ਅੰਮਿ੍ਤਸਰ, 8 ਫਰਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਵਲੋਂ ਅੰਮ੍ਰਿਤਸਰ ਵਿਖੇ ਸਥਾਪਤ ਕੀਤੇ ਗਏ ਪ੍ਰੈਸ ਕਲੱਬ ਨੂੰ ਪ੍ਰੈਸ ਦੇ ਨੁਮਾਇੰਦਿਆਂ ਨੂੰ ਸਪੁਰਦ ਕਰਨ ਲਈ 12 ਮੈਂਬਰੀ ਆਰਜੀ ਕਮੇਟੀ ਗਠਿਤ ਕਰ ਦਿੱਤੀ ਗਈ ਹੈ।ਅੱਜ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਸ਼ੇਰ ਜੰਗ ਸਿੰਘ ਹੁੰਦਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਹਾਜ਼ਰ ਪੱਤਰਕਾਰਾਂ ਦੇ ਨੁਮਾਇੰਦਿਆਂ ਵਿਚੋਂ 12 ਮੈਂਬਰ ਚੁਣੇ ਜੋ ਕਿ ਪ੍ਰੈਸ ਕਲੱਬ ਦਾ ਨਾਮ, ਪ੍ਰੈਸ ਕਲੱਬ ਦਾ ਸੰਵਿਧਾਨ ਆਦਿ ਰਜਿਸਟਰ ਕਰਵਾ ਕੇ ਕਲੱਬ ਦੀ ਚੋਣ ਲਈ ਰਾਹ ਪੱਧਰਾ ਕਰਨਗੇ।ਕਮੇਟੀ ਵਿੱਚ ਜਸਬੀਰ ਸਿੰਘ ਪੱਟੀ ਨਵਾਂ ਜਮਾਨਾ, ਜਸਵੰਤ ਸਿੰਘ ਜੱਸ ਅਜੀਤ, ਰਾਜੇਸ਼ ਗਿੱਲ, ਰਾਕੇਸ਼ ਗੁਪਤਾ ਇੰਡੀਆ ਟੀ.ਵੀ, ਚਰਨਜੀਤ ਸਿੰਘ ਟ੍ਰਿਬਿਊਨ, ਸੰਜੀਵ ਪੁੰਜ ਅਕਾਲੀ ਪ੍ਰਤਿਕਾ, ਅੰਮਿ੍ਰਤਪਾਲ ਸਿੰਘ ਪੰਜਾਬੀ ਜਾਗਰਣ, ਕੰਵਲਜੀਤ ਸਿੰਘ ਵਾਲੀਆ ਜਗਬਾਣੀ, ਪੰਕਜ ਸ਼ਰਮਾ ਅਮਰ ਉਜਾਲਾ, ਅਸੀਮ ਬੱਸੀ ਏ.ਐਨ.ਆਈ ਅਤੇ ਹਰੀਸ਼ ਸ਼ਰਮਾ ਦੈਨਿਕ ਭਾਸਕਰ ਸ਼ਾਮਲ ਹਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …