Monday, December 23, 2024

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ ‘ਖੇਡ ਇਨਾਮ ਵੰਡ’ ਸਮਾਰੋਹ

ਮੰਤਰੀ ਸਿੱਧੁ ਨੇ ਵੰਡੇ ਇਨਾਮ ਤੇ ਵਿਦਿਆਰਥਣਾਂ ਨਾਲ ਖੇਡਿਆ ਕ੍ਰਿਕਟ
ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ -ਜਗਦੀਪ ਸਿੰਘ ਸੱਗੂ) –  ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ ‘ਖੇਡ ਇਨਾਮ ਵੰਡ’ ਸਮਾਰੋਹ ਦਾ ਆਯੋਜਨ ਕੀਤਾ PPN1203201801ਗਿਆ ਜਿਸ ਵਿਚ ਖੇਡਾਂ ਵਿੱਚ ਜੇਤੂ 451 ਖਿਡਾਰਨਾਂ ਨੂੰ ਇਨਾਮ ਵੰਡੇ ਗਏ।ਨਵਜੋਤ ਸਿੰਘ ਸਿੱਧੂ ਸਥਾਨਕ ਸਰਕਾਰਾਂ ਤੇ ਸੈਰ ਸਪਾਟਾ ਮੰਤਰੀ ਬਤੌਰ ਮੁੱਖ ਮਹਿਮਾਨ ਅਤੇ ਡਾ. ਸੁਖਦੇਵ ਸਿੰਘ ਡਾਇਰੈਕਟਰ ਖੇਡਾਂ, ਡੀਨ ਫੈਕਲਟੀ ਅਤੇ ਮੁਖੀ ਸਰੀਰਕ ਸਿੱਖਿਆ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ ਸੁਦਰਸ਼ਨ ਕਪੂਰ ਚੇਅਰਮੈਨ, ਸਥਾਨਕ ਪ੍ਰਬੰਧਕੀ ਕਮੇਟੀ ਨੇ ਮੁੱਖ ਮਹਿਮਾਨ ਤੇ ਆਏ ਹੋਏ ਮਹਿਮਾਨਾਂ ਦਾ ਫੁੱਲਾਂ ਵਾਲੇ ਪੌਦਿਆਂ ਨਾਲ ਨਿੱਘਾ ਸੁਆਗਤ ਕੀਤਾ।ਸਮਾਰੋਹ ਦੀ ਸ਼ੂਰੂਆਤ ਡੀ.ਏ.ਵੀ ਗਾਣ ਨਾਲ ਕੀਤਾ ਗਿਆ ਅਤੇ ਵੇਦ ਮੰਤਰਾਂ ਦੇ ਉਚਾਰਨ ਨਾਲ ਮੁੱਖ ਮਹਿਮਾਨ ਵੱਲੋਂ ਜਯੋਤੀ ਜਗਾ ਕੇ ਕੀਤੀ ਗਈ।ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕਾਲਜ ਦੀ ਖੇਡਾਂ ਸੰਬੰਧੀ ਸਲਾਨਾ ਰਿਪੋਰਟ ਪੇਸ਼ ਕਰਦੇ ਹੋਏ ਕਿਹਾ ਕਿ ਇਹ ਸਾਡੇ ਲਈ ਬੜੇ ਫਖ਼ਰ ਦੀ ਗੱਲ ਹੈ ਕਿ ਜਿਥੇ ਸਾਡੇ ਕਾਲਜ ਨੇ ਅਕਾਦਮਿਕ, ਸਭਿਆਚਾਰਕ ਤੇ ਸੰਸਕ੍ਰਿਤ ਖੇਤਰ ਵਿਚ ਉੱਚ ਉਪਲੱਬਧੀਆਂ ਪ੍ਰਾਪਤ ਕੀਤੀਆਂ ਹਨ ਉਥੇ ਖੇਡਾਂ ਦੇ ਖੇਤਰ ਵਿਚ ਵੀ ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਯੂਨੀਵਰਸਿਟੀ ਪੱਧਰ ਤੇ ਲਗਾਤਾਰ ਵੱਡੀਆ ਮੱਲਾਂ ਮਾਰੀਆਂ ਹਨ। ਉਨਾਂ ਨੇ ਮਹਾਂਰਿਸ਼ੀ ਦਇਆਨੰਦ ਸਰਸਵਤੀ ਅਤੇ ਮਹਾਤਮਾ ਹੰਸਰਾਜ ਜੀ ਦਾ ਡੀ.ਏ.ਵੀ ਸੰਸਥਾਵਾਂ ਅਤੇ ਸਮਾਜ ਨੂੰ ਦਿੱਤੇ ਯੋਗਦਾਨ `ਤੇ ਵੀ ਪ੍ਰਕਾਸ਼ ਪਾਇਆ।PPN1203201802
    ਮੁੱਖ ਮਹਿਮਾਨ ਨਵਜੋਤ ਸਿੰਘ ਸਿੱਧੂ ਨੇ ਖਿਡਾਰਨਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਔਰਤ ਲਈ ਨਿਮਰਤਾ, ਸਖ਼ਤ ਮਿਹਨਤ ਆਤਮ-ਵਿਸ਼ਵਾਸ ਅਤੇ ਹੌਂਸਲਾ ਬਹੁਤ ਹੀ ਜ਼ਰੂਰੀ ਹੈ।ਚੰਗੇ ਵਿਚਾਰ ਤੇ ਸਕਾਰਾਤਮਕ ਸੋਚ ਹੀ ਮਨੁੱਖ ਨੂੰ ਜ਼ਿੰਦਗੀ ‘ਚ ਉੱਚਾ ਚੁੱਕਦੀ ਹੈ।ਮਨ ਵਿਚਲੇ ਡਰ ਨੂੰ ਦੂਰ ਕਰਕੇ ਕੁੱਝ ਵੀ ਜਿੱਤਿਆ ਜਾ ਸਕਦਾ ਹੈ।ਉਹਨਾਂ ਨੇ ਖਿਡਾਰਨਾਂ ਨਾਲ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਮਨੁੱਖ ਦੀ ਅਲੋਚਨਾ ਹੀ ਉਸ ਨੂੰ ਕੁੱਝ ਹਾਸਲ ਕਰਨ ਲਈ ਅੱਗੇ ਵਧਾਉਂਦੀ ਹੈ।
    ਡਾ. ਸੁਖਦੇਵ ਸਿੰਘ ਨੇ ਆਪਣੇ ਭਾਸ਼ਣ ‘ਚ ਸਭ ਤੋਂ ਪਹਿਲਾਂ ਕਾਲਜ ਦੇ ਪ੍ਰਿੰਸੀਪਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਸਾਰੀਆ ਸੰਸਥਾਵਾਂ ‘ਚ ਸਿਰਮੌਰ ਹੈ।ਇਸ ਸੰਸਥਾ ਦੇ ਵਿਦਿਆਰਥੀ ਨਾ ਕੇਵਲ ਅਕਾਦਮਿਕ ਖੇਤਰ ‘ਚ ਬਲਕਿ ਖੇਡਾਂ ਵਿਚ ਵੀ ਸਭ ਤੋਂ ਅੱਗੇ ਹਨ।ਖੇਡ ਜਗਤ ‘ਚ ਖਿਡਾਰੀਆਂ ਨੂੰ ਸਿਰਫ਼ ਖੇਡਾਂ ਲਈ ਹੀ ਤਿਆਰ ਕਰਨਾ ਉਦੇਸ਼ ਨਹੀਂ ਹੁੰਦਾ ਬਲਕਿ ਉਹਨਾਂ ਦਾ ਹਰ ਪੱਖੋਂ ਵਿਕਾਸ ਕਰਕੇ ਉਹਨਾਂ ਨੂੰ ਸਭਿਅੱਕ ਅਤੇ ਸਿੱਖਿਅਤ ਬਣਾਉਣਾ ਹੁੁੰਦਾ ਹੈ।
ਕਾਲਜ ਦੀ ਸਾਬਕਾ ਖਿਡਾਰਨ ਸੀਮਾ ਵਰਮਾ ਮੈਂਬਰ ਆਰਚਰੀ ਇਨਕਮ ਟੈਕਸ ਵਿਭਾਗ ਗੁਜਰਾਤ ਅਤੇ ਅਰਜੁਨ ਐਵਾਰਡੀ ਪ੍ਰੋ. (ਡਾ.) ਸੁਮਨ ਸ਼ਰਮਾ (ਬਾਸਕਿਟਬਾਲ) ਐਸ.ਆਰ ਗੌਰਮੈਂਟ ਕਾਲਜ ਅੰਮ੍ਰਿਤਸਰ ਨੂੰ ਖੇਡਾਂ ਵਿਚ ਦਿੱਤੇ ਯੋਗਦਾਨ ਸਦਕਾ ਸਨਮਾਨਿਤ ਕੀਤਾ ਗਿਆ।ਅੰਮ੍ਰਿਤਾ ਅਤੇ ਐਲਿਨਾ ਰੇਗੀ (ਸਾਇਕਲਿੰਗ) ਕੌਮਨ ਵੈਲਥ ਗੇਮਜ਼, ਗੋਲ ਕੋਸਟ, ਅਸਟ੍ਰੇਲੀਆ ਲਈ ਚੁਣੀਆਂ ਗਈਆਂ।ਅੰਤਰ-ਰਾਸ਼ਟਰੀ ਪੱਧਰ ਦੀਆਂ ਖਿਡਾਰਨਾਂ ਚੌਬਾ ਦੇਵੀ, ਨਾਇਨਾ ਰਾਜੇਸ਼.ਪੀ, ਸ਼ਸ਼ੀ ਕਲਾ, ਵੈਸ਼ਨਵੀ (ਸਾਈਕਲਿੰਗ), ਨੀਲਮ ਬਿਸ਼ਟ ਅਤੇ ਪ੍ਰਿਯੰਕਾ (ਕ੍ਰਿਕੇਟ), ਮਹਿਕ ਖੁਰਾਨਾ (ਚੈੱਸ) ਨੂੰ ਟਰਾਫ਼ੀ, ਗੋਲਡ ਮੈਡਲ ਅਤੇ 25,000 ਦੀ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਰਾਸ਼ਟਰੀ ਪੱਧਰ ਦੀਆਂ ਖਿਡਾਰਨਾਂ ਨੂੰ ਵੀ ਟਰਾਫ਼ੀ ਦੇ ਕੇ ਨਿਵਾਜ਼ਿਆ।ਅਕਾਦਮਿਕ ਅਤੇ ਖੇਡਾਂ, ਦੋਨਾ ਹੀ ਖੇਤਰਾਂ ‘ਚ ਉੱਚ ਸਥਾਨ ਪ੍ਰਾਪਤ ਕਰਨ ਵਾਲੀਆਂ 10 ਖਿਡਾਰਨਾਂ, 14 ਵੱਖ ਵੱਖ ਖੇਡਾਂ ਦੀਆਂ ਕੈਪਟਨ, ਕਾਲਜ ਸਪੋਰਟਸ ਕਲੱਬ ਦੇ ਮੈਂਬਰਾਂ, ਖੇਡਾਂ ਦੇ ਕੋਚ ਅਤੇ ਮੀਡੀਆ ਦੇ ਮੈਂਬਰਾਂ ਨੂੰ ਵੀ ਸਨਮਾਨਿਆ ਕੀਤਾ।ਸਰੀਰਕ ਸਿੱਖਿਆ ਵਿਭਾਗ ਦੀਆਂ ਖਿਡਾਰਨਾਂ ਨੇ ਰਿਦਮਿਕ ਜਿਮਨਾਸਟਿਕ, ਆਰਟਿਸਟਿਕ ਜਿਮਨਾਸਟਿਕ, ਯੋਗਾ, ਰੋਪ ਮਲਖ਼ਮ ਦੀ ਖ਼ੂਬਸੂਰਤ ਪੇਸ਼ਕਾਰੀ ਕੀਤੀ।ਕਾਲਜ ਦੇ ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਨੇ ਰਾਜਸਥਾਨੀ ਨਾਚ ਨਾਲ ਆਏ ਹੋਏ ਮਹਿਮਾਨਾਂ ਨੂੰ ਮੰਤਰ ਮੁਗਧ ਕੀਤਾ।ਇਸ ਸਵਰਨ ਜਯੰਤੀ ਮੌਕੇ ‘ਤੇ ਖੇਡ ਗਤੀਵਿਧੀਆਂ ਅਤੇ ਉਪਲਬਧੀਆਂ ਸੰਬੰਧੀ ‘ਸਪੋਰਟਸ ਬੁਲਿਟਿਨ’ ਦੀ ਘੁੰਡ ਚੁਕਾਈ ਕੀਤੀ ਗਈ।ਪ੍ਰੋ. (ਡਾ.) ਸ਼ੈਲੀ ਜੱਗੀ ਨੇ ਮੰਚ ਸੰਚਾਲਨ ਕੀਤਾ।

ਇਸ ਮੌਕੇ ਆਏ ਹੋਏ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੂੰ ਯਾਦ ਚਿੰਨ੍ਹ ਭੇਂਟ ਕੀਤੇ ਗਏ।ਸੁਦਰਸ਼ਨ ਕਪੂਰ, ਚੇਅਰਮੈਨ, ਸਥਾਨਕ ਪ੍ਰਬੰਧਕੀ ਕਮੇਟੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਮੋਹਿੰਦਰਜੀਤ ਸਿੰਘ ਅਤੇ ਚਰਨਜੀਤ ਰਾਏ ਮਹਿੰਦਰੂ ਮੈਂਬਰ ਸਥਾਨਕ ਪ੍ਰਬੰਧਕ ਕਮੇਟੀ, ਰਾਕੇਸ਼ ਮਹਿਰਾ ਅਤੇ ਸੰਦੀਪ ਅਹੁਜਾ ਮੈਂਬਰ ਆਰਿਆ ਸਮਾਜ ਅਤੇ ਡਾ. ਕੇ.ਐਸ ਮਨਚੰਦਾ ਅਤੇ ਕੌਂਸਲਰ ਸ਼੍ਰੀਮਤੀ ਮਮਤਾ ਦੱਤਾ, ਹਰਮਿੰਦਰ ਸਿੰਘ ਫਰੀਡਮ, ਡਾ. ਪੀ.ਐਸ ਗਰੋਵਰ ਤੋਂ ਇਲਾਵਾ ਸ਼੍ਰੀਮਤੀ ਸਵੀਟੀ ਬਾਲਾ ਮੁਖੀ ਸਰੀਰਕ ਸਿੱਖਿਆ ਵਿਭਾਗ ਅਤੇ ਹੋਰ ਫੈਕਲਟੀ ਮੈਂਬਰਾਂ ਨੇ ਜੇਤੂ ਖਿਡਾਰਨਾਂ ਨੂੰ ਵਧਾਈ ਦਿੱਤੀ।       

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply