ਭੀਖੀ, 18 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਸਥਨਾਕ ਬਰਨਾਲਾ ਰੋਡ ਤੇ ਸਥਿਤ ਸ਼ਨੀ ਮੰਦਰ ਵਿੱਚ ਸ੍ਰੀ ਸ਼ਨੀਦੇਵ ਮੰਦਰ ਕਮੇਟੀ ਭੀਖੀ ਵੱਲੋ ਸ੍ਰੀ ਸ਼ਨੀਦੇਵ ਜੀ ਦੀ ਜਯੰਤੀ ਬੜੀ ਧੂਮ-ਧਾਮ ਨਾਲ ਮਨਾਈ ਗਈ।ਕਮੇਟੀ ਵੱਲੋ ਸਵੇਰੇ ਦੇ ਸਮੇ ਸ਼ਨੀਦੇਵ ਮਹਾਰਾਜ ਜੀ ਦਾ ਸ਼ਾਹੀ ਇਸ਼ਨਾਨ ਅਤੇ ਮਹਿਲਾ ਮੰਡਲ ਵੱਲੋ ਸੰਗੀਤਮਈ ਕੀਰਤਨ ਕੀਤਾ ਗਿਆ।ਰਾਤ ਦੇ ਸਮੇ ਸ੍ਰੀ ਸ਼ਨੀਦੇਵ ਮਹਾਰਾਜ ਦੀ ਚੋਕੀ ਲਗਾਈ ਗਈ।ਚੋਕੀ ਵਿੱਚ ਜੋਤੀ ਪ੍ਰਚੰਡ ਦੀ ਰਸਮ ਅਮਿਤ ਕੁਮਾਰ ਅਤੇ ਰਕਸ਼ਾ ਦੇਵੀ (ਐਮ.ਸੀ) ਵੱਲੋ ਕੀਤੀ ਗਈ ਅਤੇ ਚੋਕੀ ਵਿੱਚ ਮੁੱਖ ਮਹਿਮਾਨ ਵਜੋ ਡਾ. ਮਨੋਜ ਬਾਲਾ ਹਲਕਾ ਸੇਵਾਦਾਰ ਮਾਨਸਾ ਪਹੁੰਚੇ।ਚੋਕੀ ਵਿੱਚ ਗੁਣਗਾਨ ਕਰਨ ਲਈ ਵਿਸ਼ੇਸ ਤੌਰ `ਤੇ ਵਿਕਰਮ ਰਾਠੋੜ ਬਰਨਾਲੇ ਵਾਲੇ ਆਏ।ਜਿਨ੍ਹਾਂ ਨੇ ਸ਼ਨੀਦੇਵ ਜੀ ਦੀਆਂ ਸੁੰਦਰ ਭੇਟਾਂ ਦਾ ਗੁਣਗਾਨ ਕਰਕੇ ਭਗਤਾਂ ਨੂੰ ਨੱਚਾਇਆ।ਚੋਕੀ ਵਿੱਚ ਸੁੰਦਰ-ਸੁੰਦਰ ਝਾਂਕੀਆ ਨੇ ਭਗਤਾਂ ਦੇ ਦਿਲਾਂ ਨੂੰ ਮੋਹ ਰਖਿਆ ਸਨ।ਮਾਂ ਕਾਲੀ ਜੀ ਦੇ ਸਰੂਪ ਦੀ ਝਾਕੀ ਇਕ ਅਨੋਖੇ ਰੂਪ ਵਿੱਚ ਦਿਖਾਈ ਗਈ ਅਤੇ ਭਗਤਾਂ ਲਈ ਲੰਗਰ ਅਤੁੱਟ ਵਰਤਾਇਆ ਗਿਆ।ਇਸ ਮੋਕੇ ਤੇ ਕਮੇਟੀ ਦੇ ਪ੍ਰਧਾਨ ਸ਼ਿਵ ਕੁਮਾਰ, ਮਨੋਜ ਕੁਮਾਰ ਰੋਕੀ ਵਾਇਸ ਪ੍ਰਧਾਨ, ਗਿਆਨ ਚੰਦ ਚੇਅਰਮੈਨ, ਮੱਖਣ ਲਾਲ ਬਾਂਸਲ ਖਜਾਨਚੀ, ਸਤੀਸ਼ ਕੁਮਾਰ ਮੱਤੀ ਸੱਕਤਰ, ਰਜ਼ਨੀਸ ਸ਼ਰਮਾ, ਮਨੋਜ ਕੁਮਾਰ ਮੋਜੀ, ਸੋਮ ਮਿੱਤਲ, ਦੀਦਾਰ ਚੰਦ, ਹਾਕਮ ਚੰਦ, ਤਰਸੇਮ ਚੰਦ ਮੈਬਰ, ਜੀਵਨ ਕੁਮਾਰ ਸੁਮਾਓ ਆਦਿ ਸਾਰੇ ਮੈਂਬਰ ਹਜ਼ਾਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …