Friday, December 27, 2024

ਸੈਂਕੜੇ ਕਿਸਾਨਾਂ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਦਾ ਬਟਾਲਾ ਜੀ. ਟੀ. ਰੋਡ ਜਾਮ ਕਰਕੇ ਫੂਕਿਆ ਪੁਤਲਾ

1 ਅਗਸਤ ਨੂੰ ਚੀਫ ਬਾਰਡਰ ਜੋਨ ਦੇ ਦਫਤਰ ਅੱਗੇ ਧਰਨਾ ਦੇਣ ਦਾ ਕੀਤਾ ਐਲਾਨ

PPN120705

ਰਈਆ/ਤਰਸਿੱਕਾ, 12  ਜੁਲਾਈ (ਬਲਵਿੰਦਰ ਸਿੰਘ ਸੰਧੂ/ਕਵਲਜੀਤ ਸਿੰਘ) ਕਿਸਾਨ ਸੰਘਰਸ਼ ਕਮੇਟੀ ਦੇ ਜੋਨ ਬਾਬਾ ਬਕਾਲਾ ਦੇ ਸੈਂਕੜੇ ਕਿਸਾਨ ਆਗੂਆਂ ਦੀ ਮੀਟਿੰਗ ਦੇਸ਼ ਭਗਤ ਜਵਾਲਾ ਸਿੰਘ ਠੱਠੀਆਂ ਦੇ ਗੁਰਦੁਆਰਾ ਸਾਹਿਬ ਵਿਖੇ ਜੋਨ ਪ੍ਰਧਾਨ ਸਤਨਾਮ ਸਿੰਘ ਸਠਿਆਲਾ ਦੀ ਪ੍ਰਧਾਨਗੀ ਹੇਠ ਹੋਈ [ ਮੀਟਿੰਗ ਵਿੱਚ ਮਤਾ ਪਾਸ ਕਰਕੇ ਕਿਸਾਨ ਵਿਰੋਧੀ ਬਜਟ ਪੇਸ਼ ਕਰਨ ਵਾਲੀ ਕੇਂਦਰ ਸਰਕਾਰ ਤੇ ਲੋਕਾਂ ਦੇ ਜਮਹੂਰੀ ਹੱਕਾਂ ਦਾ ਘਾਣ ਕਰਨ ਵਾਲਾ ਕਾਲਾ ਕਾਨੂੰਨ ਪਾਸ ਕਰਨ ਵਾਲੀ ਬਾਦਲ ਸਰਕਾਰ ਦੀ ਸਖਤ ਨਿਖੇਧੀ ਕੀਤੀ ਗਈ ਤੇ ਬਿਆਸ-ਬਟਾਲਾ ਜੀ.ਟੀ. ਰੋਡ ਜਾਮ ਕਰਕੇ ਕੇਂਦਰ ਤੇ ਬਾਦਲ ਸਰਕਾਰ ਦਾ ਪੁਤਲਾ ਫੂਕਿਆ ਤੇ ਰੋਹ ਭਰਪੂਰ ਪ੍ਰਦਰਸ਼ਨ ਕੀਤਾ। ਇਸ ਮੌਕੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਪੰਨੂੰ ਤੇ ਸਤਨਾਮ ਸਿੰਘ ਜੌਹਲ ਤੇ ਬੀਬੀ ਜਗੀਰ ਕੌਰ ਕਲੇਰ ਘੁਮਾਣ ਨੇ ਕਿਹਾ ਕਿ ਬਿਜਲੀ ਸਪਲਾਈ 3-4 ਘੰਟੇ ਰਹਿ ਜਾਣ ਤੇ ਹੋਰ ਬਿਜਲੀ ਸਬੰਧੀ ਮੁਸ਼ਕਿਲਾਂ ਨੂੰ ਲੈ ਕੇ ਪਾਵਰਕਾਮ ਤੇ ਬਾਦਲ ਸਰਕਾਰ ਵਿਰੁੱਧ 1 ਅਗਸਤ ਨੂੰ ਬਾਰਡਰ ਜੋਨ ਚੀਫ ਪਾਵਰਕਾਮ ਅੰਮ੍ਰਿਤਸਰ ਦੇ ਦਫਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ ਤੇ ਹਜਾਰਾਂ ਕਿਸਾਨ ਮਜਦੂਰ ਬੀਬੀਆ ਵੱਲੋਂ ਮੰਗ ਕੀਤੀ ਜਾਵੇਗੀ ਕਿ ਬਾਦਲ ਸਰਕਾਰ ਦੇ 8 ਘੰਟੇ ਖੇਤੀ ਮੋਟਰਾਂ ਨੂੰ ਬਿਜਲੀ ਸਪਾਲਈ ਦੇਣ ਦੀ ਫੂਕ ਨਿਕਲ ਚੁੱਕੀ ਹੈ, ਇਸ ਵਕਤ 4-5  ਘੰਟੇ ਸਪਲਾਈ ਮਿਲ ਰਹੀ ਹੈ ਤੇ ਪੰਜਾਬ ਵਿੱਚ ਵੱਡਾ ਸੋਕਾ ਪੈਣ ਦੇ ਆਸਾਰ ਬਣੇ ਹੋਏ ਹਨ। ਇਸ ਲਈ ਬਾਦਲ ਸਰਕਾਰ ਵਾਅਦੇ ਮੁਤਾਬਿਕ 8 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ। ਖੇਤੀ ਮੋਟਰਾਂ ਨੂੰ ਲੱਖਾਂ ਰੁਪਏ ਦੇ ਪਾਏ ਜਾ ਰਹੇ ਜੁਰਮਾਨੇ ਤੇ ਪਰਚੇ ਰੱਦ ਕੀਤੇ  ਜਾਣ, ਪੰਜ ਏਕੜ ਵਾਲਿਆਂ ਨੂੰ ਵਾਅਦੇ ਮੁਤਾਬਿਕ ਆਪਣੇ ਖਰਚੇ ਤੇ ਬਾਦਲ ਸਰਕਾਰ ਟਿਊਬਵੈਲ ਕੁਨੈਕਸ਼ਨ ਦੇਵੇ, ਖੇਤੀ ਮੋਟਰਾਂ ਦਾ ਲੋਡ ਵਧਾਉਣ ਲਈ ੜਧਸ਼ ਸਕੀਮ ਚਾਲੂ ਕੀਤੀ ਜਾਵੇ। ਕਿਸਾਨ ਜਥੇਬੰਦੀ ਨਾਲ 21 ਫਰਵਰੀ ਦੇ ਘੱਲੂਘਾਰੇ ਸਬੰਧੀ ਬਾਦਲ ਸਰਕਾਰ ਵੱਲੋਂ ਜਖਮੀਆਂ ਨੂੰ 25-25 ਹਜਾਰ ਦਾ ਮੁਆਵਜਾ ਦੇਣ  ਤੇ ਮੰਗਾਂ ਮੰਨਣ ਦਾ ਕੀਤਾ ਸਮਝੌਤਾ ਤੁਰੰਤ ਲਾਗੂ ਕੀਤਾ ਜਾਵੇ। ਇਸ ਮੌਕੇ ਕਰਮ ਸਿੰਘ ਬੱਲਸਰਾਂ, ਅਜੀਤ ਸਿੰਘ ਠੱਠੀਆਂ, ਕਰਤਾਰ ਸਿੰਘ ਸਠਿਆਲਾ, ਜੁਗਿੰਦਰ ਸਿੰਘ, ਦਲਬੀਰ ਸਿੰਘ ਬੇਦਾਦਪੁਰ, ਮੁਖਤਾਰ ਸਿੰਘ ਵਡਾਲਾ, ਧੀਰ ਸਿੰਘ ਚੀਮਾਬਾਠ, ਮੁਖਬੈਨ ਸਿੰਘ ਯੋਧਾਨਗਰੀ, ਸੋਨਾ ਸੇਰੋਂਬਾਘਾ, ਬੀਬੀ ਰਘਬੀਰ ਕੌਰ, ਸਵਰਨ ਕੌਰ, ਜਸਵਿੰਦਰ ਕੌਰ ਚੀਮਾਬਾਠ, ਬੀਬੀ ਬਲਜੀਤ ਕੌਰ ਲੋਹਗੜ੍ਹ, ਚਰਨ ਸਿੰਘ ਕਲੇਰ ਘੁਮਾਣ, ਕੰਵਲਜੀਤ ਸਿੰਘ ਬੂਲੇਨੰਗਲ ਆਦਿ ਆਗੂ  ਹਾਜਰ ਸਨ।

Check Also

ਅਕਾਲ ਅਕੈਡਮੀ ਬਾਘਾ ਵਲੋਂ ‘ਬੀਬਾ ਬੱਚਾ ਪ੍ਰਤੀਯੋਗਤਾ’ ਦਾ ਆਯੋਜਨ

ਸੰਗਰੂਰ, 27 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਦੀ ਸਰਪ੍ਰਸਤੀ ਅਧੀਨ ਚੱਲ ਰਹੀ ਅਕਾਲ ਅਕੈਡਮੀ …

Leave a Reply