ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਿਖੇ ਡਾ. ਗੋਪਾਲ ਸਿੰਘ ਪੁਰੀ ਯਾਦਗਾਰੀ ਭਾਸ਼ਣ, `ਪੰਜਾਬੀ ਸਭਿਆਚਾਰ : ਸਰਹੱਦਾਂ ਦੇ ਆਰ-ਪਾਰ` ਵਿਸ਼ੇ ਬਾਰੇ ਕਰਵਾਇਆ ਗਿਆ, ਜਿਸ ਦੇ ਮੁੱਖ ਵਕਤਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਾਬਕਾ ਪ੍ਰੋਫ਼ੈਸਰ ਸੁਰਜੀਤ ਸਿੰਘ ਸਨ।
ਭਾਸ਼ਣ ਦੇ ਆਰੰਭ ਵਿਚ ਸਮੁੱਚੇ ਪ੍ਰੋਗਰਾਮ ਦੇ ਕੋ-ਆਰਡੀਨੇਟਰ ਡਾ. ਮੇਘਾ ਸਲਵਾਨ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਪ੍ਰੋਗਰਾਮ ਦੀ ਅਗੇਰੀ ਦਿਸ਼ਾ ਤੋਂ ਸਰੋਤਿਆਂ ਨੂੰ ਜਾਣੂ ਕਰਾਇਆ। ਵਿਸ਼ੇ ਉਪਰ ਚਾਨਣਾ ਪਾਉਂਦਿਆਂ ਉਨ੍ਹਾਂ ਨੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਦੀ ਮਹੱਤਤਾ ਨੂੰ ਸਮਝਾਉਂਦਿਆਂ, ਇਸਦੇ ਅਮੀਰ ਵਿਰਸੇ ਉਪਰ ਪੁਨਰ-ਝਾਤ ਪਵਾਈ ਅਤੇ ਇਸ ਵਿਰਾਸਤ ਨੂੰ ਸੰਭਾਲਣ ਦੀ ਤਾਕੀਦ ਕਰਦਿਆਂ ਇਸਦੇ ਗੋਲਬਲੀ ਪਾਸਾਰ ਨੂੰ ਪੁਨਰ ਪਰਿਭਾਸ਼ਿਤ ਕੀਤਾ।ਉਪੰਰਤ ਵਿਭਾਗ ਦੇ ਮੁਖੀ ਡਾ. ਰਮਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਪੌਦੇ ਭੇਂਟ ਕਰਕੇ ਰਸਮੀ ਸਵਾਗਤ ਕੀਤਾ।ਸਮਾਗਮੀ ਕਾਰਵਾਈ ਵਿਭਾਗ ਦੇ ਸੀਨੀਅਰ ਪ੍ਰੋਫ਼ੈਸਰ ਡਾ. ਹਰਿਭਜਨ ਸਿੰਘ ਭਾਟੀਆ ਦੁਆਰਾ ਅਰੰਭ ਕੀਤੀ ਗਈ।
ਇਸ ਭਾਸ਼ਣ ਦੇ ਮੁੱਖ ਵਕਤਾ ਸੁਰਜੀਤ ਸਿੰਘ ਲੀ ਨੇ ਵਿਸ਼ੇ ਦੇ ਰੂ-ਬ-ਰੂ ਹੁੰਦਿਆਂ ਮਾਤ-ਭਾਸ਼ਾ ਨੂੰ ਮਨੁੱਖੀ ਅਸਤਿੱਤਵ ਦੀ ਜੀਵੰਤਤਾ ਲਈ ਆਧਾਰ ਸ੍ਰੋਤ ਵਜੋਂ ਸਾਕਾਰ ਕਰਦਿਆਂ ਇਸਨੂੰ ਗਲੋਬਲੀ ਪਰਿਪੇਖ ਵਿਚ ਵਿਚਾਰਿਆ। ਉਨ੍ਹਾਂ ਮਾਤਭਾਸ਼ਾ ਅਤੇ ਪੰਜਾਬੀ ਸਭਿਆਚਾਰ ਦੀ ਵਿਭਿੰਨਤਾ ਨੂੰ ਇਲਾਕਾਈ ਜ਼ਾਵੀਏ ਤੋਂ ਸਮਝਦਿਆਂ ਇਸਦੇ ਵਰਤਮਾਨਕ ਉਸਾਰ ਵਿਚਲੇ ਸੰਕਟਾਂ ਨੂੰ ਬੇਪਰਦ ਕੀਤਾ ਤੇ ਨਾਲ ਹੀ ਇਸਦੀ ਸਰਹੱਦਾਂ ਤੋਂ ਪਾਰਲੀ ਸਮਰੱਥਾਵਾਨ ਪਹੁੰਚ ਨੂੰ ਉਲੀਕਿਆ। ਸਮਾਗਮ ਦੇ ਅੰਤ ’ਤੇ ਵਿਭਾਗ ਦੇ ਅਧਿਆਪਕ ਡਾ. ਦਰਿਆ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।
ਇਸ ਮੌਕੇ ਉੱਤੇ ਵਿਭਾਗ ਦੇ ਅਧਿਆਪਕ ਡਾ. ਮਨਜਿੰਦਰ ਸਿੰਘ, ਡਾ. ਪਰਮਿੰਦਰ ਜੀਤ ਸਿੰਘ, ਡਾ. ਸਤਿੰਦਰ ਔਲਖ, ਡਾ. ਬਲਜੀਤ ਕੌਰ ਰਿਆੜ, ਡਾ. ਸੁਖਪ੍ਰੀਤ, ਡਾ. ਕੰਵਲਜੀਤ ਕੌਰ, ਡਾ. ਇੰਦਰਪ੍ਰੀਤ ਕੌਰ, ਅੰਜੂ ਬਾਲਾ, ਅਸ਼ੋਕ ਭਗਤ, ਡਾ. ਹਰਿੰਦਰ ਸਿੰਘ ਆਦਿ ਸ਼ਾਮਿਲ ਸਨ।ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀ ਅਤੇ ਖੋਜਾਰਥੀਆਂ ਨੇ ਸ਼ਾਮਲ ਹੋ ਕੇ ਇਸ ਨੂੰ ਭਰਵਾਂ ਹੁੰਗਾਰਾ ਦਿੱਤਾ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …