Tuesday, May 21, 2024

ਪੰਜਾਬ ਨਾਟਸ਼ਾਲਾ ਵਿਖੇ ਸੈਂਟਰਲ ਖਾਲਸਾ ਯਤੀਮਖ਼ਾਨਾ ਦੇ ਬੱਚਿਆਂ ਨੇ ਖੇਡੇ ਨਾਟਕ

PPN0807201816 ਅੰਮ੍ਰਿਤਸਰ, 8 ਜੂਲਾਈ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਸੈਂਟਰਲ ਯਤੀਮਖ਼ਾਨਾ ਤੇ ਦਸਤਕ ਸੰਸਥਾ ਨੇ ਪੰਜਾਬ ਨਾਟਸ਼ਾਲਾ ਦੇ ਸਹਿਯੋਗ ਨਾਲ ਦੋ ਨਾਟਕਾਂ ਦਾ ਮੰਚਨ ਕੀਤਾ।ਹਰਪਾਲ ਸਿੰਘ ਵਲੋਂ ਪੰਜਾਬੀ ਵਿੱਚ ਰੁਪਾਂਤ੍ਰਿਤ ਨਾਟਕ `ਨਾਈ ਤੇ ਭੂਤ` ਦਾ ਨਿਰਦੇਸ਼ਨ ਅਮਿਤਾ ਸ਼ਰਮਾ ਨੇ ਕੀਤਾ।ਨਾਟਕ ਦੀ ਕਹਾਣੀ ਬੰਗਾਲ ਦੀ ਲੋਕ ਕਹਾਣੀ `ਤੇ ਆਧਾਰਿਤ ਹੈ।ਕਹਾਣੀ ਦਾ ਮੁੱਖ ਪਾਤਰ ਇੱਕ ਨਾਈ ਹੈ, ਜੋ ਕੰਮ ਧੰਦਾ ਕਰਣ ਦੀ ਬਜਾਏ ਸੁਪਨਿਆਂ ਦੀ ਦੁਨੀਆਂ ਵਿੱਚ ਮਸਤ ਰਹਿੰਦਾ ਹੈ।ਇੱਕ ਦਿਨ ਆਪਣੀ ਮਾਂ ਦੇ ਝਿੜਕਣ `ਤੇ ਉਹ ਕੰਮ ਦੀ ਤਲਾਸ਼ ਵਿੱਚ ਨਿਕਲ ਜਾਂਦਾ ਹੈ।ਇੱਕ ਜੰਗਲ ਵਲੋਂ ਨਿਕਲਦੇ ਸਮੇਂ ਉਸ ਦਾ ਸਾਮਣਾ ਇੱਕ ਭੂਤ ਨਾਲ ਹੋ ਜਾਂਦਾ ਹੈ।ਨਾਈ ਡਰਨ ਦੀ ਬਜ਼ਾਏ ਆਪਣੇ ਤੇਜ਼ ਦਿਮਾਗ ਦੇ ਚੱਲਦਿਆਂ ਭੂਤ ਨੂੰ ਗੱਲਾਂ ਵਿੱ ਲਗਾ ਲੈਂਦਾ ਹੈ ਅਤੇ ਇੱਕ ਸ਼ੀਸ਼ੇ ਵਿੱਚ ਉਸ ਦਾ ਚਿਹਰਾ ਵਿਖਾ ਕੇ ਉਸ ਨੂੰ ਕਹਿੰਦਾ ਹੈ ਕਿ ਉਸ ਨੇ ਭੂਤ ਦੀ ਆਤਮਾ ਨੂੰ ਕੈਦ ਕਰ ਲਿਆ ਹੈ।ਭੂਤ ਮੱਕੜੀ ਜਾਲ ਵਿੱਚ ਫਸਿਆ ਹੋਣ ਕਰ ਕੇ ਨਾਈ ਨੂੰ ਅਮੀਰ ਬਣਾ ਦਿੰਦਾ ਹੈ।ਨਾਈ ਆਪਣੇ ਘਰ ਦੇ ਸਾਰੇ ਕੰਮ ਭੂਤ ਕੋਲੋਂ ਕਰਵਾਉਣ ਦੇ ਬਾਅਦ ਭੂਤ ਨੂੰ ਅਜ਼ਾਦ ਕਰ ਦਿੰਦਾ ਹੈ ਅਤੇ ਭੂਤ ਅੱਗੇ ਤੋਂ ਉਸ ਪਿੰਡ ਵਿੱਚ ਨਾ ਆਉਣ ਦਾ ਵਾਅਦਾ ਕਰਕੇ ਗਾਇਬ ਹੋ ਜਾਂਦਾ ਹੈ । PPN0807201817
ਦੂਜਾ ਨਾਟਕ `ਛਿੱਤਰ ਬਣ ਗਏ ਮਿੱਤਰ` ਰਵਿੰਦਰਨਾਥ ਠਾਕੁਰ ਦੀ ਕਵਿਤਾ `ਜੁਤੀ ਦੀ ਖੋਜ` `ਤੇ ਆਧਾਰਿਤ ਨਾਟਕ ਜਿਸ ਨੂੰ ਰਾਜਿੰਦਰ ਸਿੰਘ ਨੇ ਨਿਰਦੇਸ਼ਤ ਕੀਤਾ।ਨਾਟਕ ਦੀ ਕਹਾਣੀ ਇੱਕ ਅਜਿਹੇ ਰਾਜੇ ਦੀ ਹੈ, ਜੋ ਆਪਣੇ ਪੈਰਾਂ ਉਤੇ ਮਿੱਟੀ ਲੱਗਣ ਤੋਂ ਬਹੁਤ ਪ੍ਰੇਸ਼ਾਨ ਹੁੰਦਾ ਹੈ।ਉਹ ਆਪਣੇ ਦਰਬਾਰੀਆਂ ਨੂੰ ਕੋਈ ਹੱਲ ਲੱਭਣ ਲਈ ਕਹਿੰਦਾ ਹੈ ਅਤੇ ਨਾਕਾਮ ਰਹਿਣ `ਤੇ ਉਨ੍ਹਾਂ ਨੂੰ ਸਜ਼ਾ ਦੇਣ ਦਾ ਐਲਾਨ ਕਰਦਾ ਹੈ।ਦਰਬਾਰ ਵਿੱਚ ਸਭ ਮੰਤਰੀ ਤੇ ਮਾਹਿਰ ਮਿੱਟੀ ਨੂੰ ਖਤਮ ਕਰਣ ਲਈ ਪਾਪੜ ਵੇਲਦੇ ਹੈ।ਅਖੀਰ ਵਿੱਚ ਉਹ ਸਾਰੇ ਮੋਚੀਆਂ ਨੂੰ ਧਰਤੀ ਚਮੜੇ ਨਾਲ ਢੱਕਣ ਦਾ ਹੁਕਮ ਦਿੰਦੇ ਹਨ, ਤਾਂ ਜੋ ਮਿੱਟੀ ਉਸ ਦੇ ਹੇਠਾਂ ਦਬੀ ਜਾਵੇ ਅਤੇ ਰਾਜਾ ਚਮੜੇ ਉਤੇ ਚੱਲ ਕੇ ਕਿਤੇ ਵੀ ਜਾ ਸਕੇ।ਇਸੇ ਦੌਰਾਨ ਇੱਕ ਬਜ਼ੁਰਗ ਮੋਚੀ ਚਮੜੇ ਦੀ ਜੁੱਤੀ ਤਿਆਰ ਕਰ ਕੇ ਰਾਜੇ ਦੇ ਪੈਰਾਂ ਵਿੱਚ ਪਾ ਦਿੰਦਾ ਹੈ।ਜਿਸ ਨਾਲ ਰਾਜੇ ਦੇ ਪੈਰਾਂ ਵਿੱਚ ਮਿੱਟੀ ਲੱਗਣ ਦੀ ਮੁਸ਼ਖਲ ਦਾ ਨਿਕਲ ਆਉਂਦਾ ਹੈ ।  
ਨਾਟਕਾਂ ਦੀ ਸਮਾਪਤੀ `ਤੇ ਮੁੱਖ ਮਹਿਮਾਨ ਬੀਬੀ ਕਿਰਨਜੋਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਅਤੇ ਨਾਟਸ਼ਾਲਾ ਦੇ ਸੰਸਥਾਪਕ ਜਤਿੰਦਰ ਬਰਾੜ ਨੇ ਪੰਜਾਬ ਨਾਟਸ਼ਾਲਾ ਵਲੋਂ ਸਾਰੇ ਕਲਾਕਾਰ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ।
ਜਤਿੰਦਰ ਬਰਾੜ ਨੇ ਦੱਸਿਆ ਕਿ ਸਟੇਜ਼ `ਤੇ ਖੇਡੇ ਗਏ ਦੋਨਾਂ ਨਾਟਕਾਂ ਨੂੰ ਰਾਜਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਵਲੋਂ ਸੈਂਟਰਲ ਯਤੀਮਖ਼ਾਨਾ ਵਿੱਚ ਇੱਕ ਮਹੀਨਾ ਚੱਲੀ ਵਰਕਸ਼ਾਪ ਦੌਰਾਨ ਤਿਆਰ ਕਰਵਾਇਆ ਸੀ।ਵਰਕਸ਼ਾਪ ਦੇ ਦੌਰਾਨ ਬੱਚਿਆਂ ਨੂੰ ਕਈ ਕਹਾਣੀਆਂ ਸੁਣਾਈਆਂ ਗਈ, ਜਿੰਨਾਂ ਵਿਚੋਂ ਆਪਣੇ ਆਪ ਬੱਚਿਆਂ ਨੇ ਦੋ ਕਹਾਣੀਆਂ ਨੂੰ ਸਟੇਜ਼ `ਤੇ ਮੰਚਿਤ ਕਰਨ ਲਈ ਕਿਹਾ ਸੀ ।

Check Also

ਏਡਿਡ ਸਕੂਲ ਬੰਦ ਕਰਨ ਅਤੇ ਗ੍ਰਾਂਟਾਂ ਵਿੱਚ ਕਟੌਤੀ ਦੀ ਵਿਰੁੱਧ 22 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ `ਚ ਰੋਸ ਮਾਰਚ ਦਾ ਐਲਾਨ

ਅੰਮ੍ਰਿਤਸਰ, 20 ਮਈ (ਖੁਰਮਣੀਆਂ) – ਏਡਿਡ ਸਕੂਲ ਟੀਚਰ ਯੂਨੀਅਨ ਅੰਮ੍ਰਿਤਸਰ ਦੀ ਮੀਟਿੰਗ ਸੈਕੰਡਰੀ ਸਕੂਲ ‘ਚ …

Leave a Reply