Monday, December 23, 2024

ਕਿਸਾਨ ਬਾਜ਼ਾਰ ਨਾਲ ਕਿਸਾਨਾਂ ਤੇ ਖੱਪਤਕਾਰਾਂ ਦੀ ਸੋਚ ਬਦਲੀ – ਡਾ. ਮੁਖਤਿਆਰ ਸਿੰਘ

ਪਠਾਨਕੋਟ, 14 ਫਰਵਰੀ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਇੰਦਰਜੀਤ ਸਿੰਘ Kissan1ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਸ਼ਹਿਰ ਪਠਾਨਕੋਟ ਵਿੱਚ ਡਾ. ਮੁਖਤਿਆਰ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਦੇ ਸਹਿਯੋਗ ਲਗਾਏ ਜਾ ਰਹੇ ਕਿਸਾਨ ਬਾਜ਼ਾਰ ਦਾ ਪ੍ਰਭਾਵ ਕਿਸਾਨਾਂ ਤੇ ਪ੍ਰਤੱਖ ਰੂਪ ਵਿੱਚ ਦਿਖਾਈ ਦੇ ਰਿਹਾ ਹੈ।ਜਿਸ ਨਾਲ ਕਿਸਾਨਾਂ ਅਤੇ ਖੱਪਤਕਾਰਾਂ ਦੀ ਸੋਚ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲੀ ਹੈ।ਇਸ ਬਾਰੇ ਵੱਖ-ਵੱਖ ਕਿਸਾਨਾਂ ਅਤੇ ਖਪਤਕਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਹੁਣ ਕਿਸਾਨ ਕਿਸੇ ਇੱਕ ਸਬਜ਼ੀ ਦੀ ਜ਼ਿਆਦਾ ਰਕਬੇ ਵਿੱਚ ਖੇਤੀ ਕਰਨ ਦੀ ਬਿਜਾਏ ਥੋੜੇ-ਥੋੜੇ ਰਕਬੇ ਵਿੱਚ ਵੱਖ ਵੱਖ ਤਰਾਂ ਦੀਆਂ ਸਬਜ਼ੀਆਂ, ਦਾਲਾਂ ਅਤੇ ਤੇਲ ਬੀਜ ਫਸਲਾਂ ਦੀ ਕਾਸ਼ਤ ਕਰਕੇ ਅਤੇ ਪੈਦਾ ਕੀਤੀ ਜਿਨਸ ਨੂੰ ਕਿਸਾਨ ਬਾਜ਼ਾਰ ਵਿੱਚ ਖੁਦ ਮੰਡੀਕਰਨ ਕਰਕੇ ਪਹਿਲਾਂ ਨਾਲੋਂ ਵਧੇਰੇ ਆਰਥਿਕ ਫਾਇਦਾ ਲੈ ਰਿਹਾ ਹੈ।ਇਸ ਦੇ ਨਾਲ ਹੀ ਖੱਪਤਕਾਰ ਵੀ ਇਸ ਗੱਲੋਂ ਸੰਤੁਸ਼ਟ ਦਿਖਾਈ ਦੇ ਰਿਹਾ ਹੈ ਕਿ ਉਸ ਨੂੰ ਮਿਆਰੀ, ਤਾਜ਼ੇ ਅਤੇ ਵਾਜ਼ਬ ਭਾਅ ਤੇ ਖੇਤੀ ਉਤਪਾਦ ਉਪਲੱਬਧ ਹੋ ਰਹੇ ਹਨ।
ਕਿਸਾਨ ਬਾਜ਼ਾਰ ਦੇ ਪੈ ਰਹੇ ਪ੍ਰਭਾਵਾਂ ਬਾਰੇ ਵੱਖ-ਵੱਖ ਪਿੰਡਾਂ ਵਿੱਚ ਕੀਤੀ ਦੌਰੇ ਦੌਰਾਨ ਪਿੰਡ ਸੁਕਾਲਗੜ ਦੇ ਕਿਸਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਕਿਸਾਨ, ਖਾਸ ਕਰਕੇ ਛੋਟੇ ਅਤੇ ਸੀਮਾਂਤ ਕਿਸਾਨ  ਦੀ ਆਰਥਿਕ ਹਾਲਤ ਤਾਂ ਹੀ ਸੁਧਰ ਸਕਦੀ ਹੈ, ਜੇਕਰ ਉਹ ਕਹੀ ਦੇ ਨਾਲ ਤੱਕੜੀ ਵੀ ਫੜਨ ਦੀ ਹਿੰਮਤ ਕਰੇਗਾ।ਉਨਾਂ ਕਿਹਾ ਕਿ ਕਿਸਾਨ ਆਪਣੇ ਖੇਤਾਂ ਵਿੱਚ ਹਰੇਕ ਤਰਾਂ ਦੀਆਂ ਸਬਜੀਆਂ ਦਾਲਾਂ ਅਤੇ ਹੋਰ ਖੇਤੀ ਉਤਪਾਦ ਪੈਦਾ ਕਰਨ ਲਈ ਪੂਰੀ ਵਾਹ ਲਗਾ ਦਿੰਦਾ ਹੈ, ਪਰ ਜਦੋਂ ਵੇਚਣ ਦੀ ਵਾਰੀ ਆਉਂਦੀ ਹੈ ਤਾਂ ਮੰਡੀ ਵਿੱਚ ਸਸਤੇ ਭਾਅ ਤੇ ਸੁੱਟ ਆਉਂਦਾ ਹੈ ਜਿਸ ਨੂੰ ਦੁਕਾਨਦਾਰ ਜਾਂ ਆੜਤੀ ਮਹਿੰਗੇ ਭਾਅ ਵੇਚ ਕੇ ਖੂਬ ਫਾਇਦਾ ਉਠਾਊਦਾ ਹੈ, ਜਦ ਕਿ ਕਿਸਾਨ ਨੂੰ ਕੁੱਝ ਪੱਲੇ ਨਹੀਂ ਪੈਂਦਾ।ਉਨਾਂ ਕਿਹਾ ਕਿ ਕਿਸਾਨ ਨੂੰ ਕਦੇ ਵੀ ਇੱਕ ਤਰਾਂ ਦੀ ਸਬਜੀ ਜਾਂ ਹੋਰ ਫਸਲ ਨਹੀਂ ਲਗਾਉਣੀ ਚਾਹੀਦੀ ਸਗੋਂ ਆਪਣੇ ਖੇਤ ਨੂੰ ਛੋਟੇ ਛੋਟੇ ਕਿਆਰਿਆਂ ਵਿੱਚ ਵੰਡ ਕੇ ਮੌਸਮ ਅਨੁਸਾਰ ਹਰੇਕ ਤਰਾਂ ਦੀ ਸਬਜ਼ੀ ਪੈਦਾ ਕਰਨੀ ਚਾਹੀਦੀ ਹੈ ਤਾਂ ਜੋ ਕਿਸੇ ਇੱਕ ਸਬਜੀ ਦਾ ਭਾਅ ਘੱਟ ਮਿਲਣ ਦੀ ਸੂਰਤ ਵਿੱਚ ਦੂਜੀ ਸਬਜੀ ਘਾਟਾ ਪੁਰਾ ਕਰ ਸਕੇ।ਉਨਾਂ ਕਿਹਾ ਕਿ ਲੀਚੀ ਦੇ ਬਾਗ ਵਿੱਚ ਉਨਾਂ ਪਹਿਲਾਂ ਦੋ ਏਕੜ ਰਕਬੇ ਵਿੱਚ ਸਿਰਫ ਮੂਲੀ ਅਤੇ ਅਰਬੀ ਦੀ ਕਾਸ਼ਤ ਕਰਦੇ ਸਨ,ਪਰ ਕਿਸਾਨ ਬਾਜ਼ਾਰ ਵਿੱਚ ਸਬਜ਼ੀਆਂ ਦੇ ਭਾਅ ਚੰਗੇ ਮਿਲਣ ਕਾਰਨ ਇਸ ਵਾਰ ਉਸੇ ਰਕਬੇ ਨੂੰ ਵੰਡ ਕੇ ਲਗਭਗ ਹਰੇਕ ਤਰਾਂ ਦੀ ਸਬਜ਼ੀ ਦੀ ਕਾਸ਼ਤ ਕੀਤੀ ਜਾ ਰਹੀ ਹੈ, ਜਿਸ ਨਾਲ ਬਹੁਤ ਫਾਇਦਾ ਹੋ ਰਿਹਾ ਹੈ।ਉਨਾਂ ਕਿਹਾ ਕਿ ਦਸੰਬਰ ਮਹੀਨੇ ਦੌਰਾਨ ਕੱਦੂ ਜਾਤੀ ਦੀਆਂ ਸਾਰੀਆਂ ਸਬਜੀਆਂ ਦੀ ਪਨੀਰੀ ਪਲਾਸਟਿਕ ਦੀ ਸ਼ੀਟ ਹੇਠਾਂ ਬੀਜੀ ਗਈ ਸੀ ਜੋ ਹੁਣ ਤਿਆਰ ਹੈ।ਜਿਸ ਨੂੰ ਕੁੱਝ ਕੁ ਦਿਨਾਂ ਤੱਕ ਖੇਤਾਂ ਵਿੱਚ ਲਗਾ ਦਿੱਤਾ ਜਾਵੇਗਾ।ਉਨਾਂ ਕਿਹਾ ਕਿ ਇਸ ਤਰਾਂ ਗਰਮੀ ਰੁੱਤ ਦੀਆਂ ਸਬਜੀਆਂ ਅਗੇਤੀਆਂ ਤਿਆਰ ਹੋ ਜਾਣਗੀਆਂ ਉਨਾਂ ਦਾ ਕਹਿਣਾ ਹੈ ਕਿ ਕਿਸਾਨ ਬਾਜ਼ਾਰ ਵਿੱਚ ਖੱਪਤਕਾਰਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਕੀਟਨਾਸ਼ਕ ਅਤੇ ਰਸਾਇਣਕ ਖਾਦਾਂ ਦੀ ਘੱਟ ਤੋਂ ਘੱਟ ਜ਼ਰੂਰਤ ਅਨੁਸਾਰ ਵਰਤੋਂ ਕਰਕੇ ਮਿਆਰੀ ਸਬਜ਼ੀਆਂ ਅਤੇ ਹੋਰ ਖੇਤੀ ਜਿਨਸਾਂ ਪੈਦਾ ਕੀਤੀ ਜਾਵੇਗੀ।ਉਨਾਂ ਕਿਹਾ ਕਿ ਰਸਾਇਣਕ ਖਾਦਾਂ ਦੀ ਵਰਤੋਂ ਘਟਾਉਣ ਲਈ ਮੁਰਗੀ ਖਾਦ, ਵਰਮੀਕੰਪੋਜ਼ਟ ਅਤੇ ਦੇਸੀ ਰੂੜੀ ਦੀ ਵਰਤੋਂ ਵਧਾ ਦਿੱਤੀ ਹੈ, ਇਸ ਨਾਲ ਸਬਜੀਆਂ ਦੇ ਮਿਆਰਪਣ ਵਿੱਚ ਵਾਧਾ ਹੋਇਆ ਹੈ।ਉਨਾਂ ਕਿਹਾ ਕਿ ਕਿਸਾਨ ਬਾਜ਼ਾਰ ਨਾਲ ਸਮਾਜਿਕ ਰਿਸ਼ਤਿਆਂ ਵਿੱਚ ਵਾਧਾ ਹੋਣ ਦੇ ਨਾਲ-ਨਾਲ ਖੇਤੀ ਵਸਤਾਂ ਤਾਜ਼ੀਆਂ ਅਤੇ ਵਾਜ਼ਬ ਭਾਅ ਤੇ ਮਿਲਣ ਵਿੱਚ ਮਦਦ ਮਿਲੀ ਹੈ।ਉਨਾਂ ਕਿਹਾ ਕਿ ਜੇਕਰ ਕਿਸਾਨਾਂ ਦੀ ਆਮਦਨ 2022 ਤੱਕ ਦੁਗਣੀ ਕਰਨੀ ਹੈ ਤਾਂ ਪੰਜਾਬ ਸਰਕਾਰ ਨੂੰ ਹਰੇਕ ਕਸਬੇ, ਸ਼ਹਿਰ ਵਿੱਚ ਅਜਿਹੇ ਕਿਸਾਨ ਬਾਜ਼ਾਰ ਲਗਵਾਉਣ ਵਿੱਚ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply