Friday, October 18, 2024

ਪ੍ਰਿੰ: ਸੁਜਾਨ ਸਿੰਘ ਜੀ ਦੇ ਜਨਮ ਦਿਵਸ ਤੇ, ਜਿਲਾ ਸਿਖਿਆ ਅਫਸਰ ਗੁਰਦਾਸਪੁਰ ਨੂੰ ਪੱਗ ਤੇ ਪੁਸਤਕਾਂ ਦਾ ਭੇਟ ਕਰਕੇ ਕੀਤਾ ਸਨਮਾਨ

PPN811404

ਬਟਾਲਾ, 31 ਜੁਲਾਈ (ਨਰਿੰਦਰ ਬਰਨਾਲ) ਪੰਜਾਬੀ ਸਾਹਿੱਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਲੋਕ ਲਿਖਾਰੀ ਮੰਚ ਵੱਲੋਂ ਬੀਤੇ ਦਿਨੀ ਪ੍ਰਿੰ:  ਸੁਜਾਨ ਦੀ ਯਾਦ ਵਿਚ ਇਕ ਸਖਸੀਅਤ ਤੇ ਸਿਰਜਣਾਂ ਵਿਸ਼ੇ ਤੇ ਪ੍ਰੋਗਰਾਮ ਕਰਵਾਇਆ ਗਿਆ, ਇਸ ਸਮੁਚੇ ਸਮਾਗਮ ਦੌਰਾਨ ਸਾਦਗੀ , ਸਹਿਜਤਾ , ਹੋਰ ਮਾਨਵੀ ਸਦਗੁਣਾਂ ਨੂੰ ਅਪਣਾਉਣ ਤੇ ਜੋਰ ਦਿਤਾ ਗਿਆ, ਡਾ ਅਨੂੰਪ ਸਿੰਘ ਤੇ ਡਾ ਰਵਿੰਦਰ ਸਿੰਘ ਦੀ ਦੇਖ ਰੇਖ ਵਿਚ ਹੋਏ ਸਮਾਗਮ ਦੋਰਾਨ ਸ੍ਰੀ ਵਰਗਿਸ ਸਲਾਮ ਨੂੰ ਪੰਜਾਬੀ ਸਾਹਿਤ ਅਕਾਦਮੀ ਦਾ ਸਕੱਤਰ ਬਣਨ ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਸਮਾਗਮ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁਪਸੜੀ ਜਿਲਾ ਗੁਰਦਾਸਪੁਰ ਤੋ ਜਿਲਾ ਸਿਖਿਆ ਅਫਸਰ ਸੈਕੰਡਰੀ ਦੇ ਅਹੁਦੇ ਤੇ ਪਹੁੰਚੇ ਸ੍ਰੀ ਅਮਰਦੀਪ ਸਿਘ ਸੈਣੀ ਦਾ ਲੋਕ ਲਿਖਾਰੀ ਮੰਗ ਬਟਾਲਾ ਵੱਲੋ ਸਨਮਾਨ ਕੀਤਾ ਗਿਆ, ਇਸ ਸਨਮਾਨ ਵਿਚ ਸ੍ਰੀ ਸ੍ਰੈਣੀ ਨੂੰ ਪੁਸਤਕਾਂ ਦਾ ਸੈੱਟ ਤੇ ਪੱਗ ਸਨਮਾਨ ਚਿੰਨ ਵੱਜੋ ਭੇਟ ਕੀਤੀ ਗਈ। ਇਸ ਸਮਾਗਮ ਦੌਰਾਂਨ ਜਿਲਾ ਸਿਖਿਆ ਅਫਸਰ ਨੇ ਕਿਹਾ ਕਿ ਅਧਿਆਪਕ ਵਰਗ ਨੂੰ ਆਪਣੇ ਫਰਜ ਪਛਾਣਦੇ ਹੋਏ ਬੱਚਿਆ ਨੂੰ ਸੇਵਾ ਭਾਂਵਨਾ ਨਾਲ ਪੜਾਂਉਣਾਂ ਚਾਹੀਦਾ ਹੈ।  ਇਸ ਸਮਾਗਮ ਦੌਰਾਨ ਪ੍ਰਧਾਂਨ ਮੰਡਲ ਵਿਚ ਦੇਵਿੰਦਰ ਦੀਦਾਰ, ਸੂਬਾ ਸਿੰਘ ਖਹਿਰਾ ,ਐਸ ਡੀ a ਕੁਲਦੀਪ ਸਿੰਘ ਅਲੀਵਾਲ , ਸੁਖਦੇਵ ਪ੍ਰੇਮੀ, ਹਰਪਾਲ ਨਾਗਰਾ, ਜਸਵੰਤ ਹਾਂਸ, ਤੋ ਇਲਾਵਾ ਹਰਭਜਨ ਬਾਜਵਾ, ਕਿਰਪਾਲ ਸਿੰਘ ਯੌਗੀ, ਨਰਿੰਦਰ ਸਿੰਘ ਸੰਧੂ ਬਟਾਂਲਵੀ, ਡਾ ਸੈਮੁਅਲ ਗਿਲ, ਨਰਿੰਦਰ ਸਿੰਘ, ਦਲਬੀਰ ਸਿੰਘ ਅਠਵਾਲ, ਉਮ ਪ੍ਰਕਾਸ ਭਗਤ , ਨਰਿੰਦਰ ਸਿੰਘ ਸੰਘਾ, ਮਹਿੰਦਰ ਕੌਰ, ਵਰਗਿਸ ਸਲਾਮ , ਰੇਖਾ ਰਾਣੀ , ਸੁਰਿਦਰ ਨਿਮਾਣਾ, ਨਰਿੰਦਰਸਿੰਘ ਪੱਡਾ, ਦਲਬੀਰ ਸਿੰਘ ਚੌਧਰੀ, ਤਰਸੇਮ ਸਿੰਘ, ਸੂਭਾਂਸ ਦੀਵਾਨਾ ਆਦਿ ਹਾਜ਼ਰ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply