Wednesday, December 31, 2025

ਪੰਜਾਬੀ ਖ਼ਬਰਾਂ

ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣ ਲਈ ਫੈਡਰੇਸ਼ਨ ਮਹਿਤਾ ਵਲੋਂ ਮਾਰਚ 15 ਨੂੰ

ਅੰਮ੍ਰਿਤਸਰ, 11 ਮਈ (ਪੰਜਾਬ ਪੋਸਟ ਬਿਊਰੋ)- ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਨੇ ਗੁਰੂ ਨਗਰੀ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣ ਲਈ 15 ਮਈ ਨੂੰ ਇੱਕ ਮਾਰਚ ਕੱਢਣ ਦਾ ਐਲਾਨ ਕੀਤਾ ਹੈ। ਫੈਡਰੇਸ਼ਨ ਮਹਿਤਾ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਸਵੇਰ ਦੇ 9-00 ਵਜੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਤੋਂ ਅਰੰਭ ਹੋ ਕੇ ਇਹ ਮਾਰਚ ਹਾਲ ਗੇਟ …

Read More »

ਅਜੀਤ ਵਿਦਿਆਲਿਆ ਦੀ ਵਿਦਿਆਰਥਣ ਨੇ +2 ਹਾਸਲ ਕੀਤਾ ਜਿਲ੍ਹੇ ਵਿੱਚ ਤੀਸਰਾ ਸਥਾਨ

ਅੰਮ੍ਰਿਤਸਰ, 11 ਮਈ (ਜਗਦੀਪ ਸਿੰਘ)- ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਲਗਏ +2 ਦੇ ਨਤੀਜਿਆਂ ਵਿੱਚ ਅਜੀਤ ਵਿਦਿਆਲਯ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਮਨਿੰਦਰਜੀਤ ਕੌਰ ਪੁੱਤਰੀ ਦਵਿੰਦਰ ਸਿੰਘ ਨੇ 450 ਵਿਚੋਂ 429 ਅੰਕ ਹਾਸਲ ਕਰਕੇ ਅੰਮ੍ਰਿਤਸਰ ਜਿਲ੍ਹੇ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਮਨਿੰਦਰਜੀਤ ਕੌਰ ਸਕੂਲ ਦੀ ਹੋਣਹਾਰ ਵਿਦਿਆਰਥਣ ਹੈ ਜਿਸ ਨੇ ਇਸ ਤੋਂ ਪਹਿਲਾਂ ਵੀ ਅੱਠਵੀਂ ਅਤੇ ਦਸਵੀਂ …

Read More »

ਦੁਕਾਨਦਾਰ ਯੂਨੀਅਨ ਤੇ ਪਿੰਡ ਵਾਸੀਆਂ ਫੂਕਿਆ ਨਸ਼ਾ ਤਸਕਰਾਂ ਦਾ ਪੁਤਲਾ

                  ਥੋਬਾ, 11 ਮਈ (ਸੁਰਿੰਦਰਪਾਲ ਸਿੰਘ) –  ਦੁਕਾਨਦਾਰ ਯੂਨੀਅਨ ਥੋਬਾ ਅਤੇ ਪਿੰਡ ਵਾਸੀਆਂ ਵੱਲੋਂ ਅੱਡਾ ਥੋਬਾ ਵਿਖੇ ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਖਿਲਾਫ ਮੁਜਾਹਰਾ ਕਰਨ ਤੋਂ ਬਾਅਦ ਨਸ਼ਾ ਤਸਕਰਾਂ ਦਾ ਪੁਤਲਾ ਸਾੜਿਆ ਗਿਆ । ਪੁਤਲਾ ਸਾੜਨ ਤੋਂ ਪਹਿਲਾਂ  ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਗੁਰਿੰਦਰਬੀਰ ਸਿੰਘ ਥੋਬਾ ਤੇ ਟੈਕਨੀਕਲੀ ਯੂਨੀਅਨ ਦੇ ਆਗੂ …

Read More »

ਸੇਂਟ ਸੋਲਜਰ ਇਲਾਈਟ ਕਾੱਨਵੈਂਟ ਸਕੂਲ ਵਿਖੇ ਮਾਂ ਦਿਵਸ ਮੋਕੇ ਰੰਗਾਰੰਗ ਪ੍ਰੋਗ੍ਰਾਮ

ਜੰਡਿਆਲਾ ਗੁਰੂ 11 ਮਈ (ਹਰਿੰਦਰਪਾਲ ਸਿੰਘ)-  ਸੇਂਟ ਸੋਲਜਰ ਇਲਾਈਟ ਕਾੱਨਵੈਂਟ ਸਕੂਲ ਦੀ ਗਰਾਊਂਡ ਵਿਚ ਮਾਂ ਦਿਵਸ ਮੋਕੇ ਇਕ ਰੰਗਾਰੰਗ ਪ੍ਰੋਗ੍ਰਾਮ ਦਾ ਆਯੋਜਨ ਕੀਤਾ ਗਿਆ। ਨਰਸਰੀ ਕਲਾਸ ਦੇ ਬੱਚਿਆਂ ਵਲੋਂ ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਣ ਨਾਲ ਕੀਤੀ। ਸਮਾਗਮ ਵਿਚ ਸ਼ਾਮਿਲ ਬੱਚਿਆ ਦੇ ਮਾਪਿਆਂ ਨੂੰ ਵੀ ਸਟੇਜ ਤੇ ਬੁਲਾਕੇ ਵੱਖ ਵੱਖ ਗੇਮਾਂ ਵਿਚ ਸ਼ਾਮਿਲ ਕੀਤਾ ਗਿਆ ਅਤੇ ਜੇਤੂ ਮਾਪਿਆ ਨੂੰ ਇਨਾਮ ਵੰਡੇ ਗਏ। ਪ੍ਰਿਸੀਪਲ …

Read More »

ਸਮਾਘ ਲਗਾਤਾਰ 8ਵੀਂ ਵਾਰ ਬਣੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ

ਬਠਿੰਡਾ, 11 ਮਈ ( ਜਸਵਿੰਦਰ ਸਿੰਘ ਜੱਸੀ)-ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਫੇਸ-੧ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਅੱਜ ਗੁਰਦੁਆਰਾ ਸਾਹਿਬ ਵਿਖੇ ਹੋਈ ਜਿਸ ਵਿੱਚ ਹਰਮਿੰਦਰ ਸਿੰਘ ਸਮਾਘ ਲਗਾਤਾਰ ੮ਵੀਂ ਵਾਰ ਸਰਬ ਸੰਮਤੀ ਨਾਲ ਪ੍ਰਧਾਨ ਚੁਣੇ ਗਏ। ਉਹ ਸ਼੍ਰੋਮਣੀ ਅਕਾਲੀ ਦਲ ਦੇ ਸਿਰਕੱਢ ਆਗੂ ਹਨ ਤੇ ਜਲ ਸਿਹਤ ਤੇ ਸੈਨੀਟੇਸ਼ਨ ਵਿਭਾਗ ਦੀ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਵੀ ਰਹਿ ਚੁੱਕੇ ਹਨ। ਸਮਾਘ …

Read More »

ਗੁਰਦੁਆਰਾ ਸਾਹਿਬ ਜੀਵਨ ਪ੍ਰਕਾਸ਼ ਵਿਖੇ ਡਾ: ਸੰਤੋਸ਼ ਕੁਮਾਰ ਵਲੋਂ ਬਿਨਾਂ ਦਵਾਈ ਤੋਂ ਇਲਾਜ

ਬਠਿੰਡਾ, 11 ਮਈ (ਜਸਵਿੰਦਰ ਸਿੰਘ ਜੱਸੀ)-  ਸਥਾਨਕ ਸ਼ਹਿਰ ਦੇ ਮਾਡਲ ਟਾਊਨ ਸਥਿਤ ਗੁਰਦੁਆਰਾ ਸਾਹਿਬ ਜੀਵਨ ਪ੍ਰਕਾਸ਼ ਫੇਸ-1 ਵਿਖੇ ਡਾ: ਸੰਤੋਸ਼ ਕੁਮਾਰ ਐਮ.ਡੀ.(ਏ.ਸੀ) ਡੀ.ਏ.ਸੀ.ਸਪੈਸ਼ਲਿਸਟ ਸਲੀਪ ਡਿਸਕ ਪੈਨ, ਸਰਵਾਕਿਲ, ਸਾਯਟਿਕਾ ਜੋ ਕਿ ਜੋੜਾ ਦਾ ਦਰਦ, ਕਮਜੋਰ ਮਾਸਪੇਸ਼ੀਆਂ,ਲਕਵਾ, ਮੂੰਹ ਦਾ ਅਧਰੰਗ ਤੋਂ ਇਲਾਵਾ ਫਿਜੀਅੋਥੈਰੇਪੀ ਨਾਲ ਸੰਬੰਧਤ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਨ ਲਈ ਹਰ ਐਤਵਾਰ ਸਵੇਰੇ 8 ਵਜੇ ਤੋਂ ਸ਼ਾਮ ਦੇ 8 ਵਜੇ ਤੱਕ …

Read More »

ਹਫ਼ਤਾਵਾਰੀ ਸਮਾਗਮ ਮੌਕੇ ਗ੍ਰਹਿ ਵਾਸੀਆਂ ਦਾ ਸਨਮਾਨ

ਬਠਿੰਡਾ, 11 ਮਈ (ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੀ ਧਾਰਮਿਕ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਹਫ਼ਤਾਵਾਰੀ ਸਵੇਰੇ ਦੇ ਸਮਾਗਮ ਤੋਂ ਪ੍ਰੋ: ਨਿਰਮਲਪ੍ਰੀਤ ਸਿੰਘ ਦੇ ਗ੍ਰਹਿ ਹਾਊਸ਼ਫੈਂਡ ਵਿਖੇ ਵਾਹਿਗੁਰੂ ਜੀ ਵਲੋਂ ਪੋਤਰੀ ਚਾਰਵੀ ਸਿੰਘ ਦੀ ਦਾਤ ਦੇਣ ਦੇ ਸ਼ੁਕਰਾਣੇ ਵਜੋਂ ਮਨਾਏ ਜਾਣ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਸੰਗਤੀ ਰੂਪ ਵਿਚ ਨਿਤਨੇਮ ਦੀਆਂ ਬਾਣੀਆਂ ਅਤੇ ਸ੍ਰੀ ਸੁਖਮਨੀ …

Read More »

ਦਸਵੀਂ ਦਿਹਾੜੇ ਮੌਕੇ ਢਾਡੀ ਅਤੇ ਕਵੀਸ਼ਰੀ ਦਰਬਾਰ ਮਨਾਇਆ

  ਬਠਿੰਡਾ, 11 ਮਈ (ਜਸਵਿੰਦਰ ਸਿੰਘ ਜੱਸੀ)-  ਸ਼ਹਿਰ ਦੇ ਨਜਦੀਕੀ ਪਿੰਡ ਨੰਦਗੜ ਦੇ ਗੁਰਦੁਆਰਾ ਸਾਹਿਬ ਗੋਸ਼ਾਈਆਣਾ ਵਿਖੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਖਾਲਸਾ ਸਾਜਨਾ ਦਿਵਸ ਅਤੇ ਦਸਵੀਂ ਦੇ ਦਿਹਾੜੇ ਮੌਕੇ ਢਾਡੀ ਅਤੇ ਕਵੀਸ਼ਰੀ ਦਰਬਾਰ ਮਨਾਇਆ ਗਿਆ । ਇਸ ਸਮਾਗਮ ਵਿਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਨੇ ਵੀ ਸ਼ਿਰਕਤ ਕਰਕੇ ਸੰਗਤਾਂ ਦੇ ਦਰਸ਼ਨ ਕੀਤੇ। ਇਸ …

Read More »

ਡੀ.ਏ.ਵੀ. ਪਬਲਿਕ ਸਕੂਲ ਵਿਖੇ ਗਠੀਆ ਦੇ ਰੋਗ ਬਾਰੇ ਗੱਲਬਾਤ

ਅੰਮ੍ਰਿਤਸਰ, 11ਮਈ (ਜਗਦੀਪ ਸਿੰਘ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵਿਖੇ ਅੱਜ ਵਿਦਿਆਰਥੀਆਂ ਦੇ ਮਾਤਾ ਪਿਤਾ, ਦਾਦਾ ਦਾਦੀ ਲਈ ਗਠੀਆ ਦੇ ਰੋਗਾਂ ਨਾਲ ਸਬੰਧਤ ਗੱਲਬਾਤ ਦਾ ਆਯੋਜਨ ਕੀਤਾ ਗਿਆ। ਇਸ ਗੱਲਬਾਤ ਦਾ ਆਯੋਜਨ ਅਮਨਦੀਪ ਹਸਪਤਾਲ ਦੇ ਮੁਖੀ ਆਰਥੋਪੇਡਿਕਸ ਸਰਜਨ ਬੋਨ ਐਂਡ ਜਵਾਇੰਟ ਰਿਪਲੇਸਮੈਂਟ ਦੇ ਮਾਹਿਰ ਡਾ: ਅਵਤਾਰ ਸਿੰਘ, ਸਰਜਨ ਦੁਆਰਾ ਕੀਤਾ ਗਿਆ। ਉਹਨਾਂ ਨੇ ਗਠੀਆ ਦੇ ਰੋਗ ਦੇ ਕਾਰਣਾਂ, ਲੱਛਣਾ ਅਤੇ …

Read More »

ਯੂਥ ਵਿਰਾਂਗਨਾਵਾਂ ਨੇ ਜ਼ਰੂਰਤਮੰਦ ਲੜਕੀਆਂ ਨੂੰ ਟ੍ਰੇਨਿੰਗ ਦੇਣ ਲਈ ਖੋਲਿਆ ਸਿਲਾਈ ਸੈਂਟਰ

ਫ਼ਾਜ਼ਿਲਕਾ, 11 ਮਈ (ਵਿਨੀਤ ਅਰੋੜਾ)- ਯੂਥ ਵਿਰਾਂਗਨਾਵਾਂ ਸੰਸਥਾ ਨਵੀਂ ਦਿਲੀ ਦੀਆਂ ਯੂਥ ਵਿਰਾਂਗਨਾਵਾਂ ਵੱਲੋਂ ਲੜਕੀਆਂ ਨੂੰ ਸਵੈ ਰੋਜ਼ਗਾਰ ਲਈ ਜਾਗਰੂਕ ਕਰਨ ਅਤੇ ਸਿਲਾਈ ਦੇ ਕੰਮ ਦੀ ਟ੍ਰੇਨਿੰਗ ਦੇਣ ਲਈ  ਅੱਜ ਫਾਜ਼ਿਲਕਾ ਉਪਮੰਡਲ ਦੇ ਪਿੰਡ ਰਾਣਾ ‘ਚ ਮੁਫ਼ਤ ਸਿਲਾਈ ਸੈਂਟਰ ਖੋਲਿਆ ਗਿਆ।ਸਿਲਾਈ ਸੈਂਟਰ ਦੀ ਸ਼ੁਰੂਆਤ ਮੁੱਖ ਮਹਿਮਾਨ ਪਿੰਡ ਰਾਣਾ ‘ਚ ਮੈਂਬਰ ਪੰਚਾਇਤ ਰਾਜੇਸ਼ ਕੁਮਾਰ ਨੇ ਨੇ ਰੀਬਨ ਜੋੜ ਕੇ ਕੀਤੀ। ਇਸ …

Read More »