ਫਾਜਿਲਕਾ, 3 ਜੁਲਾਈ (ਵਿਨੀਤ ਅਰੋੜਾ) – ਸਿਵਲ ਸਰਜਨ ਡਾ. ਬਲਦੇਵ ਰਾਜ ਅਤੇ ਸੀਐਚਸੀ ਡਬਵਾਲਾ ਕਲਾਂ ਦੇ ਐਸਐਮਓ ਡਾ. ਰਾਜੇਸ਼ ਕੁਮਾਰ ਸ਼ਰਮਾ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਸਬ ਸੇਂਟਰ ਰਾਣਾ ਵਿੱਚ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ। ਸੇਨੇਟਰੀ ਇੰਸਪੇਕਟਰ ਵਿਜੈ ਕੁਮਾਰ ਅਤੇ ਸਿਹਤ ਕਰਮਚਾਰੀ ਕ੍ਰਿਸ਼ਣ ਲਾਲ ਨੇ ਕੈਂਪ ਵਿੱਚ ਆਏ ਲੋਕਾਂ ਦਾ ਸਵਾਗਤ ਕੀਤਾ ।ਉਨ੍ਹਾਂ ਨੇ ਦੱਸਿਆ ਕਿ ਡੇਂਗੂ ਇੱਕ ਵਾਇਰਲ ਬੁਖਾਰ ਹੈ । ਇਹ ਇੱਕ ਪ੍ਰਕਾਰ ਦੇ ਮਾਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ ।ਡੇਂਗੂ ਬੁਖਾਰ ਅਕਸਰ ਮਹਾਂਮਾਰੀ ਦੇ ਰੂਪ ਵਿੱਚ ਫੈਲਦਾ ਹੈ ।ਉਨ੍ਹਾਂ ਨੇ ਡੇਂਗੂ ਬੁਖਾਰ ਦੇ ਲੱਛਣਾਂ ਬਾਰੇ ਦੱਸਿਆ ਕਿ ਇਹ ਬੁਖਾਰ ਇੱਕ ਦਮ ਤੇਜ ਬੁਖਾਰ, ਮੱਥੇ ਵਿੱਚ ਤੇਜ ਦਰਦ, ਮਨ ਕੱਚਾ ਹੋਣਾ, ਉਲਟੀਆਂ ਆਣਾ, ਪੱਠਿਆਂ ਵਿੱਚ ਦਰਦ ਹੋਣਾ ਆਦਿ ਸ਼ਾਮਿਲ ਹੈ ।ਇਸ ਮੌਕੇ ਕ੍ਰਿਸ਼ਣ ਲਾਲ ਧੰਜੂ ਅਤੇ ਦਿਲਦੀਪ ਕੌਰ (ਏਐਨਐਮ) ਨੇ ਦੱਸਿਆ ਕਿ ਆਪਣੇ ਘਰਾਂ ਦੇ ਆਸਪਾਸ ਪਾਣੀ ਖੜਾ ਨਾਂ ਹੋਣ ਦਿਓ ।ਕੂਲਰਾਂ ਵਿੱਚ ਪਾਣੀ ਸਮੇਂ ਤੇ ਬਦਲਦੇ ਰਹੇ । ਸੋਂਦੇ ਸਮੇਂ ਪੂਰੀ ਬਾਜੂ ਵਾਲੇ ਕੱਪੜਿਆਂ ਦਾ ਇਸਤੇਮਾਲ ਕਰੋ ਅਤੇ ਮੱਛਰਦਾਨੀ ਦਾ ਇਸਤੇਮਾਲ ਕਰੋ ।ਇਸ ਕੈਂਪ ਵਿੱਚ ਵਿਜੈ ਕੁਮਾਰ, ਕ੍ਰਿਸ਼ਣ ਲਾਲ, ਇਨਦੀਪ ਕੌਰ (ਏਐਨਐਮ), ਪ੍ਰਕਾਸ਼ ਰਾਣੀ ਅਤੇ ਸਮੂਹ ਸਟਾਫ ਮੌਜੂਦ ਸੀ ।