ਭੀਖੀ, 19 ਅਗਸਤ (ਪੰਜਾਬ ਪੋਸਟ- ਕਮਲ ਜ਼ਿੰਦਲ) – ਮਿਹਨਤ ਮਜ਼ਦਰੀ ਕਰਕੇ ਆਪਣਾ ਪੇਟ ਪਾਲਣ ਵਾਲੇ ਮਨਦੀਪ ਸਿੰਘ ਵਾਸੀ ਪਿੰਡ ਦਲੇਲ ਸਿੰਘ ਨਾਮੀ ਮਜ਼ਦੂਰ ਨੇ ਮੁਕਤੀ ਮੋਰਚਾ ਪੰਜਾਬ ਦੇ ਆਗੂ ਕਾਮਰੇਡ ਗੁਰਸੇਵਕ ਸਿੰਘ ਮਾਨ ਅਤੇ ਆਲ ਇੰਡੀਆ ਸੈਂਟਰਲ ਕੌਸਲ ਆਫ਼ ਟਰੇਡ ਯੂਨੀਅਨ ਦੇ ਆਗੂ ਕਾਮਰੇਡ ਅਮਰੀਕ ਸਮਾਉਂ ਨੂੰ ਲਿਖਤੀ ਸ਼ਿਕਾਇਤ `ਚ ਮਾਨਸਾ ਖੁਰਦ ਵਿਖੇ ਆਪਣੇ ਮਕਾਨ ਦੀ ਉਸਾਰੀ ਕਰਵਾ ਰਹੀ ਮਜ਼੍ਹਬੀ ਸਿੱਖ ਬਾਲਮੀਕੀ ਮੋਰਚਾ ਦੀ ਪੰਜਾਬ ਦੀ ਪ੍ਰਧਾਨ `ਤੇ ਮਜ਼ਦੂਰੀ ਨਾ ਦੇਣ ਦੇ ਦੋਸ਼ ਲਾਏ ਹਨ।ਸ਼ਿਕਾਇਤ `ਚ ਉਸ ਨੇ ਕਿਹਾ ਹੈ ਕਿ ਜਦ ਉਹ ਮਜਦੂਰੀ ਕਰ ਰਿਹਾ ਸੀ ਤਾਂ ਮਾਲਕ ਦੀ ਅਣਗਿਹਲੀ ਕਾਰਨ ਉਸ ਨੂੰ ਕਾਰੰਟ ਲੱਗ ਗਿਆ ਜਿਸ ਨਾਲ ਉਸ ਦੇ ਸੱਜੇ ਹੱਥ ਦੀਆਂ ਉਗਲਾਂ ਪੂਰਨ ਰੂਪ ਵਿੱਚ ਨਕਾਰਾ ਹੋ ਗਈਆਂ ਹਨ ਅਤੇ ਉਹ ਕੰਮ ਕਰਨ ਤੋਂ ਪੂਰਨ ਅਸਮਰਥ ਹੋ ਗਿਆ।ਉਸ ਨੂੰ ਸਰਕਾਰੀ ਹਸਪਤਾਲ ਦੀ ਜਗ੍ਹਾ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ।ਮਕਾਨ ਮਾਲਕਿਨ ਨੇ ਪੀੜਤ ਨੂੰ ਕਿਹਾ ਕਿ ਇਲਾਜ ਅਤੇ ਪਰਿਵਾਰ ਦਾ ਪੂਰਾ ਉਹ ਖਰਚ ਕਰੇਗੀ, ਪਰ ਹੁਣ ਉਸ ਨੇ ਜਵਾਬ ਦੇ ਦਿੱਤਾ ਹੈ ਅਤੇ ਆਪਣੇ ਸਿਆਸੀ ਅਸਰ ਕਾਰਨ ਪਰਚਾ ਕਰਵਾਉਣ ਦੀਆਂ ਧਮਕੀਆਂ ਦੇ ਰਹੀ ਹੈ।
ਮਨਦੀਪ ਸਿੰਘ ਦੇ ਨਾਲ ਆਏ ਮਿਸਤਰੀ ਸੋਨੀ ਸਿੰਘ ਗੇਹਲੇ ਦੱਸਿਆ ਉਹ ਕੋਠੀ ਦੀ ਉਸਾਰੀ ਦਾ ਕੰਮ ਕਰਦਾ ਸੀ।ਉਕਤ ਬੀਬੀ ਨੇ ਉਸ ਦੀ ਮਜ਼ਦੂਰੀ ਦੇਣ ਤੋ ਵੀ ਇਨਕਾਰੀ ਹੈ, ਜੋ 60,000 ਬਣਦੀ ਹੈ।ਇਸ ਤੋਂ ਇਲਾਵਾ ਉਹ ਮਨਦੀਪ ਸਿੰਘ ਨਾਲ ਸਮਝੌਤਾ ਕਰਵਾਉਣ ਲਈ ਜੋਰ ਪਾ ਰਹੀ ਹੈ।
ਉਧਰ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਕਾਮਰੇਡ ਗੁਰਸੇਵਕ ਸਿੰਘ ਮਾਨ ਅਤੇ ਏਕਟੂ ਆਗੂ ਕਾਮਰੇਡ ਅਮਰੀਕ ਸਮਾਉਂ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਇਹ ਮੰਦਭਾਗੀ ਘਟਨਾ ਹੈ। ਮਜ਼ਦੂਰ ਦੀ ਗੱਲ ਕਰਨ ਵਾਲੀ ਮਜ਼ਦੂਰ ਉਪਰ ਹੀ ਤਸ਼ੱਦਦ ਕਰ ਰਹੀ ਹੈ।ਆਗੂਆਂ ਨੇ ਕਿਹਾ ਕਿ ਇਸ ਮਸਲੇ ਸਬੰਧੀ ਜਦ ਮਕਾਨ ਮਾਲਕਿਨ ਨੂੰ ਫੋਨ ਕੀਤਾ ਤਾਂ ਉਸ ਨੇ ਗੱਲ ਸੁਣਨ ਤੋਂ ਮਨਾ ਕਰ ਦਿੱਤਾ।ਆਗੂਆਂ ਨੇ ਕਿਹਾ ਕਿ ਪੀੜਤ ਨੂੰ ਇਨਸਾਫ਼ ਦਿਵਾਉਣ ਲਈ ਜਥੇਬੰਦੀ ਵਲੋਂ ਸੰਘਰਸ਼ ਕੀਤਾ ਜਾਵੇਗਾ ਅਤੇ 21 ਅਗਸਤ ਦਿਨ ਮੰਗਲਵਾਰ ਨੂੰ ਮਜ਼ਦੂਰ ਮੁਕਤੀ ਮੋਰਚਾ ਧਰਨਾ ਦੇਵੇਗਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …