Friday, September 20, 2024

ਲੋੜਵੰਦਾਂ ਨੂੰ ਨਿਆਂ ਦਿਵਾਉਣ `ਚ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਵੱਡਾ ਯੋਗਦਾਨ- ਮੁੱਖ ਜੱਜ ਸ੍ਰੀ ਵਜੀਫਦਾਰ

ਸਕੂਲੀ ਪਾਠ-ਪੁਸਤਕਾਂ ਦਾ ਹਿੱਸਾ ਬਣੇਗਾ ਕਾਨੂੰਨ ਦਾ ਵਿਸ਼ਾ – ਜਸਟਿਸ ਟੀ.ਪੀ.ਐਸ ਮਾਨ
ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮੁੱਖ ਜੱਜ ਐਸ.ਜੇ ਵਜੀਫਦਾਰ ਨੇ ਕਿਹਾ ਹੈ ਕਿ ਰਾਜ ਦੇ PPN1203201807ਲੋੜਵੰਦ ਤੇ ਪਛੜੇ ਲੋਕਾਂ ਨੂੰ ਨਿਆਂ ਦਿਵਾਉਣ ਵਿਚ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਵੱਡਾ ਯੋਗਦਾਨ ਹੈ ਅਤੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਹੱਕਾਂ ਦੇ ਨਾਲ-ਨਾਲ ਸਰਕਾਰ ਦੀਆਂ ਵੱਖ-ਵੱਖ ਕਲਿਆਣਕਾਰੀ ਸਕੀਮਾਂ ਤੇ ਸੇਵਾਵਾਂ ਦਾ ਲਾਭ ਲੈਣ ਲਈ ਵੀ ਇਸ ਅਥਾਰਟੀ ਦੀ ਮਦਦ ਵੱਧ ਤੋਂ ਵੱਧ ਲੈਣ।ਅੱਜ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਸੱਤਿਆ ਭਾਰਤੀ ਸੀਨੀ. ਸਕੈਡੰਰੀ ਸਕੂਲ ਕੋਹਾਲਾ (ਚੋਗਾਵਾਂ) ਵਿਖੇ ਲਗਾਏ ਗਏ ਚੇਤਨਾ ਕੈਂਪ ਮੌਕੇ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦੇ ਸ੍ਰੀ ਵਜੀਫਦਾਰ ਨੇ ਕਿਹਾ ਕਿ ਕਾਨੂੰਨੀ ਸੇਵਾਵਾਂ ਅਥਾਰਟੀ ਕਿਸੇ ਵੀ ਮੁਸ਼ਕਲ ਨੂੰ ਸਮਝਣ, ਸੁਲਝਾਉਣ ਅਤੇ ਕਾਨੂੰਨੀ ਹੱਕ ਦਿਵਾਉਣ ਵਿਚ ਸਹਾਈ ਸਿੱਧ ਹੋ ਰਹੀ ਹੈ ਅਤੇ ਅਕਸਰ ਜੱਜ ਸਾਹਿਬਾਨ ਵੀ ਲੋੜਵੰਦਾਂ ਦੇ ਕੇਸ ਮਦਦ ਲਈ ਇਸ ਅਥਾਰਟੀ ਨੂੰ ਭੇਜਦੇ ਹਨ।
    ਕੇਂਦਰ ਅਤੇ ਰਾਜ ਸਰਕਾਰ ਦੀਆਂ ਸਮਾਜ ਦੇ ਵੱਖ-ਵੱਖ ਵਰਗਾਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਲੋੜਵੰਦਾਂ ਤੱਕ ਪਹੁੰਚਾਉਣ ਲਈ ਲਗਾਏ ਗਏ ਇਸ ਕੈਂਪ ਦੀ ਸਿਫਤ ਕਰਦੇ ਉਨਾਂ ਕਿਹਾ ਕਿ ਅੱਜ ਇਥੇ ਇਕੱਠੇ ਹੋਏ ਲੋਕਾਂ ਅਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਵਿਭਾਗਾਂ ਦੀਆਂ ਸੇਵਾਵਾਂ ਦੇਣ ਲਈ ਲਗਾਏ ਗਏ 30 ਸਟਾਲਾਂ ’ਤੇ ਲੱਗੀ ਲੋਕਾਂ ਦੀ ਭੀੜ ਇਹ ਦੱਸ ਰਹੀ ਹੈ ਕਿ ਸੇਵਾਵਾਂ ਦੇਣ ਵਿਚ ਅਜਿਹੇ ਕੈਂਪ ਮਦਦਗਾਰ ਸਾਬਤ ਹੁੰਦੇ ਹਨ।ਉਨਾਂ ਜਿਲ੍ਹਾ ਪ੍ਰਸ਼ਾਸਨ ਦੀ ਪ੍ਰਸੰਸਾ ਕਰਦੇ ਕਿਹਾ ਕਿ ਲੋੜਵੰਦ ਲੋਕਾਂ ਨੂੰ ਲਾਭ ਦੇਣ ਤੇ ਜਾਗਰੂਕ ਕਰਨ ਲਈ ਕੀਤਾ ਗਿਆ ਇਹ ਉਪਰਾਲਾ ਸੁਲਹਾਣਯੋਗ ਹੈ।
    ਇਸ ਮੌਕੇ ਸੰਬੋਧਨ ਕਰਦੇ ਜਸਟਿਸ ਟੀ.ਪੀ.ਐਸ ਮਾਨ ਨੇ ਇਨਸਾਫ ਸਾਰਿਆਂ ਲਈ ਹੈ ਅਤੇ ਸਾਰਿਆਂ ਦੇ ਬਰਾਬਰ ਹੱਕ ਹਨ।ਉਨਾਂ ਕਿਹਾ ਕਿ ਕਾਨੂੰਨੀ ਸੇਵਾਵਾਂ ਅਥਾਰਟੀ ਤਹਿਤ ਸਾਡੀ ਕੋਸ਼ਿਸ਼ ਹੈ ਕਿ ਸਾਰਿਆਂ ਨੂੰ ਇਨਸਾਫ ਲੈਣ ਦੇ ਬਰਾਬਰ ਮੌਕੇ ਦਿੱਤੇ ਜਾਣ।ਉਨਾਂ ਦੱਸਿਆ ਕਿ ਇਸ ਲਈ ਰਾਜ ਭਰ ਵਿਚ ਮੁਫਤ ਕਾਨੂੰਨੀ ਸੇਵਾ ਦੇਣ ਲਈ ਸਹਾਇਤਾ ਕਲੀਨਕ ਖੋਲ੍ਹੇ ਜਾ ਚੁੱਕੇ ਹਨ ਅਤੇ ਪਿੰਡ-ਪਿੰਡ ਪਹੁੰਚ ਕਰਕੇ ਲੋਕਾਂ ਨੂੰ ਇਸ ਹੱਕ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।ਉਨਾਂ ਦੱਸਿਆ ਕਿ ਇਸ ਸਾਲ ਤੋਂ ਕਾਨੂੰਨ ਦਾ ਵਿਸ਼ਾ ਸਕੂਲ ਪਾਠ-ਪੁਸਤਕਾਂ ਦਾ ਹਿੱਸਾ ਵੀ ਬਣ ਜਾਵੇਗਾ, ਜਿਸ ਨਾਲ ਬੱਚਿਆਂ ਵਿਚ ਇਸ ਪ੍ਰਤੀ ਜਾਗਰੂਕਤਾ ਆਵੇਗੀ।
    ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਇਸ ਮੌਕੇ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕਰਦੇ ਜੱਜ ਸਾਹਿਬਾਨ ਨੂੰ `ਜੀ ਆਇਆਂ ਕਿਹਾ`।ਸੰਘਾ ਨੇ ਭਰੋਸਾ ਦਿਵਾਇਆ ਕਿ ਜਿਲ੍ਹਾ ਪ੍ਰਸ਼ਾਸਨ ਹਰ ਵੇਲੇ ਲੋੜਵੰਦਾਂ ਦੀ ਮਦਦ ਲਈ ਹਾਜ਼ਰ ਹੈ।ਉਨਾਂ ਅਧਿਕਾਰੀਆਂ ਨੂੰ ਵੀ ਅਪੀਲ ਕੀਤੀ ਉਹ ਆਪਣੀ ਤਾਕਤ ਤੇ ਸਮਰੱਥਾ ਦੀ ਵਰਤੋਂ ਲੋਕਾਂ ਦੀਆਂ ਆਸਾਂ, ਉਮੀਦਾਂ ਅਤੇ ਜ਼ਰੂਰਤਾਂ ਪੂਰੀਆਂ ਕਰਨ ’ਤੇ ਲਗਾਉਣ।
    ਇਸ ਮੌਕੇ ਮੁੱਖ ਮਹਿਮਾਨ ਵੱਲੋਂ ਵਿਸ਼ੇਸ ਲੋੜਾਂ ਵਾਲੇ ਵਿਅਕਤੀਆਂ ਲਈ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਵੈਬਸਾਈਟ, ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੰਦਾ ਕਿਤਾਬਚਾ ਅਤੇ ਪੰਜਾਬ ਪੀੜਤ ਮੁਆਵਜ਼ਾ ਐਕਟ 2017 ਸਬੰਧੀ ਕਿਤਾਬ ਜਾਰੀ ਕੀਤੀ  ਗਈ।ਮੁੱਖ ਜੱਜ ਸ੍ਰੀ ਵਜੀਫਦਾਰ ਵੱਲੋਂ ਲੋੜਵੰਦਾਂ ਨੂੰ ਟਰਾਈ ਸਾਈਕਲ, ਸਿਲਾਈ ਮਸ਼ੀਨਾਂ, ਖੇਡ ਕਿੱਟਾਂ, ਬੀਜ ਆਦਿ ਦੀ ਵੰਡ ਵੀ ਕੀਤੀ ਗਈ।
    ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਟਿਸ ਸ੍ਰੀ ਮਹੇਸ਼ ਗਰੋਵਰ, ਜਸਟਿਸ ਸ੍ਰੀ ਅਨਿਲ ਕਸ਼ੇਤਰਪਾਲ ਜਿਲ੍ਹਾ ਤੇ ਸੈਸ਼ਨ ਜੱਜ ਸ੍ਰ. ਕੇ.ਐਸ ਕੰਗ, ਅਥਾਰਟੀ ਦੇ ਮੈਂਬਰ ਸਕੱਤਰ ਸ੍ਰੀਮਤੀ ਹਰਪ੍ਰੀਤ ਕੌਰ, ਸ੍ਰੀਮਤੀ ਮੋਨਿਕਾ ਸ਼ਰਮਾ, ਜਿਲ੍ਹਾ ਪੁਲਿਸ ਮੁੱਖੀ ਸ੍ਰੀ ਪਰਮਪਾਲ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ੍ਰ. ਰਵਿੰਦਰ ਸਿੰਘ, ਸਹਾਇਕ ਕਮਿਸ਼ਨਰ ਮੈਡਮ ਅਲਕਾ ਕਾਲੀਆ, ਐਸ.ਡੀ.ਐਮ ਰਜਤ ਉਬਰਾਏ, ਸਿਵਲ ਸਰਜਨ ਸ੍ਰੀਮਤੀ ਨਰਿੰਦਰ ਕੌਰ ਅਤੇ ਸਾਰੇ ਵਿਭਾਗਾਂ ਦੇ ਜਿਲ੍ਹਾ ਮੁੱਖੀ ਵੀ ਹਾਜ਼ਰ ਸਨ।
    ਇਸ ਤੋਂ ਪਹਿਲਾਂ ਮੁੱਖ ਜੱਜ ਸ੍ਰੀ ਐਸ. ਜੇ. ਵਜੀਫਦਾਰ ਵੱਲੋਂ ਅੰਬੇਦਕਰ ਭਵਨ ਅੰਮਿ੍ਰਤਸਰ, ਮੈਂਟਲ ਹਸਪਤਾਲ ਅੰਮਿ੍ਰਤਸਰ ਅਤੇ ਸੱਤਿਆ ਭਾਰਤੀ ਸੀਨੀ. ਸਕੈਡੰਰੀ ਸਕੂਲ ਕੋਹਾਲਾ ਵਿਖੇ ਮੁਫਤ ਕਾਨੂੰਨੀ ਸੇਵਾ ਦੇਣ ਲਈ ਲੀਗਲ ਏਡ ਕਲੀਨਕਾਂ ਦਾ ਉਦਘਾਟਨ ਵੀ ਕੀਤਾ ਗਿਆ।
ਕੈਪਸ਼ਨ-ਅੰਬੇਦਕਰ ਭਵਨ ਅੰਮਿ੍ਰਤਸਰ ਵਿਖੇ ਲੀਗਲ ਏਡ ਕਲੀਨਕ ਦਾ ਉਦਘਾਟਨ ਕਰਦੇ ਮੁੱਖ ਜੱਜ ਸ੍ਰੀ ਐਸ. ਜੇ. ਵਜੀਫਦਾਰ। ਨਾਲ ਹਨ ਜਸਟਿਸ ਸ. ਟੀ. ਪੀ. ਐਸ. ਮਾਨ, ਜਸਟਿਸ ਸ੍ਰੀ ਮਹੇਸ਼ ਗਰੋਵਰ, ਜਸਟਿਸ ਸ੍ਰੀ ਅਨਿਲ ਕਸ਼ੇਤਰਪਾਲ, ਜਿਲ੍ਹਾ ਤੇ ਸੈਸ਼ਨ ਜੱਜ ਕੇ.ਐਸ ਕੰਗ, ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ।
–    ਮੈਂਟਲ ਹਸਪਤਾਲ ਅੰਮਿ੍ਰਤਸਰ ਵਿਖੇ ਲੀਗਲ ਏਡ ਕਲੀਨਕ ਦਾ ਉਦਘਾਟਨ ਕਰਦੇ ਮੁੱਖ ਜੱਜ ਸ੍ਰੀ ਐਸ.ਜੇ ਵਜੀਫਦਾਰ। ਨਾਲ ਹਨ ਜਸਟਿਸ ਟੀ.ਪੀ.ਐਸ ਮਾਨ, ਜਸਟਿਸ ਸ੍ਰੀ ਮਹੇਸ਼ ਗਰੋਵਰ, ਜਸਟਿਸ ਅਨਿਲ ਕਸ਼ੇਤਰਪਾਲ, ਜਿਲ੍ਹਾ ਤੇ ਸੈਸ਼ਨ ਜੱਜ ਸ. ਕੇ.ਐਸ ਕੰਗ, ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ।
–    ਕੋਹਾਲਾ ਵਿਖੇ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਦਿੰਦੇ ਮੁੱਖ ਜੱਜ ਸ੍ਰੀ ਐਸ.ਜੇ ਵਜੀਫਦਾਰ। ਨਾਲ ਹਨ ਜਸਟਿਸ ਸ. ਟੀ.ਪੀ.ਐਸ ਮਾਨ, ਜਸਟਿਸ ਮਹੇਸ਼ ਗਰੋਵਰ, ਜਸਟਿਸ ਅਨਿਲ ਕਸ਼ੇਤਰਪਾਲ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply