ਪਠਾਨਕੋਟ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਚਲਾਏ ਜਾਣ ਵਾਲੇ ਵਿਸ਼ੇਸ਼ ਖਸਰਾ ਅਤੇ ਰੁੂਬੇਲਾ ਅਭਿਆਨ ਦੇ ਲਈ ਸਿਹਤ ਵਿਭਾਗ ਦੇ 129 ਕਰਮਚਾਰੀਆਂ ਅਤੇ 35 ਸੁਪਰਵਾਈਜਰਾਂ ਦੀਆਂ 94 ਟੀਮਾਂ ਬਣਾਈਆਂ ਗਈਆਂ ਹਨ। ਇਹ ਪ੍ਰਗਟਾਵਾ ਸ੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਦੇ ਮੀਟਿੰਗ ਹਾਲ ਵਿਖੇ ਸਿਹਤ ਵਿਭਾਗ ਨਾਲ ਇਕ ਆਯੋਜਿਤ ਮੀਟਿੰਗ ਦੇ ਦੋਰਾਨ ਕੀਤਾ।ਇਸ ਸਮੇਂ ਕੁਲਵੰਤ ਸਿੰਘ ਆਈ.ਏ.ਐਸ ਵਧੀਕ ਡਿਪਟੀ ਕਮਿਸ਼ਨਰ (ਜ) ਪਠਾਨਕੋਟ, ਅਰਸ਼ਦੀਪ ਸਿੰਘ ਸਹਾਇਕ ਕਮਿਸ਼ਨਰ (ਸ਼ਿਕਾਇਤਾਂ), ਡਾ. ਤਰਸੇਮ ਸਿੰਘ, ਡਾ. ਆਦਿੱਤੀ ਸਲਾਰੀਆ, ਡਾ. ਕਿਰਨ ਅਤੇ ਹੋਰ ਸਿਹਤ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।
ਇਸ ਮੋਕੇ ਤੇ ਸੰਬੋਧਨ ਕਰਦਿਆਂ ਸ੍ਰੀਮਤੀ ਨੀਲਿਮਾ ਨੇ ਦੱਸਿਆ ਕਿ ਸਿਹਤ ਵਿਭਾਗ ਵਲੋ 09 ਮਹੀਨੇ ਤਂੋ 15 ਸਾਲ ਤੱਕ ਦੇ ਜਿਲੇ੍ਹ ਦੇ 1,56,102 ਬੱਚਿਆਂ ਨੂੰ ਖਸਰਾ ਅਤੇ ਸੀ.ਆਰ.ਐਸ ਰੋਗਾਂ ਤੋ ਬਚਾਉਣ ਲਈ ਖਸਰਾ-ਰੂਬੈਲਾ (ਐਮ.ਆਰ) ਟੀਕਾਕਰਨ ਅਭਿਆਨ ਦੀ ਸ਼ੂੁਰੁਆਤ ਹੋ ਰਹੀ ਹ।ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਵਿੱਚ ਜਿਲ੍ਹੇ ਦੇ ਕਰੀਬ 777 ਸਕੂਲਾਂ ਦੇ ਬੱਚੇਆਂ ਨੂੰ ਇਹ ਟੀਕਾ ਲਗਾਇਆ ਜਾਵੇਗਾ।ਉਨਾਂ ਦੱਸਿਆ ਕਿ ਖਸਰਾ ਅਤੇ ਰੁੂਬੇਲਾ ਨਾਲ ਹਰ ਸਾਲ ਬੱਚਿਆਂ ਦੀਆਂ ਕਈ ਮੌਤਾਂ ਹੋ ਜਾਂਦੀਆਂ ਹਨ।ਉਨਾਂ ਦੱਸਿਆ ਕਿ ਇਹ ਇੱਕ ਰਾਸ਼ਟਰ ਵਿਆਪੀ ਅਭਿਆਨ ਹੈ ਜਿਸ ਅੰਦਰ ਖਸਰਾ ਅਤੇ ਰੂਬੈਲਾ ਦੇ ਵਿਰੁਧ ਸੁਰੱਖਿਆ ਲਈ ਖਸਰਾ-ਰੂਬੇਲਾ (ਐਮ.ਆਰ) ਵੈਕਸੀਨ ਦਾ ਇੱਕ ਟੀਕਾ ਸਕੂਲਾਂ ਅਤੇ ਆਊਟਰੀਚ ਸੈਸ਼ਨ ਰਾਹੀਂ ਦਿੱਤਾ ਜਾਵੇਗਾ।ਇਸ ਐਮ.ਆਰ ਟੀਕੇ ਨੂੰ ਬਾਅਦ ਵਿੱੱਚ ਨਿਯਮਿਤ ਟੀਕਾਕਰਨ ਵਿੱਚ ਸ਼ਾਮਿਲ ਕਰ ਲਿਆ ਜਾਏਗਾ ।ਖਸਰੇ ਬਾਰੇ ਦੱਸਦਿਆਂ ਉਨਾਂ ਕਿਹਾ ਕਿ ਖਸਰਾ ਇੱਕ ਵਾਇਰਲ ਬੀਮਾਰੀ ਹੈ। ਇਹ ਸਿੱਧੇ ਤੌਰ ਤੇ ਖਾਂਸੀ ਅਤੇ ਛਿਕਣ ਨਾਲ ਫੈਲਦੀ ਹੈ। ਖਸਰੇ ਦੇ ਕਾਰਣ ਹੋਣ ਵਾਲੇ ਦਸਤ, ਨਿਮੋਨਿਆ ਅਤੇ ਦਿਮਾਗ ਦੇ ਇਨਫੈਕਸ਼ਨ ਤੋ ਮੌਤ ਹੋ ਸਕਦੀ ਹੈ।ਇਸ ਨਾਲ ਚਹੇਰੇ ਅਤੇ ਸ਼ਰੀਰ ਉਤੇ ਗੁਲਾਬੀ ਲਾਲ ਦਾਣੇ, ਤੇਜ਼ ਬੁਖਾਰ, ਖਾਂਸੀ ,ਨੱਕ ਵਹਿਣਾ ਅਤੇ ਅੱਖਾਂ ਲਾਲ ਹੋ ਜਾਂਦੀਆਂ ਹਨ।ਇਸੇ ਤਰਾਂ ਰੂਬੇਲਾ ਵੀ ਵਾਇਰਲ ਦੇ ਵਾਂਗ ਹੈ ਜੋ ਗਰਭਵਤੀ ਔਰਤ ਨੂੰ ਜੇਕਰ ਗਰਭ ਦੇ ਪਹਿਲੇ ਤਿੰਨ ਮਹੀਨਿਆਂ ’ਚ ਹੋ ਜਾਵੇ ਤਾਂ ਬੱਚੇ ਵਿੱਚ ਜੰਮਾਦਰੂ ਰੋਗ ਪੈਦਾ ਹੋਣ ਦਾ ਖਤਰਾ ਹੰੁਦਾ ਹੈ। ਜੰਮਾਦਰੂ ਰੂਬੇਲਾ ਸਿੰਡੋਮ ਦੇ ਕਾਰਨ ਬਹੁਤ ਬੀਮਾਰੀਆਂ ਖਾਸ ਤੌਰ ਤੇ ਅੱਖਾ, ਕੰਨਾਂ, ਦਿਮਾਗ ਅਤੇ ਦਿਲ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।ਇਹ ਵਾਇਰਸ ਮੁੰਡੇ ਅਤੇ ਕੁੜੀਆਂ ਦੋਨਾਂ ਨੂੰ ਪ੍ਰਭਾਵਿਤ ਕਰਕੇ ਜੀਵਨ ਭਰ ਲਈ ਅਪਹਾਜ ਬਣਾ ਸਕਦੀਆਂ ਹਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …