Monday, July 8, 2024

ਡੀ.ਏ.ਵੀ. ਪਬਲਿਕ ਸਕੂਲ ਵਿਖੇ ਗਠੀਆ ਦੇ ਰੋਗ ਬਾਰੇ ਗੱਲਬਾਤ

PPN110508
ਅੰਮ੍ਰਿਤਸਰ, 11ਮਈ (ਜਗਦੀਪ ਸਿੰਘ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵਿਖੇ ਅੱਜ ਵਿਦਿਆਰਥੀਆਂ ਦੇ ਮਾਤਾ ਪਿਤਾ, ਦਾਦਾ ਦਾਦੀ ਲਈ ਗਠੀਆ ਦੇ ਰੋਗਾਂ ਨਾਲ ਸਬੰਧਤ ਗੱਲਬਾਤ ਦਾ ਆਯੋਜਨ ਕੀਤਾ ਗਿਆ। ਇਸ ਗੱਲਬਾਤ ਦਾ ਆਯੋਜਨ ਅਮਨਦੀਪ ਹਸਪਤਾਲ ਦੇ ਮੁਖੀ ਆਰਥੋਪੇਡਿਕਸ ਸਰਜਨ ਬੋਨ ਐਂਡ ਜਵਾਇੰਟ ਰਿਪਲੇਸਮੈਂਟ ਦੇ ਮਾਹਿਰ ਡਾ: ਅਵਤਾਰ ਸਿੰਘ, ਸਰਜਨ ਦੁਆਰਾ ਕੀਤਾ ਗਿਆ। ਉਹਨਾਂ ਨੇ ਗਠੀਆ ਦੇ ਰੋਗ ਦੇ ਕਾਰਣਾਂ, ਲੱਛਣਾ ਅਤੇ ਇਸ ਰੋਗ ਦੀ ਰੋਕਥਾਮ ਅਤੇ ਇਹੋ ਜਿਹੀ ਅਵਸਥਾ ਵਿੱਚ ਚੰਗਾ ਜੀਵਨ ਜਿਊਣ ਲਈ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਉਹਨਾਂ ਨੇ ਜੋੜਾਂ ਦੇ ਦਰਦ ਬਾਰੇ ਤੇ ਜੋੜਾਂ ਨੂੰ ਬਦਲਣ ਦੀ ਤਕਨੀਕ ਬਾਰੇ ਜਾਣੂ ਕਰਵਾਇਆ। ਡਾ: ਸਿੰਘ ਨੇ ਗਠੀਆ ਨਾਲ ਜੁੜੀਆਂ ਵੱਖ ਵੱਖ ਭ੍ਰਾਂਤੀਆਂ ਦਾ ਖੰਡਣ ਕੀਤਾ। ਉਹਨਾਂ ਨੇ ਉਥੇ ਬੈਠੇ ਲੋਕਾਂ ਦੇ ਪ੍ਰਸ਼ਨਾਂ ਦੇ ਉਤੱਰ ਦੇਣ ਦੇ ਨਾਲ ਨਾਲ ਗਠੀਆ ਰੋਗ ਨਾਲ ਸੰਬੰਧਿਤ ਵੱਡਮੁਲੇ ਸੁਝਾਅ ਅਤੇ ਇਹਨਾਂ ਦੀਆਂ ਸੀਮਾਵਾਂ ਤੋਂ ਜਾਣੂ ਕਰਵਾਇਆ। ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ: ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਸਕੂਲ ਦੇ ਪ੍ਰਬੰਧਕ ਡਾ: ਕੇ.ਐਨ. ਕੌਲ ਜੀ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਉਹਨਾਂ ਦੇ ਸੁਝਾਵਾਂ ਦੀ ਸ਼ਲਾਘਾ ਕੀਤੀ ਅਤੇ ਆਸ਼ਾ ਕੀਤੀ ਕਿ ਭਵਿੱਖ ਵਿਚ ਸਕੂਨ ਦੇ ਲਈ ਇਸ ਤਰ੍ਹਾਂ ਦੀ ਗੱਲਬਾਤ ਦਾ ਆਯੋਜਨ ਕਰਣਗੇ।ਸਕੂਲ ਪ੍ਰਿੰਸੀਪਲ ਡਾ: ਨੀਰਾ ਸ਼ਰਮਾ ਨੇ ਡਾ: ਅਵਤਾਰ ਸਿੰਘ ਦਾ ਉਹਨਾਂ ਦਾ ਵੱਡਮੁੱਲਾ ਸਮਾਂ ਦੇਣ ਲਈ ਅਤੇ ਵਿਦਆਰਥੀਆਂ ਦੇ ਮਾਤਾ ਪਿਤਾ ਤੇ ਦਾਦਾ ਦਾਦੀ ਦੇ ਚੰਗੇ ਸਹਿਯੋਗ ਅਤੇ ਉਹਨਾਂ ਦੀ ਪ੍ਰਤੀਕਿਰਿਆ ਦਾ ਧੰਨਵਾਦ ਕੀਤਾ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply