Monday, December 23, 2024

ਬਾਬਾ ਮਹਿਮਾ ਸ਼ਾਹ ਯਾਦਗਾਰੀ ਕਬੱਡੀ `ਚ ਕੱਪ ਧੂਲਕੋਟ ਨੇ ਗੜ੍ਹੀ ਤਰਖਾਣਾ ਦੀਆਂ ਲਵਾਈਆਂ ਗੋਡਣੀਆਂ

ਸਮਰਾਲਾ, 23 ਮਾਰਚ (ਪੰਜਾਬ ਪੋਸਟ – ਇੰਦਰਜੀਤ ਕੰਗ) – ਇੱਥੋਂ ਨਜਦੀਕੀ ਪਿੰਡ ਲੋਪੋਂ ਵਿਖੇ ਸੰਤ ਅਤਰ ਸਿੰਘ ਸਪੋਰਟਸ ਕਲੱਬ, ਗਰਾਮ ਪੰਚਾਇਤ,

?????????????

ਪ੍ਰਵਾਸੀ ਭਾਰਤੀਆਂ ਵੱਲੋਂ ਬਾਬਾ ਮਹਿਮਾ ਸ਼ਾਹ ਦੀ ਯਾਦ ਵਿੱਚ ਸ਼ਾਨਦਾਰ ਖੇਡ ਮੇਲਾ ਕੇਂਦਰੀ ਸਹਿਕਾਰੀ ਬੈਂਕ ਲੁਧਿਆਣਾ ਦੇ ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਲੋਪੋਂ ਦੀ ਸਰਪ੍ਰਸਤੀ ਹੇਠ ਹੋਇਆ ਜੋ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ।ਮੇਲੇ ਦਾ ਉਦਘਾਟਨ ਮਹੰਤ ਗੁਰਮੁੱਖ ਸਿੰਘ ਨੇ ਅਰਦਾਸ ਕਰਕੇ ਤੇ ਰਿਬਨ ਕੱਟ ਕੇ ਆਪਣੇ ਕਰ ਕਮਲਾਂ ਨਾਲ ਕੀਤਾ।ਇਸ ਖੇਡ ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਜਿੰਦਰ ਸਿੰਘ ਬਬਲੂ ਜ਼ਿਲ੍ਹਾ ਪ੍ਰਧਾਨ ਯੂਥ ਸ਼ੋ੍ਰਮਣੀ ਅਕਾਲੀ ਦਲ ਨੇ ਦੱਸਿਆ ਕਿ ਇਸ ਖੇਡ ਮੇਲੇ ਵਿੱਚ ਸਾਰੇ ਮੁਕਾਬਲੇ ਬਹੁਤ ਹੀ ਦਿਲਚਸਪ ਅਤੇ ਰੌਚਕਤਾ ਨਾਲ ਭਰਪੂਰ ਰਹੇ।ਇਸ ਮੇਲੇ ਵਿੱਚ ਕਬੱਡੀ 70 ਕਿਲੋ ਵਿੱਚ ਧਨੌਰੀ ਹਰਿਆਣਾ ਨੇ ਭੁਟਾਲ ਕਲਾਂ  ਨੂੰ ਹਰਾਇਆ।ਕਬੱਡੀ ਇੱਕ ਪਿੰਡ ਓਪਨ ਵਿੱਚ ਸਾਰੇ ਮੁਕਾਬਲੇ ਫਸਵੇਂ ਅਤੇ ਰੌਚਕ ਸਨ, ਅਖੀਰ ਫਾਈਨਲ ਮੁਕਾਬਲਾ ਧੂਲਕੋਟ ਅਤੇ ਗੜ੍ਹੀ ਤਰਖਾਣਾ ਦੇ ਗੱਭਰੂਆਂ ਵਿੱਚਕਾਰ ਹੋਇਆ।ਇਸ ਫਸਵੇਂ ਮੁਕਾਬਲੇ ਦੌਰਾਨ ਧੂਲਕੋਟ ਦੀ ਟੀਮ ਨੂੰ ਚਿੱਤ ਕੀਤਾ।ਜਿਸ ਦਾ ਦਰਸ਼ਕਾਂ ਨੇ ਇਸ ਮੈਚ ਦਾ ਖੂਬ ਅਨੰਦ ਮਾਣਿਆ। ਕਬੱਡੀ ਇੱਕ ਪਿੰਡ ਓਪਨ ਦੇ ਫਾਈਨਲ ਮੁਕਾਬਲਿਆਂ ਦੇ ਪਹਿਲੇ ਇਨਾਮ ਦੀ ਰਾਸ਼ੀ 61000 ਰੁਪਏ ਰਾਜਿੰਦਰ ਸਿੰਘ ਕੂੰਨਰ, ਜਗਜੀਤ ਸਿੰਘ ਕੂੰਨਰ ਦੁਆਰਾ ਦਿੱਤੀ ਗਈ।ਦੂਸਰੇ ਇਨਾਮ ਦੀ ਰਾਸ਼ੀ 41000 ਰੁਪਏ ਹਰਦੀਪ ਸਿੰਘ ਏ.ਐਸ.ਆਈ ਅਤੇ ਹਰਪ੍ਰੀਤ ਸਿੰਘ ਕੂੰਨਰ ਵੱਲੋਂ ਦਿੱਤੀ ਗਈ।
ਇਸ ਖੇਡ ਮੇਲੇ ਵਿੱਚ ਵਾਈਸ ਆਫ ਪੰਜਾਬ ਤੀਸਰਾ ਸਥਾਨ ਹਾਸਲ ਕਰਨ ਵਾਲੀ ਸੁਖਪ੍ਰੀਤ ਕੌਰ ਨੂੰ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਗਿਆ।
ਖੇਡ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਹਲਕਾ ਇੰਚਾਰਜ, ਜਗਜੀਵਨ ਸਿੰਘ ਖੀਰਨੀਆਂ ਸਾਬਕਾ ਵਿਧਾਇਕ, ਚੇਅਰਮੈਨ ਜਗਰੂਪ ਸਿੰਘ ਸਾਹਨੇਵਾਲ, ਇੰਦਰਜੀਤ ਸਿੰਘ ਲੋਪੋਂ, ਕਸਤੂਰੀ ਲਾਲ ਮਿੰਟੂ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ, ਕਰਨਬੀਰ ਸਿੰਘ ਢਿੱਲੋਂ ਯੂਥ ਕਾਂਗਰਸੀ ਆਗੂ, ਗੁਰਪ੍ਰੀਤ ਸਿੰਘ ਢੀਂਡਸਾ, ਗੁਰਮੀਤ ਸਿੰਘ ਭੌਰਲਾ, ਹਰਜੀਤ ਸਿੰਘ ਏ. ਐਸ. ਆਈ. ਪੰਜਾਬ ਪੁਲਿਸ, ਜਗਜੀਤ ਸਿੰਘ ਪ੍ਰਿਥੀਪੁਰ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਆਦਿ  ਸ਼ਾਮਲ ਹੋਏ ਅਤੇ ਇਨਾਮਾਂ ਦੀ ਵੰਡ ਕੀਤੀ।
ਇਸ ਖੇਡ ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਵਿੱਚ ਇੰਦਰਜੀਤ ਸਿੰਘ ਲੋਪੋਂ ਮੁੱਖ ਸਰਪ੍ਰਸਤ, ਬਲਜਿੰਦਰ ਸਿੰਘ ਬਬਲੂ, ਕਮਲਜੀਤ ਸਿੰਘ ਬਬਲਾ, ਗੁਰਤੇਜ ਸਿੰਘ, ਜਗਰੂਪ ਸਿੰਘ, ਗੁਰਜੰਟ ਸਿੰਘ, ਮਨਜਿੰਦਰ ਸਿੰਘ, ਹਰਿੰਦਰ ਸਿੰਘ, ਹਰਕੀਰਤ ਸਿੰਘ, ਮਨਦੀਪ ਸਿੰਘ ਦਾਰਾ, ਬੁੱਧੂ ਲੋਪੋਂ, ਸੰਤ ਰਾਮ, ਸੁਰਿੰਦਰਪਾਲ ਸਿੰਘ, ਸ਼ਿੰਦਾ, ਚਰਨਪ੍ਰੀਤ ਸਿੰਘ, ਜਸਪਾਲ ਸਿੰਘ, ਕੇਵਲ ਸਿੰਘ, ਕੁਲਦੀਪ ਸਿੰਘ, ਜਿੰਦਰ ਸਿੰਘ, ਕਮਲਜੀਤ ਸਿੰਘ, ਹਰਜੀਤ ਸਿੰਘ ਨੇ ਦਿਨ ਰਾਤ ਇੱਕ ਕੀਤਾ।
 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply