ਅੰਮਿ੍ਤਸਰ, 11 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੈ੍ਸ ਸੰਘਰਸ਼ ਜਰਨਲਿਸਟ ਐਸੋ. (ਰਜਿ.) ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਪੰਜਾਬ ਪ੍ਰਧਾਨ ਸੰਜੀਵ ਪੁੰਜ ਦੀ ਅਗਵਾਈ ਹੇਠ ਬੀਬੀ ਕੋਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਅੰਮਿ੍ਤਸਰ ਵਿਖੇ ਹੋਈ, ਜਿਸ ਵਿੱਚ ਵੱਖ-ਵੱਖ ਕਸਬਿਆਂ ਤੋਂ ਆਏ ਪੱਤਰਕਾਰਾਂ ਨੇ ਆਪਣੇ ਵਿਚਾਰ ਰੱਖੇ।ਸੂਬਾ ਪ੍ਰਧਾਨ ਸੰਜੀਵ ਪੁੰਜ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਬਣਨ ਤੋਂ ਪਹਿਲਾਂ ਕੈਪਟਨ ਸਰਕਾਰ ਨੇ ਪੱਤਰਕਾਰਾਂ ਨਾਲ ਜੋ ਵਾਅਦੇ ਕੀਤੇ ਸਨ, ਉਹਨਾ ਨੂੰ ਭੁੱਲਣਾ ਨਹੀ ਚਾਹੀਦਾ।ਜੋਗਿੰਦਰ ਜੋੜਾ, ਸੁਖਮਿੰਦਰ ਸਿੰਘ ਚਾਹਲ, ਰਜੇਸ਼ ਕੋਂਡਲ ਅਤੇ ਨਿਸ਼ਾਨ ਸਹੋਤਾ ਨੇ ਤਿੱਖੇ ਸ਼ਬਦਾਂ `ਚ ਬੋਲਦਿਆਂ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਪੱਤਰਕਾਰਾਂ ਨਾਲ ਕੀਤੇ ਵਾਅਦੇ ਮੁਤਾਬਿਕ ਪੱਤਰਕਾਰਾਂ ਦੀਆਂ ਮੰਗਾਂ ਨੂੰ ਤੁਰੰਤ ਅਮਲੀ ਜਾਮਾਂ ਪਹਿਨਾਉਣ ਵਿਚ ਦੇਰੀ ਕੀਤੀ ਤਾਂ ਸੂਬੇ ਵਿਚ ਹੋਣ ਵਾਲੀਆਂ ਚੋਣਾਂ ਵਿਚ ਕਾਂਗਰਸ ਸਰਕਾਰ ਦੀ ਵਿਰੋਧਤਾ ਕੀਤੀ ਜਾਵੇਗੀ।ਸੁਨੀਲ ਗੁਪਤਾ ਨੇ ਕਿਹਾ ਕਿ ਭਾਵੇਂ ਕੈਪਟਨ ਸਰਕਾਰ ਨੇ ਪੱਤਰਕਾਰਾਂ ਨੂੰ ਟੋਲ ਟੈਕਸ ਤੋਂ ਮੁੱਕਤ ਕਰਨ ਦੇ ਬਿਆਨ ਅਖਬਾਰਾਂ ਵਿਚ ਜਾਰੀ ਤਾਂ ਕੀਤੇ ਹਨ, ਪਰ ਅਜੇ ਤੱਕ ਕਿਸੇ ਵੀ ਟੋਲ ਪਲਾਜਾ ਨੂੰ ਅਜਿਹਾ ਨੋਟੀਫਿਕੇਸ਼ਨ ਜਾਰੀ ਨਹੀ ਕੀਤਾ ਗਿਆ।
ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੂੰ ਪ੍ਰੈਸ ਸੰਘਰਸ਼ ਜਰਨਲਿਸਟ ਐਸੋ ਦੇ ਸਮੂਹ ਆਗੂਆਂ ਵਲੋਂ ਪੱਤਰਕਾਰਾਂ ਦੀਆਂ ਹੱਕੀ ਮੰਗਾਂ ਦੇ ਹੱਕ ਵਿੱਚ ਮੰਗ ਪੱਤਰ ਦਿੱਤਾ ਗਿਆ।ਜਿਸ ਵਿਚ ਲੰਬੇ ਸਮੇਂ ਤੋਂ ਪੱਤਰਕਾਰਾਂ ਦੀਆਂ ਲਟਕਦੀਆਂ ਆ ਰਹੀਆਂ ਹੱਕੀ ਮੰਗਾਂ ਨੂੰ ਲੈ ਕੇ ਸਮੂਹ ਪੱਤਰਕਾਰਾਂ ਭਾਈਚਾਰੇ ਨੇ ਪੰਜਾਬ ਸਰਕਾਰ ਖਿਲਾਫ਼ ਰੋਸ ਜਾਹਿਰ ਕਰਦਿਆਂ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਵਾਂਗ ਕਾਂਗਰਸ ਸਰਕਾਰ ਵੀ ਪੱਤਰਕਾਰਾਂ ਦੀਆਂ ਹੱਕੀ ਮੰਗਾਂ ਨੂੰ ਅੱਖੋ ਪਰੋਖਿਆਂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਮੰਗ ਪੱਤਰ ਪ੍ਰਾਪਤ ਕਰਨ ਉਪਰੰਤ ਡਾ. ਰਾਜ ਕੁਮਾਰ ਵੇਰਕਾ ਨੇ ਪੱਤਰਕਾਰਾਂ ਨੂੰ ਯਕੀਨ ਦਿਵਾਉਦਿਆਂ ਕਿਹਾ ਕਿ ਉਹ ਖੁੱਦ ਆਪ ਦਸਤੀ ਰੂਪ ਵਿੱਚ ਇਹ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕੋਲ ਲੈ ਕੇ ਜਾਣਗੇ ਤੇ ਇਕ ਮਹੀਨੇ ਦੇ ਵਿੱਚ ਇਹਨਾਂ ਮੰਗਾਂ ਨੂੰ ਪ੍ਰਵਾਨਗੀ ਦਿਵਾਉਣ ਦੇ ਨਾਲ ਨਾਲ ਪੈ੍ਰਸ ਸੰਘਰਸ਼ ਜਰਨਲਿਸਟ ਐਸੋ. ਦੇ ਸੀਨੀਅਰ ਆਗੂਆਂ ਨੂੰ ਕੈਪਟਨ ਸਾਹਿਬ ਨਾਲ ਮਿਲਾਉਣਗੇ।
ਮਨਜੀਤ ਸਿੰਘ ਡੀ.ਸੀ.ਪੀ, ਐਸ.ਪੀ (ਸੀ.ਏ) ਇੰਸਪੈਕਟਰ ਅਸ਼ੋਕ ਜੋਸ਼ੀ, ਅਮਨਦੀਪ ਕੱਕੜ, ਭੁਪਿੰਦਰ ਸਿੰਘ ਰਾਜੂ ਆਦਿ ਨੂੰ ਪ੍ਰੈਸ ਸੰਘਰਸ਼ ਦਾ ਨਿਸ਼ਾਨ ਚਿੰਨ ਤੇ ਸ਼ਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਜੀਤ ਸਿੰਘ ਗਰੇਵਾਲ, ਮੋਹਨ ਹੰਸ, ਸ਼ਤੀਸ਼ ਗੁਲਾਟੀ, ਬਿਕਰਮ ਗਿੱਲ, ਹਰਜਿੰਦਰ ਗੱਬਰ, ਰਮੇਸ਼ ਆਲੀਆ,ਰਾਹੁਲ, ਨਿਤਿਨ ਕਾਲੀਆ, ਰਜਿੰਦਰ ਬਲੱਗਣ, ਜਸਬੀਰ ਧੰਜਲ, ਸੌਨੂੰ ਨਰੂਲਾ ਚੋਗਾਵਾਂ, ਜਗਬੀਰ ਜੀਰੂ ਚੋਗਾਵਾਂ, ਮਨਜੀਤ ਸਿੰਘ ਗਿਆਨੀ, ਸ਼ਿਵ ਚੋਗਾਵਾਂ ਤੋਂ ਇਲਾਵਾ ਕਾਫੀ ਗਿਣਤੀ `ਚ ਪੱਤਰਕਾਰਾਂ ਨੇ ਸ਼ਮੂਲੀਅਤ ਕੀਤੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …