Tuesday, May 21, 2024

ਸਿਮਰਨਜੀਤ ਦੀ ਮਾਸੀ ਨੂੰ ਪੰਜਾਬ ਪੁਲਿਸ ਨੇ ਹਵਾਈ ਜਹਾਜ਼ ’ਤੇ ਚੜਨੋਂ ਰੋਕਿਆ

ਸਿਮਰਨਜੀਤ ਤਸਕਰੀ ਮਾਮਲੇ `ਚ ਏਜੰਟ ਔਰਤਾਂ ਕਾਬੂ

PPN3007201818ਅੰਮ੍ਰਿਤਸਰ, 30 ਜੁਲਾਈ (ਪੰਜਾਬ ਪੋਸਟ – ਮਨਜੀਤ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪੰਜਾਬ ਪੁਲਿਸ ਨੇ ਤਰਨ ਤਾਰਨ ਤੋਂ ਦੁਬਈ ਭੇਜੀ ਗਈ ਜਿਸ ਸਿਮਰਨਜੀਤ ਕੌਰ ਨੂੰ ਦੁਬਈ ਤੋਂ ਵਾਪਸ ਲਿਆਂਦਾ ਸੀ, ਅੱਜ ਉਸਦੀ ਮਾਸੀ ਨੂੰ ਦੁਬਈ ਦਾ ਜਹਾਜ਼ ਫੜਨ ਤੋਂ ਮੌਕੇ ’ਤੇ ਰੋਕ ਦਿੱਤਾ, ਕਿਉਂਕਿ ਉਕਤ ਔਰਤ ਵੀ ਉਸੇ ਏਜੰਟ ਦੁਆਰਾ ਦੁਬਈ ਭੇਜੀ ਜਾ ਰਹੀ ਸੀ, ਜਿਸ ਨੇ ਸਿਮਰਨਜੀਤ ਕੌਰ ਨੂੰ ਦੁਬਈ ਬੁਲਾਇਆ ਸੀ।
ਆਈ.ਜੀ ਬਾਰਡਰ ਰੇਂਜ ਐਸ.ਪੀ.ਐਸ ਪਰਮਾਰ ਨੇ ਪ੍ਰੈਸ ਕਾਨਫਰੰਸ ਵਿਚ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਕੇਸ ਦੇ ਸਬੰਧ ਵਿੱਚ ਸਿਮਰਨਜੀਤ ਕੌਰ ਦੇ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਉਸ ਦੇ ਪਿੰਡ ਦੀ ਏਜੰਟ ਔਰਤ ਗੁਰਜੀਤ ਕੌਰ ਅਤੇ ਉਸ ਦੀ ਧੀ ਜੋਬਨਜੀਤ ਕੌਰ, ਜੋ ਕਿ ਖ਼ੁਦ 3-4 ਵਾਰ ਦੁਬਈ ਜਾ ਕੇ ਆਈ ਹੈ ਅਤੇ ਉਸ ਦੇ ਕੇਰਲਾ ਵਾਸੀ ਟਰੈਵਲ ਏਜੰਟ ਇਬਰਾਹਿਮ ਪਾਲਨ ਯੂਸਫ ਨਾਲ ਚੰਗੇ ਸਬੰਧ ਹਨ, ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।ਯੂਸਫ ਦੇ ਇਸ ਸਮੇਂ ਦੁਬਈ ਹੋਣ ਦਾ ਸ਼ੱਕ ਹੈ ਅਤੇ ਉਸ ਵਾਸਤੇ ਲੁਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ।  
ਪਰਮਾਰ ਨੇ ਦੱਸਿਆ ਕਿ ਅੱਜ ਜਦੋਂ ਸਿਮਰਨਜੀਤ ਕੌਰ ਕੋਲੋਂ ਪਤਾ ਲੱਗਾ ਕਿ ਉਸ ਦੀ ਮਾਸੀ ਜੋ ਕਿ ਬੂਹ ਹਵੇਲੀਆਂ ਥਾਣਾ ਹਰੀਕੇ ਪੱਤਣ ਦੀ ਰਹਿਣ ਵਾਲੀ ਹੈ, ਵੀ  ਉਸੇ ਏਜੰਟ ਦੇ ਮਗਰ ਲੱਗ ਕੇ ਸ਼ਾਮ ਤਿੰਨ ਵਜੇ ਦੁਬਈ ਦੀ ਫਲਾਈਟ ’ਤੇ ਜਾ ਰਹੀ ਹੈ, ਤਾਂ ਪੁਲਿਸ ਨੇ ਤਰੁੰਤ ਹਰਕਤ ਵਿਚ ਆ ਕੇ ਉਸ ਨੂੰ ਸਮਝਾ ਕੇ ਜਹਾਜ਼ ਚੜਨ ਤੋਂ ਰੋਕ ਲਿਆ।ਉਨਾਂ ਦੱਸਿਆ ਕਿ ਇਹ ਵੱਡਾ ਨੈਟਵਰਕ ਹੋਣ ਦਾ ਖਦਸ਼ਾ ਹੈ ਕਿਉਂਕਿ ਮੁੱਢਲੀ ਜਾਣਕਾਰੀ ਵਿਚ ਪਤਾ ਲੱਗਾ ਹੈ ਕਿ ਦੋ ਹੋਰ ਲੜਕੀਆਂ, ਸੰਦੀਪ ਕੌਰ ਵਾਸੀ ਪੰਡੋਰੀ ਗੋਲਾ ਤੇ ਰਵਨੀਤ ਕੌਰ ਵਾਸੀ ਸੇਰੋਂ ਨੂੰ ਵੀ ਇਸੇ ਏਜੰਟ ਨੇ ਕ੍ਰਮਵਾਰ 30 ਹਜ਼ਾਰ ਤੇ 40 ਹਜ਼ਾਰ ਰੁਪਏ ਲੈ ਕੇ 18 ਜੁਲਾਈ ਨੂੰ ਦੁਬਈ ਖੜਿਆ ਸੀ ਤੇ ਕ੍ਰਮਵਾਰ 25 ਜੁਲਾਈ ਤੇ 22 ਜੁਲਾਈ ਨੂੰ ਇਹ ਵਾਪਸ ਆ ਗਈਆਂ।ਉਨਾਂ ਦੱਸਿਆ ਕਿ ਪੰਜਾਬ ਪਰੋਵੈਂਸ਼ਨ ਆਫ ਹਿਊਮਨ ਸਮਗਲਿੰਗ ਐਕਟ-2012 ਦੇ ਹੇਠ ਇਸ ਸਬੰਧ ਵਿੱਚ ਐਫ.ਆਈ.ਆਰ. ਨੰ: 207, ਮਿਤੀ 29/07/2018 ਜੇਰੇ ਦਫਾ 354 ਆਈ.ਪੀ.ਸੀ ਧਾਰਾ 13 ਦੇ ਹੇਠ ਕੇਸ ਪੁਲਿਸ ਥਾਣਾ ਤਰਨ ਤਾਰਨ ਵਿੱਖੇ ਯੂਸਫ ਅਤੇ ਗੁਰਜੀਤ ਪਤਨੀ ਕੁਲਵਿੰਦਰ ਸਿੰਘ ਵਾਸੀ ਪਿੰਡ ਪੰਡੋਰੀ ਗੋਲਾ ਤਰਨ ਤਾਰਨ ਦਰਜ ਕੀਤਾ ਗਿਆ ਹੈ।
 

Check Also

ਏਡਿਡ ਸਕੂਲ ਬੰਦ ਕਰਨ ਅਤੇ ਗ੍ਰਾਂਟਾਂ ਵਿੱਚ ਕਟੌਤੀ ਦੀ ਵਿਰੁੱਧ 22 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ `ਚ ਰੋਸ ਮਾਰਚ ਦਾ ਐਲਾਨ

ਅੰਮ੍ਰਿਤਸਰ, 20 ਮਈ (ਖੁਰਮਣੀਆਂ) – ਏਡਿਡ ਸਕੂਲ ਟੀਚਰ ਯੂਨੀਅਨ ਅੰਮ੍ਰਿਤਸਰ ਦੀ ਮੀਟਿੰਗ ਸੈਕੰਡਰੀ ਸਕੂਲ ‘ਚ …

Leave a Reply