Tuesday, December 24, 2024

ਦੇਸ਼ ਭਗਤ ਕਾਲਜ ਬਰੜਵਾਲ ਵਿਖੇ ਮਾਤ ਭਾਸ਼ਾ ਦਿਵਸ ਮਨਾਇਆ

PUNJ2102201917ਧੂਰੀ, 21 ਫਰਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਥਾਨਕ ਦੇਸ਼ ਭਗਤ ਕਾਲਜ ਬਰੜਵਾਲ ਪਿ੍ਰੰਸੀਪਲ ਡਾ. ਸਵਿੰਦਰ ਸਿੰਘ ਛੀਨਾ ਦੀ ਰਹਿਨੁਮਈ ਹੇਠ ਚੱਲ ਰਹੇ ਪੰਜਾਬੀ ਵਿਭਾਗ ਵੱਲੋਂ ਮਾਤ ਭਾਸ਼ਾ ਦਿਵਸ ਉਪਰ ਇਕ ਵਿਸ਼ੇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਡਾ. ਮਨਜੀਤ ਸਿੰਘ ਨੇ ਮੰਚ ਸੰਚਾਲਨ ਕਰਦਿਆਂ ਇਸ ਪ੍ਰੋਗਰਾਮ ਦੀ ਜਾਣਕਾਰੀ ਸਾਂਝੀ ਕੀਤੀ ਅਤੇ ਉਹਨਾਂ ਵਿਦਿਆਰਥੀਆਂ ਨੂੰ ਮਾਤ ਭਾਸ਼ਾ ਦੀ ਮਹੱਤਤਾ ਬਾਰੇ ਚਾਨਣਾ ਪਇਆ।
ਵਿਭਾਗ ਦੇ ਮੁਖੀ ਹਜ਼ੂਰਾ ਸਿੰਘ ਵੜੈਚ ਵਾਇਸ ਪ੍ਰਿੰਸੀਪਲ ਨੇ ਮੁੱਖ ਮਹਿਮਾਨ ਨੂੰ `ਜੀ ਆਇਆਂ` ਕਹਿੰਦਿਆਂ ਵਿਦਿਆਰਥੀ ਦੀ ਜਿੰਦਗੀ ਅਤੇ ਸਿੱਖਿਆ ਦੇ ਖੇਤਰ ਵਿਚ ਮਾਤ ਭਾਸ਼ਾ ਦੀ ਅਹਿਮੀਅਤ `ਤੇ ਆਪਣੇ ਵਿਚਾਰ ਰੱਖੇ।ਮੁੱਖ ਮਹਿਮਾਨ ਨੇ ਆਪਣਾ ਭਾਸ਼ਣ ਆਰੰਭ ਕਰਦਿਆਂ ਸਭ ਤੋਂ ਪਹਿਲਾ ਅਜਿਹੇ ਪ੍ਰੋਗਰਾਮ ਉਲੀਕਣ ਉਪਰ ਵਿਭਾਗ ਨੂੰ ਵਧਾਈ ਦਿੱਤੀ ਤੇ ਉਹਨਾ ਵਿਸ਼ਵ ਪੱਧਰ ਉਪਰ ਮਾਤ ਭਾਸ਼ਾ ਦੀ ਗੱਲ ਕਰਦਿਆਂ ਕਿਹਾ ਕਿ ਦੁਨੀਆਂ ਦਾ ਇਤਿਹਾਸ ਦੇਖ ਲਵੋਂ ਜਿਹੜੇ ਵੀ ਦੇਸ਼ ਆਪਣੀ ਮਾਤ ਭਾਸ਼ਾ ਨੂੰ ਨਾਲ ਲੈ ਕੇ ਚੱਲ ਦੇ ਹਨ। ਉਹਨਾ ਦੇਸ਼ਾਂ ਦਾ ਹਰ ਖੇਤਰ ਵਿਚ ਨਾਮ ਬੋਲਦਾ ਹੈ।ਉਹਨਾਂ ਕਿਹਾ ਜੇਕਰ ਸਾਨੂੰ ਸਾਡੀ ਮਾਤ ਭਾਸ਼ਾ ਚੰਗੀ ਤਰ੍ਹਾਂ ਨਹੀਂ ਆਉਂਦੀ ਤਾ ਅਸੀਂ ਦੂਜੀ ਭਾਸ਼ਾ ਵੀ ਪੂਰੀ ਚੰਗੀ ਤਰ੍ਹਾਂ ਨਹੀਂ ਸਿੱਖ ਸਕਦੇ ਅਖੀਰ ਉਪਰ ਉਹਨਾਂ ਪੰਜਾਬੀ ਭਾਸ਼ਾ ਦੀ ਅਵਾਜ਼ ਬੁਲੰਦ ਕਰਦਿਆਂ ਕਿਹਾ ਕਿ ਸਾਨੂੰ ਫ਼ਰਕ ਨਾਲ ਆਪਣੀ ਭਾਸ਼ਾ ਬੋਲਣੀ ਚਾਹੀਦੀ ਹੈ।ਇਸ ਪ੍ਰੋਗਰਾਮ ਵਿਚ ਪਹੁੰਚਣ `ਤੇ ਵਿਭਾਗ ਦੇ ਮੁਖੀ ਨੇ ਸਾਰਿਆਂ ਦਾ ਧੰਨਵਾਦ ਕੀਤਾ।
 ਇਸ ਮੌਕੇ ਡਾ. ਦਲਵਿੰਦਰ ਕੌਰ, ਪ੍ਰੋ. ਕੁਲਵਿੰਦਰ ਸਿੰਘ, ਪ੍ਰੋ ਅਮਨਦੀਪ ਕੌਰ, ਪ.੍ਰੋ ਮਨਦੀਪ ਸਿੰਘ ਗਿੱਲ, ਪ੍ਰੋ ਧਰਮਵੀਰ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਸੀ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply