ਅੰਮ੍ਰਿਤਸਰ, 3 ਮਈ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਪੱਛਮੀ ਬੰਗਾਲ ਅੰਦਰ ਵਿਧਾਨ ਸਭਾ ਚੋਣਾ ’ਚ ਭਾਰੀ ਬਹੁਮਤ ਹਾਸਲ ਕਰਨ ਤੇ ਮਮਤਾ ਬੈਨਰਜ਼ੀ ਨੂੰ ਵਧਾਈ ਦਿੱਤੀ ਹੈ।ਜਾਰੀ ਪ੍ਰੈਸ ਬਿਆਨ ਵਿਚ ਬੀਬੀ ਜਗੀਰ ਕੌਰ ਨੇ ਆਖਿਆ ਕਿ ਮਮਤਾ ਬੈਨਰਜੀ ਨੇ ਕਠਨ ਹਲਾਤਾਂ ‘ਚ ਭਾਰੀ ਦਬਾਅ ਹੋਣ ਦੇ ਬਾਵਜ਼ਦ ਵੀ ਸ਼ੇਰਾਂ ਵਾਂਗ ਮੁਕਾਬਲਾ ਦਿੰਦਿਆਂ ਆਪਣੇ …
Read More »ਰਾਸ਼ਟਰੀ / ਅੰਤਰਰਾਸ਼ਟਰੀ
ਟੀ.ਐਮ.ਸੀ ਨੇ ਨੰਦੀਗ੍ਰਾਮ ‘ਚ ਵੋਟਾਂ ਦੀ ਦੁਬਾਰਾ ਗਿਣਤੀ ਦੀ ਕੀਤੀ ਮੰਗ
ਅੰਮ੍ਰਿਤਸਰ, 2 ਮਈ (ਪੰਜਾਬ ਪੋਸਟ ਬਿਊਰੋ) – ਟੀ.ਐਮ.ਸੀ ਨੇ ਨੰਦੀਗ੍ਰਾਮ ‘ਚ ਪਾਰਟੀ ਪ੍ਰਮੁੱਖ ਮਮਤਾ ਬੈਨਰਜ਼ੀ ਦੀ ਹਾਰ ਤੋਂ ਬਾਅਦ ਪੱਛਮੀ ਬੰਗਾਲ ਦੇ ਚੋਣ ਕਮਿਸ਼ਨ ਨੂੰ ਮਿਲ ਕੇ ਵੋਟਾਂ ਦੀ ਦੁਬਾਰਾ ਗਿਣਤੀ ਦੀ ਮੰਗ ਕੀਤੀ ਹੈ।ਮਿਲੀ ਜਾਣਕਾਰੀ ਅਨੁਸਾਰ ਟੀ.ਐਮ.ਸੀ ਪਾਰਟੀ ਦਾ ਵਫਦ ਚੋਣ ਕਮਿਸ਼ਨ ਦੇ ਦਫਤਰ ਪਹੁੰਚਿਆ ਅਤੇ ਵੋਟਾਂ ਦੀ ਗਿਣਤੀ ਮੁੜ ਕਰਵਾਉਣ ਦੀ ਮੰਗ ਕੀਤੀ ਹੈ।ਦੱਸਣਯੋਗ ਹੈ ਕਿ ਨੰਦੀਗ੍ਰਾਮ ਸੀਟ …
Read More »ਨੰਦੀਗ੍ਰਾਮ ਤੋਂ ਟੀ.ਐਮ.ਸੀ ਸੁਪਰੀਮੋ ਮਮਤਾ ਬੈਨਰਜ਼ੀ ਜਿੱਤੀ, ਭਾਜਪਾ ਦੇ ਸੁਭੇਂਦੋ ਅਧਿਕਾਰੀ ਹਾਰੇ
ਅੰਮ੍ਰਿਤਸਰ, 2 ਮਈ (ਪੰਜਾਬ ਪੋਸਟ ਬਿਊਰੋ) – ਪੱਛਮੀ ਬੰਗਾਲ ਦੇ ਵਿਧਾਨ ਸਭਾ ਹਲਕੇ ਨੰਦੀਗ੍ਰਾਮ ਤੋਂ ਟੀ.ਐਮ.ਸੀ ਸੁਪਰੀਮੋ ਮਮਤਾ ਬੈਨਰਜ਼ੀ ਅਤੇ ਭਾਜਪਾ ਉਮੀਦਵਾਰ ਸੁਭੇਂਦੋ ਅਧਿਕਾਰੀ ਦੇ ਦਰਮਿਆਨ ਸਵੇਰ ਤੋਂ ਹੀ ਕਾਂਟੇ ਦੀ ਟੱਕਰ ਚੱਲ ਰਹੀ ਸੀ।ਇਸ ਸੀਟ ‘ਤੇ ਭਾਜਪਾ ਦੇ ਸੁਭੇਂਦੋ ਅਧਿਕਾਰੀ ਤੇ ਮਮਤਾ ਬੈਨਰਜ਼ੀ ਅੱਗੇ ਪਿੱਛੇ ਚੱਲਦੇ ਰਹੇ।ਪਰ ਹੁਣ ਦੀ ਜਾਣਕਾਰੀ ਅਨੁਸਾਰ ਮਮਤਾ ਬੈਨਰਜ਼ੀ 1200 ਵੋਟਾਂ ਦੇ ਫਰਕ ਨਾਲ ਜਿੱਤ …
Read More »ਗੁਰੂਆਂ ਦੇ ਦਰਸਾਏ ਮਾਰਗ ਅਨੁਸਾਰ ਚੱਲ ਕੇ ਜ਼ਾਬਰ ਹਕੂਮਤ ਦਾ ਕਰਾਂਗੇ ਮੁਕਾਬਲਾ – ਉਗਰਾਹਾਂ
ਨਵੀਂ ਦਿੱਲੀ, 2 ਮਈ (ਜਗਸੀਰ ਲੌਂਗੋਵਾਲ) – ਟਿਕਰੀ ਬਾਰਡਰ ਵਿਖੇੇ ਗ਼ਦਰੀ ਗੁਲਾਬ ਕੌਰ ਨਗਰ ‘ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਟੇਜ਼ ਤੋਂ ਆਪਣੇ ਸੰਬੋਧਨ ‘ਚ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਗੁਰੂਆਂ ਦੇ ਦਰਸਾਏ ਮਾਰਗਾਂ ‘ਤੇ ਚੱਲਦੇ ਹੋਏ ਉਨ੍ਹਾਂ ਦੇ ਵਾਰਸਾਂ ਨੂੰ ਅੱਜ ਦੀਆਂ ਜ਼ਾਬਰ ਹਕੂਮਤਾਂ ਦੇ ਖਿਲਾਫ ਵੀ ਉਨ੍ਹਾਂ ਦੇ ਜ਼ਬਰ ਦਾ ਮੁਕਾਬਲਾ ਸਬਰ …
Read More »ਸਾਈਨ ਮੁੰਬਈ ਸਟੇਸ਼ਨ ‘ਤੇ ਗੁਰੂ ਤੇਗ਼ ਬਹਾਦਰ ਜੀ ਦੀ ਵੱਡ ਅਕਾਰੀ ਸੁੰਦਰ ਤਸਵੀਰ ਪੱਕੇ ਤੌਰ ‘ਤੇ ਸਥਾਪਿਤ
ਲੋੜਵੰਦਾਂ ਨੂੰ ਆਕਸੀਜਨ ਸਿਲੰਡਰ ਵੰਡਦਿਆਂ ਮੁੰਬਈ ਦੀਆਂ ਸੰਗਤਾਂ ਨੇ ਮਨਾਇਆ 400 ਸਾਲਾ ਪ੍ਰਕਾਸ਼ ਪੁਰਬ – ਸਿੱਧੂ, ਸ਼ੈਟੀ ਅੰਮ੍ਰਿਤਸਰ/ ਮੁੰਬਈ, 2 ਮਈ (ਪੰਜਾਬ ਪੋਸਟ ਬਿਊਰੋ) – ਧੰਨ ਧੰਨ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸੰਗਤ ਵਲੋਂ ਦੇਸ਼ ਦੇ ਕੋਨੇ ਕੋਨੇ ‘ਚ ਪੂਰੀ ਸ਼ਰਧਾ ਸਤਿਕਾਰ ਨਾਲ ਮਨਾਇਆ ਗਿਆ।ਨਵੀਂ ਮੁੰਬਈ ਦੀ ਸਿੱਖ ਸੰਗਤ ‘ਚ ਭਾਰੀ ਉਤਸ਼ਾਹ ਦੇਖਿਆ ਗਿਆ।ਸਾਈਨ …
Read More »400 ਸਾਲਾ ਪ੍ਰਕਾਸ਼ ਪੁਰਬ ਸਮਰਪਿਤ ਆਧੁਨਿਕ ਹਸਪਤਾਲ ਸਥਾਪਿਤ ਕਰੇ ਸਿੱਖ ਕੌਮ – ਗਿਆਨੀ ਹਰਪ੍ਰੀਤ ਸਿੰਘ
ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਅੰਮ੍ਰਿਤਸਰ, 1 ਮਈ (ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਅਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਰਧਾ ਤੇ ਸਤਿਕਾਰ ਨਾਲ …
Read More »ਗੁਰਸਿੱਖ ਬਣੀ ਅੰਗਰੇਜ਼ ਲੜਕੀ ਨੇ ਪੰਜਾਬ ਪੁੱਜ ਕੇ ਗੁਰਮਰਿਆਦਾ ਅਨੁਸਾਰ ਕਰਵਾਇਆ ਵਿਆਹ
ਸੰਗਰੂਰ, 30 ਅਪ੍ਰੈਲ (ਜਗਸੀਰ ਲੌਂਗੋਵਾਲ) – ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਗੁਰਸਿੱਖ ਬਣੀ ਨਿਊਜ਼ੀਲੈਂਡ ਦੀ ਅੰਗਰੇਜ਼ ਲੜਕੀ ਨੇ 7 ਸਮੁੰਦਰੋਂ ਪਾਰ ਭਾਰਤ ਪੁੱਜ ਕੇ ਸੰਗਰੂਰ ਜ਼ਿਲੇ ਦੇ ਪਿੰਡ ਸ਼ੇਰੋਂ ਦੇ ਗੁਰਸਿੱਖ ਲੜਕੇ ਨਾਲ ਪੂਰਨ ਗੁਰਮਰਿਆਦਾ ਅਨੁਸਾਰ ਵਿਆਹ ਕਰਵਾਇਆ ਹੈ।ਨਿਊਜੀਲੈਂਡ ਦੇ ਸ਼ਹਿਰ ਕਰਾਈਸ ਚਰਚ ਦੀ ਮੂਲ ਨਿਵਾਸੀ ਅੰਬਰ ਕੈਟਲਿਨ ਡੋਨਾਲਡ ਦਾ ਵਿਆਹ ਪਿੰਡ ਸ਼ੇਰੋਂ ਨਿਵਾਸੀ ਰੂਪ ਸਿੰਘ ਸ਼ੇਰੋਂ ਦੇ ਸਪੁੱਤਰ …
Read More »ਗੁਰਦੁਆਰਾ ਗ੍ਰੇਟਰ ਕੈਲਾਸ਼ ਵਿਖੇ ਆਕਸੀਜਨ ਲੰਗਰ ਦੀ ਹੋਈ ਸ਼ੁਰੂਆਤ
ਸਾਡੀ ਕੋਸ਼ਿਸ਼ ਹੈ ਕਿ ਆਕਸੀਜਨ ਦੀ ਕਮੀ ਨਾਲ ਕਿਸੇ ਦਾ ਸਾਹ ਨਾ ਘੁੱਟੇ – ਜੀ.ਕੇ ਨਵੀਂ ਦਿੱਲੀ, 29 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਗੁਰਦਵਾਰਾ ਸਿੰਘ ਸਭਾ ਗ੍ਰੇਟਰ ਕੈਲਾਸ਼ ਪਾਰਟ 1 (ਪਹਾੜੀ ਵਾਲਾ) ਦੀ ਪ੍ਰਬੰਧਕ ਕਮੇਟੀ ਵਲੋਂ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੇ ਸਹਿਯੋਗ ਨਾਲ ਕੋਵਿਡ ਮਰੀਜ਼ਾ ਲਈ ਆਕਸੀਜਨ ਲੰਗਰ ਦੀ ਸ਼ੁਰੂਆਤ ਆਕਸੀਜਨ ਸਿਲੈਂਡਰ …
Read More »ਸਿੱਖਿਆ ਤੇ ਅਧਿਆਪਕ ਮਾਰੂ ਫ਼ੈਸਲਿਆਂ ਖਿਲਾਫ਼ ਸਾਂਝੇ ਅਧਿਆਪਕ ਮੋਰਚੇ ਨੇ ਜਤਾਇਆ ਸਖ਼ਤ ਰੋਸ
ਸਿੱੱਖਿਆ ਮੰਤਰੀ ਤੋਂ ਸੈਕੰਡਰੀ ਸਕੂਲਾਂ ਵਿੱਚ ਪ੍ਰੀ ਨਰਸਰੀ ਤੋਂ ਜਮਾਤਾਂ ਸ਼ੁਰੂ ਕਰਨ ਦਾ ਫ਼ੈਸਲਾ ਰੱਦ ਕਰਨ ਦੀ ਮੰਗ ਅੰਮ੍ਰਿਤਸਰ, 30 ਅਪ੍ਰੈਲ (ਸੁਖਬੀਰ ਸਿੰਘ) – ਸਾਂਝਾ ਅਧਿਆਪਕ ਮੋਰਚਾ ਪੰਜਾਬ ਨੇ ਨਿੱਜੀਕਰਨ ਅਤੇ ਵਪਾਰੀਕਰਨ ਪੱਖੀ, ਨਵੀਂ ਰਾਸ਼ਟਰੀ ਸਿੱਖਿਆ ਨੀਤੀ 2020 ਤਹਿਤ ਪੰਜਾਬ ਵਿੱਚ ਪ੍ਰੀ ਨਰਸਰੀ ਤੋਂ ਬਾਰ੍ਹਵੀਂ ਜਮਾਤਾਂ ਨੂੰ ਸੀਨੀਅਰ ਸੈਕੰਡਰੀ ਸਕੂਲਾਂ ‘ਚ ਚਲਾ ਕੇ “ਕੰਪਲੈਕਸ ਸਕੂਲ” ਦਾ ਏਜੰਡਾ ਲਾਗੂ ਕਰਨ ਨੂੰ …
Read More »ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਦੇ ਸਮਾਗਮ ਸ਼ੁਰੂ
ਗੁ. ਗੁਰੂ ਕੇ ਮਹਿਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਅੰਮ੍ਰਿਤਸਰ, 29 ਅਪ੍ਰੈਲ (ਗੁਰਪ੍ਰੀਤ ਸਿੰਘ) – ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਥਕ ਰਵਾਇਤਾਂ ਅਨੁਸਾਰ ਗੁਰਮਤਿ ਸਮਾਗਮਾਂ ਦੀ ਸ਼ੁਰੂਆਤ ਕੀਤੀ ਗਈ।ਇਸ ਸਬੰਧ ਵਿਚ ਗੁਰੂ ਸਾਹਿਬ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ …
Read More »