ਬੋਰਡ `ਤੇ ਸਰਕਾਰੀ ਲਾਇਸੈਂਸ ਨੰਬਰ, ਸਟਾਫ਼ ਤੇ ਵਿਦਿਆਰਥੀਆਂ ਦਾ ਲਿਖਣਾ ਜਰੂਰੀ – ਡਿਪਟੀ ਕਮਿਸ਼ਨਰ
ਭੀਖੀ/ਮਾਨਸਾ, 26 ਸਤੰਬਰ (ਪੰਜਾਬ ਪੋਸਟ – ਕਮਲ ਕਾਂਤ) – ਪੰਜਾਬ ਦੇ ਨਾਗਰਿਕਾਂ ਨੂੰ ਸੁਰੱਖਿਅਤ ਢੰਗ ਨਾਲ ਵਿਦੇਸ਼ ਜਾਣ ਦੇ ਯੋਗ ਬਣਾਉਣ ਲਈ ਪੰਜਾਬ ਸਰਕਾਰ ਨੇ ਅਧਿਕਾਰਤ ਟਰੈਵਲ ਏਜੰਟਾਂ, ਆਈਲੈਟਸ ਕੋਚਿੰਗ ਸੈਂਟਰਾਂ, ਇਮੀਗਰੇਸ਼ਨ ਸਲਾਹਕਾਰਾਂ ਅਤੇ ਟਿਕਟ ਏਜੰਟਾਂ ਨੂੰ ਲਾਇਸੰਸ ਜਾਰੀ ਕੀਤੇ ਹਨ।ਇਹ ਕਾਰੋਬਾਰ ਚਲਾ ਰਹੇ ਲੋਕਾਂ ਨੂੰ ਆਪਣੇ ਲਾਇਸੰਸ ਨੰਬਰ ਮੁੱਖ ਨਾਲ ਬੋਰਡਾਂ `ਤੇ ਪ੍ਰਦਰਸ਼ਿਤ ਕਰਨ ਦੀ ਹਦਾਇਤ ਕੀਤੀ ਗਈ ਹੈ ਤਾਂ ਜੋ ਉਨ੍ਹਾਂ ਨੂੰ ਮਿਲਣ ਜਾਣ ਵਾਲੇ ਗ੍ਰਾਹਕਾਂ ਨੂੰ ਪਤਾ ਲੱਗ ਸਕੇ ਕਿ ਉਪਰੋਕਤ ਟਰੈਵਲ ਏਜੰਟ, ਆਈਲੈਟਸ ਕੋਚਿੰਗ ਸੈਂਟਰ, ਇਮੀਗਰੇਸ਼ਨ ਸਲਾਹਕਾਰ ਅਤੇ ਟਿਕਟ ਏਜੰਟ ਅਧਿਕਾਰਤ ਹਨ ਜਾਂ ਨਹੀਂ। ਜੇਕਰ ਇਨ੍ਹਾਂ ਵਿਚੋਂ ਕੋਈ ਵੀ ਨਿਰਦੇਸ਼ਾਂ ਦਾ ਪਾਲਣ ਨਹੀਂ ਕਰਦਾ ਹੈ ਤਾਂ ਨਿਯਮਾਂ ਮੁਤਾਬਿਕ ਸਖ਼ਤ ਕਾਰਵਾਈ ਆਰੰਭੀ ਜਾਵੇਗੀ।
ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਉਪਰੋਕਤ ਕਾਰੋਬਾਰੀ ਅਦਾਰਿਆਂ ਨੂੰ ਨਿਯਮਾਂ ਬਾਰੇ ਵੇਰਵਾ ਦਿੰਦੇ ਹੋਏ ਕਿਹਾ ਕਿ ਪੰਜਾਬ ਪ੍ਰੇਵੈਂਸ਼ਨ ਆਫ਼ ਹਿਊਮਨ ਸਮਗਲਿੰਗ ਐਕਟ 2012 ਦੇ ਅਧੀਨ ਪਾਲਣਾ ਕੀਤਾ ਗਈ ਹੈ ਜਿਸ ਵਿਚ ਆਈਲੈਟਸ ਕੋਚਿੰਗ, ਇਮੀਗਰੇਸ਼ਨ ਕੰਸਲਟੈਂਸੀ, ਟਰੈਵਲ ਏਜੰਟ, ਟਿਕਟ ਏਜੰਟ, ਜਨਰਲ ਸੇਲਜ਼ ਏਜੰਟ ਸ਼ਾਮਲ ਹਨ। ਉਨ੍ਹਾਂ ਸੈਂਟਰਾਂ ਨੂੰ ਹਦਾਹਿਤ ਕੀਤੀ ਕਿ ਇਨ੍ਹਾਂ ਸੈਂਟਰਾਂ ਤੇ ਪੜ੍ਹ ਰਹੇ ਵਿਦਿਆਰਥੀ ਅਤੇ ਸਟਾਫ਼ ਦਾ ਰਿਕਾਰਡ ਫੋਟੋਆਂ ਫੋਟੋਆਂ ਸਮੇਤ ਮੇਨਟੇਨ ਕੀਤਾ ਜਾਵੇ ਅਤੇ ਇਹ ਸਾਰਾ ਡਾਟਾ ਆਨਲਾਈਨ ਵੀ ਹੋਣਾ ਜਰੂਰੀ ਹੈ।
ਉਨ੍ਹਾਂ ਵਿਦਿਆਰਥੀਆਂ ਤੋਂ ਲਈਆਂ ਫੀਸਾਂ, ਕਰਮਚਾਰੀਆਂ ਨੂੰ ਦਿੱਤੀਆਂ ਜਾਂਦੀਆਂ ਤਨਖ਼ਾਹਾਂ ਦੇ ਰਿਕਾਰਡ ਅਤੇ ਕੈਸ਼ ਬੁੱਕ ਵਿਚ ਹੋਏ ਹੋਰ ਖ਼ਰਚਿਆਂ ਦਾ ਰਿਕਾਰਡ ਵੀ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਹਨ।ਸੈਂਟਰਾਂ ਦੇ ਬਾਹਰ ਬੋਰਡਾਂ ਤੇ ਸੇਵਾਵਾਂ ਅਨੁਸਾਰ ਖਰਚੇ ਵੀ ਪ੍ਰਦਰਸ਼ਿਤ ਕੀਤੇ ਜਾਣੇ ਚਾਹੀਦੇ ਹਨ।
ਇਨ੍ਹਾਂ ਸੈਂਟਰਾਂ ਦੇ ਮਾਲਕ ਪਾਣੀ, ਬਿਜਲੀ, ਇਮਾਰਤ ਦੀ ਸੁਰੱਖਿਆ ਅਤੇ ਖੇਤਰ ਦੀ ਆਮ ਸੁਰੱਖਿਆ ਲਈ ਜਿੰਮੇਵਾਰ ਹੋਣਗੇ।ਉਨ੍ਹਾਂ ਲਈ ਸੀ.ਸੀ.ਟੀ.ਵੀ ਕੈਮਰੇ ਅਤੇ ਅੱਗ ਬੁਝਾਉਣ ਦੇ ਯੰਤਰ ਰੱਖਣੇ ਲਾਜ਼ਮੀ ਹਨ।ਉਨ੍ਹਾਂ ਕੋਲ ਸਬੰਧਤ ਅਥਾਰਟੀ ਵਲੋਂ ਜਾਰੀ ਕੀਤਾ ਇਮਾਰਤ ਸੁਰੱਖਿਆ ਸਰਟੀਫਿਕੇਟ ਵੀ ਹੋਣਾ ਲਾਜ਼ਮੀ ਹੈ।
ਇਹ ਸਾਰਾ ਰਿਕਾਰਡ ਹਰ 6 ਮਹੀਨਿਆਂ ਵਿਚ ਜੂਨ ਅਤੇ ਦਸੰਬਰ ਨੂੰ ਕੰਪਾਇਲ ਕਰਨਾ ਹੁੰਦਾ ਹੈ ਅਤੇ 6 ਮਹੀਨਿਆਂ ਦੇ ਅੰਤ ਦੇ ਇਕ ਹਫ਼ਤੇ ਵਿਚ ਡਿਪਟੀ ਕਮਿਸ਼ਨਰ ਦਫ਼ਤਰ ਮਾਨਸਾ ਦੀ ਲਾਇਸੰਸ ਅਤੇ ਪਾਸਪੋਰਟ ਸ਼ਾਖਾ ਵਿਖੇ ਜਮ੍ਹਾਂ ਕਰਵਾਉਣਾ ਲਾਜ਼ਮੀ ਹੈ।ਟਿਕਟ ਏਜੰਟਾਂ ਨੂੰ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣ ਦੀਆਂ ਟਿਕਟਾਂ ਦਾ ਚਾਰਟ ਸਬੰਧੀ ਡਾਟਾ ਸੰਭਾਲਣਾ ਜਰੂਰੀ ਹੈ ਅਤੇ ਹਰ ਮਹੀਨੇ ਈ ਮੇਲ ਆਈ.ਡੀ dc.man@punjabmail.gov.inov ਭੇਜਣਾ ਜਰੂਰੀ ਹੈ। ਟਰੈਵਲ ਏਜੰਟਾਂ ਨੂੰ ਆਪਣੇ ਗਾਹਕਾਂ ਦੀ ਸੂਚੀ ਦੇ ਨਾਲ ਨਾਮ, ਪਿਤਾ ਦਾ ਨਾਮ, ਪਤਾ, ਪ੍ਰਾਪਤ ਕੀਤੀ ਸਹੂਲਤ, ਪਾਸਪੋਰਟ ਦੇ ਵੇਰਵੇ, ਆਧਾਰ ਕਾਰਡ, ਪੈਨ ਕਾਰਡ ਅਤੇ ਹਰ ਮਹੀਨੇ ਦੀ 10 ਤਰੀਕ ਤੱਕ dc.man0punjabmail.gov.in ਨੂੰ ਭੇਜਣਾ ਹੋਵੇਗਾ ਅਤੇ ਡੀ.ਸੀ ਦਫ਼ਤਰ ਅਤੇ ਐਸ.ਐਸ.ਪੀ ਮਾਨਸਾ ਦੀ ਲਾਇਸੰਸ ਅਤੇ ਪਾਸਪੋਰਟ ਸ਼ਾਖਾ ਵਿਚ ਜਮ੍ਹਾਂ ਕਰਵਾਉਣਾ ਹੋਵੇਗਾ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …