ਸਨਮਾਨ ਚਿੰਨ ਤੇ ਗੁਲਦਸਤੇ ਭੇਟ ਕੀਤੇ ਗਏ
ਬਟਾਲਾ, 31 ਜੁਲਾਈ (ਨਰਿੰਦਰ ਬਰਨਾਲ) – ਬੀਤੇ ਦਿਨੀ ਨਵ ਨਿਯੁਕਤ ਜਿਲਾ ਸਿਖਿਆ ਅਫਸਰ ਸੈਕੰਡੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਦਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਦੀ ਪ੍ਰਿੰਸੀਪਲ ਮੈਡਮ ਸ਼ਾਰਦਾ ਤੇ ਸਕੂਲ ਦੇ ਸਮੁਚੇ ਸਟਾਂਫ ਵੱਲੋ ਸਕੂਲ ਵਿਖੇ ਕਰਵਾਏ ਸਾਦਾ ਤੇ ਪ੍ਰਭਾਂਵਸ਼ਾਲੀ ਸਮਾਗਮ ਦੌਰਾਨ ਡੀ ਈ a ਸ੍ਰੀ ਸੈਣੀ ਦਾ ਸਨਮਾਨ ਕੀਤਾ ਗਿਆ। ਸ੍ਰੀ ਸ਼ਾਰਦਾ ਪ੍ਰਿੰਸੀਪਲ ਨੇ ਆਪਣੇ ਸੰਬੋਧਨੀ ਸਬਦਾ ਵਿਚ ਕਿਹਾ ਕਿ ਜਿਲਾ ਭਰ ਦੇ ਅਧਿਆਪਕਾਂ ਤੇ ਵਿਦਿਆਥੀਆ ਨੂੰ ਬਹੁਤ ਉਮੀਦਾਂ ਹਨ ਸਿਖਿਆ ਦੇ ਖੇਤਰ ਵਿਚ ਗੁਰਦਾਸਪੁਰ ਜਿਲਾ ਤਰੱਕੀ ਕਰੇਗਾ। ਸ੍ਰੀ ਸੈਣੀ ਨੇ ਆਪਣੇ ਵਿਚਾਰਾਂ ਵਿਚ ਦੱਸਿਆ ਕਿ ਸਕੂਲ ਪ੍ਰਬੰਧ ਤੇ ਕੋਈ ਸਿਖਿਆ ਨਾਲ ਸਬੰਧਿਤ ਪ੍ਰੋਜੈਕਟ ਅਧਿਆਪਕਾ ਤੇ ਪ੍ਰਿੰਸੀਪਲਾਂ ਤੋ ਬਗੈਰ ਨੇਪਰੇ ਨਹੀ ਚੜ ਸਕਦਾ । ਇਸ ਵਾਸਤੇ ਦੇਸ਼ ਦੀ ਤਰੱਕੀ ਤੇ ਖਾਸ ਕਰਕੇ ਵਿਦਿਅਕ ਪ੍ਰਬੰਧ ਵਿਚ ਸਾਰਿਆਂ ਦੇ ਆਪਸੀ ਸਹਿਯੋਗ ਦੀ ਲੋੜ ਹੁੰਦੀ ਹੈ। ਦਫਤਰ ਦੇ ਸਾਰੇ ਕਰਮਚਾਰੀ ਹਰ ਵਕਤ ਜੰਤਾ ਦੀ ਸੇਵਾ ਵਿਚ ਅੱਗੇ ਹੋ ਕੇ ਕੰਮ ਕਰਨਗੇ। ਇਸ ਮੌਕੇ ਪ੍ਰਿੰਸੀਪਲ ਕੁਲਵੰਤ ਸਿੰਘ ਮੀਆਂ ਕੋਟ, ਪ੍ਰੇਮਾ ਪਾਲ, ਸੁਖਜੀਤ ਮਹਾਜਨ, ਅਨਿਲ ਭਨੋਟ, ਗੁਰਮੀਤ ਸਿੰਘ , ਉਰਮਿਲਾ ਖੋਸਲਾ, ਪੁਨੀਤ ਸਰਮਾ, ਗੁਰਮੀਤ ਕੌਰ, ਬਲਜਿੰਦਰ ਕੌਰ, ਵੀਨਾ ਸ਼ਰਮਾ , ਪਰਵਿੰਦਰ ਕੌਰ, ਮੈਡਮ ਪੁਨੀਤਾ ਸ਼ਰਮਾ ਫਿਜੀਕਲ ਲੈਕਚਰਾਰ ਵੱਲੋ ਸਵਾਗਤੀ ਸ਼ਬਦ ਪੇਸ ਕੀਤੇ ਗਏ ਤੇ ਸਟੇਜ ਸਕੱਤਰ ਦੀ ਭੂਮਿਕਾ ਸ੍ਰੀ ਮਤੀ ਗੁਰਮੀਤ ਕੌਰ ਨੇ ਬਾਖੂਬੀ ਨਾਲ ਨਿਭਾਂਈ।