Monday, December 23, 2024

ਪ੍ਰਾਇਮਰੀ ਸਕੂਲ ਘੁਲਾਲ ਦੀਆਂ ਤਿੰਨ ਵਿਦਿਆਰਥਣਾਂ ਦੀ ਨੈਸ਼ਨਲ ਐਵਾਰਡ ਲਈ ਚੋਣ

PPN2803201809ਸਮਰਾਲਾ, 28 ਮਾਰਚ (ਪੰਜਾਬ ਪੋਸਟ- ਕੰਗ) – ਇੱਥੋਂ ਨਜ਼ਦੀਕ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਜੋ ਕਿ ਵਿੱਦਿਅਕ ਖੇਤਰ, ਸੱਭਿਆਚਾਰਕ ਗਤੀਵਿਧੀਆਂ ਅਤੇ ਖੇਡਾਂ ਵਿੱਚ ਪੰਜਾਬ ਪੱਧਰ ਤੱਕ ਅਹਿਮ ਪ੍ਰਾਪਤੀਆਂ ਕਰ ਚੁੱਕਿਆ ਦੀਆਂ ਤਿੰਨ ਵਿਦਿਆਰਥਣਾਂ ਕੋਮਲਪ੍ਰੀਤ ਕੌਰ ਪੰਜਵੀਂ, ਹਰਪ੍ਰੀਤ ਕੌਰ ਪੰਜਵੀਂ ਅਤੇ ਸਿਮਰਨ ਕੌਰ ਚੌਥੀ ਜਮਾਤ ਭਾਰਤ ਸਕਾਊਟ ਐਂਡ ਗਾਈਡ ਪੰਜਾਬ  ਸਭ ਤੋਂ ਵੱਡੇ ਨੈਸ਼ਨਲ ਐਵਾਰਡ ਬੁਲਬੁਲ ਲਈ ਚੁਣੀਆਂ ਗਈਆਂ ਹਨ। ਇਹ ਵਿਦਿਆਰਥਣਾਂ ਨੇ ਬੁਲਬੁਲ ਦੀ ਹਰੇਕ ਗਤੀਵਿਧੀ ਵਿੱਚ ਭਾਗ ਲੈਂਦੇ ਹੋਏ ਇਸ ਐਵਾਰਡ ਤੱਕ ਪੁੱਜੀਆਂ ਹਨ।
ਨੰਬਰਦਾਰ ਜਗੀਰ ਸਿੰਘ ਨੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਕਾਰਜ ਦਾ ਸਿਹਰਾ ਸਕੂਲ ਇੰਚਾਰਜ ਮਾਸਟਰ ਸੰਜੀਵ ਕੁਮਾਰ ਨੂੰ ਜਾਂਦਾ ਹੈ, ਜਿਨ੍ਹਾਂ ਦੀ ਅਣਥੱਕ ਮਿਹਨਤ ਸਦਕਾ ਇਨ੍ਹਾਂ ਲੜ੍ਹਕੀਆਂ ਨੇ ਇਹ ਮੁਕਾਮ ਹਾਸਿਲ ਕਰ ਕੇ ਘੁਲਾਲ ਪਿੰਡ ਦਾ ਨਾਮ ਵੀ ਰੌਸ਼ਨ ਕੀਤਾ ਹੈ।ਇਸ ਵੱਡੀ ਪ੍ਰਾਪਤੀ ਲਈ ਸਕੂਲ ਦੀਆਂ ਇਹਨਾਂ ਵਿਦਿਆਰਥਣਾਂ ਨੂੰ ਚੀਫ ਕਮਿਸ਼ਨਰ ਪੰਜਾਬ ਭਾਰਤ ਸਕਾਊਟ ਐਂਡ ਗਾਈਡ ਦੀਪਇੰਦਰ ਸਿੰਘ ਢਿੱਲੋਂ ਆਈ.ਏ.ਐਸ, ਪ੍ਰਧਾਨ ਭਾਰਤ ਸਕਾਊਟ ਅਂੈਡ ਗਾਈਡ ਪੰਜਾਬ ਕੁਲਜੀਤ ਸਿੰਘ ਨਾਗਰਾ ਐਮ.ਐਲ.ਏ ਫਤਿਹਗੜ੍ਹ ਸਾਹਿਬ, ਸਟੇਟ ਕਮਿਸ਼ਨਰ ਓਂਕਾਰ ਸਿੰਘ, ਨੀਟਾ ਕਸ਼ਅਪ  ਜਿਲ੍ਹਾ ਸਿੱਖਿਆ ਅਫਸਰ ਮੈਡਮ ਜਸਪੀ੍ਰਤ ਕੌਰ, ਉਪ ਜਿਲ੍ਹਾ ਸਿੱਖਿਆ ਅਫ਼ਸਰ ਮੈਡਮ ਡਿੰਪਲ ਮਦਾਨ, ਕੁਲਦੀਪ ਸਿੰਘ, ਡੀ.ਓ.ਸੀ ਮੈਡਮ ਉਪਮਾ, ਨਗਰ ਪੰਚਾਇਤ ਘੁਲਾਲ ਅਤੇ ਨਗਰ ਨਿਵਾਸੀਆਂ ਨੇ ਵਿਦਿਆਰਥਣਾਂ ਅਤੇ ਸਮੂਹ ਸਟਾਫ ਨੂੰ ਮੁਬਾਰਕਾਂ ਦਿੱਤੀਆਂ।

Check Also

ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਖ-ਵੱਖ ਮੁਕਾਬਲਿਆਂ ’ਚ ਅਵਲ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵਨਿਊ ਦੇ …

Leave a Reply