Sunday, December 22, 2024

ਟ੍ਰੈਫਿਕ ਜਾਗਰੂਕਤਾ ਸਬੰਧੀ ਸਾਈਕਲ ਰੈਲੀ ਦਾ ਆਯੋਜਨ

ਬਠਿੰਡਾ, 9 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਟ੍ਰੈਫਿਕ ਸੇਫਟੀ ਮੁਹਿੰਮ 2018 ਦੇ ਤਹਿਤ ਬਠਿੰਡਾ PPN0903201803ਪੁਲਿਸ ਵਲੋ ਬਠਿੰਡਾ ਸਾਈਕਲਿਸਟ ਐਸੋਸੀਏਸ਼ਨ ਦੇ ਸਹਿਯੋਗ ਨਾਲ ਟ੍ਰੈਫਿਕ ਜਾਗਰੂਕਤਾ ਸਾਈਕਲ ਰੈਲੀ ਦਾ ਆਯੋਜਿਨ ਕੀਤਾ ਗਿਆ।ਜਿਸ ਵਿੱਚ ਨਵੀਨ ਸਿੰਗਲਾ ਆਈ.ਪੀ.ਐਸ, ਐਸ.ਐਸ.ਪੀ ਬਠਿੰਡਾ, ਗੁਰਮੀਤ ਸਿੰਘ ਪੀ.ਪੀ.ਐਸ, ਕਪਤਾਨ ਪੁਲਿਸ (ਟ੍ਰੈਫਿਕ) ਬਠਿੰਡਾ, ਗੁਰਮੀਤ ਸਿੰਘ ਪੀ.ਪੀ.ਐਸ, ਕਪਤਾਨ ਪੁਲਿਸ (ਸਿਟੀ) ਬਠਿੰਡਾ, ਸੁਰਿੰਦਰਪਾਲ ਸਿੰਘ ਪੀ.ਪੀ.ਐਸ, ਕਪਤਾਨ ਪੁਲਿਸ (ਸਥਾਨਕ) ਬਠਿੰਡਾ, ਗੁਰਪ੍ਰੀਤ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ (ਸਿਟੀ-2) ਅਤੇ ਪ੍ਰੀਤ ਬਰਾੜ ਪ੍ਰਧਾਨ ਸਾਈਕਲ ਐਸੋਸੀਏਸ਼ਨ ਅਤੇ ਮੈਂਬਰ ਵੀ ਸ਼ਾਮਲ ਹੋਏ।ਰੈਲੀ ਸ਼ਹਿਰ ਦੇ ਬੀਬੀ ਵਾਲਾ ਚੌਕ ਤੋਂ 100 ਫੱਟੀ ਰੋਡ, ਵੀ.ਆਈ.ਪੀ ਰੋਡ ਸਰਕਟ ਹਾਊਸ, ਫੌਜੀ ਚੌਕ, ਰੇਲਵੇ ਸਟੇਸ਼ਨ ਤੋਂ ਧੋਬੀ ਬਜਾਰ ਹੁੰਦਿਆ ਹੋਇਆ।ਫਾਇਰ ਬ੍ਰਿਗੇਡ ਚੌਕ ਵਿਖੇ ਸਮਾਪਤ ਹੋਈ।
ਇਸ ਰੈਲੀ ਦਾ ਆਯੋਜਨ ਸਾਰੇ ਸ਼ਹਿਰ ਦੇ ਵਿਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਕੀਤਾ ਗਿਆ। ਇਸ ਦੌਰਾਨ 22 ਹੈਲਮੇਟ ਵੀ ਵੰਡੇ ਗਏ ਅਤੇ ਸਾਰੇ ਜਿਲ੍ਹਾ ਵਾਸੀਆਂ ਨੂੰ ਦੱਸਿਆ ਗਿਆ ਕਿ ਬਠਿੰਡਾ ਪੁਲਿਸ ਵਲੋਂ 23/02/2018 ਤੋਂ 08/03/2018 ਤੱਕ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਵਿਸੇਸ਼ ਟ੍ਰੈਫਿਕ ਬਚਾਓ ਮੁਹਿੰਮ ਚਲਾਈ ਗਈ ਸੀ।ਜਿਸ ਦੌਰਾਨ ਹਰ ਰੋਜ਼ ਵੱਖ-ਵੱਖ ਜਗ੍ਹਾ `ਤੇ ਨਾਕਾਬੰਦੀ ਕਰਕੇ ਹਰ ਵਰਗ ਦੇ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਹਿੱਤ ਜਾਗਰੂਕ ਕੀਤਾ ਗਿਆ।ਇਸ ਮੁਹਿੰਮ ਤਹਿਤ 250 ਦੇ ਕਰੀਬ ਹੈਲਮਟ ਵੱਖ-ਵੱਖ ਦੋ ਪਹੀਆਂ ਵਾਹਨ ਚਾਲਕਾਂ, ਜਿਨਾਂ ਵਿੱਚ ਜਿਆਦਾ ਵਿਦਿਆਰਥੀ ਅਤੇ ਲੋੜਵੰਦਾ ਖਾਸਕਰ ਮਜਦੂਰ ਵਰਗ ਦੇ ਲੋਕਾਂ ਨੂੰ ਤਕਸੀਮ ਕੀਤੇ ਗਏ। ਇਸ ਟ੍ਰੈਫਿਕ ਬਚਾਓ ਮੁਹਿੰਮ ਦੌਰਾਨ 14 ਦਿਨ ਵਿੱਚ ਟੈ੍ਰਫਿਕ ਪੁਲਿਸ ਬਠਿੰਡਾ ਵਲੋ 3,000 ਦੇ ਕਰੀਬ ਕਾਰਾਂ, ਟਰੱਕਾਂ ਅਤੇ ਟੈਪੂਆਂ ਉਪਰ ਅਤੇ 4,500 ਦੇ ਕਰੀਬ ਦੋ ਪਹੀਆ ਵਾਹਨਾ  ਉਪਰ ਲੋਗੋ ਵਾਲੇ ਸਟਿਕਰ ਜੋ ਕਿ ਹੈ +(ਵਰਲਡ ਹੈਲਥ ਅੋਰਗਨਾਈਜੇਸ਼ਨ) ਦਾ ਸਲੋਗਨ ਹੈ, ਲਗਾਏ ਗਏ।
ਇਸ ਮੁਹਿੰਮ ਦਾ ਅੰਤਿਮ ਦਿਨ ਹੋਣ ਪਰ ਸਾਰੇ ਬਠਿੰਡਾ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਕਾਰ ਚਲਾਉਣ ਸਮੇਂ ਸੀਟ ਬੈਲਟ, ਦੋ ਪਹੀਆ ਵਾਹਨ ਚਲਾਉਦੇ ਸਮੇਂ ਹੈਲਮੇਟ ਦੀ ਵਰਤੋਂ ਕੀਤੀ ਜਾਵੇ ਅਤੇ ਵਾਹਨ ਚਲਾਉਦੇ ਸਮੇਂ ਮੋਬਾਇਲ ਦੀ ਵਰਤੋਂ ਨਾ ਕੀਤੀ ਜਾਵੇ, ਇਸ ਤੋਂ ਇਲਾਵਾ ਵਹੀਕਲ ਦੇ ਸਾਰੇ ਜਰੂਰੀ ਕਾਗਜਾਤ ਜਿਵੇ ਕਿ ਵਹੀਕਲ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ, ਡਰਾਈਵਿੰਗ ਲਾਇਸੰਸ, ਬੀਮਾ ਅਤੇ ਪ੍ਰਦੂਸ਼ਣ ਸਰਟੀਫਿਕੇਟ ਆਦਿ ਹੋਣੇ ਜਰੂਰੀ ਹਨ।16 ਸਾਲ ਦੇ ਬੱਚਿਆਂ ਵਲੋ ਵਹੀਕਲ ਚਲਾਉਣ ਤੋਂ ਗੁਰੇਜ ਕੀਤਾ ਜਾਵੇ, ਗੱਡੀਆਂ ਹੋਲੀ ਅਤੇ ਸੀਮਿਤ ਸਪੀਡ ਨਾਲ ਹੀ ਚਲਾਈਆਂ ਜਾਣ, ਸੜਕ ਉਪਰ ਪਾਰਕਿੰਗ ਨਾ ਕੀਤੀ ਜਾਵੇ, ਲਾਲ ਬੱਤੀ ਦੀ ਉਲੰਘਣਾ ਨਾਂ ਕੀਤੀ ਜਾਵੇ ਅਤੇ ਬਿਨਾਂ ਪਰਮਿਟ ਤੇ ਉਵਰਲੋਡ ਵਹੀਕਲ ਨਾ ਚਲਾਏ ਜਾਣ।ਉਨ੍ਹਾਂ ਕਿਹਾ ਕਿ ਅੱਜ ਤੋਂ ਜੇਕਰ ਕੋਈ ਵਿਅਕਤੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਮੋਟਰ ਵਹੀਕਲ ਐਕਟ ਦੀਆਂ ਧਾਰਾਵਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply