15 ਹੋਰ ਖੇਡਾਂ ਦੇ ਕੌਚ ਨਿਯੁੱਕਤ ਕਰਨ ਲਈ ਪੰਜਾਬ ਸਰਕਾਰ ਨੂੰ ਕੀਤੀ ਸਿਫਾਰਿਸ਼
ਪਠਾਨਕੋਟ, 15 ਜੁਲਾਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਅੰਦਰ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ ਇਸ ਨਾਲ ਜਿੱਥੇ ਖਿਡਾਰੀਆਂ ਨੂੰ ਖੇਡਣ ਦੇ ਲਈ ਵਧੀਆ ਕੌਚ, ਵਧੀਆ ਖੇਡਾਂ ਦੀਆਂ ਗਰਾਉਂਡਾਂ ਮਿਲਣਗੀਆਂ ਉੱਥੇ ਹੀ ਜਿਲ੍ਹਾ ਪਠਾਨਕੋਟ ਦਾ ਨਾਮ ਪੰਜਾਬ ਅੰਦਰ , ਪੂਰੇ ਦੇਸ ਅੰਦਰ ਅਤੇ ਪੂਰੀ ਦੁਨੀਆਂ ਅੰਦਰ ਰੋਸ਼ਨ ਹੋਵੇਗਾ।ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਆਪਣੇ ਸਿਟੀ ਦਫਤਰ ਵਿਖੇ ਜਿਲ੍ਹਾ ਖੇਡ ਅਫਸ਼ਰ ਕੁਲਵਿੰਦਰ ਸਿੰਘ ਨਾਲ ਇੱਕ ਵਿਸ਼ੇਸ ਮੀਟਿੰਗ ਦੋਰਾਨ ਇਹ ਪ੍ਰਗਟਾਵਾ ਕੀਤਾ।
ਵਿਧਾਇਕ ਅਮਿਤ ਵਿੱਜ ਨੇ ਕਿਹਾ ਕਿ ਜਿਲ੍ਹਾ ਗੁਰਦਾਸਪੁਰ/ਪਠਾਨਕੋਟ ਦੇ ਸਾਬਕਾ ਸੰਸਦ ਸੁਨੀਲ ਜਾਖੜ ਵੱਲੋਂ ਐਮ.ਪੀ ਫੰਡ ਵਿੱਚੋਂ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਕਰੀਬ ਇੱਕ ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ ਸੀ । ਜਿਸ ਨਾਲ ਜਿਲ੍ਹਾ ਪਠਾਨਕੋਟ ਅੰਦਰ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਨ ਦੇ ਲਈ ਵਿਸ਼ੇਸ ਉਪਰਾਲੇ ਕੀਤੇ ਜਾਣਗੇ।
ਵਿਧਾਇਕ ਵਿੱਜ ਨੇ ਜਿਲ੍ਹਾ ਖੇਡ ਅਫਸ਼ਰ ਪਠਾਨਕੋਟ ਕੁਲਵਿੰਦਰ ਸਿੰਘ ਨੂੰ ਕਿਹਾ ਕਿ ਉਹ ਬੀ.ਡੀ.ਪੀ.ਓ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਸਰਵੇ ਕਰਕੇ ਇਸ ਦੀ ਰਿਪੋਰਟ ਪੇਸ ਕਰਨਗੇ ਕਿ ਕਿਸ ਪਿੰਡ ਅੰਦਰ ਖਿਡਾਰੀਆਂ ਦੇ ਲਈ ਗਰਾਉਂਡ ਬਣਾਏ ਜਾ ਸਕਦੇ ਹਨ ਜਾਂ ਪਹਿਲਾ ਤੋਂ ਬਣੇ ਗਰਾਉਂਡਾਂ ਵਿੱਚ ਕਮੀਆਂ ਨੂੰ ਦੂਰ ਕਰ ਕੇ ਸੁਧਾਰ ਕੀਤਾ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਪਠਾਨਕੋਟ ਵਿੱਚ ਵੀ ਜਿਸ ਖੇਤਰ ਅੰਦਰ ਜਿੱਥੇ ਕਿਸੇ ਵੀ ਗੇਮ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਉਪਰਾਲਾ ਕੀਤਾ ਜਾ ਸਕਦਾ ਹੈ ਉਸ ਖੇਤਰ ਦੀ ਚੋਣ ਕਰਕੇ ਨੋਜਵਾਨਾਂ ਲਈ ਗਰਾਉਂਡਾਂ ਤਿਆਰ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਨ੍ਹਾਂ ਦਾ ਉਪਰਾਲਾ ਹੈ ਕਿ ਪਠਾਨਕੋਟ ਅੰਦਰ ਸਰਕਾਰੀ ਸਕੂਲਾਂ ਦੀਆਂ ਗਰਾਉਂਡਾਂ ਵਿੱਚ ਵੀ ਸੁਧਾਰ ਕੀਤਾ ਜਾਵੇਗਾ। ਇੱਕ ਸਥਾਨ ਜੋ ਹਾਈਵੇ ਦੇ ਨਾਲ ਲਗਦਾ ਹੋਵੇਗਾ ਉਸ ਸਥਾਨ ਦੀ ਚੋਣ ਕਰਕੇ ਕ੍ਰਿਕਟ ਗਰਾਉਂਡ ਬਣਾਈ ਜਾਵੇਗੀ, ਤਾਂ ਜੋ ਉੱਥੇ ਕ੍ਰਿਕਟ ਟ੍ਰਨਾਮਿੰਟ ਕਰਵਾਏ ਜਾ ਸਕਣ।
ਉਨ੍ਹਾਂ ਕਿਹਾ ਕਿ ਪਠਾਨਕੋਟ ਦੇ ਲਮੀਨੀ ਵਿਖੇ ਮਲਟੀਪਰਪਜ ਸਟੇਡੀਅਮ ਦੀ ਗਰਾਉਂਡ ਜੋ ਕਿ ਫੁੱਟਬਾਲ ਦੀ ਇੱਕ ਬਹੁਤ ਹੀ ਵਧੀਆ ਗਰਾਉਂਡ ਹੈ ਵਿੱਚ ਸੁਧਾਰ ਕੀਤਾ ਜਾਵੇਗਾ ਅਤੇ ਜਲਦੀ ਹੀ ਗਰਾਉਂਡ ਨੂੰ ਤਿਆਰ ਕਰਨ ਦਾ ਕੰਮ ਕੀਤਾ ਜਾਵੇਗਾ, ਜੋ ਵੀ ਕਮਿਆਂ ਗਰਾਉਂਡ ਵਿੱਚ ਹੋਣਗੀਆਂ ਉਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਵਿੱਚ ਨੋਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਲਈ ਇਸ ਸਮੇਂ ਵੱਖ ਵੱਖ ਗੇਮਾਂ ਦੇ ਪੰਜ ਕੌਚ ਮੋਜੂਦ ਹਨ ਜੋ ਖਿਡਾਰੀਆਂ ਨੂੰ ਤਿਆਰ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਖੇਡ ਵਿਭਾਗ ਦੇ ਡਾਇਰੈਕਟਰ, ਸਕੱਤਰ ਅਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਤ ਰੂਪ ਵਿੱਚ ਜਿਲ੍ਹਾ ਪਠਾਨਕੋਟ ਵਿੱਚ ਕਰੀਬ ਹੋਰ 15 ਖੇਡਾਂ ਦੇ ਕੌਚ ਨਿਯੁੱਕਤ ਕਰਨ ਦੀ ਸਿਫਾਰਸ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਖਿਡਾਰੀਆਂ ਨੂੰ ਖੇਡਾਂ ਦੇ ਮੈਦਾਨਾਂ ਦੀ ਸੁਵਿਧਾਵਾਂ ਮੁਹੇਈਆਂ ਕਰਵਾਈਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਸੋਚ ਹੈ ਕਿ ਨੋਜਵਾਨਾਂ ਨੂੰ ਨਸਿਆਂ ਦੀ ਦਲਦਲ ਚੋਂ ਬਾਹਰ ਕੱਢ ਕੇ ਖੇਡਾਂ ਨਾਲ ਜੋੜਿਆ ਜਾਵੇ ਤਾਂ ਜੋ ਸਾਡਾ ਕੱਲ ਦਾ ਭਵਿੱਖ ਰੋਸਨ ਹੋ ਸਕੇ। ਪੰਜਾਬ ਦਾ ਨਾਮ ਦੇਸਾਂ ਵਿਦੇਸ਼ਾਂ ਅੰਦਰ ਰੋਸ਼ਨ ਹੋ ਸਕੇ।
Check Also
ਖ਼ਾਲਸਾ ਕਾਲਜ ਵਿਖੇ ‘ਸਾਹਿਤ ਉਤਸਵ ਅਤੇ ਪੁਸਤਕ ਮੇਲੇ’ ਦਾ 19 ਨੂੰ ਹੋਵੇਗਾ ਆਗਾਜ਼
5 ਰੋਜ਼ਾ ਮੇਲੇ ਦੀ ਛੀਨਾ ਕਰਨਗੇ ਪ੍ਰਧਾਨਗੀ ਅੰਮ੍ਰਿਤਸਰ, 13 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ …