ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਿਜਨੇਸ ਸਕੂਲ (ਯੂ.ਬੀ.ਐਸ) ਦੇੇ ਵਿਭਾਗ ਵਿਚ ਰਾਸ਼ਟਰੀ ਵੋਟਰ ਦਿਵਸ ਮਨਾਉਣ ਲਈ ਦੋ ਦਿਨ ਦਾ ਆਯੋਜਨ ਕੀਤਾ। ਇਸ ਵਿਚ ਭਾਰਤ ਦੇ ਨੌਜਵਾਨ ਵਿਦਿਆਰਥੀਆਂ ਵਿਚ ਵੋਟਰ ਦੇ ਅਧਿਕਾਰ ਅਤੇ ਕਰਤੱਵ ਬਾਰੇ ਜਾਗਰੂਕਤਾ ਪੈਦਾ ਕੀਤੀ ਗਈ।ਇਸ ਵਿਚ `ਐਥੀਕਲ ਵੋਟਿੰਗ` ਥੀਮ ਦੇ ਤਹਿਤ, ਇਸ ਦਿਨ ਨੂੰ ਦਰਸਾਉਣ ਲਈ ਪੋਸਟਰ ਅਤੇ ਸਲੋਗਨ ਮੁਕਾਬਲੇ ਕਰਵਾਏ ਜਾਣ ਤੋਂ ਬਾਅਦ ਕਵਿਜ ਮੁਕਾਬਲੇ ਆਯੋਜਿਤ ਕੀਤੇ ਗਏ ।.
ਵਿਭਾਗ ਦੇ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿੱਚ ਬਹੁਤ ਜੋਸ਼ ਨਾਲ ਹਿੱਸਾ ਲਿਆ।ਵਿਭਾਗ ਦੇ ਜਿ਼ਆਦਾਤਰ ਵਿਦਿਆਰਥੀਆਂ ਨੇ ਵੋਟਰ ਦਿਵਸ `ਤੇ ਨੈਤਿਕ ਵੋਟਿੰਗ ਲਈ ਸਹੁੰ ਚੁੱਕੀ। ਵਿਭਾਗ ਦੇ ਮੁਖੀ ਡਾ. ਜਸਵੀਨ ਕੌਰ ਨੇ ਮੁਕਾਬਲੇ ਦੇ ਜੇਤੂਆਂ ਵਿਦਿਆਰਥੀਆਂ ਨੂੰ ਮੈਰਿਟ ਦੇ ਸਰਟੀਫਿਕੇਟਾਂ ਵੰਡੇ ਅਤੇ ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣੀ ਵੋਟ ਸਹੀ ਢੰਗ ਨਾਲ ਪਾਉਣ ਲਈ ਉਤਸ਼ਾਹਿਤ ਕੀਤਾ।ਇਹ ਸਮਾਗਮ ਡਾ. ਸੁਪਰੀਟ ਦੁਆਰਾ ਵਿਭਾਗ ਵਿਚ ਸਹਾਇਕ ਪ੍ਰੋਫੈਸਰ ਦੁਆਰਾ ਬੁਲਾਇਆ ਗਿਆ ਸੀ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media