ਯੂਨੀਵਰਸਿਟੀ ਤੇ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪਰਮੋਸ਼ਨ ਬੋਰਡ ਵਿਚਾਲੇ ਅਹਿਮ ਸਮਝੌਤਾ
ਅੰਮ੍ਰਿਤਸਰ, 2 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪਰਮੋਸ਼ਨ ਬੋਰਡ (ਪੰਜਾਬ ਵਿਰਾਸਤੀ ਅਤੇ ਸੈਰ ਸਪਾਟਾ ਵਿਕਾਸ ਬੋਰਡ) (ਪੀ.ਐਚ.ਟੀ.ਪੀ.ਬੀ ੴਹਟਟਪ://ਪ.ਿੳੇਚ.ਟ.ਿਪ.ਿਬ/ਿ) ਵਿਚਾਲੇ ਸਮਝੌਤਾ ਕੀਤਾ ਗਿਆ।ਵਾਈਸ-ਚਾਂਸਲਰ ਦਫਤਰ ਵਿਚ ਕੀਤੇ ਗਏ ਇਸ ਸਮਝੌਤੇ ਦਾ ਉਦੇਸ਼ ਰਾਜ ਵਿਚ ਸੈਰ ਸਪਾਟਾ ਸਨੱਅਤ ਨੂੰ ਤਕਨੀਕੀ ਤੌਰ `ਤੇ ਵਿਕਸਤ ਕਰਨਾ ਹੈ ਜੋ ਕਿ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਅਤੇ ਨਵਜੋਤ ਸਿੰਘ ਸਿੱਧੂ ਕੈਬਨਿਟ ਮੰਤਰੀ ਦੀ ਯੋਗ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ।
ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪਰਮੋਸ਼ਨ ਬੋਰਡ ਦੇ ਡਾਇਰੈਕਟਰ ਸ਼ਿਵਦੁਲਾਰ ਸਿੰਘ ਢਿਲੋਂ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਇਸ ਸਮਝੌਤੇ `ਤੇ ਹਸਤਾਖਰ ਕੀਤੇ।ਇਸ ਮੌਕੇ ਡੀਨ, ਅਕਾਦਮਿਕ ਮਾਮਲੇ, ਪ੍ਰੋ. ਕਮਲਜੀਤ ਸਿੰਘ, ਡੀਨ ਵਿਦਿਆਰਥੀ ਭਲਾਈ, ਪ੍ਰੋ. ਐਸ.ਐਸ ਬਹਿਲ, ਪ੍ਰੋਫੈਸਰ ਇੰਚਾਰਜ ਲੋਕ ਸੰਪਰਕ ਪ੍ਰੋ. ਐਸ.ਐਸ. ਚਿਮਨੀ ਤੋਂ ਇਲਾਵਾ ਬੋਰਡ ਦੇ ਮੈਨੇਜਰ ਮਿਸ ਅਲਕਾ ਕਪੂਰ ਇਸ ਮੌਕੇ ਹਾਜ਼ਰ ਸਨ।
ਸ਼ਿਵਦੁਲਾਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੈਰ ਸਪਾਟਾ ਖੇਤਰ ਨੂੰ ਵਿਕਸਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।ਉਨ੍ਹਾਂ ਕਿਹਾ ਕਿ ਇਸ ਸਮਝੌਤੇ `ਤੇ ਹਸਤਾਖਰ ਕਰਕੇ ਦੋਵਾਂ ਸੰਸਥਾਵਾਂ ਇਸ ਖੇਤਰ ਦੀ ਉਨਤੀ ਲਈ ਅਹਿਮ ਭੂਮਿਕਾ ਨਿਭਾਉਣਗੀਆਂ।ਉਨ੍ਹਾਂ ਕਿਹਾ ਕਿ ਸੈਰ ਸਪਾਟੇ ਨੂੰ ਪ੍ਰਫੁੱਲਤ ਕਰਨ ਲਈ ਇਸ ਸਮਝੌਤੇ ਅਧੀਨ ਮਾਹਿਰਾਂ ਵੱਲੋਂ ਯੋਗ ਨੀਤੀਆਂ ਤਿਆਰ ਕਰਨ ਵਿਚ ਵੀ ਸਹਾਇਤਾ ਮਿਲੇਗੀ।ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸੈਰ ਸੈਪਾਟੇ ਦੀਆਂ ਸੰਭਾਵਨਾਵਾਂ ਬਹੁਤ ਵਧੇਰੀਆਂ ਹਨ ਅਤੇ ਭਵਿੱਖ ਵਿਚ ਨੌਜੁਵਾਨਾਂ ਨੂੰ ਇਸ ਖੇਤਰ ਪ੍ਰਤੀ ਰੋਜ਼ਗਾਰ ਲਈ ਅਕਰਸ਼ਿਤ ਕੀਤਾ ਜਾਵੇਗਾ।
ਪੰਜਾਬ ਭਾਰਤ ਵਿਚ ਇਕ ਆਕਰਸ਼ਕ ਸੈਰ-ਸਪਾਟੇ ਦੇ ਸਥਾਨਾਂ ਵਿਚੋਂ ਇਕ ਹੈ ਅਤੇ ਰਾਜ ਦੀ ਲੋਕਪ੍ਰਿਅਤਾ ਇਸ ਦੇ ਸ਼ਾਨਦਾਰ ਸੈਰ ਸਪਾਟੇ ਨੂੰ ਵਿਕਸਤ ਕਰਨ ਵਿਚ ਹੈ।ਰਾਜ ਆਪਣੀ ਨਿੱਘੀ ਪਰਾਹੁਣਚਾਰੀ ਅਤੇ ਅਮੀਰ ਸਭਿਆਚਾਰ ਲਈ ਪ੍ਰਸਿੱਧ ਹੈ।ਇਸੇ ਕਰਕੇ ਵਿਸ਼ਵ ਭਰ `ਚੋਂ ਸੈਲਾਨੀ ਇਥੇ ਆਉਣ ਲਈ ਤਤਪਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸ਼ਹਿਰੀ ਸੈਰ ਸਪਾਟੇ ਦੇ ਨਾਲ ਨਾਲ ਦਿਹਾਤੀ ਸੈਰ ਸੈਪਾਟੇ ਨੂੰ ਉਤਸ਼ਾਹਿਤ ਕਰਨ ਦੇ ਉਪਰਾਲੇ ਕੀਤੇ ਜਾਣਗੇ ਤਾਂ ਜੋ ਆਉਣ ਵਾਲੀ ਨੌਜੁਆਨ ਪੀੜ੍ਹੀ ਸਾਡੇ ਸਭਿਆਚਾਰ ਅਤੇ ਕਦਰਾਂ ਕੀਮਤਾਂ ਤੋਂ ਜਾਣੂ ਹੋ ਸਕੇ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਦੋਵਾਂ ਅਦਾਰਿਆਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ।
ਪ੍ਰੋ. ਜਸਪਾਲ ਸਿੰਘ ਸੰਧੂ ਨੇ ਕਿਹਾ ਸੈਰ ਸਪਾਟੇ ਦੇ ਖੇਤਰ ਵਿਚ ਤਕਨੀਕੀ ਮਾਹਿਰਾਂ ਪੈਦਾ ਕਰਨ ਲਈ ਕੋਰਸ ਸ਼ੁਰੂ ਕੀਤੇ ਗਏ ਹਨ ਅਤੇ ਭਵਿੱਖ ਵਿਚ ਹੋਰ ਕੋਰਸ ਵੀ ਸ਼ੁਰੂ ਕਰਨ ਦੀ ਸੰਭਾਵਨਵਾਂ ਹੈ ਜਿਸ ਨਾਲ ਇਸ ਖੇਤਰ ਵਿਚ ਨੌਜੁਵਾਨਾਂ ਨੂੰ ਰੁਜ਼ਗਾਰ ਦੇ ਵੱਡੇ ਅਵਸਰ ਮਿਲਣਗੇ ਅਤੇ ਪੰਜਾਬ ਦੀ ਆਰਥਿਕਤਾ ਵੀ ਮਜਬੂਤ ਹੋਵੇਗੀ।ਡਾ. ਪ੍ਰੀਤ ਮੋਹਿੰਦਰ ਸਿੰਘ ਬੇਦੀ, ਕੋਆਰਡੀਨੇਟਰ ਯੂਨੀਵਰਸਿਟੀ ਇੰਡਸਟਰੀ ਲਿੰਕੇਜ ਪ੍ਰੋਗਰਾਮ ਨੇ ਕਿਹਾ ਕਿ ਦਿਹਾਤੀ ਭਾਰਤ ਸੈਰ ਸੈਪਾਟੇ ਦੇ ਖੇਤਰ ਵਿਚ ਅਹਿਮ ਰੋਲ ਅਦਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਪੈਂਡੂ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਕਿਉਂਕਿ ਉਥੇ ਕਲਾ, ਸ਼ਿਲਪਕਾਰੀ, ਸਭਿਆਚਾਰ ਅਤੇ ਵਿਰਾਸਤ ਦੀ ਬਹੁਤਾਤ ਹੈ।ਉਨ੍ਹਾਂ ਕਿਹਾ ਕਿ ਸ਼ਹਿਰੀਆਂ ਤੋਂ ਵੱਧ ਦਿਹਾਤੀ ਲੋਕ ਕੁਦਰਤ ਦੇ ਵੱਧ ਨੇੜੇ ਹੁੰਦੇ ਹਨ।
ਇਸ ਸਮਝੌਤੇ ਅਧੀਨ ਅਕਾਦਮਿਕਤਾ ਅਤੇ ਬੌਧਿਕਤਾ ਨਾਲ ਸਬੰਧਤ ਕਾਰਜ ਕੀਤੇ ਜਾਣਗੇ ਅਤੇ ਬੋਰਡ ਦੇ ਬਹੁਤ ਸਾਰੇ ਵਿਕਾਸ ਕੇਂਦਰਿਤ ਪ੍ਰਾਜੈਕਟਾਂ ਨਾਲ ਸਬੰਧਤ ਰਿਫਰੈਸ਼ਰ / ਓਰੀਐਂਟੇਸ਼ਨ ਕੋਰਸਾਂ ਵੀ ਕਰਵਾਏ ਜਾਣਗੇ।ਬੋਰਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਇੰਟਰਨਸ਼ਿਪ ਪ੍ਰੋਗਰਾਮਾਂ ਆਯੋਜਨ ਕਰੇਗਾ।