Monday, December 23, 2024

ਨੇਤਰਹੀਣਾਂ ਦੀ ਸਹੂਲਤ ਲਈ ਵੀ.ਵੀ.ਪੈਟ ਮਸ਼ੀਨ `ਤੇ ਹੋਵੇਗੀ ਬਰੇਲ ਲਿੱਪੀ – ਪੰਨੂ

ਸਵੀਪ ਮੁਹਿੰਮ ਤਹਿਤ ਨੇਤਰਹੀਣਾਂ ਨੂੰ ਵੋਟ ਦੇ ਹੱਕਾਂ ਸਬੰਧੀ ਦਿੱਤੀ ਜਾਣਕਾਰੀ
ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਲੋਹਗੜ੍ਹ ਵਿਖੇ ਚੱਲ ਰਹੀ ਅੰਧ ਵਿਦਿਆਲਾ `ਚ ਅੱਜ ਸਵੀਪ ਮੁੁਹਿੰਮ ਤਹਿਤ ਕੈਂਪ ਦਾ ਆਯੋਜਨ PUNJ2301201916ਕੀਤਾ ਗਿਆ।ਸਵੀਪ ਮੁਹਿੰਮ ਤਹਿਤ ਜਾਣਕਾਰੀ ਦਿੰਦਿਆਂ ਨਰਿੰਦਰ ਸਿੰਘ ਪਨੂੰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਅਫਸਰ ਅੰਮ੍ਰਿਤਸਰ ਨੇ ਦੱਸਿਆ ਕਿ ਨੇਤਰਹੀਣਾਂ ਨੂੰ ਭਾਰਤ ਦੇ ਲੋਕਤੰਤਰ ਦਾ ਵੱਡਾ ਹਿੱਸਾ ਬਣਨ ਦੇ ਨਾਲ-ਨਾਲ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਜਾਗਰੂਕ ਕੀਤਾ ਗਿਆ।
     ਪਨੂੰ ਵੀ.ਵੀ.ਪੈਟ ਮਸ਼ੀਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੇਤਹਰਹੀਣਾਂ ਨੂੰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਉਨ੍ਹਾਂ ਦੀ ਸਹੂਲਤ ਲਈ ਇਸੇ ਮਸ਼ੀਨ `ਤੇ ਹੀ ਬਰੇਲ ਲਿੱਪੀ ਦੀ ਸੁਵਿਧਾ ਹੈ।ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਬਰੇਲ ਲਿੱਪੀ ਵਾਲੇ ਵੋਟਰ ਪਹਿਚਾਣ ਪੱਤਰ ਵੀ ਜਾਰੀ ਕੀਤੇ ਜਾਣਗੇ।ਇਨ੍ਹਾਂ ਪਹਿਚਾਣ ਪੱਤਰਾਂ ਤੇ ਆਮ ਵਿਅਕਤੀ ਦੀ ਪਰਖ ਕਰਨ ਲਈ ਸਿਆਹੀ ਦੀ ਲਿਖਤ ਵੀ ਮੌਜੂਦ ਹੋਵੇਗੀ।ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਵੋਟਰਾਂ ਦੀ ਭਾਗੀਦਾਰੀ ਵਧਾਉਣ ਤੇ ਸਾਰੇ ਵਰਗਾਂ ਖਾਸ ਕਰਕੇ ਦਿਵਆਂਗ ਵੋਟਰਾਂ ਦੀ ਹਿੱਸੇਦਾਰੀ ਵਧਾਉਣ ਦੇ ਯਤਨਾਂ ਤਹਿਤ ਇਹ ਉਦਮ ਕੀਤਾ ਹੈ।ਦਿਵਆਂਗ ਵੋਟਰਾਂ ਦੀ ਸਹੂਲਤ ਲਈ ਚੋਣ ਕਂੇਦਰ ਤੱਕ ਪਹੁੰਚਣ ਲਈ ਆਵਾਜਾਈ ਦੇ ਢੁਕਵੇਂ ਪ੍ਰਬੰਧ, ਰੈਂਪ, ਵੀਲ ਚੇਅਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
     ਸਕੂਲ ਪ੍ਰਿੰਸੀਪਲ ਨੇ ਕਿਹਾ  ਕਿ ਇਸ ਸਕੂਲ ਵਿੱਚ ਪਹਿਲਾਂ ਹੀ ਤਿੰਨ ਬੂਥ ਬਣਾਏ ਜਾਂਦੇ ਹਨ।ਕੈਂਪ ਨਾਲ ਨੇਤਰਹੀਣਾਂ ਨੂੰ ਵੱਧ ਤੋਂ ਵੱਧ ਆਪਣੀ ਵੋਟ ਦੇ ਹੱਕ ਬਾਰੇ ਜਾਣੂ ਕਰਵਾਇਆ ਗਿਆ ਅਤੇ ਵੀ.ਵੀ.ਪੈਟ ਮਸ਼ੀਨ ਤੇ ਆਪਣੀ ਵੋਟ ਆਪਣੇ ਮਨਪਸੰਦ ਦੇ ਉਮੀਦਵਾਰ ਨੂੰ ਦੇਣ ਦੀ ਵਿਧੀ ਬਾਰੇ ਵੀ ਦੱਸਿਆ ਗਿਆ।ਇਸ ਮੌਕੇ ਖੇਤੀਬਾੜੀ ਵਿਭਾਗ ਦੇ ਵੀ.ਵੀ.ਪੈਟ ਮਸ਼ੀਨ ਦੇ ਸੁਪਰਵਾਈਜਰ ਅਤੇ ਸਕੂਲ ਦਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply