ਲੈਡ ਲਾਇਨ ਨੰਬਰ ਡੈਡ, ਸਿਕਾਇਤ ਸੁਣਨ ਵਾਲੇ ਨੰਬਰ ਬੰਦ
ਬਟਾਲਾ, 13 ਜੁਲਾਈ (ਨਰਿੰਦਰ ਬਰਨਾਲ) – ਅੱਜ ਰਾਤ ਬਿਜਲੀ ਕੱਟਾਂ ਤੋ ਸਤਾਏ ਤੇ ਸਾਊਥ ਸਿਟੀ ਕਲੌਨੀ ਦੀ ਬਿਜਲੀ ਸਪਲਾਈ ਖਰਾਬ ਹੋਣ ਦੇ ਰੋਸ ਵੱਲੋ ਕਲੌਨੀ ਵਾਸੀਆਂ ਤੇ ਦੁਕਾਨਦਾਰਾਂ ਨੇ ਉਮਰਪੁਰਾ ਸ੍ਰੀ ਹਰਗੋਬਿੰਦ ਰੋਡ ਸਥਿਤ ਬਿਜਲੀ ਬੋਰਡ ਦੇ ਦਫਤਰ ਵਿਖੇ ਮੁਲਾਜਮਾ ਖਿਲਾਫ ਮੁਜਾਹਰਾ ਕੀਤਾ|ਜਿਕਰਯੋਗ ਹੈ ਸਾਊਥ ਸਿਟੀ ਕਲੌਨੀ ਅਜੈ ਅਰੋੜਾ ਤੇ ਹੋਰ ਸਾਥੀਆਂ ਨੇ ਦੱਸਿਆ ਕਿ ਤਕਰੀਬਨ 6 ਵਜੇ ਤੋ ਕਲੌਨੀ ਦਾ ਫੇਸ ਖਰਾਬ ਹੋਣ ਕਰਕੇ ਬਿਜਲੀ ਬੰਦ ਸੀ ਵਾਰ ਵਾਰ ਸਿਕਾਇਤ ਕਰਨ ਦੀ ਕੋਸਿਸ ਕੀਤੀ ਪਾਰ ਕਰਮਚਾਰੀਆਂ ਦੇ ਮੋਬਾਇਲ ਨੰਬਰ ਬੰਦ ਸਨ ਤੇ ਦਫਤਰ ਨੰਬਰ ਵੀ ਡੈਡ ਪਿਆ ਸੀ ,ਰਾਤ 9 ਵਜੇ ਕਲੌਨੀਵਾਸੀਆਂ ਨੇ ਦਫਤਰ ਵਿਖੇ ਇਕੱਠੇ ਹੋ ਕੇ ਮੁਜਾਹਰਾ ਕੀਤਾ । ਪਰ ਉਸਵੇਲੇ ਤਕ ਵੀ ਸਿਵਾਏ ਇੱਕ ਮੁਲਾਜਮ ਰਜਿੰਦਰ ਸਿੰਘ ਤੋਇਲਾਵਾ ਕੋਈ ਵੀ ਸਿਕਾਇਤ ਸੁਣਨ ਵਾਲਾ ਕੋਈ ਹਾਜਰ ਨਹੀ ਸੀ ।ਇਸੇ ਮੌਕੇ ਐਸ ਡੀ ”ਸਤਨਾਮ ਸਿੰਘ ਬੂਟਰ ਨਾਲ ਹੋਈ ਗੱਲ ਬਾਤ ਦੌਰਾਨ ਊਹਨਾਂ ਕਿਹਾ ਕਿ ਮੁਲਾਜਮ ਦਾ ਟੈਲੀਫੋਨ ਬੰਦ ਕਰਨਾ ਬਣੀ ਮਾੜੀ ਗੱਲ , ਡਿਊਟੀ ਉਪਰ ਹਾਜਰ ਮੁਲਾਜਮਾਂ ਨੂੰ ਪਬਲਿਕ ਦੇ ਹਿੱਤ ਪਹਿਲਾ ਵੇਖਣੇ ਚਾਹੀਦੇ ਹਨ, ਸਾਊਥ ਸਿਟੀ ਵਾਸੀਆਂ ਦੀ ਮੁਸਕਲ ਹੱਲ ਕਰ ਦਿਤੀ ਜਾਵੇਗੀ । ਐਸ ਡੀ ”ਨਾਲ ਗੱਲ ਬਾਤ ਕਰਨ ਤੋ ਬਾਅਦ ਸਿਕਾਇਤ ਸੁਨਣ ਵਾਲਿਆਂ ਦੇ ਟੈਲੀਫੋਨ ਚਾਲੂ ਸਨ| ਕਾਫੀ ਦੇਰ ਰਾਤ ਮੁਲਾਜਮਾਂ ਨੇ ਕਲੌਨੀ ਦੀ ਬਿਜਲੀ ਸਪਲਾਈ ਸੁਰੂ ਕਰ ਦਿਤੀ। ਵਿਖਾਵਾ ਕਰਨ ਵਾਲਿਆਂ ਵਿਚ ਬਲਦੇਵ ਸਿੰਘ, ਅਜੈ ਅਰੋੜਾ, ਬਲਕਾਰ ਸਿੰਘ, ਪਵਨ, ਅਜੈ ਅਬਰੋਲ, ਪਰਵਿੰਦਰ ਸਿੰਘ, ਜਤਿੰਦਰ ਸਿੰਘ, ਸੌਨੂੰ ਪ੍ਰਧਾਨ ਸਾਊਥ ਸਿਟੀ ਕਲੌਨੀ, ਪ੍ਰਬੋਧ ਅਗਰਵਾਲ, ਗੌਰਵ, ਰਘਬੀਰ ਸਿੰਘ, ਅਵਤਾਰ ਸਿੰਘ ਆਦਿ ਕਲੌਨੀ ਵਾਸੀ ਹਾਜਰ ਸਨ।