Sunday, September 8, 2024

ਅੋਰਤਾਂ ਦੇ ਨਾਲ ਹੋ ਰਹੇ ਅਤਿਆਚਾਰ ਨੂੰ ਜੱਲਦੀ ਹੀ ਥੱਲ ਪਾਈ ਜਾਵੇਗੀ -ਵਰਿੰਦਰ ਕੂਮਾਰ ਭੱਟ੍ਹੀ

ਮਹਿਲਾਂ ਸ਼ੋਸ਼ਣ ਮੂਕਤਿ ਮੌਰਚਾ ਕਮੇਟੀ ਦੀ ਕੀਤੀ ਘੋਸ਼ਨਾ

PPN12081422

ਅੰਮ੍ਰਿਤਸਰ, 12 ਅਗਸਤ (ਸਾਜਨ/ਸੁਖਬੀਰ)- ਅੋਰਤਾ ਤੇ ਵੱਧ ਰਹੇ ਸ਼ੋਸ਼ਣ ਦੇ ਖਿਲਾਫ ਅਵਾਜ ਉਠਾਉਣ ਅਤੇ ਸ਼ੋਸ਼ਣ ਨੂੰ ਰੋਕਣ ਦੇ ਲਈ ਵਰਿੰਦਰ ਕੂਮਾਰ ਭੱਟ੍ਹੀ ਦੀ ਅਗਵਾਈ ਵਿੱਚ ਨਵੀਂ 25 ਮੈਂਬਰੀ ਕਮੇਟੀ ਤਿਆਰ ਕੀਤੀ ਗਈ।ਜਿਸ ਦਾ ਮੁੱਖ ਟਿੱਚਾ ਲੜਕਿਆਂ ਦੇ ਨਾਲ ਹੋ ਰਹੇ ਸ਼ੋਸ਼ਣ ਦੇ ਵਿਰੋਦ ਵਿੱਚ ਅੋਰਤਾਂ ਨੂੰ ਇੰਨਸਾਫ ਦਿਵਾਉਣ ਵਾਸਤੇ ਤਿਆਰ ਕੀਤਾ ਗਿਆ ਹੈ।ਇਸ ਮੌਰਚੇ ਦਾ ਨਾਂਮ ਮਹਿਲਾਂ ਸ਼ੋਸ਼ਣ ਮੂਕਤਿ ਮੌਰਚਾ ਰੱਖਿਆ ਗਿਆ ਹੈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦੀਆਂ ਦੱਸਿਆ ਕਿ ਕਾਫੀ ਲੰਬੇਂ ਸਮੇਂ ਤੋਂ ਅੋਰਤਾ ਦੇ ਨਾਲ ਬਹੁਤ ਅਤਿਆਚਾਰ ਹੋ ਰਹੇ ਹਨ, ਜਿਸ ਨੂੰ ਦੇਖਦੇ ਹੋਏ ਅੋਰਤਾਂ ਦੀ ਸੂਰਖਿਆ ਦੇ ਲਈ ਨਵੇਂ ਮੌਰਚੇ ਦੀ ਘੋਸ਼ਨਾ ਕੀਤੀ ਗਈ ਹੈ।ਜਿਸ ਵਿੱਚ ਵਰਿੰਦਰ ਕੂਮਾਰ ਭੱਟ੍ਹੀ ਚੇਅਰਮੈਨ, ਡਿਪਟੀ ਚੇਅਰਮੈਨ ਰਾਜ ਕੂਮਾਰ, ਸੰਜੇ ਕੂਮਾਰ, ਅਸ਼ੋਕ ਗਿੱਲ,ਕੂਲਦੀਪ ਸਿੰਘ ਨਾਹਰ, ਸਰਪਰਸਤ ਜੋਗਿੰਦਰ ਮਹਾਜਨ, ਜਨਰਲ ਸੈਕਟਰੀ ਬਲਵੰਤ ਸਿੰਘ ਮੰਗਾ, ਮੈਡਮ ਨੀਤੂ ਸੰਧੂ, ਸੰਗਠਨ ਸਚਿਵ ਰੋਹਿਤ ਸ਼ਰਮਾ, ਬੰਟੀ, ਖਜਾਨਚੀ ਖਜਾਨ ਸਿੰਘ, ਸੈਕਟਰੀ ਠਾਕੂਰ ਸਿੰਘ, ਸੋਹਨ ਲਾਲ ਸੋਨੂੰ, ਮੈਡਮ ਦਰਸ਼ਨਾ, ਮੈਡਮ ਮੰਨਜੀਤ ਕੋਰ, ਰੇਖਾ, ਛੀਨਾ, ਦਿਵਿਆ, ਅਰਮਜੀਤ ਕੋਰ, ਵਿਜੇ ਕੂਮਾਰ, ਮੈਂਬਰ ਗੂਲਸ਼ਨ ਕੋਰ, ਨਿਸ਼ਾਨ ਸਿੰਘ, ਪਲਵਿੰਦਰ ਕੋਰ, ਸੰਦੀਪ ਸਿੰਘ, ਜੱਸਾ ਸਿੰਘ ਤਰਨਤਾਰਨ ਚੂਣੇ ਗਏ।ਜਿਸ ਵਿੱਚ ਪੰਜ ਹਲਕਿਆ ਦੇ ਇੰਨਚਾਰਜ ਵੀ ਬਣਾਏ ਗਏ, ਜਿਨ੍ਹਾਂ ਵਿੱਚੋਂ ਹੱਲਕਾ ਦਖੱਣੀ ਦੇ ਇੰਨਚਾਰਜ ਅਮਰਜੀਤ ਕੋਰ, ਹੱਲਕਾ ਪੰਛਮੀ ਤੋਂ ਨੀਤੂ ਸੰਧੂ, ਹੱਲਕਾ ਉਤੱਰੀ ਤੋਂ ਮੈਡਮ ਦਰਸ਼ਨਾ, ਹੱਲਕਾ ਪੂਰਬੀ ਤੋਂ ਖਜਾਨ ਸਿੰਘ, ਹੱਲਕਾ ਕੇਂਦਰੀ ਤੋਂ ਰੇਖਾ ਰਾਣੀ ਚੂਣੇ ਗਏ।ਵਰਿੰਦਰ ਕੂਮਾਰ ਭੱਟ੍ਹੀ ਨੇ ਕਿਹਾ ਕਿ ਸਾਡੀ ਕਮੇਟੀ ਦਾ ਮਕੱਸਦ ਸਕੂਲ ਕਾਲਜਾ ਵਿੱਚ ਆਉਣ ਜਾਉਣ ਵਾਲੀ ਲੜਕਿਆਂ ਦੀ ਸੂਰਖਿਆ, ਅੋਰਤਾਂ ਦੇ ਲਈ ਸਿਖਿਆ ਅਤੇ ਸਿਲਾਈ ਸੈਂਟਰ ਖੋਲਨਾ, ਅੋਰਤਾਂ ਦੇ ਨਾਲ ਹੋ ਰਹੀ ਘਰੇਲੂ ਹਿੰਸਾਂ ਦਾ ਵਿਰੋਦ, ਲੜਕਿਆਂ ਨੂੰ ਦਾਜ ਦਹੇਜ ਦੇ ਲਈ ਤੰਗ ਅਤੇ ਮਾਰ ਕੂਟਾਈ ਕਰਨ ਵਾਲੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਵਾਉਣੀ, ਵਾਰਡ ਸਤਰ ਤੇ ਸੰਗਠਨ ਨੂੰ ਹੋਰ ਮਜਬੂਤ ਕਰਨ ਅਤੇ ਹਰ ਪੀੜਿਤ ਤੱਕ ਪਹੁੰਚ ਕੇ ਮੁਸ਼ਕਿਲ ਨੂੰ ਹੱਲ ਕਰਨ ਸਬੰਧੀ।ਉਨ੍ਹਾਂ ਕਿਹਾ ਕਿ ਸੰਗਠਨ ਵਲੋਂ ਸ਼ਹਿਰ ਦੇ ਲੋਕਾਂ ਨੂੰ ਕਿਸੇ ਵੀ ਤਰਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply