Sunday, October 6, 2024

ਡੀ.ਏ.ਵੀ ਪਬਲਿਕ ਸਕੂਲ ਦੇ 8 ਅਧਿਆਪਕਾਂ ਦਾ ਸਨਮਾਨ

ਅੰਮ੍ਰਿਤਸਰ, 6 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) –  ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਕਰਵਾਏ ਸਮਾਗਮ PPN0609201708`ਚ ਸਕੂਲ ਦੇ 8 ਅਧਿਆਪਕਾਂ ਨੂੰ ਅਧਿਆਪਕ ਦਿਵਸ `ਤੇ ਸਨਮਾਨਿਤ ਕੀਤਾ ਗਿਆ। ਭਾਰਤ ਵਿਕਾਸ ਪ੍ਰੀਸ਼ਦ ਇੱਕ ਸਵੈ ਨਿਰਭਰ ਸੰਸਥਾ ਹੈ ਜਿਸ ਦਾ ਮੁੱਖ ਉਦੇਸ਼ ਗਰੀਬਾਂ, ਅਪੰਗਾਂ, ਅਨਪੜ੍ਹਾਂ ਅਤੇ ਸਮਾਜ ਵੱਲੋਂ ਦੁਰਕਾਰੇ ਲੋਕਾਂ ਦਾ ਜੀਵਨ ਪੱਧਰ ਉਚੱਾ ਚੁੱਕਣ ਲਈ ਸਮੇਂਸ਼ਸਮੇਂ ਤੇ ਕਈ ਪ੍ਰੋਗਰਾਮ ਉਲੀਕੇ ਜਾਂਦੇ ਹਨ ।ਇਸ ਸੰਸਥਾ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੀਆਂ ਸਖ਼ਸੀ਼ਅਤਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਜਾਂਦਾ ਹੈ ।
ਪ੍ਰਸਿੱਧ ਉਦਯੋਗਪਤੀ ਤੇ ਸਮਾਜ ਸੇਵੀ ਸੁਰਿੰਦਰ ਮਹਿਰਾ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਸੁਮਨ ਮਹਾਜਨ ਨੇ ਮੁੱਖ ਮਹਿਮਾਨ ਤੇ ਆਏ ਹੋਏ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਆਖਿਆ। ਉਨਾਂ ਨੇ ਸਨਮਾਨਿਤ ਅਧਿਆਪਕਾਂ ਦੀਆ ਅਦੁੱਤੀ ਸੇਾਵਾਵਾਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਸਰੋਤਿਆਂ ਨੁੰ ਆਪਣੀਆਂ ਹੋਰ ਨਵੀਆਂ ਯੋਜਨਾਵਾਂ ਤੋਂ ਜਾਣੂ ਕਰਵਾਇਆ ।
ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਸਨਮਾਨਿਤ ਸਕੂਲ ਦੇ ਮਿਹਨਤੀ, ਉਤਸ਼ਾਹਿਤ ਤੇ ਸਮਰਪਿਤ ਅਧਿਆਪਕਾਂ ਵਿੱਚ ਸ਼੍ਰੀਮਤੀ ਸੁਖਦੇਵ ਕੌਰ, ਸ਼੍ਰੀਮਤੀ ਬੇਨੂ ਕੁਮਾਰ, ਸ਼੍ਰੀਮਤੀ ਨੀਰੂ ਮਹਿਤਾ, ਸ਼੍ਰੀਮਤੀ ਸੁਚਾਰੂ ਦੱਤਾ, ਸ਼੍ਰੀਮਤੀ ਸੁਮਨ ਸੋਹਲ, ਸ਼੍ਰੀਮਤੀ ਨਿਸ਼ਾ ਟੁਟੇਜਾ, ਸ਼੍ਰੀਮਤੀ ਪੂਨਮ ਸੰਧੂ ਅਤੇ ਸ਼੍ਰੀਮਤੀ ਰਿਤਿਕਾ ਕਪੂਰ ਸ਼ਾਮਲ ਹਨ।ਸਾਰੇ ਅਧਿਆਪਕਾਂ ਨੂੰ ਇਨਾਮ ਦੇ ਕੇ ਸਨਮਾਨਿਤ ਕਰਨ ਦੀ ਰਸਮ ਸੁਰਿੰਦਰ ਮਹਿਰਾ ਨੇ ਨਿਭਾਈ।ਜੇ.ਐਸ ਨਾਗਪਾਲ (ਸਟੇਟ ਐਵਾਰਡੀ ਰਿਟਾਇਰਡ ਪਿ੍ਰੰਸੀਪਲ) ਨੇ ਅਧਿਆਪਕਾਂ ਦੀ ਤਰੀਫ਼ ਕਰਦਿਆਂ ਕਿਹਾ ਕਿ ਅਧਿਆਪਕ ਹੀ ਸਮਾਜ ਵਿੱਚ ਇਨਕਲਾਬ ਲਿਆ ਸਕਦੇ ਹਨ ।
ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਸੰਸਥਾ ਵੱਲੋਂ ਸਕੂਲ ਦੇ ਅਧਿਆਪਕਾਂ ਦਾ ਸਨਮਾਨ ਕਰਨ ਲਈ ਧੰਨਵਾਦ ਕੀਤਾ । ਉਨ੍ਹਾਂ ਨੇ ਕਿਹਾ ਕਿ ਅਧਿਆਪਕ ਹੀ ਅਗਿਆਨੀ ਮਨ ਅੰਦਰ ਗਿਆਨ ਦਾ ਦੀਪ ਜਗਾ ਸਕਦੇ ਹਨ।ਪੰਜਾਬ ਜ਼ੋਨ-ਏ ਦੇ ਖੇਤਰੀ ਨਿਰਦੇਸ਼ਕ ਡਾ. (ਸ਼੍ਰੀਮਤੀ) ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ. ਕਾਲਜ ਨੇ ਸਾਰੇ ਅਧਿਆਪਕਾਂ ਨੂੰ ਵਧਾਈ ਦਿੱਤੀ ।
ਇਸ ਮੌਕੇ ਲਲਿਤ ਮੋਹਨ ਜੋਹਰੀ ਸੈਕਟਰੀ, ਨਵਨੀਸ਼ ਬਹਿਲ ਉਪ ਪ੍ਰਧਾਨ, ਚੇਅਰਮੈਨ ਟੀਚਰ ਡੇਅ ਪ੍ਰੋਜੈਕਟ ਜੀ.ਕੇ ਕਾਲੀਆ, ਏ.ਐਨ ਛਾਬੜਾ, ਰੋਮਾ ਦਾਸ, ਸ਼੍ਰੀਮਤੀ ਡਿੰਪਲ ਜੋਹਰੀ, ਸੁਮਿਤ ਪੁਰੀ, ਏ.ਕੇ ਗੁਪਤਾ, ਅਸ਼ੋਕ ਧਵਨ ਹਾਜ਼ਰ ਸਨ ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply