Thursday, October 17, 2024

ਸਿੱਖਿਆ ਸੰਸਾਰ

ਮਾਤਾ ਸਾਹਿਬ ਕੌਰ ਮਾਡਰਨ ਸੀਨੀ. ਸਕੈਡੰਰੀ ਸਕੂਲ ਦਾ ਸਲਾਨਾ ਸਮਰੋਹ ਕਰਵਾਇਆ

ਤਰਨ ਤਾਰਨ 14, ਫਰਵਰੀ (ਪੰਜਾਬ ਪੋਸਟ ਬਿਊਰੋ) – ਮਾਤਾ ਸਾਹਿਬ ਕੌਰ ਮਾਡਰਨ ਸੀਨ. ਸਕੈਡੰਰੀ ਸਕੂਲ ਭਰੋਵਾਲ ਵਿਖੇ ਸਲਾਨਾਂ ਇਨਾਮ ਵੰਡ ਸਮਰੋਹ ਅਤੇ ਸਭਿਆਚਾਰਕ ਪ੍ਰੋਗਰਾਮ ਸਕੂਲ ਦੇ ਐਮ.ਡੀ ਤਜਿੰਦਰ ਸਿੰਘ ਪ੍ਰਿੰਸ ਅਤੇ ਸਕੂਲ ਦੇ ਚੇਅਰਪਰਸਨ ਸ਼੍ਰੀਮਤੀ ਸੁਖਵਿੰਦਰ ਕੌਰ ਦੀ ਅਗਵਾਈ ਤੇ ਪ੍ਰਿੰਸੀਪਲ ਮੈਡਮ ਜੋਯਤੀ ਦੀ ਹਾਜਰੀ ਵਿਚ ਕਰਵਾਇਆ ਗਿਆ।ਮੈਂਬਰ ਪਾਰਲੀਮੈਂਟ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਮੁੱਖ ਮਹਿਮਾਨ ਤੇ ਸਾਬਕਾ ਵਿਧਾਇਕ ਰਵਿੰਦਰ …

Read More »

ਅਧਿਆਪਕ ਚੇਤਨਾ ਮੰਚ ਦੀ ਵਜ਼ੀਫ਼ਾ ਪ੍ਰੀਖਿਆ ’ਚ ਬੈਠੇ 330 ਪ੍ਰੀਖਿਆਰਥੀ

ਸਮਰਾਲਾ, 14 ਫਰਵਰੀ (ਪੰਜਾਬ ਪੋਸਟ- ਕੰਗ) – ਸਵ: ਮਹਿਮਾ ਸਿੰਘ ਕੰਗ ਦੁਆਰਾ ਬੱਚਿਆਂ ਦੇ ਵਧੀਆ ਭਵਿੱਖ ਲਈ ਸੰਜੋਏ ਸੁਪਨੇ ਨੂੰ ਪੂਰਾ ਕਰਨ ਲਈ ਸਥਾਪਤ ਕੀਤੇ ਅਧਿਆਪਕ ਚੇਤਨਾ ਮੰਚ ਸਮਰਾਲਾ ਵੱਲੋਂ ਦਸਵੀਂ ਜਮਾਤ ਦੀ ਵਜ਼ੀਫਾ ਪ੍ਰੀਖਿਆ ਸਥਾਨਕ ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ ਸਮਰਾਲਾ ਵਿਖੇ ਲਈ ਗਈ, ਜਿਸ ਵਿੱਚ ਵੱਖ ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ’ਚ ਪੜ੍ਹਦੇ ਦਸਵੀਂ ਜਮਾਤ ਦੇ 330 ਵਿਦਿਆਰਥੀਆਂ …

Read More »

ਵਿਦਿਆਰਥਣਾਂ ਨੂੰ ਸਿਹਤ ਸੰਭਾਲ ਤੇ ਸੁਰੱਖਿਆ ਸਬੰਧੀ ਕਾਨੂੰਨਾਂ ਦੀ ਦਿੱਤੀ ਜਾਣਕਾਰੀ

ਸਮਰਾਲਾ, 14 ਫਰਵਰੀ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ ਗੋਸਲਾਂ ਵਿਖੇ ਗੀਤਾਂਜਲੀ ਵਰਸੇਟਾਈਲ ਇੰਟਰਪ੍ਰਾਈਜ਼ਿਜ਼ ਪ੍ਰਾਈਵੇਟ ਲਿਮ: ਦੇ ਸਹਿਯੋਗ ਲੜਕੀਆਂ ਦੀ ਸਿਹਤ ਅਤੇ ਸਫਾਈ ਸਬੰਧੀ ਪਿ੍ਰੰਸੀਪਲ ਸੰਜੀਵ ਕੁਮਾਰ ਸੱਦੀ ਦੀ ਰਹਿਨੁਮਾਈ ਹੇਠ ਇੱਕ ਰੋਜ਼ਾ ਗਿਆਨ ਵਰਧਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਵਿੱਚ ਕਰਵਾਏ ਇੱਕ ਸਾਦੇ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਜਨਾਨਾ ਰੋਗਾਂ ਦੇ ਮਾਹਰ …

Read More »

ਮੋਨਟੈਂਸਰੀ ਖਾਲਸਾ ਅਕੈਡਮੀ ਅਰਜਨ ਮਾਗਾਂ ਵਿਖੇ ਸਲਾਨਾ ਇਨਾਮ ਵੰਡ ਸਮਾਗਮ

ਚੌਂਕ ਮਹਿਤਾ, 13 ਫਰਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਇਲਾਕੇ ਦੀ ਨਾਮਵਾਰ ਸੰਸਥਾ ਮੋਨਟੈਂਸਰੀ ਖਾਲਸਾ ਅਕੈਡਮੀ (ਸੀਨੀ. ਸੈਕੰਡਰੀ) ਅਰਜਨ ਮਾਗਾਂ ਦਾ ਸਲਾਨਾ ਇਨਾਮ ਵੰਡ ਸਮਾਗਮ ਹੋਇਆ ਜਿਸ ਸੀ ਸੁਰੂਅਤ ਸਬਦ ਗਾਇਨ ਨਾਲ ਕੀਤੀ ਇਸ ਤੋ ਬਆਦ ਬੱਚਿਆਂ ਵੱਲੋਂ ਸਾਜਿਕ ਕੁਰਤੀਆਂ ਨੂੰ ਦਰਸਾਉਦੀਆਂ ਸਕਿੱਟਾਂ ਅਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ।ਭੰਗੜਾ, ਗਿੱਧਾ ਅਤ ਗਤਕੇ ਦੀਆਂ ਝਾਕੀਆਂ ਨੇ ਆਏ ਹੋਏ ਮਾਤਾ-ਪਿਤਾ ਨੂੰ ਸੰਸਥਾ ਦੀ …

Read More »

ਖਾਲਸਾ ਕਾਲਜ ਦੇ ਪ੍ਰੋਫੈਸਰ ਨੂੰ ਮਿਲਿਆ ‘ਬੈਸਟ ਸਾਇੰਸ ਟੀਚਰ’ ਐਵਾਰਡ

ਅੰਮ੍ਰਿਤਸਰ, 13 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਦੇ ਜੂਆਲੋਜੀ ਵਿਭਾਗ ਦੇ ਪ੍ਰੋ: ਡਾ. ਜਸਵਿੰਦਰ ਸਿੰਘ ਨੂੰ ਪੰਜਾਬ ਅਕੈਡਮੀ ਆਫ਼ ਸਾਇੰਸ ਪਟਿਆਲਾ ਵੱਲੋਂ ‘ਡਾ. ਰੌਸ਼ਨ ਲਾਲ ਅਗਰਵਾਲ ਬੈਸਟ ਸਾਇੰਸ ਟੀਚਰ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਡਾ. ਜਸਵਿੰਦਰ ਸਿੰਘ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਬਾਕੀ ਅਧਿਆਪਕਾਂ ਨੂੰ ਵੀ ਰਿਸਰਚ ’ਚ …

Read More »

ਖਾਲਸਾ ਕਾਲਜ ਲਾਅ ਵਿਖੇ ਆਰਟ ਆਫ਼ ਲਿਵਿੰਗ ਯੂਥ ਇੰਮਪਾਵਰਮੈਂਟ ਤੇ ਸਕਿੱਲ ਪ੍ਰੋਗਰਾਮ

ਅੰਮ੍ਰਿਤਸਰ, 13 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਆਫ਼ ਲਾਅ ਵਿਖੇ ਆਰਟ ਆਫ਼ ਲਿਵਿੰਗ ਯੂਥ ਇੰਮਪਾਵਰਮੈਂਟ ਅਤੇ ਸਕਿੱਲ ਪ੍ਰੋਗਰਾਮ ਕਰਵਾਇਆ ਗਿਆ, ਕਾਲਜ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਆਯੋਜਿਤ ਕੀਤਾ ਜਿਸ ’ਚ ਮੁੱਖ ਮਹਿਮਾਨ ਸ੍ਰੀ ਸੌਰਵ ਕੂਪਰ, ਆਰਟ ਆਫ਼ ਲਿਵਿੰਗ ਫਾਊਂਡੇਸ਼ਨ ਅਤੇ ਮਿਸ ਦੀਪਿਕਾ ਮਲਹੋਤਰਾ, ਵਲੰਟੀਅਰ ਵੀ ਹਾਜਰ ਸਨ। ਸੈਮੀਨਾਰ ਦਾ ਆਗਾਜ਼ ਕਾਲਜ ਦੇ ਅਸਿਸਟੈਂਟ ਪ੍ਰੋਫੈਸਰ …

Read More »

ਭਵਨ ਨਿਰਮਾਣ ‘ਚ ਊਰਜਾ ਦੀ ਬਚਤ ਵਿਸ਼ੇ ‘ਤੇ ਸਿਖਲਾਈ ਪ੍ਰੋਗਰਾਮ ਆਯੋਜਿਤ

ਊਰਜਾ ਦੀ ਸੰਭਾਲ ਇਕ ਵੱਡੀ ਚੁਣੌਤੀ- ਵਿਦਵਾਨ ਅੰਮ੍ਰਿਤਸਰ, 13 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਭਵਨ ਨਿਰਮਾਣ ਵਿਚ ਊਰਜਾ ਦੀ ਬਚਤ ਵਿਸ਼ੇ ‘ਤੇ ਇਕ ਰੋਜ਼ਾ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਹ ਪ੍ਰੋਗਰਾਮ ਯੂਨੀਵਰਸਿਟੀ ਦੇ ਆਰਕੀਟੈਕਚਰ ਵਿਭਾਗ ਅਤੇ ਭਾਈ ਲਾਲੋ ਉਸਾਰੀ ਵਿਭਾਗ ਵੱਲੋਂ ਪੰਜਾਬ ਊਰਜਾ ਵਿਕਾਸ ਏਜੰਸੀ (ਪੀ.ਈ.ਡੀ.ਏ) ਅਤੇ ਡਿਜ਼ਾਇਨ 2 ਓਕੁਪੈਂਸੀ ਸਰਵਿਸਿਜ਼ ਐਲ.ਐਲ.ਪੀ (ਡੀ …

Read More »

ਬਾਇਓਟੈਕਨਾਲੌਜੀ ਤੇ ਆਰਕੀਟੈਕਚਰ ਵਿਭਾਗ ਦੀਆਂ ਉਪਲਬਧੀਆਂ ਤੋਂ ਕਰਵਾਇਆ ਜਾਣੂ

ਅੰਮ੍ਰਿਤਸਰ, 13 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਇਓਟੈਕਨਾਲੌਜੀ ਅਤੇ ਆਰਕੀਟੈਕਚਰ ਵਿਭਾਗ ਵੱਲੋਂ ਆਪਣੀਆਂ ਭਵਿੱਖਮੁਖੀ ਯੋਜਨਾਵਾਂ ਅਤੇ ਕਾਰਜਪ੍ਰਣਾਲੀ ਸਬੰਧੀ ਜਾਣਕਾਰੀ ਯੂਨੀਵਰਸਿਟੀ ਦੀ ਸਿੰਡੀਕੇਟ ਦੀ ਮੀਟਿੰਗ ਵਿਚ ਦਿੱਤੀ ਗਈ।ਦੋਵਾਂ ਵਿਭਾਗਾਂ ਦੇ ਮੁਖੀਆਂ ਵੱਲੋਂ ਪੇਸ਼ਕਾਰੀ ਜ਼ਰੀਏ ਮੈਂਬਰਾਂ ਨੂੰ ਜਾਣੂ ਕਰਵਾਇਆ ਗਿਆ। ਬਾਇਓਟੈਕਨਾਲੋਜੀ ਵਿਭਾਗ ਦੇ ਮੁਖੀ ਪ੍ਰੋ. ਪ੍ਰਤਾਪ ਕੁਮਾਰ ਪਤੀ ਨੇ ਸਿੰਡੀਕੇਟ ਮੈਂਬਰਾਂ ਨੂੰ ਵਿਭਾਗ ਦੁਆਰਾ ਕੀਤੇ …

Read More »

ਚੰਗੇ ਸਮਾਜ ਲਈ ਮਹਿਲਾ ਸਸ਼ਕਤੀਕਰਨ ਜਰੂਰੀ – ਪ੍ਰੋ. ਸ਼ਵੇਤਾ

ਉਚ ਸਿੱਖਿਆ ਵਿਚ ਮਹਿਲਾ ਮੈਨੇਜਰ ਦੇ ਸਮਰੱਥਾ ਨਿਰਮਾਣ ਪ੍ਰੋਗਰਾਮ ਵਿਸ਼ੇ ‘ਤੇ ਤਿੰਨ ਰੋਜ਼ਾ ਵਰਕਸ਼ਾਪ ਅੰਮ੍ਰਿਤਸਰ, 13 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਉੱਚ ਸਿੱਖਿਆ ਵਿਚ ਮਹਿਲਾ ਮੈਨੇਜਰ ਦੇ ਸਮਰੱਥਾ ਨਿਰਮਾਣ ਪ੍ਰੋਗਰਾਮ ਵਿਸ਼ੇ ‘ਤੇ ਤਿੰਨ ਰੋਜ਼ਾ ਵਰਕਸ਼ਾਪ ਕਰਵਾਈ ਗਈ।ਇਸ ਵਰਕਸ਼ਾਪ ਦਾ ਆਯੋਜਨ ਯੂਨੀਵਰਸਿਟੀ ਦੇ ਪੰਜਾਬ ਸਕੂਲ ਆਫ ਇਕਨਾਮਿਕਸ ਵੱਲੋਂ ਰਾਜੀਵ ਗਾਂਧੀ ਨੈਸ਼ਨਲ ਇੰਸਟੀਚਿਊਟ ਆਫ ਯੂਥ …

Read More »