੰ ਸੰਭਾਲਣ ਤੇ ਪਾਠ ਪੁੂਜਾ ਵਿੱਚ ਮੈਨੂੰ ਹਰ ਰੋਜ਼ ਤਕਰੀਬਨ 3 ਘੰਟੇ ਦਾ ਸਮਾਂ ਲੱਗ ਜਾਂਦਾ ਹੈ। ਇਸ ਸਮੇਂ ਇਹ ਦਾੜੀ ਇੱਕ ਜਟਾਂ ਦਾ ਰੂਪ ਲੈ ਚੁੱਕੀ ਹੈ ਤੇ ਇਸ ਦੀ ਮੈਂ ਉਸ ਵਾਹਿਗੁਰੂ ਦੀ ਦਾਤ ਸਮਝ ਕੇ ਪ੍ਰਵਰਿਸ਼ ਕਰ ਰਿਹਾ ਹਾਂ, ਸਾਦਾ ਖਾਣ-ਪਾਣ ਹੀ, ਮੇਰਾ ਨਿਸ਼ਾਨਾ ਹੈ ਤੇ ਗੁਰਸਿੱਖੀ ਨੁੰੂ ਓੜ ਨਿਭਾਉਣ ਦਾ ਮੇਰਾ ਮਿਸ਼ਨ ਹੈ।ਸੇਵਾ ਭਾਵਨਾ ਦੀ ਗੱਲ ਕਰਦਿਆਂ ਬਲਦੇਵ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਵੀ ਸੇਵਾ ਕਰਦਾ ਹਾਂ ਪਰ ਪਰਿਵਾਰਕ ਜਿੰਮੇਵਾਰੀ ਕਰਕੇ ਮੈਂ ਦਸਵਾਂ ਦਸੌਂਧ ਕੱਢਣਾ ਕਦੇ ਨਹੀਂ ਭੁੱਲਦਾ।ਬਲਦੇਵ ਸਿੰਘ ਤੇ ਉਨਾਂ ਦੀ ਧਰਮਪਤਨੀ ਸ਼ਿੰਦਰ ਕੌਰ ਅੰਬਾਲੇ ਤੋਂ ਆਪਣੀ ਲੜਕੀ ਨੂੰ ਮਿਲਕੇ ਆ ਰਹੇ ਸਨ ਜਦੋਂ ਅਸੀਂ ਵੀ ਉਸੇ ਟ੍ਰੇਨ ਵਿੱਚ ਸਫਰ ਕਰ ਰਹੇ ਸਾਂ (ਮੈਂ (ਲੇਖਕ) ਤੇ ਡਾਕਟਰ ਸਾਧੂ ਰਾਮ ਲੰਗਿਆਣਾ) ਜਦੋਂ ਅਸੀਂ ਉਨਾਂ ਨਾਲ ਮੁਲਾਕਾਤ ਕਰਕੇ ਉਨਾਂ ਦੀ ਜਿੰਦਗੀ ਅਧਾਰਿਤ ਬਹੁਤ ਕੁੱਲ ਜਾਣਿਆਂ। ਜਦੋਂ ਉਨਾਂ ਨੁੰੂ ਪੁਛਿਆ ਕਿ ਤੁਸੀਂ ਅੱਜ ਦੀ ਭੜਕ ਚੁੱਕੀ ਜਵਾਨੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤਾਂ ਉਨਾਂ ਕਿਹਾ ਕਿ ਅਜੋਕੀ ਜਵਾਨੀ ਸਿਖੀ ਛੱਡਕੇ ਪਤਿਤਪੁਣੇ ਦੇ ਰਾਹ ਪੈ ਚੁੱਕੀ ਹੈ ਤੇ ਨਸ਼ਿਆਂ ਦੀ ਦਲਦਲ ਵਿੱਚ ਧੱਸਦੀ ਜਾ ਰਹੀ ਹੈ ਜੋ ਕਿ ਬਹੁਤ ਮਾੜੀ ਗੱਲ ਹੈ, ਸਾਡੇ ਗੁਰੂ ਸਹਿਬਾਨਾਂ ਨੇ ਗੁਰਸਿੱਖੀ ਦਾ ਐਸਾ ਬੂਟਾ ਲਾਇਆ ਜੋ ਜੁਗਾਂ ਜੁਗਾਂਤਰਾਂ ਤੱਕ ਸੰਭਾਲਣ ਦੀ ਅਤਿਅੰਤ ਲੋੜ ਹੈ। ਅਜੋਕੀ ਜਵਾਨੀ ਨੂੰ ਇਹ ਗੱਲ (ਗੁਰਸਿੱਖੀ) ਵਾਲੀ ਅਪਣਾਉਣੀ ਚਾਹੀਦੀ ਹੈ ਤੇ ਅਖੀਰਲੇ ਦਮ ਤੱਕ ਸਿੱਖੀ ਤੇ ਸਿੱਖੀ ਦੇ ਅਸੂਲਾਂ ਤੇ ਰੋਮਾਂ ਦੀ ਕਦਰ ਕਰਨੀ ਚਾਹੀਦੀ ਹੈ। ਜੋ ਕਿ ਸਾਡੇ ਪੁਰਖਿਆ ਤੇ ਸਾਡੇ ਗੁਰੂ ਸਹਿਬਾਨਾਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਤੇ ਉਨਾਂ ਨੇ ਗੁਰਸਿੱਖੀ ਲਈ ਆਪਣਾ ਪਰਿਵਾਰ ਤੱਕ ਵੀ ਵਾਰ ਦਿੱਤਾ। ਅਖੀਰ ਵਿੱਚ ਬਲਦੇਵ ਸਿੰਘ ਨੇ ਕਿਹਾ ਕਿ ਮੈਂ ਤਾਂ ਆਪਣੇ ਆਖਰੀ ਸਵਾਸਾਂ ਤੱਕ ਆਪਣੇ ਇਸ਼ਟ ਨੂੰ ਸਮਰਪਿਤ ਰਹਾਂਗਾ। ਮੈਂ ਅਤੇ ਮੇਰਾ ਪਰਿਵਾਰ ਸੇਵਾ ਭਾਵਨਾ ਕਰਦੇ ਰਹਾਂਗੇ।ਇਹ ਜਿੰਦਗੀ ਵਾਰ ਵਾਰ ਨਹੀਂ ਮਿਲਦੀ।ਆਪਣੇ ਗੁਰੂ ਦੇ ਹੋ ਕੇ ਤੇ ਨਿਮਾਣੇ ਬਣਕੇ ਰਹਿਣਾ ਜਿੰਦਗੀ ਦਾ ਮਿਸ਼ਨ ਹੋਣਾ ਚਾਹੀਦਾ ਹੈ।ਦੀਨ ਦੁੱਖੀ ਦੀ ਮੱਦਦ ਕਰਨਾ ਤੇ ਗੁਰੂ ਸਿੱਖੀ ਜੀਵਨ ਨੂੰ ਸਮਰਪਿਤ ਹੀ ਇਕ ਗੁਰਸਿੱਖ ਦੀ ਨਿਸ਼ਾਨੀ ਹੁੰਦੀ ਹੈ।

jasveer-sharma-dadahoor

 

 

 

 

 

ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
94176-22046

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply