Monday, December 23, 2024

ਬੁਨਿਆਦੀ ਸਹੂਲਤਾਂ ਸਬੰਧੀ ਜਿਲਾ ਪ੍ਰਸਾਸ਼ਨ ਵਲੋਂ ਕੈਂਪ 21 ਨਵੰਬਰ ਨੂੰ

ਬਠਿੰਡਾ, 13 ਨਵਬੰਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਵਿੱਤ ਅਤੇ ਯੋਜਨਾ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ PPN1301201808ਪ੍ਰਸਾਸ਼ਨ ਵੱਲੋਂ ਆਮ ਜਨਤਾ ਨੂੰ ਬਣਦੀਆਂ ਬੁਨਿਆਦੀ ਸਹੂਲਤਾਂ ਅਤੇ ਜਰੂਰੀ ਕੰਮਾਂ ਲਈ ਇੱਕ ਸੁਵਿਧਾ ਕੈਂਪ 21 ਨਵੰਬਰ ਦਿਨ ਬੁੱਧਵਾਰ ਸਵੇਰੇ 9:30 ਵਜੇ ਤੋਂ ਸ਼ਾਮ 4 ਵਜੇ ਤੱਕ ਅਰੋਮਾ ਪੈਲੇਸ ਪ੍ਰਤਾਪ ਨਗਰ ਬਠਿੰਡਾ ਵਿਖੇ ਲਗਾਇਆ ਜਾਵੇਗਾ।ਜਿਲ੍ਹਾ ਪ੍ਰਸਾਸ਼ਨ ਦੇ ਸਾਰੇ ਅਧਿਕਾਰੀ ਅਤੇ ਵੱਖ-ਵੱਖ ਮਹਿਕਮਿਆਂ ਦੇ ਮੁਲਾਜ਼ਮ ਵੀ ਹਾਜਰ ਹੋਣਗੇ।ਆਮ ਲੋਕਾਂ ਦੀ ਸਹੂਲਤ ਲਈ ਰਸੋਈ ਗੈਸ ਕੁਨੈਕਸ਼ਨ, ਅੰਗਹੀਣ ਸਰਟੀਫਿਕੇਟ, ਵਿਧਵਾ, ਬੁਢਾਪਾ ਅਤੇ ਅੰਗਹੀਣ ਪੈਨਸ਼ਨਾਂ, ਸ਼ਗਨ ਸਕੀਮਾਂ, ਲੇਬਰ ਕਾਰਡ, ਗਰੀਬਾਂ ਨੂੰ ਮਕਾਨਾਂ ਬਾਰੇ ਜਾਣਕਾਰੀ, ਸਿਹਤ ਬੀਮਾ ਯੋਜਨਾ, ਪ੍ਰੀ ਮੈਟਰਿਕ ਅਤੇ ਪੋਸਟ ਮੈਟ੍ਰਿਕ ਵਜੀਫਾ ਸਕੀਮ, ਰੁਜ਼ਗਾਰ ਲਈ ਰਜਿਸਟਰੇਸ਼ਨ, ਕਰਜਾ ਲੈਣ ਸਬੰਧੀ ਅਤੇ ਹੋਰ ਬਹੁਤ ਸਾਰੀਆਂ ਲੋਕ ਭਲਾਈ ਦੀਆਂ ਸਕੀਮਾਂ ਦੇ ਫਾਰਮ ਮੌਕੇ ਤੇ ਹੀ ਭਰੇ ਜਾਣਗੇ ਤਾਂ ਕਿ ਆਮ ਲੋਕਾਂ ਨੂੰ ਦਫਤਰਾਂ ਵਿੱਚ ਕਿਸੇ ਕਿਸਮ ਦੀ ਦਿੱਕਤ ਨਾ ਆਵੇ।ਉਹਨਾਂ ਲਾਭ ਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਦੋ-ਦੋ ਫੋਟੋਆਂ, ਪਛਾਣ ਪੱਤਰ ਅਤੇ ਰਿਹਾਇਸ਼ ਦਾ ਸਬੂਤ ਆਧਾਰ ਕਾਰਡ, ਵੋਟ ਕਾਰਡ, ਬੈਂਕ ਖਾਤੇ ਦੀ ਕਾਪੀ ਲੈਕੇ ਕੈਂਪ ਵਾਲੀ ਜਗ੍ਹਾ ਤੇ ਪਹੰੁਚਕੇ ਲਾਭ ਉਠਾਉਣ।
ਆਮ ਲੋਕਾਂ ਦੀ ਸਹਾਇਤਾ ਲਈ ਸ਼ਹਿਰੀ ਕਾਂਗਰਸ ਵੱਲੋਂ ਵਰਕਰਾਂ ਦੀਆਂ ਟੀਮਾਂ ਵੀ ਬਣਾਈਆਂ ਗਈਆਂ ਹਨ ਤਾਂ ਕਿ ਕਿਸੇ ਨੂੰ ਵੀ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ।ਏਡੀਸੀ ਮੈਡਮ ਸਾਕਸ਼ੀ ਸਾਹਨੀ ਅਤੇ ਤਹਿਸੀਲਦਾਰ ਬਠਿੰਡਾ ਸੁਖਬੀਰ ਸਿੰਘ ਬਰਾੜ ਨੇ ਲਾਈਨੋਪਾਰ ਇਲਾਕੇ ਦਾ ਦੌਰਾ ਕੀਤਾ ਅਤੇ ਕੈਂਪ ਲਈ ਅਰੋਮਾ ਪੈਲੇਸ ਪ੍ਰਤਾਪ ਨਗਰ ਬਠਿੰਡਾ ਦੀ ਚੋਣ ਕੀਤੀ। ਇਸ ਮੌਕੇ ਉਹਨਾਂ ਦੇ ਨਾਲ ਅਸ਼ੋਕ ਕੁਮਾਰ ਜਨਰਲ ਸਕੱਤਰ ਪੀ.ਪੀ.ਸੀ.ਸੀ, ਜਗਰੂਪ ਸਿੰਘ ਗਿੱਲ ਸਾਬਕਾ ਪ੍ਰਧਾਨ ਨਗਰ ਕੌਂਸਲ, ਕੇ.ਕੇ ਅਗਰਵਾਲ ਮੀਡੀਆ ਸਲਾਹਕਾਰ ਚਮਕੌਰ ਸਿੰਘ ਮਾਨ, ਰਾਜ ਕੁਮਾਰ, ਰਜਨੀ ਬਾਲਾ ਚੇਅਰਪਰਸਨ, ਵਿਪਨ ਮੀਤੂ, ਰਾਜਿੰਦਰ ਸਿੰਘ ਜਿੰਦੂ, ਸੁਖਰਾਜ ਸਿੰਘ ਔਲਖ, ਸਾਧੂ ਸਿੰਘ, ਰਜਿੰਦਰ ਗੋਰਾ ਅਤੇ ਹੋਰ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਹਾਜਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply