Sunday, September 8, 2024

ਪੰਜਾਬ

ਸਲਾਈਟ ਦੇ ਕੇਂਦਰੀ ਵਿਦਿਆਲਿਆ ਵਿਖੇ ਰੁੱਖ ਲਗਾ ਕੇ ਮਨਾਇਆ ਵਿਸ਼ਵ ਆਬਾਦੀ ਦਿਵਸ

ਸੰਗਰੂਰ, 14 ਜੁਲਾਈ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਟਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਦੇ ਕੇਂਦਰੀ ਵਿਦਿਆਲਿਆ ਵਿਖੇ ਅੱਜ ਵਿਸ਼ਵ ਜਨਸੰਖਿਆ ਦਿਵਸ ਮੌਕੇ ਸਕਾਊਟ ਗਾਈਡ ਅਤੇ ਈਕੋ ਕਲੱਬ ਦੇ ਸਾਂਝੇ ਉਪਰਾਲੇ ਤਹਿਤ ਸਕੂਲ ਪ੍ਰਿੰਸੀਪਲ ਹਰੀਹਰ ਯਾਦਵ ਦੀ ਅਗਵਾਈ ‘ਚ ਵਿਦਿਆਰਥੀਆਂ, ਅਧਿਆਪਕਾਂ ਅਤੇ ਸਕੂਲ ਸਟਾਫ਼ ਨੇ ਰੁੱਖ ਲਗਾ ਕੇ ਅਬਾਦੀ ਵਧਾਉਣ ਦੀ ਬਜ਼ਾਏ ਰੁੱਖਾਂ ਦੀ ਮਿਕਦਾਰ ਵਧਾਉਣ ਦਾ ਪ੍ਰਣ ਲਿਆ।ਇਸ ਸਮੇਂ ਵੱਖ-ਵੱਖ …

Read More »

‘ਆਪ ਦੀ ਸਰਕਾਰ, ਆਪ ਦੇ ਦੁਆਰ’ ਕੈਂਪਾਂ ‘ਚ ਲੋਕਾਂ ਦੇ ਸਮੇਂ ਤੇ ਪੈਸੇ ਦੀ ਹੋ ਰਹੀ ਹੈ ਬੱਚਤ – ਮਿਆਦੀਆ

ਅੰਮ੍ਰਿਤਸਰ, 10 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਇਕੋ ਛੱਤ ਹੇਠ ਵੱਖ-ਵੱਖ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਲਗਾਏ ਜਾ ਰਹੇ ਕੈਂਪਾਂ ਵਿੱਚ ਲੋਕਾਂ ਦੇ ਸਮੇਂ ਅਤੇ ਪੈਸੇ ਦੋਵਾਂ ਦੀ ਬਚਤ ਹੋ ਰਹੀ ਹੈ ਅਤੇ ਇਸ ਦੇ ਨਾਲ ਹੀ ਲੋਕਾਂ ਨੂੰ …

Read More »

ਅਸ਼ੀਰਵਾਦ ਸਕੀਮ ਤਹਿਤ ਜਿਲ੍ਹੇ ‘ਚ 5411 ਲਾਭਪਾਤਰੀਆਂ ਨੂੰ 27.59 ਕਰੋੜ ਦੀ ਰਾਸ਼ੀ ਜਾਰੀ-ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 10 ਜੁਲਾਈ (ਸੁਖਬੀਰ ਸਿੰਘ) – ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਸ਼੍ਰੀਮਤੀ ਬਲਜੀਤ ਕੌਰ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਗਰੀਬ ਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਵਿਆਹ ਮੌਕੇ ਅਸ਼ੀਰਵਾਦ ਸਕੀਮ ਤਹਿਤ ਜਿਲ੍ਹਾ ਅੰਮ੍ਰਿਤਸਰ ਦੇ 5411 ਲਾਭਾਪਾਤਰੀਆਂ ਨੂੰ 27 ਕਰੋੜ 59 ਲੱਖ 61 ਹਜ਼ਾਰ ਰੁਪਏ ਦੀ ਰਾਸ਼ੀ ਅਪ੍ਰੈਲ 2023 ਤੋਂ ਜੂਨ 2024 ਤੱਕ ਦੇ ਲਾਭਪਾਤਰੀਆਂ ਨੂੰ ਪ੍ਰਵਾਨਗੀ ਜਾਰੀ ਕੀਤੀ ਗਈ ਹੈ। ਡਿਪਟੀ …

Read More »

ਨੈਸ਼ਨਲ ਕਾਲਜ ਭੀਖੀ ਦਾ ਯੂਨੀਵਰਸਿਟੀ ਨਤੀਜਾ ਸ਼ਾਨਦਾਰ ਰਿਹਾ

ਭੀਖੀ, 10 ਜੁਲਾਈ (ਕਮਲ ਜ਼ਿੰਦਲ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਐਮ.ਏ ਹਿਸਟਰੀ ਸਮੈਸਟਰ-1 ਦੇ ਐਲਾਨੇ ਨਤੀਜੇ ਵਿੱਚ ਸਥਾਨਕ ਨੈਸ਼ਨਲ ਕਾਲਜ ਭੀਖੀ ਦਾ ਨਤੀਜਾ ਸੌ ਫੀਸਦੀ ਰਿਹਾ।ਕਾਲਜ ਪ੍ਰਿੰਸੀਪਲ ਡਾ. ਐਮ.ਕੇ ਮਿਸ਼ਰਾ ਨੇ ਦੱਸਿਆ ਕਿ ਸੁਖਮਨਦੀਪ ਕੌਰ ਨੇ 77% ਅੰਕਾਂ ਨਾਲ ਪਹਿਲਾ, ਜਗਜੀਵਨ ਸਿੰਘ ਨੇ 75% ਅੰਕਾਂ ਨਾਲ ਦੂਜਾ ਅਤੇ ਸ਼ਰਨਦੀਪ ਕੌਰ ਨੇ 72% ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ …

Read More »

ਸਪਾਂਸਰਸ਼ਿਪ ਤੇ ਫੋਸਟਰ ਕੇਅਰ ਅਪਰੂਵਲ ਕਮੇਟੀ ਵਲੋਂ ਨਵੇਂ 29 ਕੇਸਾਂ ਦੀ ਪ੍ਰਵਾਨਗੀ ਜਾਰੀ

ਅੰਮ੍ਰਿਤਸਰ, 10 ਜੁਲਾਈ (ਸੁਖਬੀਰ ਸਿੰਘ) – ਭਾਰਤ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਮੰਤਰਾਲੇ ਅਧੀਨ ਸੰਗਠਿਤ ਬਾਲ ਸੁਰੱਖਿਆ ਸਕੀਮ ਅਧੀਨ ਬੇਸਹਰਾ, ਲੋੜਵੰਦ ਅਤੇ ਅਨਾਥ ਬੱਚਿਆਂ ਲਈ ਸਪਾਂਸਰਸ਼ਿਪ ਸਕੀਮ ਚਲਾਈ ਜਾ ਰਹੀ ਹੈ।ਜਿਸ ਅਨੁਸਾਰ ਚੁਣੇ ਗਏ ਬੱਚਿਆਂ ਨੂੰ ਪ੍ਰਤੀ ਬੱਚਾ 2000/- ਰੁਪਏ ਪ੍ਰਤੀ ਮਹੀਨਾ ਦੀ ਸਪਾਂਸਰਸ਼ਿਪ ਦਿੱਤੀ ਜਾਂਦੀ ਸੀ, ਨੂੰ ਵਧਾ ਕੇ ਪ੍ਰਤੀ ਬੱਚਾ 4000/- ਰੁਪਏ ਪ੍ਰਤੀ …

Read More »

ਪੰਜਾਬ ਨਾਲ ਸਿੱਖਿਆ ਸਮਝੌਤੇ ਲਈ ਚੈਕ ਗਣਰਾਜ ਦੇ ਉਚ ਪੱਧਰੀ ਵਫ਼ਦ ਵਲੋਂ ਅੰਮ੍ਰਿਤਸਰ ਦਾ ਦੌਰਾ

ਅੰਮ੍ਰਿਤਸਰ, 10 ਜੁਲਾਈ (ਸੁਖਬੀਰ ਸਿੰਘ) – ਚੈਕ ਗਣਰਾਜ ਦੇ ਰਾਜਦੂਤ ਅਤੇ ਉਚ ਸਿੱਖਿਆ ਪੰਜਾਬ ਦੇ ਡਾਇਰੈਕਟੋਰੇਟ ਨੇ ਪੰਜਾਬ ਅਤੇ ਚੈਕ ਗਣਰਾਜ ਦਰਮਿਆਨ ਸਹਿਯੋਗ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਵਿਚਾਰਾਂ ਸ਼ੂਰੂ ਕੀਤੀਆਂ ਹਨ।ਚੈਕ ਗਣਰਾਜ ਦੀ ਰਾਜਦੂਤ ਡਾ. ਏਲਿਸਕਾ ਜਿਗੋਵਾ ਅਤੇ ਸ਼੍ਰੀਮਤੀ ਅੰਮ੍ਰਿਤ ਸਿੰਘ ਆਈ.ਏ.ਐਸ ਨੇ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਆਪਣੀ ਫੇਰੀ ਦੌਰਾਨ ਪੰਜਾਬ ਅਤੇ ਚੈਕ ਗਣਰਾਜ ਦੇ ਉੱਚ ਸਿੱਖਿਆ ਵਿਭਾਗ …

Read More »

ਦੋਹਤੀ ਦੇ ਜਨਮ ਮੌਕੇ ਨਿੰਮ ਬੰਨ ਕੇ ਮਨਾਈਆਂ ਖੁਸ਼ੀਆਂ

ਸੰਗਰੂਰ, 10 ਜੁਲਾਈ (ਜਗਸੀਰ ਲੌਂਗੋਵਾਲ)- ਸਮਾਜ ਵਿੱਚ ਧੀਆਂ ਪ੍ਰਤੀ ਬਦਲ ਰਹੇ ਨਜ਼ਰੀਏ ਤਹਿਤ ਅੱਜ ਇਥੋਂ ਦੇ ਸ਼ੁਭਕਰਨ ਸ਼ਰਮਾ ਦੇ ਪਰਿਵਾਰ ਵਲੋਂ ਦੋਹਤੀ ਦੇ ਜਨਮ ਦਿਨ ਮੌਕੇ ਆਪਣੇ ਘਰ ਨਿੰਮ ਬੰਨ ਕੇ ਖੂਬ ਜਸ਼ਨ ਮਨਾਏ। ਵਿਸ਼ਾਲੀ ਪਤਨੀ ਕੇ.ਵੀ ਜ਼ਿੰਦਲ ਸੰਗਰੂਰ ਦੇ ਘਰ ਜੰਮੀ ਧੀ ਦੀ ਦੋਵੇਂ ਹੀ ਪਰਿਵਾਰਾਂ ਵਲੋਂ ਖੁਸ਼ੀ ਮਨਾਈ ਗਈ।ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੁਖਵਿੰਦਰ ਪਾਲ ਸੁੱਖੀ ਨੇ ਕਿਹਾ …

Read More »

ਅਕਾਲ ਅਕੈਡਮੀ ਦੇ ਵਿਦਿਆਰਥੀਆਂ ਨੇ ਪੌਦੇ ਲਗਾਏ

ਸੰਗਰੂਰ, 10 ਜੁਲਾਈ (ਜਗਸੀਰ ਲੌਂਗੋਵਾਲ) – ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਚੱਕ ਭਾਈ ਕੇ ਵਿਖੇ ਬੀਤੇ ਦਿਨੀਂ ਪ੍ਰਿੰਸੀਪਲ ਸ਼੍ਰੀਮਤੀ ਪ੍ਰਵੀਨ ਕੌਰ ਅਤੇ ਜਮਾਤ ਪੰਜਵੀਂ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਪੌਦੇ ਲਗਾਏ ਗਏ।ਵਿਦਿਆਰਥੀਆਂ ਨੇ ਵਾਅਦਾ ਕੀਤਾ ਕਿ ਉਹ ਘਰ ਜਾ ਕੇ 10-10 ਪੌਦੇ ਲਗਾਉਣਗੇ ਅਤੇ ਇੱਕ ਬੱਚੇ ਨੇ 100 ਪੌਦੇ ਲਗਾਉਣ ਦਾ ਵਾਅਦਾ ਕੀਤਾ।ਪ੍ਰਿੰਸੀਪਲ ਨੇ ਬੱਚਿਆਂ ਨੂੰ ਦੱਸਿਆ …

Read More »

ਬੇਸਿਕ ਕੰਪਿਊਟਰ ਕੋਰਸਾਂ ਦੇ ਦਾਖਲੇ ਸ਼ੁਰੂ

ਅੰਮ੍ਰਿਤਸਰ, 9 ਜੁਲਾਈ (ਸੁਖਬੀਰ ਸਿੰਘ) – ਕਰਨਲ (ਡਾ.) ਅਰੀ ਦਮਨ ਸ਼ਰਮਾ ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਨੇ ਦੱਸਿਆ ਹੈ ਕਿ 52 ਕੋਰਟ ਰੋਡ ਅੰਮ੍ਰਿਤਸਰ ਦਫਤਰ ਵਿਖੇ ਚੱਲ ਰਹੇ ਐਸ.ਵੀ.ਟੀ.ਸੀ ਸੈਂਟਰ ਵਿੱਚ ਕਰਵਾਇਆ ਜਾਂਦਾ 120 ਘੰਟੇ ਦਾ ਆਈ.ਐਸ.ਓ ਸਰਟੀਫਾਈਡ ਤਿੰਨ ਮਹੀਨੇ ਦਾ ਬੇਸਿਕ ਕੰਪਿਊਟਰ ਕੋਰਸ ਹਰ ਸਰਕਾਰੀ ਨੌਕਰੀ ਲਈ ਜਰੂਰੀ ਹੈ।ਉਨ੍ਹਾਂ ਕਿਹਾ ਕਿ ਇਸ ਕੋਰਸ ਦੇ ਦਾਖਲੇ ਸ਼ੁਰੂ ਹਨ।ਇਹ ਕੋਰਸ ਬਜ਼ਾਰ …

Read More »