Sunday, September 8, 2024

ਪੰਜਾਬ

ਵੋਟਾਂ ਦੀ ਗਿਣਤੀ ਅੱਜ ਸਵੇਰੇ 8:00 ਵਜੇ ਤੋਂ ਹੋਵੇਗੀ ਸ਼ੁਰੂ – ਜਿਲ੍ਹਾ ਚੋਣ ਅਧਿਕਾਰੀ

ਅੰਮ੍ਰਿਤਸਰ, 3 ਜੂਨ (ਸੁਖਬੀਰ ਸਿੰਘ) – ਲੋਕ ਸਭਾ ਚੋਣਾਂ 2024 ਦੀ ਗਿਣਤੀ ਜਿਲ੍ਹੇ ਵਿੱਚ ਵੱਖ-ਵੱਖ ਥਾਵਾਂ ‘ਤੇ ਬਣਾਏ ਗਏ ਗਿਣਤੀ ਕੇਂਦਰਾਂ ਉਤੇ ਸਵੇਰੇ 8:00 ਵਜੇ ਸ਼ੁਰੂ ਹੋਵੇਗੀ।ਸਭ ਤੋਂ ਪਹਿਲਾਂ ਪੋਸਟਲ ਬੈਲਟ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਫਿਰ ਮਸ਼ੀਨਾਂ ਖੋਲ੍ਹੀਆਂ ਜਾਣਗੀਆਂ।ਜਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਲਈ ਕਰੀਬ 850 ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ। …

Read More »

ਡਾ. ਗੁਲਜ਼ਾਰ ਸਿੰਘ ਕੰਗ ਦੀ ਲਾਇਬ੍ਰੇਰੀ ਦੀਆਂ ਕਿਤਾਬਾਂ ਯੂਨੀਵਰਸਿਟੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਨੂੰ ਭੇਟ

ਅੰਮ੍ਰਿਤਸਰ, 3 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਸਥਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੀ ਲਾਇਬ੍ਰੇਰੀ ਦੇ ਲਈ ਸਾਬਕਾ ਡਾਇਰੈਕਟਰ ਪ੍ਰੋ. ਡਾ. ਗੁਲਜਾਰ ਸਿੰਘ ਕੰਗ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਕੰਗ ਦੇ ਵਲੋਂ 2300 ਦੇ ਕਰੀਬ ਬੇਸ਼ਕੀਮਤੀ ਕਿਤਾਬਾਂ, ਵੱਖ-ਵੱਖ ਮਿਆਰੀ ਰਸਾਲੇ ਤੇ ਸਰੋਤ ਗ੍ਰੰਥ ਭੇਂਟ ਕੀਤੇ ਗਏ ਹਨ। …

Read More »

ਸੰਗਰੂਰ ਤੋਂ ਮੀਤ ਹੇਅਰ ਦੀ ਭਾਰੀ ਬਹੁੁਮਤ ਨਾਲ ਜਿੱਤ ਦਾ ਦਾਅਵਾ

ਸੰਗਰੂਰ, 3 ਜੂਨ (ਜਗਸੀਰ ਲੌਂਗੋਵਾਲ) – ਲੋਕ ਸਭਾ ਚੋਣਾਂ ਮੌਕੇ ਕਸਬਾ ਲੌਂਗੋਵਾਲ ਵਿਖੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਬੂਥ ‘ਤੇ ਦਿਖਾਈ ਦੇ ਰਹੇ ਹਨ ਆਪ ਦੇ ਸੀਨੀਅਰ ਆਗੂ ਕਰਮ ਸਿੰਘ ਬਰਾੜ, ਨੌਜਵਾਨ ਆਗੂ ਕਮਲ ਬਰਾੜ, ਨਗਰ ਕੌਂਸਲ ਲੌਂਗੋਵਾਲ ਦੇ ਪ੍ਰਧਾਨ ਸ੍ਰੀਮਤੀ ਪਰਮਿੰਦਰ ਕੌਰ ਬਰਾੜ ਅਤੇ ਹੋਰ।ਹਾਜ਼ਰ ਆਗੁਆਂ ਨੇ ਦਾਅਵਾ ਕੀਤਾ ਕਿ ਮੀਤ ਹੇਅਰ …

Read More »

ਭਾਰਤ ਵਿਕਾਸ ਪ੍ਰੀਸ਼ਦ (ਐਸ.ਯੂ.ਐਸ) ਸੁਨਾਮ ਦਾ ਤਾਜਪੋਜ਼ੀ ਸਮਾਗਮ ਕਰਵਾਇਆ

ਸੰਗਰੂਰ, 3 ਜੂਨ (ਜਗਸੀਰ ਲੌਂਗੋਵਾਲ) – ਭਾਰਤ ਵਿਕਾਸ ਪ੍ਰੀਸ਼ਦ (ਐਸ.ਯ.ਐਸ) ਸੁਨਾਮ ਦੀ ਸਾਲ 2024-25 ਦੀ ਟੀਮ ਦਾ ਤਾਜਪੋਸ਼ੀ ਸਮਾਗਮ ‘ਭਾਗਿਆ’ ਚਿਰੰਜੀ ਸ਼ਾਹ ਕਮਿਊਨਿਟੀ ਹਾਲ ਵਿੱਚ ਆਯੋਜਿਤ ਕੀਤਾ ਗਿਆ।ਪ੍ਰੀਸ਼ਦ ਦੇ ਮੌਜ਼ੂਦਾ ਪ੍ਰਧਾਨ ਭੂਸ਼ਣ ਕਾਂਸਲ, ਸੈਕਟਰੀ ਰਾਕੇਸ਼ ਕੁਮਾਰ ਅਤੇ ਕੈਸ਼ੀਅਰ ਸੰਜੀਵ ਜ਼ਿੰਦਲ ਨੇ ਅਪਣਾ ਕਾਰਜਭਾਰ ਨਵੇਂ ਬਣੇ ਪ੍ਰਧਾਨ ਪ੍ਰਿੰਸੀਪਲ ਅਨਿਲ ਜੈਨ, ਜਨਰਲ ਸਕੱਤਰ ਜਤਿੰਦਰ ਜੈਨ (ਮੀਡੀਆ ਕੋਆਰਡੀਨੇਟਰ ਕੈਬਿਨਟ ਮੰਤਰੀ ਅਮਨ ਅਰੋੜਾ), ਸਕੱਤਰ …

Read More »

ਅੱਜ ਹੋਣ ਵਾਲੀ ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ – ਜਤਿੰਦਰ ਜੋਰਵਾਲ

ਸੰਗਰੂਰ, 3 ਜੂਨ (ਜਗਸੀਰ ਲੌਂਗੋਵਾਲ) – ਲੋਕ ਸਭਾ ਹਲਕਾ 12-ਸੰਗਰੂਰ ‘ਚ 1 ਜੂਨ ਨੂੰ ਪਈਆਂ ਵੋਟਾਂ ਦੀ ਗਿਣਤੀ ਅੱਜ 4 ਜੂਨ ਨੂੰ ਹੋਵੇਗੀ ਅਤੇ ਇਸ ਕਾਰਜ਼ ਲਈ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।ਰਿਟਰਨਿੰਗ ਅਫ਼ਸਰ ਸੰਗਰੂਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ 5 ਵਿਧਾਨ ਸਭਾ ਹਲਕਿਆਂ ਤੇ ਜ਼ਿਲ੍ਹਾ ਮਲੇਰਕੋਟਲਾ ਦੇ ਇੱਕ …

Read More »

ਪਿੰਗਲਵਾੜਾ ਬ੍ਰਾਂਚ ਮਾਨਾਂਵਾਲਾ ਵਿਖੇ ਬਾਇਓ ਗੈਸ ਪਲਾਂਟ (ਗੋਬਰ ਗੈਸ) ਦਾ ਉਦਘਾਟਨ

ਅੰਮ੍ਰਿਤਸਰ, 3 ਜੂਨ (ਜਗਦੀਪ ਸਿੰਘ) – ਪਿੰਗਲਵਾੜਾ ਸੰਸਥਾਂ ਦੇ ਬਾਨੀ ਭਗਤ ਪੂਰਨ ਸਿੰਘ ਜੀ ਦੇ 120ਵੇਂ ਜਨਮ ਦਿਵਸ ਨੂੰ ਸਮਰਪਿਤ ਪੋ੍ਰਗਰਾਮਾਂ ਦੀ ਲੜੀ ਤਹਿਤ ਦੂਜੇ ਦਿਨ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜ਼ਿ) ਅੰਮ੍ਰਿਤਸਰ ਦੀ ਬ੍ਰਾਂਚ ਮਾਨਾਂਵਾਲਾ ਵਿਖੇ ਬਾਇਓ ਗੈਸ ਪਲਾਂਟ (ਗੋਬਰ ਗੈਸ) ਦਾ ਉਦਘਾਟਨ ਭਗਵੰਤ ਸਿੰਘ ਦਿਲਾਵਾਰੀ ਆਸ਼ਰਮ ਅਮਰਾਵਤੀ ਅਤੇ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਵਿਧਾਇਕ ਅੰਮ੍ਰਿਤਸਰ ਵੱਲੋਂ ਕੀਤਾ ਗਿਆ। …

Read More »

ਲੋਕ ਸਾਹਿਤ ਸੰਗਮ ਦੀ ਸਾਹਿਤਕ ਬੈਠਕ ਦੀ ਗਰਮ ਫ਼ਿਜ਼ਾ `ਚ ਸਕੂਨ ਦਾ ਅਹਿਸਾਸ

ਸਕੂਲ ਦਾ ਕੰਮ ਕਰਦੀਆਂ ਹਨ ਸਾਹਿਤ ਸਭਾਵਾਂ – ਡਾ. ਅਮਨ ਰਾਜਪੁਰਾ, 3 ਜੂਨ (ਪੰਜਾਬ ਪੋਸਟ ਬਿਊਰੋ) – ਲੋਕ ਸਾਹਿਤ ਸੰਗਮ ਦੀ ਬੈਠਕ ਰੋਟਰੀ ਭਵਨ ਰਾਜਪੁਰਾ ਦੇ ਮੀਟਿੰਗ ਹਾਲ ਵਿੱਚ ਡਾ. ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਹੋਈ।ਸਭਾ ਦਾ ਆਗਾਜ਼ ਲੋਕ ਕਵੀ ਕਰਮ ਸਿੰਘ ਹਕੀਰ ਨੇ ਵਿਦੇਸ਼ਾਂ ਵਿੱਚ ਚਲੇ ਗਏ ਬੱਚਿਆਂ ਦਾ ਸੰਤਾਪ ਭੋਗ ਰਹੇ ਮਾਪਿਆਂ ਦਾ ਦੁੱਖ ਜ਼ਾਹਿਰ ਕਰਦਿਆਂ ਕਿਹਾ `ਤੇਰੇ …

Read More »

40ਵੇਂ ਜੂਨ 1984 ਘੱਲੂਘਾਰੇ ਦੀ ਸਾਲਾਨਾ ਯਾਦ ਸਬੰਧੀ ਸ੍ਰੀ ਅਖੰਡ ਪਾਠ ਦੀ ਅਰੰਭਤਾ 4 ਜੂਨ ਨੂੰ

ਅੰਮ੍ਰਿਤਸਰ, 3 ਜੂਨ (ਜਗਦੀਪ ਸਿੰਘ) – ਜੂਨ 1984 ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਭਾਰਤ ਦੀ ਤਤਕਾਲੀ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਫ਼ੌਜੀ ਹਮਲੇ ਦੀ 40ਵੀਂ ਸਾਲਾਨਾ ਯਾਦ ਦੇ ਸਬੰਧ ਵਿੱਚ 4 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤੇ ਜਾਣਗੇ।ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …

Read More »

ਬਾਲ ਗੀਤ (ਡੇਂਗੂ)

ਡੇਂਗੂ ਮੱਛਰ ਨੇ ਹੈ, ਹਰ ਥਾਂ ਆਪਣਾ ਜਾਲ ਵਿਛਾਇਆ, ਬੱਚਿਆਂ, ਬੁੱਢਿਆਂ, ਨੋਜਵਾਨਾਂ ਨੂੰ ਆਪਣਾ ਸ਼ਿਕਾਰ ਬਣਾਇਆ, ਪਿੰਡਾਂ, ਕਸਬਿਆਂ, ਸ਼ਹਿਰਾਂ ਦੇ ਵਿੱਚ ਇਸ ਦਾ ਹੋਇਆ ਫ਼ੈਲਾਅ। ਮਾਸਟਰ ਜੀ ਨੇ ਦੱਸਿਆ ਡੇਂਗੂ ਤੋਂ ਕਰਨਾ ਹੈ ਕਿਵੇਂ ਬਚਾਅ। ਸਵੇਰ ਦੀ ਸਭਾ ਵਿੱਚ ਮਾਸਟਰ ਜੀ ਨੇ ਕੀਤੇ ਪੇਸ਼ ਵਿਚਾਰ, ਸਾਵਧਾਨੀ ਜੋ ਵਰਤਣ ਉਹ ਨਾ ਕਦੇ ਵੀ ਹੋਣ ਬਿਮਾਰ, ਤੰਦਰੁਸਤੀ ਲਈ ਦਿੱਤੇ ਉਹਨਾਂ ਕੀਮਤੀ ਕਈ …

Read More »

ਭਗਤ ਪੂਰਨ ਸਿੰਘ ਜੀ ਦੀ ਯਾਦ ‘ਚ ਰੇਲਵੇ ਸਟੇਸ਼ਨ ਬਾਹਰ ਸੇਵਾ ਤਪੱਸਿਆ ਦਿਨ ਮਨਾਇਆ

ਅੰਮ੍ਰਿਤਸਰ, 2 ਜੂਨ (ਜਗਦੀਪ ਸਿੰਘ) – ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਅੱਜ ਰੇਲਵੇ ਸਟੇਸ਼ਨ ਅੰਮ੍ਰਿਤਸਰ ਅਤੇ ਭਗਤ ਪੂਰਨ ਸਿੰਘ ਵੱਲੋਂ ਰੇਲਵੇ ਸਟੇਸ਼ਨ ਬਾਹਰ ਅਪਾਹਿਜ਼, ਬਿਮਾਰਾਂ ਮਰੀਜ਼ਾਂ ਦੀ ਸੇਵਾ ਨੂੰ ਯਾਦ ਕਰਦਿਆਂ ਸੇਵਾ ਤਪੱਸਿਆ ਦਿਨ ਮਨਾਇਆ ਗਿਆ।ਡਾ. ਇੰਦਰਜੀਤ ਕੌਰ ਮੁੱਖ ਸੇਵਾਦਾਰ ਪਿੰਗਲਵਾੜਾ ਦੀ ਰਹਿਨੁਮਾਈ ਹੇਠ ਇਹ ਤਪਸਿਆ ਦਿਹਾੜਾ ਦੁਪਹਿਰ …

Read More »