ਅੰਮ੍ਰਿਤਸਰ, 4 ਫਰਵਰੀ (ਜਗਦੀਪ ਸਿੰਘ) – ਕਵਲਜੀਤ ਸਿੰਘ ਪਿਤਾ ਅਤੇ ਮਾਤਾ ਸਰਦਾਰਨੀ ਮਨਦੀਪ ਕੌਰ ਵਾਸੀ ਜਸਪਾਲ ਨਗਰ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਨੇ ਆਪਣੇ ਜੁੜਵਾਂ ਬੱਚਿਆਂ ਬੱਚਿਆਂ ਦਾ ਚੌਥਾ ਜਨਮ ਦਿਨ ਮਨਾਇਆ।
Read More »Daily Archives: February 4, 2024
ਮਹਾਰਿਸ਼ੀ ਦਇਆਨੰਦ ਸਰਸਵਤੀ ਜੀ ਦੀ 200ਵੀਂ ਜੈਅੰਤੀ 5 ਫਰਵਰੀ ਨੂੰ
ਡੀ.ਏ.ਵੀ ਰੈਡ ਕਰਾਸ ਸਕੂਲ ਫ਼ਾਰ ਸਪੈਸ਼ਲ ਚਿਲਡਰਨ ਵਿਖੇ ਵਿਸ਼ੇਸ਼ ਸਮਾਰੋਹ ਅੰਮ੍ਰਿਤਸਰ, 4 ਫਰਵਰੀ (ਜਗਦੀਪ ਸਿੰਘ) – ਆਰੀਆ ਰਤਨ ਪਦਮ ਸ਼੍ਰੀ ਅਵਾਰਡੀ ਡਾ. ਪੂਨਮ ਸੂਰੀ ਪ੍ਰਧਾਨ ਡੀ.ਏ.ਵੀ ਕਾਲਜ ਪ੍ਰਬੰਧਕੀ ਕਮੇਟੀ, ਅਤੇ ਆਰੀਆ ਪ੍ਰਦੇਸ਼ਿਕ ਪ੍ਰਤੀਨਿਧੀ ਸਭਾ ਨਵੀਂ ਦਿੱਲੀ ਦੇ ਅਸ਼ੀਰਵਾਦ, ਪ੍ਰੇਰਨਾ, ਸੁਯੋਗ ਮਾਰਗਦਰਸ਼ਨ ਅਤੇ ਆਰੀਆ ਪ੍ਰਦੇਸ਼ਿਕ ਪ੍ਰਤੀਨਿਧੀ ਉਪਸਭਾ ਪੰਜਾਬ ਦੀ ਅਗਵਾਈ ‘ਚ ਮਹਾਨ ਚਿੰਤਕ, ਸਮਾਜ ਸੁਧਾਰਕ ਅਤੇ ਆਰੀਆ ਸਮਾਜ ਦੇ ਸੰਸਥਾਪਕ ਮਹਾਰਿਸ਼ੀ …
Read More »ਫਰਿਸ਼ਤੇ ਸਕੀਮ ਅਧੀਨ ਜਿਲ੍ਹੇ ਦੇ 70 ਹਸਪਤਾਲ ਹੋਏ ਸੂਚੀਬੱਧ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 4 ਫਰਵਰੀ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਸੜ੍ਹਕੀ ਦੁਰਘਟਨਾਵਾ ਵਿੱਚ ਜਖ਼ਮੀ ਹੋਏ ਵਿਅਕਤੀਆਂ ਦੀ ਜਾਣ ਬਚਾਉਣ ਵਾਲੀ ਫਰਿਸ਼ਤਾ ਸਕੀਮ ਸ਼ੁਰੂ ਕੀਤੀ ਗਈ ਹੈ।ਅਗਰ ਕੋਈ ਵੀ ਵਿਅਕਤੀ ਸੜ੍ਹਕੀ ਦੁਰਘਟਨਾ ਵਿੱਚ ਜਖ਼ਮੀ ਹੋਏ ਵਿਅਕਤੀ ਨੂੰ ਹਸਪਤਾਲ ਵਿੱਚ ਪਹੁੰਚਾਉਂਦਾ ਹੈ ਤਾਂ ਸਰਕਾਰ ਵਲੋਂ ਉਸ ਨੂੰ 2000/- ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਕਿਸੇ ਵੀ ਤਰ੍ਹਾਂ ਦੀ …
Read More »ਅੰਤਰਰਾਸ਼ਟਰੀ ਕਿੱਕ ਬਾਕਸਿੰਗ ਚੈਂਪੀਅਨਸ਼ਿਪ `ਚ ਭਾਰਤ ਦੀ ਨੁਮਾਇੰਦਗੀ ਕਰੇਗਾ ਰਵਿੰਦਰ ਸਿੰਘ
ਸੰਗਰੂਰ, 4 ਫਰਵਰੀ (ਜਗਸੀਰ ਲੌਂਗੋਵਾਲ) – ਵਰਲਡ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਚੁੱਕਾ ਪਿੰਡ ਮਹਿਲਾਂ ਚੌਕ ਸੰਗਰੂਰ ਦੇ ਸੂਬੇਦਾਰ ਹਮੀਰ ਸਿੰਘ ਦਾ ਸਪੁੱਤਰ ਰਵਿੰਦਰ ਸਿੰਘ ਦਿੱਲੀ ਵਿੱਚ ਹੋਣ ਵਾਲੀ ਤੀਜੀ ਇੰਡੀਆ ਓਪਨ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗਾ।7 ਤੋਂ 11 ਫਰਵਰੀ ਤੱਕ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ਵਿੱਚ ਹੋਣ ਵਾਲੀ ਇਸ ਚੈਂਪੀਅਨਸ਼ਿਪ ਵਿੱਚ ਵਿਸ਼ਵ …
Read More »ਵਿਸ਼ਵ ਕੈਂਸਰ ਦਿਵਸ ਨੂੰ ਸਮਰਪਿਤ ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਮੈਡੀਕਲ ਕੈਂਪ
ਸੰਗਰੂਰ, 4 ਫਰਵਰੀ (ਜਗਸੀਰ ਲੌਂਗੋਵਾਲ) – ਐਸ.ਐਮ.ਓ ਲੌਂਗੋਵਾਲ ਡਾ. ਹਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਪੀ.ਐਮ ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਵਿਸ਼ਵ ਕੈਂਸਰ ਦਿਵਸ ਨੂੰ ਸਮਰਪਿਤ ਮੈਡੀਕਲ ਕੈਂਪ ਲਗਾਇਆ ਗਿਆ।ਜਿਸ ਦੌਰਾਨ ਡਾ. ਗੁਰਪ੍ਰੀਤ ਸਿੰਘ ਅਤੇ ਡਾ. ਅਮਨਦੀਪ ਭਾਰਤੀ ਦੁਆਰਾ ਬੱਚਿਆਂ ਦਾ ਚੈਕਅਪ ਕਰਕੇ ਦਵਾਈਆਂ ਦਿੱਤੀਆਂ ਗਈਆਂ। ਕੈਂਪ ਤੋਂ ਬਾਅਦ ਡਾ. ਅਮਨਦੀਪ ਭਾਰਤੀ ਨੇ ਵਿਸ਼ਵ ਕੈਂਸਰ ਦਿਵਸ ਅਤੇ ਅਨੀਮੀਆ (ਖੂਨ ਦੀ ਕਮੀ) …
Read More »ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ 5 ਫਰਵਰੀ ਨੂੰ – ਡਾ. ਕਿਰਪਾਲ ਸਿੰਘ
ਸੰਗਰੂਰ, 4 ਫਰਵਰੀ (ਜਗਸੀਰ ਲੌਂਗੋਵਾਲ) – ਸਿਵਲ ਸਰਜਨ ਡਾ. ਕਿਰਪਾਲ ਸਿੰਘ ਦੀ ਅਗਵਾਈ ਵਿੱਚ ਜਿਲ੍ਹਾ ਸਿਹਤ ਵਿਭਾਗ ਵਲੋਂ 5 ਫਰਵਰੀ 2024 ਨੂੰ ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ ਮਨਾਇਆ ਜਾ ਰਿਹਾ ਹੈ।ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਹੋਰ ਵਿਭਾਗਾਂ ਦੇ ਸਹਿਯੋਗ ਨਾਲ ਹਰ ਸਾਲ ਦੋ ਵਾਰ ਪੇਟ ਦੇ ਕੀੜਿਆਂ ਤੋਂ ਮੁਕਤੀ ਰਾਸ਼ਟਰੀ ਦਿਵਸ ਮਨਾਇਆ ਜਾਂਦਾ ਹੈ।ਇਸੇ ਤਹਿਤ …
Read More »ਸਰਕਾਰੀ ਸਕੂਲ ਦੇ ਵਿਦਿਆਰਥੀਆਂ ਵਲੋਂ ਖ਼ਾਲਸਾ ਕਾਲਜ ਵਿਖੇ ਕਿਸਾਨ ਸਿਖਲਾਈ ਕੇਂਦਰ ਦਾ ਦੌਰਾ
ਅੰਮ੍ਰਿਤਸਰ, 4 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਿਸਾਨ ਸਿਖਲਾਈ ਕੇਂਦਰ ਵਿਖੇ ਸਰਕਾਰੀ ਸਕੂਲ ਜੱਬੋਵਾਲ ਦੇ ਵਿਦਿਆਰਥੀਆਂ ਨੇ ਐਨ.ਐਸ.ਕਿਊ.ਈ ਸਕੀਮ ਤਹਿਤ ਵਿਦਿਅਕ ਦੌਰਾ ਅਤੇ ਸਿਖਲਾਈ ਪ੍ਰੋਗਰਾਮ ਕੀਤਾ।ਇਸ ਦੌਰੇ ਦਾ ਉਦੇਸ਼ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤੀਬਾੜੀ ਅਭਿਆਸਾਂ ਦੀ ਵਿਹਾਰਕ ਜਾਣਕਾਰੀ ਪ੍ਰਦਾਨ ਕਰਨਾ ਸੀ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਉਕਤ ਦੌਰਾ ਨਾ ਸਿਰਫ਼ ਸਿਧਾਂਤਕ ਸਿੱਖਣ ਦਾ ਮੌਕਾ ਸੀ, …
Read More »ਜੰਡਿਆਲਾ ਗੁਰੂ ਵਿਖੇ ਪਲੇਸਮੈਂਟ ਕੈਂਪ 5 ਫਰਵਰੀ ਨੂੰ, ਕੈਬਨਿਟ ਮੰਤਰੀ ਈ.ਟੀ.ਓ ਕਰਨਗੇ ਉਦਘਾਟਨ
ਅੰਮ੍ਰਿਤਸਰ, 4 ਫਰਵਰੀ (ਸੁਲ਼ਬੀਰ ਸਿੰਘ) – ਕੈਬਨਿਟ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ੳ ਦੇ ਆਦੇਸ਼ਾਂ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਦੇ ਨੋਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ 5 ਫਰਵਰੀ ਦਿਨ ਸੋਮਵਾਰ ਸਵੇਰੇ 9.30 ਵਜੇ ਜੰਡਿਆਲਾ ਗੁਰੂ ਵਿਖੇ ਪਲੇਸਮੈਂਟ, ਸਵੈ-ਰੋਜ਼ਗਾਰ ਅਤੇ ਸਕਿੱਲ ਡਿਵੈਲਪਮੈਂਟ ਕੈਂਪ ਲਗਾਇਆ ਜਾਣਾ ਹੈ।ਇਸ ਵਿੱਚ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ, ਪੰਜਾਬ ਸਟੇਟ ਰੂਰਲ ਲਾਈਵਲੀਹੁਡ ਮਿਸ਼ਨ ਜਿਲ੍ਹਾ ਉਦਯੋਗ ਕੇਂਦਰ, ਐਸ.ਸੀ ਕਾਰਪੋਰੇਸ਼ਨ ਅਤੇ ਪੰਜਾਬ …
Read More »ਕਮਿਸ਼ਨਰ ਪੁਲਿਸ ਨੇ ਸਬ ਇੰਸਪੈਕਟਰ ਸ਼ਮਸ਼ੇਰ ਸਿੰਘ ਨੂੰ ਲਾਇਆ ਤਰੱਕੀ ਦਾ ਸਟਾਰ
ਅੰਮ੍ਰਿਤਸਰ, 4 ਫਰਵਰੀ ( ਸੁਖਬੀਰ ਸਿੰਘ) – ਥਾਣਾ ਈ ਡਵੀਜ਼ਨ ਅੰਮ੍ਰਿਤਸਰ ਸਿਟੀ ਵਿਖੇ ਤਾਇਨਾਤ ਸਬ ਇੰਸਪੈਕਟਰ ਸ਼ਮਸ਼ੇਰ ਸਿੰਘ ਨੂੰ ਇੰਸਪੈਕਟਰ ਰੈਂਕ ਦੀ ਤਰੱਕੀ ਮਿਲਣ ‘ਤੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਨੂੰ ਇੰਸਪੈਕਟਰ ਦਾ ਸਟਾਰ ਲਗਾਉਂੇਦੇ ਹੋਏ।ਇਸ ਸਮੇਂ ਡੀ.ਸੀ.ਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਹਰਪ੍ਰੀਤ ਸਿੰਘ ਮੰਡੇਰ ਅਤੇ ਡੀ.ਸੀ.ਪੀ ਲਾਅ ਐਂਡ ਆਰਡਰ ਅੰਮ੍ਰਿਤਸਰ ਆਲਮ ਵਿਜੇ ਸਿੰਘ ਵੀ ਮੌਜ਼ੂਦ ਸਨ।
Read More »ਟਰੈਫਿਕ ਐਜੂਕੇਸ਼ਨ ਸੈਲ ਨੇ ਸਕੂਲੀ ਬੱਚਿਆਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 4 ਫਰਵਰੀ (ਸੁਖਬੀਰ ਸਿੰਘ) – 15 ਜਨਵਰੀ 2024 ਤੋਂ 14 ਫਰਵਰੀ 2024 ਤੱਕ ਮਨਾਏ ਜਾ ਰਹੇ ਨੈਸ਼ਨਲ ਰੋਡ ਸੇਫਟੀ ਮਹੀਨੇ ਨੂੰ ਮੁੱਖ ਰੱਖਦਿਆਂ ਟਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ਼ ਐਸ.ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਐਚ.ਸੀ ਸਲਵੰਤ ਸਿੰਘ ਅਤੇ ਕਾਂਸਟੇਬਲ ਲਵਪ੍ਰੀਤ ਕੌਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰਲਜ਼ ਸ਼ਿਵਾਲਾ ਅੰਮ੍ਰਿਤਸਰ ਵਿਖੇ ਟਰੈਫਿਕ ਸੈਮੀਨਾਰ ਲਗਾ ਕੇ ਸਕੂਲ ਦੇ ਬੱਚਿਆਂ ਨੂੰ …
Read More »