Monday, December 23, 2024

ਬਟਾਲੇ ਦੇ ਈਸਾਈ ਪਰਿਵਾਰ ਦੀ ਮਾਸੂਮ ਲੜਕੀ ਨਾਲ ਹੋਏ ਜਬਰ ਜਨਾਹ ਦੀ ਛੀਨਾ ਨੇ ਕੀਤੀ ਨਿੰਦਾ

ਕਿਹਾ ਸਮਾਜ ਅਤੇ ਸਰਕਾਰ ਨੂੰ ਉਠਾਉਣੇ ਹੋਣਗੇ ਸ਼ਕਤੀਸ਼ਾਲੀ ਕਦਮ
ਅੰਮ੍ਰਿਤਸਰ, 13 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਭਾਜਪਾ ਦੇ ਸਾਬਕਾ ਮੀਤ ਪ੍ਰਧਾਨ ਅਤੇ ਸੀਨੀਅਰ ਆਗੂ ਸ: ਰਾਜਿੰਦਰ ਮੋਹਨ Rajinder Mohan Chhina-1ਸਿੰਘ ਛੀਨਾ ਨੇ ਬੀਤੇ ਦਿਨੀਂ ਬਟਾਲਾ ਵਿਖੇ ਇਕ ਗਰੀਬ ਘੱਟਗਿਣਤੀ ਈਸਾਈ ਪਰਿਵਾਰ ਦੀ 8 ਸਾਲਾ ਮਾਸੂਮ ਬੱਚੀ ਨਾਲ ਹੋਏ ਜਬਰ ਜਨਾਹ ਨੂੰ ਅਤਿ ਮੰਦਭਾਗਾ ਦੱਸਦਿਆਂ।ਉਥੇ ਨਾਲ ਹੀ ਉਨ੍ਹਾਂ ਦੂਸਰੇ ਪਾਸੇ ਮਾਸੂਮ ਨਾਬਾਲਗ ਕੁੜੀਆਂ ਨਾਲ ਹੁੰਦੇ ਜਬਰ ਜਨਾਹ ਵਾਲੇ ਅਪਰਾਧਿਕ ਕਾਨੂੰਨ (ਸੋਧ) ਬਿੱਲ 2018 ਸਬੰਧੀ ਮੌਨਸੂਨ ਇਜਲਾਸ ’ਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਬਿੱਲ ’ਤੇ ਲਾਈ ਗਈ ਮੋਹਰ ਕਿ 12 ਸਾਲਾਂ ਤੋਂ ਘੱਟ ਲੜਕੀਆਂ ਨਾਲ ਜਬਰ ਜਨਾਹ ਕਰਨ ਵਾਲੇ ਦੋਸ਼ੀਆਂ ਨੂੰ ਉਮਰਕੈਦ ਜਾਂ ਮੌਤ ਦੀ ਸਜ਼ਾ ਦਿੱਤੀ ਜਾਵੇਗੀ, ਦੀ ਸ਼ਲਾਘਾ ਕੀਤੀ।
    ਛੀਨਾ ਨੇ ਕਾਂਗਰਸ ਪਾਰਟੀ ਨੂੰ ਆੜੇ ਹੱਥੀਂ ਲੈਂਦਿਆ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ’ਚ ਭ੍ਰਿਸ਼ਟਾਚਾਰ, ਨਸ਼ਾਖੋਰੀ, ਵਾਰਦਾਤਾਂ ਅਤੇ ਜਬਰ ਜਨਾਹ ਵਰਗੀਆਂ ਘਟਨਾਵਾਂ ਨੇ ਵੱਡੇ ਪੱਧਰ ’ਤੇ ਪੈਰ ਪਸਾਰੇ ਹਨ। ਜਿਸ ਨਾਲ ਸੂਬੇ ਦੀ ਅਰਥ ਵਿਵਸਥਾ ਡਗਮਗਾ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੱਤਾ ਸੰਭਾਲਦਿਆਂ ਹੀ ਪੰਜਾਬ ’ਚ ਗੁੰਡਾਰਾਜ ਪੈਦਾ ਹੋ ਗਿਆ ਹੈ, ਜਿਸ ਨਾਲ ਸੂਬੇ ਦੀ ਸਥਿਤੀ ਖ਼ਤਰਨਾਕ ਰੂਪ ਬਣਦੀ ਜਾ ਰਹੀ ਹੈ, ਜਿਸ ਦੀ ਜਿਉਂਦੀ ਜਾਗਦੀ ਮਿਸਾਲ ਬੀਤੇ ਦਿਨੀਂ ਬਟਾਲੇ ਦੇ ਈਸਾਈ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਮਾਸੂਮ ਬਾਲੜੀ ਦੇ ਜਬਰ ਜਨਾਹ ਕਰਨ ਉਪਰੰਤ ਕੋਹ ਕੋਹ ਦੇ ਕਤਲ ਕਰ ਦਿੱਤਾ ਗਿਆ ਪਰ ਇਸਦੇ ਬਾਵਜੂਦ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਅਮਲ ਨਹੀਂ ਲਿਆਂਦੀ ਗਈ।
         ਛੀਨਾ ਨੇ ਰਾਸ਼ਟਰਪਤੀ ਵੱਲੋਂ ਅਪਰਾਧਿਕ ਬਿੱਲ ’ਤੇ ਸਹੀ ਸਬੰਧੀ ਦੱਸਿਆ ਕਿ ਬਿੱਲ ’ਚ ਨਵੇਂ ਕਾਨੂੰਨ ਤਹਿਤ 16 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਜਬਰ ਕਰਨ ਵਾਲੇ ਲਈ ਘੱਟੋ ਘੱਟ ਸਜ਼ਾ 10 ਸਾਲ ਤੋਂ 20 ਸਾਲ ਕਰਨ ਅਤੇ 12 ਸਾਲਾ ਬੱਚੀ ਨਾਲ ਸਮੂਹਿਕ ਜਬਰ ਜਨਾਹ ਦੇ ਮਾਮਲੇ ’ਚ ਉਮਰ ਕੈਦ ਜਾਂ ਮੌਤ ਦੀ ਸਜ਼ਾ ਦਿੱਤੇ ਜਾਣ ਨੂੰ ਦਰੁਸਤ ਦੱਸਦਿਆਂ ਇਸ ਨਾਲ ਜਬਰ ਜਨਾਹ ਵਰਗੀਆਂ ਘਟਨਾਵਾਂ ’ਤੇ ਠੱਲ੍ਹ ਪਵੇਗੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply