Friday, September 20, 2024

`ਮਹਿਲੀਂ ਵੱਜਦਾ ਏ ਤਾਲ` ਪੁਸਤਕ ਰਲੀਜ਼

ਰਸਮਾਂ ਤੇ ਰਿਸ਼ਤਿਆਂ ਦੀ ਸਾਂਝ ਤੇ ਮਹੱਤਤਾ ਨੂੰ ਬਿਆਨ ਕਰਦੀ ਹੈ ਸ਼ਾਇਰਾ ਸਿਮਰਜੀਤ ਸਿਮਰ

PPN2103201812ਅੰਮ੍ਰਿਤਸਰ, 21 ਮਾਰਚ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਰਸਮਾਂ ਤੇ ਰਿਸ਼ਤਿਆਂ ਦੀ ਸਾਂਝ ਤੇ ਮਹੱਤਤਾ ਨੂੰ ਬਿਆਨ ਕਰਦੇ ਗੀਤਾਂ, ਟੱਪਿਆਂ, ਜਾਗੋ ਤੇ ਲੰਬੇ ਗੀਤਾਂ ਦਾ ਸੰਗ੍ਰਹਿ, ਸ਼ਾਇਰਾ ਸਿਮਰਜੀਤ ਕੌਰ ਸਿਮਰ ਦੀ ਪੁਸਤਕ ‘‘ਮਹਿਲੀਂ ਵੱਜਦਾ ਏ ਤਾਲ” ਦਾ ਵਿਮੋਚਨ ਸਥਾਨਕ ਖੈਬ਼ਰ ਹੋਟਲ ਵਿਖੇ ਕੀਤਾ ਗਿਆ।ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ, ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਹੋਏ ਇਸ ਖੂਬਸੂਰਤ ਸਮਾਗਮ ਦੀ ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਵਜੋਂ ਡਾ. ਬਿਕਰਮ ਸਿੰਘ ਘੁੰਮਣ, ਮੁੱਖ ਵਕਤਾ ਪ੍ਰੋ. ਬ੍ਰਹਮਜਗਦੀਸ਼ ਸਿੰਘ, ਡਾ. ਇਕਬਾਲ ਕੌਰ ਸੌਂਦ, ਗਾਇਕਾ ਗੁਰਮੀਤ ਬਾਵਾ, ਸ਼ਾਇਰ ਅੰਬਰੀਸ਼, ਡਾ. ਸੁਹਿੰਦਰਬੀਰ ਸਿੰਘ, ਰਿਟਾ. ਬਿਰਗੇਡੀਅਰ ਗਿਆਨ ਸਿੰਘ ਸੰਧੂ, ਜਗੀਰ ਕੌਰ ਮੀਰਾਂਕੋਟ ਤੇ ਭੂਪਿੰਦਰ ਸਿੰਘ ਸੰਧੂ ਸ਼ਾਮਲ ਹੋਏ।
ਪ੍ਰੋ. ਬ੍ਰਹਮਜਗਦੀਸ਼ ਸਿੰਘ ਨੇ ਇਸ ਪੁਸਤਕ ਵਿੱਚਲੇ ਗੀਤਾਂ ਬਾਰੇ ਕਿਹਾ ਕਿ ਅਜ਼ਾਦ ਫਿਜ਼ਾ ਲੋਚਦੀ ਨਾਰੀ ਜਦੋਂ ਅਜਿਹੇ ਲੋਕ ਗੀਤ ਗਾਉਂਦੀ ਹੈ ਤਾਂ ਉਹ ਇਕ ਤਰ੍ਹਾਂ ਵਿਵਸਥਾ ਨੂੰ ਹਲੂਣਾ ਦੇਂਦੀ ਹੈ ਅਤੇ ਨਾਬਰੀ ਦਾ ਹੋਕਾ ਦਿੰਦੀ ਹੈ।ਸਮਾਜ ਨੂੰ ਉਸਦੇ ਵਲਵਲਿਆਂ ਨੂੰ ਸਮਝਣ ਦੀ ਲੋੜ ਹੈ।ਉਹਨਾਂ ਕਿਹਾ ਕਿ ਭਾਵੇਂ ਪੂਜੀਵਾਦੀ ਪ੍ਰਬੰਧ ਨੇ ਮਨੁੱਖੀ ਕਦਰਾਂ ਕੀਮਤਾਂ ਨੂੰ ਆਰਥਿਕਤਾ ਦੇ ਅਧੀਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਅਜਿਹਾ ਸਾਹਿਤ ਮਨੁੱਖ ਨੂੰ ਜਗਾਉਣ ਲਈ ਸਮੇਂ-ਸਮੇਂ ਲਾਜ਼ਮੀ ਹੁੰਦਾ ਰਿਹਾ ਹੈ ਤੇ ਰਹੇਗਾ।ਡਾ. ਬਿਕਰਮ ਸਿੰਘ ਘੁੰਮਣ ਨੇ ਕਿਹਾ ਕਿ ਭਾਵੇਂ ਲੋਕ ਗੀਤਾਂ ਨੂੰ ਇਕੱਤਰ ਕਰਨ ਦਾ ਕੰਮ ਬਹੁਤ ਔਖਾ ਹੈ, ਪਰ ਅਜਿਹੀ ਪੁਸਤਕ ਦੇਖ ਕੇ ਖੁਸ਼ੀ ਹੁੰਦੀ ਹੈ।ਉਹਨਾਂ ਕਿਹਾ ਕਿ ਲੋਕ ਗੀਤ ਸਾਡੇ ਸਭਿਆਚਾਰ ਨੂੰ ਪੇਸ਼ ਕਰਦੇ ਹੋਏ ਸਾਡੀ ਜੀਵਨ ਜਾਂਚ ਬਿਆਨਦੇ ਹਨ।
ਡਾ. ਇਕਬਾਲ ਕੌਰ, ਜਗੀਰ ਕੌਰ ਮੀਰਾਂ ਕੋਟ, ਡਾ. ਸੁਹਿੰਦਰਬੀਰ, ਡਾ. ਅੰਬਰੀਸ਼ ਨੇ ਵਿਚਾਰ ਪੇਸ਼ ਕੀਤੇ। ਹਾਜ਼ਰੀਨ ਵਿਚੋਂ ਕਾਮਰੇਡ ਤਾਰਾ ਸਿੰਘ ਖਹਿਰਾ, ਸ਼ਾਇਰਾ ਪੂਜਾ, ਜਸਬੀਰ ਕੌਰ, ਪ੍ਰੋ. ਮਧੂ ਸ਼ਰਮਾ, ਲਾਚੀ ਬਾਵਾ, ਗੁਰਮੀਤ ਬਾਵਾ ਨੇ ਲੇਖਿਕਾ ਨੂੰ ਮੁਬਾਰਕਬਾਦ ਦਿੱਤੀ।ਸਭ ਦਾ ਧੰਨਵਾਦ ਰਿਟਾ. ਬਿਰਗੇਡੀਅਰ ਗਿਆਨ ਸਿੰਘ ਸੰਧੂ ਨੇ ਕੀਤਾ।ਮੰਚ ਸੰਚਾਲਕ ਦੀ ਭੂਮਿਕਾ ਸਾਹਿਤਕ ਅਕਾਦਮੀ ਦੇ ਸਕੱਤਰ ਭੂਪਿੰਦਰ ਸਿੰਘ ਸੰਧੂ ਨੇ ਨਿਭਾਈ ਤੇ ਸੁਆਗਤੀ ਸ਼ਬਦ ਪੋ੍ਰ ਮਧੂ ਸ਼ਰਮਾ ਨੇ ਕਹੇ।ਇਸ ਮੌਕੇ ਹਾਜਰੀਨ ਵਿੱਚ ਜਗੀਰ ਸਿੰਘ, ਜ਼ਸਪਾਲ ਸਿੰਘ ਢਿੱਲੋਂ, ਲਖਵਿੰਦਰ ਸਿੰਘ ਢਿੱਲੋਂ, ਸਤਨਾਮ ਸਿੰਘ ਪਾਖਰਪੁਰਾ, ਭੁਪਿੰਦਰ ਸਿੰਘ ਮੱਟੂ, ਧਰਮਿੰਦਰ ਔਲਖ, ਲਖਬੀਰ ਸਿੰਘ ਨਿਜ਼ਾਮਪੁਰਾ, ਕਮਾਂਡੈਂਟ ਪਰਮਜੀਤ ਸਿੰਘ ਰੰਧਾਵਾ, ਨਿਰਮਲ ਸਿੰਘ ਮਾਨ, ਡਾ. ਸ਼ੇਰਗਿਲ, ਰਜਵੰਤ ਕੌਰ ਸਮੇਤ ਵੱਡੀ ਗਿਣਤੀ `ਚ ਸਾਹਿਤ ਪ੍ਰੇਮੀ ਤੇ ਲੇਖਕ ਹਾਜ਼ਰ ਹੋਏ।ਅੰਤ ਵਿੱਚ ਲੇਖਿਕਾ ਸਿਮਰਜੀਤ ਕੌਰ ਨੇ ਪੁਸਤਕ `ਚ ਮਨਭਾਉਂਦੀਆਂ ਰਚਨਾਵਾਂ ਦੀ ਪੇਸ਼ਕਾਰੀ ਕਰਕੇ ਤੇ ਗੁਰਮੀਤ ਬਾਵਾ ਦੀ ਲੰਮੀ ਹੇਕ ਨੇ ਇਸ ਸਮਾਗਮ ਨੂੰ ਸਿਖਰ ਤੇ ਪੁਚਾ ਦਿੱਤਾ।
 

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply