ਅੰਮ੍ਰਿਤਸਰ, 26 ਜੁਲਾਈ (ਪੰਜਾਬ ਪੋਸਟ ਬਿਊਰੋ)- ਸਹਾਰਨਪੁਰ ਸਥਿਤ ਗੁਰਦੁਆਰਾ ਸਾਹਿਬ ਦੀ ਜਮੀਨ ਦੀ ਮਲਕੀਅਤ ਸਬੰਧੀ ਚੱਲ ਰਹੇ ਅਦਾਲਤੀ ਕੇਸ ਦਾ ਫੈਸਲਾ ਮਾਨਯੌਗ ਜੱਜ ਸਾਹਿਬਾਨ ਵਲੋਂ ਗੁਰਦੁਆਰਾ ਸਾਹਿਬ ਦੇ ਹੱਕ ਵਿੱਚ ਕਰ ਦਿੱਤੇ ਜਾਣ ਦੇ ਵਿਰੋਧ ਵਿੱਚ ਅੱਜ ਦੋ ਭਾਈਚਾਰਿਆਂ ਦਰਮਿਆਨ ਭੜਕੀ ਹਿੰਸਾ ਦੌਰਾਨ ਚੱਲੀ ਗੋਲੀਬਾਰੀ ‘ਚ ਦੀ ਵਿਅਕਤੀਆਂ ਦੌ ਮੌਤ ਤੇ ਕਈ ਹੋਰਨਾਂ ਦੇ ਜਖਮੀ ਹੋਣ ਦੀ ਖਬਰ ਹੈ। ਇਸ ਦੇ ਨਾਲ ਹੀ ਲੁੱਟਮਾਰ ਤੇ ਅਗਜ਼ਨੀ ਦੀਆਂ ਘਟਨਾਵਾਂ ਵਿੱਚ ਸਿੱਖਾਂ ਦੇ ਭਾਰੀ ਜਾਨੀ ਤੇ ਮਾਲੀ ਨੁਕਸਾਨ ਦਾ ਸਖਤ ਨੋਟਿਸ ਲੈਂਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਹੈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਅਖਿਲੇਸ਼ ਯਾਦਵ ਨਾਲ ਤੁਰੰਤ ਰਾਬਤਾ ਕਾਇਮ ਕਰਕੇ ਮਾਮਲੇ ਦਾ ਹੱਲ ਕੱਢਣ।
ਇਥੇ ਇਹ ਜਿਕਰਯੋਗ ਹੈ ਕਿ ਜਮੀਨ ਦੇ ਮਾਮਲੇ ਸਬੰਧੀ ਪੈਦਾ ਹੋਇਆ ਵਿਵਾਦ ਹਿੰਸਕ ਹੋ ਗਿਆ ਅਤੇ ਹਿੰਸਾ ਨਾਲ ਪੈਦਾ ਹੋਏ ਫਿਰਕੂ ਤਨਾਅ ਨੂੰ ਘਟਾਉਣ ਤੇ ਅਮਨ ਕਨੂੰਨ ਕਾਇਮ ਰੱਖਣ ਲਈ ਪੁਲਿਸ ਵਲੋਂ ਕਰਫਿਊ ਲਗਾ ਦਿੱਤਾ ਗਿਆ ਹੈ।