ਨਵੀਂ ਦਿੱਲੀ, 13 ਫਰਵਰੀ (ਪੰਜਾਬ ਪੋਸਟ ਬਿਊਰੋ) – ਅਖੰਡ ਕੀਰਤਨੀ ਜਥੇ ਦੇ ਬਾਨੀ ਭਾਈ ਰਣਧੀਰ ਸਿੰਘ ਦੇ ਨਾਂ ’ਤੇ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਦਰਸ਼ਨੀ ਡਿਉਢੀ ਦਾ ਨਾਂ ਰੱਖਿਆ ਜਾਵੇਗਾ।ਇਸ ਗੱਲ ਦਾ ਐਲਾਨ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਜਥੇ ਦੇ ਮੁਖ ਸੇਵਾਦਾਰ ਭਾਈ ਅਰਵਿੰਦਰ ਸਿੰਘ ਦੀ ਅਗਵਾਈ ’ਚ ਆਏ ਵਫ਼ਦ ਨਾਲ ਮੁਲਾਕਾਤ ਤੋਂ ਬਾਅਦ ਕੀਤਾ।ਦਰਅਸਲ 1914 ’ਚ ਅੰਗਰੇਜ਼ ਹਕੂਮਤ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਦੀਵਾਰ ਨੂੰ ਢਾਹ ਕੇ ਵਾਇਸਰਾਇ ਭਵਨ ਦਾ ਵਿਸਤਾਰ ਕਰਨ ਦਾ ਐਲਾਨ ਕੀਤਾ ਸੀ।ਜਿਸ ਦਾ ਭਾਈ ਰਣਧੀਰ ਸਿੰਘ ਅਤੇ ਸਾਥੀ ਸਿੰਘਾਂ ਨੇ ਮੋਰਚਾ ਲਗਾਉਂਦੇ ਹੋਏ ਡੱਟਵਾਂ ਵਿਰੋਧ ਕੀਤਾ ਸੀ।ਜਿਸ ਕਰਕੇ ਵਾਇਸਰਾਇ ਨੂੰ ਪਿੱਛੇ ਹਟਣਾ ਪਿਆ ਸੀ।ਇਸ ਦੇ ਨਾਲ ਹੀ ਬੀਤੇ ਦਿਨੀਂ ਜੀ.ਕੇ ਨੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੂੰ ਭਾਈ ਰਣਧੀਰ ਸਿੰਘ ਦੀ ਤਸਵੀਰ ਵਿਧਾਨ ਸਭਾ ਗੈਲਰੀ ’ਚ ਲਗਾਉਣ ਵਾਸਤੇ ਮੰਗ ਪੱਤਰ ਵੀ ਭੇਜਿਆ ਸੀ।ਜਿਸ ਦਾ ਧੰਨਵਾਦ ਕਰਨ ਲਈ ਇਹ ਵਫ਼ਦ ਉਚੇਚੇ ਤੌਰ ’ਤੇ ਆਇਆ ਸੀ।
ਭਾਈ ਅਰਵਿੰਦਰ ਸਿੰਘ ਨੇ ਜੀ.ਕੇ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਭਾਈ ਰਣਧੀਰ ਸਿੰਘ ਦੇ ਮਾਣਮੱਤੇ ਇਤਿਹਾਸ ਦੀ ਕਦਰ ਕਰਦੇ ਹੋਏ ਦਿੱਲੀ ਕਮੇਟੀ ਨੇ ਵਿਧਾਨ ਸਭਾ ਗੈਲਰੀ ’ਚ ਭਾਈ ਸਾਹਿਬ ਦੀ ਤਸਵੀਰ ਲਗਾਉਣ ਦੀ ਜੋ ਮੰਗ ਕੀਤੀ ਹੈ, ਉਹ ਬਿਲਕੁੱਲ ਦੁਰਸੱਤ ਹੈ।ਉਹ ਭਾਈ ਸਾਹਿਬ ਦੇ ਨਾਂ ’ਤੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਗੇਟ ਦਾ ਨਾਂ ਰੱਖਣ ਦਾ ਮੰਗ ਪੱਤਰ ਵੀ ਨਾਲ ਲਿਆਏ ਹਨ।
ਜੀ.ਕੇ ਨੇ ਕਿਹਾ ਕਿ ਭਾਈ ਸਾਹਿਬ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਦੀਵਾਰ ਦਾ ਹੀ ਖਾਲੀ ਮੋਰਚਾ ਨਹੀਂ ਲਗਾਇਆ ਸੀ, ਸਗੋਂ ਜੰਗੇ ਆਜ਼ਾਦੀ ਦੀ ਲੜਾਈ ’ਚ ਉਮਰ ਕੈਦ ਦੀ ਸਜਾ ਕੱਟਣ ਦੌਰਾਨ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਵਾਪਸ ਸਿੱਖੀ ’ਚ ਲਿਆਉਣ ਦਾ ਵੀ ਵੱਡਾ ਕਾਰਜ ਕੀਤਾ ਸੀ।ਇਸ ਲਈ ਅਜਿਹੇ ਆਜ਼ਾਦੀ ਘੁਲਾਟੀਏ ਅਤੇ ਧਰਮ ਰੱਖਅਕ ਭਾਈ ਰਣਧੀਰ ਸਿੰਘ ਦੇ ਨਾਂ ’ਤੇ ਗੁਰਦੁਆਰਾ ਸਾਹਿਬ ਦੀ ਸੰਸਦ ਭਵਨ ਵਾਲੀ ਦਰਸ਼ਨੀ ਡਿਉਢੀ ਦਾ ਨਾਂ ਭਾਈ ਸਾਹਿਬ ਦੇ ਨਾਂ ’ਤੇ ਰੱਖਣ ਦਾ ਮੱਤਾ ਅੰਤ੍ਰਿਗ ਬੋਰਡ ’ਚ ਪੇਸ਼ ਕੀਤਾ ਜਾਵੇਗਾ।ਦਰਸਨੀ ਡਿਉਢੀ ਦਾ ਨਾਂ ਭਾਈ ਸਾਹਿਬ ਦੇ ਨਾਂ ’ਤੇ ਰੱਖ ਕੇ ਉਹ ਸਨਮਾਨਿਤ ਮਹਿਸੂਸ ਕਰਨਗੇ।ਜਥੇ ਵੱਲੋਂ ਜੀ.ਕੇ ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਦਾ ਸਨਮਾਨ ਵੀ ਕੀਤਾ ਗਿਆ।
Check Also
9 ਰੋਜ਼ਾ ਦੋਸਤੀ ਇੰਟਰਨੈਸ਼ਨਲ ਥੀਏਟਰ ਫੈਸਟੀਵਲ ’ਚ ਹਿੱਸਾ ਲੈ ਕੇ ਲਾਹੌਰ ਤੋਂ ਵਤਨ ਪਰਤੇ ਮੰਚ-ਰੰਗਮੰਚ ਦੇ ਕਲਾਕਾਰ
ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਅਜੋਕਾ ਥੀਏਟਰ ਲਾਹੌਰ (ਪਾਕਿਸਤਾਨ) ਵਲੋਂ ਕਰਵਾਏ ਗਏ 9 …