Wednesday, September 9, 2026

ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਵੱਖਰੀ ਹਰਿਆਣਾ ਗੁਰਦੁਆਰਾ ਕਮੇਟੀ ਦੇ ਸਮੱਰਥਕਾਂ ਵਲੋਂ ਸੰਮੇਲਨ ਰੱਦ

PPN260701

ਅੰਮ੍ਰਿਤਸਰ, 26 ਜੁਲਾਈ  (ਪੰਜਾਬ ਪੋਸਟ ਬਿਊਰੋ)-  ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦੇ ਹੁਕਮ ‘ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੱਰਥਕਾਂ ਵਲੋਂ ਬੁਲਾਏ ਗਏ ਸੰਮੇਲਨ ਰੱਦ ਕਰ ਦਿਤੇ ਗਏ ਹਨ। ਸ੍ਰੀ ਅਕਾਲ ਤਖਤ ਸਕੱਤਰੇਤ ਵਲੋਂ ਬਾਅਦ ਦੁਪਹਿਰ ਕਾਹਲੀ ਨਾਲ ਬੁਲਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਗੁਰਦੁਆਰਾ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਅਤੇ ਹਰਿਆਣਾ ਵਿੱਚ ਕ੍ਰਮਵਾਰ ਐਤਵਾਰ ਤੇ ਸੋਮਵਾਰ ਅਯੋਜਿਤ ਕੀਤੇ ਜਾਣ ਨਾਲ ਸਮੇਲਨ ਰੱਦ ਕਰਨ ਦਾ ਕਾਰਣ ਸਹਾਰਨਪੁਰ ਵਿੱਚੱ ਸਿੱਖ ਭਾਈਚਾਰੇ ਨਾਲ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਦੇ ਮੱਦੇਨਜਰ ਮਾਹੌਲ ਖਰਾਬ ਹੋਣ ਦਾ ਖਦਸ਼ਾ ਦੱਸਿਆ ਗਿਆ ਹੈ, ਪ੍ਰੰਤੂ ਸਿਆਸੀ ਮਾਹਿਰਾਂ ਵਲੋਂ ਇਸ ਪਿੱਛੇ ਭਾਜਪਾ ਹਾਈ ਕਮਾਂਡ ਦਾ ਦਬਾਅ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।  
ਜਿਕਰਯੋਗ ਹੈ ਕਿ ਸ਼ਨੀਵਾਰ ਦੀ ਸਵੇਰ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਦੋਹਾਂ ਪ੍ਰਦੇਸ਼ਾਂ ਦੇ ਸਿੱਖ ਆਗੂਆਂ ਨੂੰ ਉਲੀਕੇ ਗਏ ਪੰਥਕ ਸੰਮੇਲਨ ਰੱਦ ਕਰਨ ਦੀ ਹਦਾਇਤ ਕੀਤੀ ਗਈ ਸੀ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …

Leave a Reply