Wednesday, November 25, 2026

Monthly Archives: January 2015

 ਬਾਲਾਂ ਨੂੰ ਪਿਲਾਈਆਂ ਪੋਲੀਓ ਬੂੰਦਾਂ

ਭਿਖੀਵਿੰਡ, 18 ਜਨਵਰੀ (ਕੁਲਵਿੰਦਰ ਸਿੰਘ ਕੰਬੋਕੇ/ ਲਖਵਿੰਦਰ ਗੋਲਣ) –  ਸਿਵਲ ਸਰਜਨ ਤਰਨ ਤਾਰਨ ਡਾ. ਵਰਿੰਦਰਾ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੀ.ਐਚ.ਸੀ ਝਬਾਲ ਵਿਖੇ ਸੀਨੀਅਰ ਮੈਡੀਕਲ ਅਫਸਰ ਪੀ.ਐਸ.ਸੀ ਝਬਾਲ ਡਾ. ਰਵਿੰਦਰ ਕੁਮਾਰ ਵਰਮਾ ਦੀ ਅਗਵਾਈ ਹੇਠ ਪਲਸ ਪੋਲੀਓ ਮੁਹਿੰਮ ਤਹਿਤ 14514 ਬਾਲਾਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਕੁੱਲ 27870 ਬੱਚਿਆਂ ਵਿੱਚੋਂ ਬਾਕੀ ਰਹਿੰਦਿਆਂ ਨੂੰ 19 ਤੇ 20 ਜਨਵਰੀ ਨੂੰ ਘਰ-ਘਰ ਜਾ …

Read More »

ਪਿਤਾ ਦੀ ਬਰਸੀ ਮੌਕੇ ਕੀਤਾ ਖੂਨਦਾਨ ਕੈਂਪ ਦਾ ਆਯੋਜਨ

ਫਾਜ਼ਿਲਕਾ, 18 ਜਨਵਰੀ (ਵਿਨੀਤ ਅਰੋੜਾ)  ਬਲੱਡ ਡੋਨੇਸ਼ਨ ਸੁਸਾਇਟੀ ਵਲੋਂ ਐਤਵਾਰ ਨੂੰ ਸਵ. ਚਾਨਨ ਲਾਲ ਤਨੇਜਾ ਦੀ ਚੌਥੀ ਬਰਸੀ ਮੌਕੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਸਕੱਤਰ ਕ੍ਰਿਸ਼ਣ ਤਨੇਜਾ ਨੇ ਦੱਸਿਆ ਕਿ ਕੈਂਪ ਦਾ ਉਦਘਾਟਨ ਹੋਲੀ ਹਾਰਟ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਰਿਤੁ ਭੂਸਰੀ, ਅਤੇ ਸਾਬਕਾ ਕੌਂਸਲਰ ਡਾ. ਰਮੇਸ਼ ਵਰਮਾ ਤੋਂ ਇਲਾਵਾ ਪਰਵਾਰਿਕ ਮੈਬਰਾਂ ਲਾਜਵੰਤੀ …

Read More »

ਮੰਡੀ ਲਾਧੁਕਾ ਨੂੰ ਸਬ ਤਹਿਸੀਲ ਬਨਾਉਣ ਤੇ ਬੱਸਾਂ ਦਾ ਰੂਟ ਪੁਰਾਣੀ ਅਨਾਜ ਮੰਡੀ ਤੋਂ ਕਰਣ ਦੀ ਮੰਗ

ਫਾਜ਼ਿਲਕਾ, 18 ਜਨਵਰੀ (ਵਿਨੀਤ ਅਰੋੜਾ) – ਸਮਾਜ ਸੇਵਕ ਦਰਸ਼ਨ ਕਾਮਰਾ, ਐਸਸੀਬੀਸੀ ਮੋਰਚਾ ਦੇ ਸੂਬਾ ਜਨਰਲ ਸਕੱਤਰ ਭਗਵਾਨਦਾਸ  ਇਟਕਾਨ ਤੇ ਟੀਟੂ ਅਸੀਜਾ ਨੇ ਮੰਡੀ ਲਾਧੁਕਾ ਨੂੰ ਸਬ ਤਹਿਸੀਲ ਬਨਾਉਣ ਅਤੇ ਬਸਾਂ ਦਾ ਰੂਟ ਪੁਰਾਣੀ ਅਨਾਜ ਮੰਡੀ ਤੋਂ ਕਰ ਕੇ ਉੱਥੇ ਬਸ ਸਟਾਪ ਬਨਾਉਣ ਦੀ ਮੰਗ ਕੀਤੀ। ਦਰਸ਼ਨ ਕਾਮਰਾ, ਭਗਵਾਨ ਦਾਸ ਇਟਕਾਨ ਅਤੇ ਟੀਟੂ ਅਸੀਜਾ ਨੇ ਦੱਸਿਆ ਕਿ ਹਲਕਾ ਵਿਧਾਇਕ ਚੌਧਰੀ ਸੁਰਜੀਤ …

Read More »

ਪਿੰਡ ਵਾਸੀਆਂ ਬੀਡੀਪੀਓ ਤੇ ਮੌਜੂਦਾ ਸਰਪੰਚ ਤੇ ਲਾਏ ਧਰਮਸ਼ਾਲਾ ਨੂੰ ਤਾਲਾ ਲਾਉਣ ਤੇ ਦੋਸ਼

ਬੀਡੀਪੀਓ ਜਲਾਲਾਬਾਦ ਬਲਜੀਤ ਕੌਰ ਨੇ ਉਨ੍ਹਾਂ ਤੇ ਲੱਗੇ ਦੋਸ਼ਾਂ ਨੂੰ ਨਕਾਰਿਆ ਫਾਜ਼ਿਲਕਾ, 18 ਜਨਵਰੀ (ਵਿਨੀਤ ਅਰੋੜਾ) – ਜਿਲ੍ਹੇ ਦੇ ਪਿੰਡ ਰੱਤਾ ਖੇੜਾ ਵਿਚ ਦਰਜ਼ਨ ਭਰ ਦਲਿਤ ਪਰਿਵਾਰਾਂ ਨੇ ਬੀਡੀਪੀਓ ਜਲਾਲਾਬਾਦ ਸਮੇਤ ਮੌਜੂਦਾ ਸਰਪੰਚ ਤੇ ਦਲਿਤ ਧਰਮਸ਼ਾਲਾ ਨੂੰ ਜਿੰਦਰਾ ਲਗਾਉਣ ਦਾ ਦੋਸ਼ ਲਗਾਇਆ ਹੈ। ਜਾਣਕਾਰੀ ਦਿੰਦਿਆਂ ਦਲਿਤ ਭਾਈਚਾਰੇ ਨਾਲ ਸੰਬੰਧਤ ਸਾਬਕਾ ਸਰਪੰਚ ਕਪੂਰ ਸਿੰਘ, ਗੁਰਮੁੱਖ ਸਿੰਘ, ਜਰਨੈਲ ਸਿੰਘ, ਗੁਰਜੰਟ ਸਿੰਘ, ਨਿਰਮਲ …

Read More »

ਐਨ.ਆਰ.ਆਈ ਸੰਗਤ ਦਰਸ਼ਨ ‘ਚ ਅੰਮ੍ਰਿਤਸਰ ਜ਼ਿਲ੍ਹੇ ਦੀਆਂ 25 ਸ਼ਿਕਾਇਤਾਂ ਦਾ ਨਿਪਟਾਰਾ

ਅੰਮ੍ਰਿਤਸਰ, 18 ਜਨਵਰੀ (ਸੁਖਬੀਰ ਸਿੰਘ) – ਬੀਤੇ ਦਿਨੀ ਜਲੰਧਰ ਵਿਖੇ ਹੋਏ ਮੁੱਖ ਮੰਤਰੀ ਸz: ਪ੍ਰਕਾਸ ਸਿੰਘ ਬਾਦਲ ਵੱਲੋਂ ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਸੁਣਨ ਲਈ ਮਾਝੇ ਅਤੇ ਦੁਆਬੇ ਦੇ ਕਰਵਾਏ ਗਏ ਸੰਗਤ ਦਰਸ਼ਨ ‘ਚ ਅੰਮ੍ਰਿਤਸਰ ਜ਼ਿਲ੍ਹੇ ਤੋਂ ਪ੍ਰਵਾਸੀ ਭਾਰਤੀਆਂ ਦੀਆਂ 25 ਸ਼ਿਕਾਇਤਾਂ ਦਾ ਨਿਪਟਾਰਾ ਮੁੱਖ ਮੰਤਰੀ ਵੱਲੋਂ ਕੀਤਾ ਗਿਆ।ਇਹ ਪ੍ਰਗਟਾਵਾ ਕਰਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਦੱਸਿਆ ਕਿ …

Read More »

ਚੀਫ ਖਾਲਸਾ ਦੀਵਾਨ ਵਲੋਂ ਦਿੱਲੀ ‘ਚ ਨਵੇਂ ਪ੍ਰਬੰਧਕੀ ਦਫਤਰ ਦਾ ਉਦਘਾਟਨ

ਨਵੀਂ ਦਿੱਲੀ, 18 ਜਨਵਰੀ (ਅੰਮ੍ਰਿਤ ਲਾਲ ਮੰਨਣ) – ਚੀਫ ਖਾਲਸਾ ਦੀਵਾਨ ਦੁਆਰਾ ਦਿੱਲੀ ਵਿਚ ਗੁਰਦੁਆਰਾ ਰਕਾਬ ਗੰਜ ਵਿਖੇ ਇਕ ਧਾਰਮਿਕ ਦੀਵਾਨ ਤੋਂ ਬਾਅਦ ਨਵੇਂ ਚੀਫ ਖਾਲਸਾ ਦੀਵਾਨ ਦੁਆਰਾ ਮੈਨੇਜਮੈਂਟ ਦਫਤਰ ਦਾ ਉਦਘਾਟਨ ਕੀਤਾ ਗਿਆ ।ਇਹ ਯਾਦਗਾਰੀ ਉਦਘਾਟਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ  ਸ. ਮਨਜੀਤ ਸਿੰਘ ਜੀ.ਕੇ. ਦੇ ਕਰ ਕਮਲਾਂ ਨਾਲ  ਅਤੇ ਹੋਰ ਉਘੀਆਂ ਸਖਸੀਅਤਾਂ ਦੀ ਹਾਜਰੀ ਵਿਚ ਹੋਇਆਂ। ਚੀਫ …

Read More »

ਨਸ਼ੇ ਅਤੇ ਭਰੂਣ ਹੱਤਿਆ ਦੇ ਖਿਲਾਫ ਨਾਟਕ ਆਯੋਜਿਤ

ਬਠਿੰਡਾ, 18 ਜਨਵਰੀ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ) – ਸ਼ਹੀਦ ਭਗਤ ਸਿੰਘ ਕਲੱਬ ਰਾਏਖਾਨਾ ਵੱਲੋਂ ਨਸ਼ੇ ਅਤੇ ਭਰੂਣ ਹੱਤਿਆ ਦੇ ਖਿਲਾਫ ਨਾਟਕ ਮੇਲਾ ਕਰਵਾਇਆ ਗਿਆ।ਜਗਜੀਤ ਸਿੰਘ ਮਾਨ ਜਿਲਾ ਯੂਥ ਕਵਾਡੀਨੇਟਰ ਬਠਿੰਡਾ ਦੀ ਰਹਿਨੁਮਾਈ ਹੇਠ ”ਨੂਰ ਆਰਟ ਗਰੁੱਪ” ਬਠਿੰਡਾ ਦੀ ਟੀਮ ਵੱਲੋਂ ਸਮਾਜਿਕ ਕੁਰੀਤੀਆਂ ਖਿਲਾਫ ਜਾਗਰੁਕ ਕਰਦੇ ਨਾਟਕ ਖੇਡੇ ਗਏ ਅਤੇ ਭੰਡਾਂ ਵੱਲੋਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ।ਸ਼ਹੀਦ ਭਗਤ ਸਿੰਘ ਕਲੱਬ …

Read More »

ਥਾਣਾ ਕੈਂਟ ਦੇ ਮੁਨਸ਼ੀ ਗੋਲੀ ਮਾਰ ਕੇ ਜ਼ਖ਼ਮੀ ਕਰਨਾ ਵਾਲਾ ਦੋਸ਼ੀ ਸਾਥੀਆਂ ਸਮੇਤ ਗ੍ਰਿਫਤਾਰ

ਭਾਰੀ ਮਾਤਰਾ ਵਿੱਚ ਅਸਲਾ ਵੀ ਬਰਾਮਦ ਬਠਿੰਡਾ, 18 ਜਨਵਰੀ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ) – ਇੰਦਰਮੋਹਨ ਸਿੰਘ ਭੱਟੀ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਹੋਇਆਂ ਦੱਸਿਆ ਕਿ ਮਿਤੀ 11/01/2015 ਨੂੰ ਹਰਦੀਪ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਦੀਪ ਸਿੰਘ ਨਗਰ ਬਠਿੰਡਾ ਵੱਲੋ ਜੋ ਕਮਲਾ ਨਹਿਰੂ ਕਲੋਨੀ ਵਿਚ ਕੋਠੀ ਨੰਬਰ 14 ਜੋ ਉਸਨੇ ਬਿਆਨੇ ਤੇ ਖਰੀਦ ਕੀਤੀ ਸੀ ਤੇ ਉਸ …

Read More »

ਸੁਸਾਇਟੀ ਤੋਂ ਧਾਰਮਿਕ ਸਮਾਗਮ ਹਫ਼ਤਾਵਾਰੀ ਕਰਵਾਇਆ

ਬਠਿੰਡਾ, 18 ਜਨਵਰੀ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ) – ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਹਰ ਹਫ਼ਤੇ ਘਰ ਘਰ ਧਾਰਮਿਕ ਸਮਾਗਮ ਅਤੇ ਨਾਨਕ ਨਾਮ ਲੇਵਾ ਨੂੰ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੋੜਣ ਦਾ ਛੋਟਾ ਅਜਿਹਾ ਉਪਰਾਲਾ ਕੀਤਾ ਜਾਂਦਾ ਹੈ ਇਸ ਤਹਿਤ ਹੀ ਅੱਜ ਦੇ ਸਮਾਗਮ ਭਾਈ ਬਲਵਿੰਦਰ ਸਿੰਘ ਮੁਹੱਲਾ ਸੀੜੀਆਂ ਵਾਲਾ ਨੇੜੇ ਮੈਹਣਾ ਚੌਂਕ ਵਿਖੇ ਸ੍ਰੀ ਗੁਰੂ ਗ੍ਰੰਥ …

Read More »

ਪ੍ਰਾਪਰਟੀ ਟੈਕਸ ਅੱਠ ਪ੍ਰਤੀਸ਼ਤ ਵਧਾਇਆ – ਹੋਟਲ ਮਾਲਕ ਪੰਜਾਬ ਸਰਕਾਰ ‘ਤੇ ਵਰ੍ਹੇ

ਬਠਿੰਡਾ, 18 ਜਨਵਰੀ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ) – ਸਥਾਨਕ ਸ਼ਹਿਰ ਦੇ ਸਮੂਹ ਹੋਟਲਾਂ ਦੇ ਮਾਲਕਾਂ ਵਲੋਂ ਇਕ ਵਾਰ ਫਿਰ ਪੰਜਾਬ ਸਰਕਾਰ ‘ਤੇ ਵਰ੍ਹਦਿਆਂ ਪ੍ਰੈਸ ਦੇ ਰੂਬਰੂ ਹੁੰਦੇ ਹੋਏ ਕਿਹਾ ਕਿ ਹੋਟਲ ਉਦਯੋਗ ਨੂੰ ਪੰਜਾਬ ਸਰਕਾਰ ਬਿਲਕੁਲ ਹੀ ਖ਼ਤਮ ਕਰਨ ‘ਤੇ ਤੁਲੀ ਹੋਈ ਹੈ।ਪੰਜਾਬ ਹੋਟਲ ਰੈਸਟੋਰੈਂਟ ਐਂਡ ਰਿਜੋਰਟ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸਤੀਸ਼ ਅਰੋੜਾ ਨੇ ਕਿਹਾ ਕਿ ਹੋਟਲ ਉਦਯੋਗ ‘ਤੇ ਪਹਿਲਾਂ …

Read More »