Saturday, May 11, 2024

ਸ਼ਹੀਦਾਂ ਦੀ ਸੋਚ ਨੂੰ ਜਿਉਂਦਾ ਰੱਖਣ ਲਈ ਉਨ੍ਹਾਂ ਦੇ ਦਿਹਾੜੇ ਮਨਾਉਣੇ ਜ਼ਰੂਰੀ – ਈ.ਟੀ.ਓ

ਕੈਂਡਲ ਮਾਰਚ ਵਿੱਚ ਸੈਂਕੜਿਆਂ ਦੀ ਗਿਣਤੀ ’ਚ ਬੱਚਿਆਂ ਅਤੇ ਨੌਜਵਾਨਾਂ ਨੇ ਲਾਏ ਇਨਕਲਾਬ ਜ਼ਿੰਦਾਬਾਦ ਦਾ ਨਾਅਰੇ

ਅੰਮ੍ਰਿਤਸਰ, 28 ਸਤੰਬਰ (ਸੁਖਬੀਰ ਸਿੰਘ) – ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਕੱਢੇ ਗਏ ਕੈਂਡਲ ਮਾਰਚ ਮੌਕੇ ਬੋਲਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਸ਼ਹੀਦਾਂ ਦੀ ਸੋਚ ਜਿਉਂਦੇ ਰੱਖਣ ਅਤੇ ਉਨ੍ਹਾਂ ਦੇ ਸੁਪਨੇ ਪੂਰੇ ਕਰਨ ਲਈ ਸ਼ਹੀਦਾਂ ਦੇ ਦਿਹਾੜੇ ਮਨਾਉਣੇ ਬੇਹੱਦ ਜਰੂਰੀ ਹਨ।ਇਸੇ ਲਈ ਪੰਜਾਬ ਵਿੱਚ ਪਹਿਲੀ ਵਾਰ ਇੰਨੇ ਜੋਸ਼ ਅਤੇ ਉਤਸਾਹ ਨਾਲ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ ਹੈ ਅਤੇ ਲੋਕਾਂ ਦੀ ਜੋਸ਼ ਅਤੇ ਉਤਸਾਹ ਨਾਲ ਇੰਨਾ ਪ੍ਰੋਗਰਾਮਾਂ ਵਿੱਚ ਕੀਤੀ ਗਈ ਸ਼ਮੂਲੀਅਤ ਭਵਿੱਖੀ ਤਬਦੀਲੀ ਦੀ ਗਵਾਹੀ ਭਰਦੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਵਲੋਂ ਲਏ ਸੁਪਨੇ ਜਰੂਰ ਪੂਰੇ ਹੋਣਗੇ ਅਤੇ ਉਹ ਇਸ ਤਬਦੀਲੀ ਵਿੱਚ ਆਮ ਆਦਮੀ ਵਜੋਂ ਸਾਖੀ ਬਣਨਗੇ।ਕੈਂਡਲ ਮਾਰਚ ਵਿੱਚ ਨੌਜ਼ਵਾਨਾਂ ਦੇ ਨਾਲ ਨਾਲ, ਛੋਟੇ ਬੱਚਿਆਂ ਤੇ ਲੜਕੀਆਂ ਸਮੇਤ ਜ਼ਿਲ੍ਹਾ ਵਾਸੀਆਂ ਵਲੋਂ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ ਗਈ।ਇਨਕਲਾਬ ਜ਼ਿੰਦਾਬਾਦ ਅਤੇ ਭਗਤ ਸਿੰਘ ਤੇਰੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ ਦੇ ਅਕਾਸ਼ ਗੂੰਜਦੇ ਨਾਅਰਿਆਂ ਨਾਲ ਇਹ ਮਾਰਚ ਪਾਰਟੀਸ਼ਨ ਮਿਊਜ਼ੀਅਮ ਤੋਂ ਸ਼ੁਰੂ ਹੋ ਕੇ ਜਲਿਆਂ ਵਾਲਾ ਬਾਗ ਵਿਖੇ ਪਹੁੰਚ ਕੇ ਸਮਾਪਤ ਹੋਇਆ।ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਆਏ ਪਤਵੰਤਿਆਂ ਅਤੇ ਬੱਚਿਆਂ ਦਾ ਧੰਨਵਾਦ ਕੀਤਾ।
ਇਸ ਮਾਰਚ ਵਿੱਚ ਐਸ.ਡੀ.ਐਮ ਮਨਕੰਵਲ ਸਿੰਘ ਚਾਹਲ, ਡੀ.ਡੀ.ਪੀ.ਓ ਸੰਜੀਵ ਕੁਮਾਰ, ਤਜਿੰਦਰ ਸਿੰਘ ਰਾਜਾ, ਆਪ ਮਹਿਲਾ ਵਿੰਗ ਜਿਲਾ ਪ੍ਰਧਾਨ ਸ੍ਰੀਮਤੀ ਸੁਖਬੀਰ ਕੌਰ, ਜਿਲਾ ਸਪੋਰਟਸ ਅਧਿਕਾਰੀ ਸ੍ਰੀਮਤੀ ਜਸਮੀਤ ਕੌਰ, ਲੈਕਚਰਾਰ ਸੁਖਵੰਤ ਸਿੰਘ, ਸਹਾਇਕ ਡਾਇਰੈਕਟਰ ਨਹਿਰੂ ਯੁਵਾ ਕੇਂਦਰ ਮੈਡਮ ਅਕਾਂਸ਼ਾ, ਸੈਨੇਟ ਮੈਂਬਰ ਸਤਪਾਲ ਸਿੰਘ ਸੋਖੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਹਰਭਜਨ ਸਿੰਘ ਈ.ਟੀ.ਓ ਨੇ ਪਾਰਟੀਸ਼ਨ ਮਿਊਜ਼ੀਅਮ ਨੂੰ ਗਹੁ ਨਾਲ ਵੇਖਿਆ ਅਤੇ ਆਜ਼ਾਦੀ ਵੇਲੇ ਵਾਪਰੇ ਦੁਖਾਂਤ ਵਿੱਚ ਮਾਰੇ ਗਏ ਲੋਕਾਂ ਨੂੰ ਯਾਦ ਕਰਕੇ ਸ਼ਰਧਾਂਜਲੀ ਭੇਟ ਕੀਤੀ।

Check Also

ਸਕੂਲ ਆਫ਼ ਐਮੀਨੈਂਸ ਦੀਆਂ ਬੋਰਡ ਕਲਾਸਾਂ ਦਾ ਨਤੀਜਾ ਰਿਹਾ ਸ਼ਾਨਦਾਰ

ਸੰਗਰੂਰ, 10 ਮਈ (ਜਗਸੀਰ ਲੌਂਗੋਵਾਲ) – ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱੱਖਿਆ) ਸ਼੍ਰੀਮਤੀ ਇੰਦੂ ਸਿਮਕ ਅਤੇ …