ਨਵੀਂ ਦਿੱਲੀ, 2 ਮਈ (ਪੰਜਾਬ ਪੋਸਟ ਬਿਊਰੋ) – ਸਿੱਕਮ ਦੇ ਗੁਰਦੁਆਰਾ ਡਾਂਗਮਾਰ ਸਾਹਿਬ ਨੂੰ ਲੈ ਕੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬਸ਼ਧਕ ਕਮੇਟੀ ਨੇ ਸਿੱਕਮ ਸਰਕਾਰ ’ਤੇ ਗੰਭੀਰ ਦੋਸ਼ ਲਗਾਏ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਮੇਟੀ ਦਫਤਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੋਧ ਲਾਮਾਵਾਂ ਦੇ ਦਬਾਅ ’ਚ ਗੁਰੂੁ ਨਾਨਕ ਦੇਵ ਜੀ ਨਾਲ ਸਬੰਧਿਤ ਗੁਰਦੁਆਰਾ ਡਾਂਗਮਾਰ ਸਾਹਿਬ ਦੀ ਧਾਰਮਿਕ ਅਤੇ ਕਾਨੂੰਨੀ ਹੋਂਦ ਨੂੰ ਮਿਟਾਉਣ ਲਈ ਸਿੱਕਮ ਸਰਕਾਰ ’ਤੇ ਸਰਕਾਰ ਪ੍ਰਾਯੋਜਿਤ ਅਸਹਿਨਸ਼ੀਲਤਾ ਫੈਲਾਉਣ ਦਾ ਦੋਸ਼ ਲਗਾਇਆ।
ਜੀ.ਕੇ ਨੇ ਦੱਸਿਆ ਕਿ ਸਿੱਕਮ ਸਰਕਾਰ ਗੁਰਦੁਆਰਾ ਡਾਂਗਮਾਰ ਸਾਹਿਬ ਨੂੰ ਅੱਠਵੀਂ ਸਦੀ ਦੇ ਤਾਂਤ੍ਰਿਕ ਬੋਧ ਭਿਕਸ਼ੂ ਪਦਮਸੰਭਵ ਜਿਨ੍ਹਾਂ ਨੂੰ ਗੁਰੂ ਰਿਨਪੋਛੇ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ ਦਾ ਮੱਠ ਬਣਾਉਣ ਲਈ ਹਠੀ ਨਜ਼ਰ ਆਉਂਦੀ ਹੈ।ਜਦੋਂ ਕਿ ਗੁਰੂ ਨਾਨਕ ਦੇਵ ਜੀ ਨੇ 1516-ਂ17 ’ਚ ਦੀ ਲਗਭਗ 6 ਮਹੀਨੇ ਦੀ ਆਪਣੀ ਤਿੱਬਤ ਯਾਤਰਾ ਦੌਰਾਨ ਗੁਰੂ ਡਾਂਗਮਾਰ ਝੀਲ ਦੇ ਮਾਈਨਸ 30 ਡਿਗਰੀ ਤਾਪਮਾਨ ’ਤੇ ਜਮਾਂ ਹੋਏ ਝੀਲ ਦੇ ਪਾਣੀ ਨੂੰ ਸਥਾਨਕ ਲੋਕਾਂ ਦੀ ਮੰਗ ’ਤੇ ਡੰਡਾ ਮਾਰ ਕੇ ਪਿਘਲਾ ਦਿੱਤਾ ਸੀ।ਉਸ ਦੇ ਬਾਅਦ ਉਸ ਸਥਾਨ ’ਤੇ ਹੁਣ ਤੱਕ ਝੀਲ ਦੇ ਉਸ ਹਿੱਸੇ ਤੋਂ ਲੋਕ ਪਾਣੀ ਪ੍ਰਾਪਤ ਕਰਦੇ ਹਨ।
ਜੀ.ਕੇ ਨੇ ਦੱਸਿਆ ਕਿ ਸਿੱਕਮ ਨੂੰ ਬੋਧੀ ਰਾਜ ਬਣਾਉਣ ਵੱਲ ਤੁਰ ਰਹੇ ਚਾਮਲਿੰਗ ਨੇ ਕੁੱਝ ਬੋਧ ਲਾਮਾਵਾਂ ਨੂੰ ਨਾਲ ਲੈ ਕੇ ਪਹਿਲਾਂ ਇਸ ਸਥਾਨ ਨੂੰ ਸਰਬ ਧਰਮ ਪ੍ਰਾਥਨਾ ਥਾਂ ਘੋਸ਼ਿਤ ਕੀਤਾ, ਜਦੋਂਕਿ ਸਰਵੇ ਜਰਨਲ ਆਫ ਇੰਡੀਆ ਦੇ 1981 ’ਚ ਬਣੇ ਨਕਸ਼ੇ ’ਚ ਇਸ ਥਾਂ ’ਤੇ ਗੁਰੂ ਨਾਨਕ ਦੇਵ ਜੀ ਦੇ 500 ਸਾਲ ਪਹਿਲਾਂ ਆਉਣ ਦਾ ਹਵਾਲਾ ਮਿਲਦਾ ਹੈ। ਇਸ ਦੇ ਨਾਲ ਹੀ ਐਵਰੈਸਟ ਹੀਰੋ ਦੇ ਨਾਂ ਤੋਂ ਜਾਣੇ ਜਾਂਦੇ ਸ਼ਿਆਮ ਗੇਸਟੋ ਨੇ 1965 ’ਚ ਇਸ ਥਾਂ ਦੀ ਖੋਜ ਕੀਤੀ ਸੀ। ਕੁੱਝ ਸਮੇਂ ਪਹਿਲਾਂ ਤੱਕ ਇਸ ਥਾਂ ’ਤੇ ਗੁਰੂ ਰਿਨਪੋਛੇ ਦਾ ਇੱਥੇ ਆਉਣ ਦਾ ਕੋਈ ਇਤਿਹਾਸ ਬੋਧੀ ਲਾਮਾਵਾਂ ਦੇ ਕੋਲ ਵੀ ਨਹੀਂ ਸੀ।ਬੋਧ ਧਰਮ ਦੀ ਕਈ ਕਿਤਾਬਾਂ ’ਚ ਇਹ ਦਾਅਵਾ ਹੈ ਕਿ ਗੁਰੂ ਰਿਨਪੋਛੇ ਕਦੇ ਵੀ ਸਿੱਕਮ ਨਹੀਂ ਆਏ।ਵਿਕੀਪੀਡੀਆ ਵੀ ਗੁਰੂ ਰਿਨਪੋਛੇ ਨਾਲ ਸਬਸ਼ਧਿਤ ਝੀਲ ਦੇ ਹਿਮਾਚਲ ਪ੍ਰਦੇਸ਼ ਦੇ ਮੰਡੀ ਜਿਲ੍ਹੇ ਦੇ ਰਿਵਾਲਸਰ ਸ਼ਹਿਰ ’ਚ ਹੋਣ ਦੀ ਜਾਣਕਾਰੀ ਦਿੰਦਾ ਹੈ।ਜਿੱਥੇ ਗੁਰੂ ਰਿਨਪੋਛੇ ਦੀ ਵਿਸ਼ਾਲ ਮੂਰਤੀ ਵੀ ਸਥਾਪਿਤ ਹੈ।
ਸਿਰਸਾ ਨੇ ਕਿਹਾ ਕਿ ਅੱਜ ਇਸ ਮਾਮਲੇ ਨੂੰ ਲੈ ਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਨਰਿਸ਼ਦਰ ਮੋਦੀ ਨੂੰ ਪੱਤਰ ਲਿਖ ਕੇ ਇਸ ਮਾਮਲੇ ’ਚ ਦਖਲ ਦੇਣ ਦੀ ਮੰਗ ਕੀਤੀ ਹੈ, ਕਿਉਂਕਿ ਸੁਪਰੀਮ ਕੋਰਟ ਪਹਿਲਾਂ ਹੀ ਇਸ ਮਾਮਲੇ ’ਚ ਮੌਜੂਦਾ ਹਾਲਾਤ ਨੂੰ ਬਰਕਰਾਰ ਰੱਖਣ ਦਾ ਆਦੇਸ਼ ਦੇ ਚੁੱਕਾ ਹੈ।ਲੇਕਿਨ ਸਿੱਕਮ ਪ੍ਰਸ਼ਾਸਨ ਜਾਣਬੁੱਝ ਕੇ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਨੂੰ ਮਿਟਾਉਣ ਵੱਲ ਲੱਗੀ ਹੋਈ ਹੈ।ਜਿਸ ਨੂੰ ਸਿੱਖ ਕਦੇ ਬਰਦਾਸ਼ਤ ਨਹੀਂ ਕਰਨਗੇ।ਸੋਸ਼ਲ ਮੀਡੀਆ ’ਤੇ ਬੋਧ ਧਰਮ ਦੇ ਪੈਰੋਕਾਰ ਦਬਾਅ ਬਣਾਉਣ ਲਈ ਕਈ ਪੋਸਟਾਂ ਪਾ ਕੇ ਆਪਣੇ ਧਰਮ ਦੇ ਲੋਕਾਂ ਨੂੰ ਸਿੱਕਮ ਹਾਈਕੋਰਟ ’ਚ 3 ਮਈ ਨੂੰ ਹੋਣ ਵਾਲੀ ਸੁਣਵਾਈ ’ਚ ਪੁੱਜਣ ਦੀ ਅਪੀਲ ਕਰ ਰਹੇ ਹਨ।ਇਸ ਦੇ ਨਾਲ ਹੀ ਬੋਧ ਲਾਮਾਵਾਂ ਵੱਲੋਂ ਸਿੱਖਾਂ ਨੂੰ ਸਿੱਕਮ ’ਚ ਟੈਕਸੀ ਸਵਾਰੀ ਨਾ ਕਰਵਾਉਣ ਦੇ ਵੀ ਆਦੇਸ਼ ਦਿੱਤੇ ਗਏ ਹਨ।ਬੋਧ ਲਾਮਾਵਾਂ ਦਾ ਵਿਵਹਾਰ ਸਿੱਧੇ ਤੌਰ ’ਤੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਦੇ ਨਾਲ ਹੀ ਸੰਵਿਧਾਨ ਵੱਲੋਂ ਸਿੱਖਾਂ ਨੂੰ ਮਿਲੇ ਅਧਿਕਾਰਾਂ ਤੋਂ ਮੂੰਹ ਮੋੜਨ ਵਰਗਾ ਹੈ।
Check Also
9 ਰੋਜ਼ਾ ਦੋਸਤੀ ਇੰਟਰਨੈਸ਼ਨਲ ਥੀਏਟਰ ਫੈਸਟੀਵਲ ’ਚ ਹਿੱਸਾ ਲੈ ਕੇ ਲਾਹੌਰ ਤੋਂ ਵਤਨ ਪਰਤੇ ਮੰਚ-ਰੰਗਮੰਚ ਦੇ ਕਲਾਕਾਰ
ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਅਜੋਕਾ ਥੀਏਟਰ ਲਾਹੌਰ (ਪਾਕਿਸਤਾਨ) ਵਲੋਂ ਕਰਵਾਏ ਗਏ 9 …