Sunday, December 22, 2024

‘ਕੁੱਖ ਤੇ ਰੁੱਖ ਬਚਾਓ’ ਮੁਹਿੰਮ ਅਧਿਨ ਪੌਦੇ ਲਗਾਏ

PPN26091404

ਬਠਿੰਡਾ, 26 ਸਤੰਬਰ (ਅਵਤਾਰ ਸਿੰਘ ਕੈਂਥ/ਸੰਜੀਵ)- ਨੰਬਰਦਾਰ ਯੂਨੀਅਨ ਜ਼ਿਲ੍ਹਾ ਬਠਿੰਡਾ ਵਲੋਂ ਤਹਿਸੀਲ ਕੰਪਲੈਕਸ ਵਿੱਚ ਮਾਨਯੋਗ ਤਹਿਸੀਲਦਾਰ ਜਸ਼ਨਜੀਤ ਸਿੰਘ ਦੀ ਹਾਜ਼ਰੀ ਵਿੱਚ ਇੱਕ ਬੂਟਾ ਲਗਾ ਕੇ ਬੀਬਾ ਹਰਸਿਮਰਤ ਕੌਰ ਬਾਦਲ ਫੂਡ ਪ੍ਰੋਸੈਸਿੰਗ ਮੰਤਰੀ ਭਾਰਤ ਸਰਕਾਰ ਵਲੋਂ ਵਿੱਢੀ ਮੁਹਿੰਮ ”ਕੁੱਖ ਤੇ ਰੁੱਖ  ਬਚਾਓ” ਵਿੱਚ ਹਿੱਸਾ ਲੈਂਦੇ ਹੋਏ ਸ਼ੁਰੂਆਤ ਕਰਦਿਆਂ ਨੰਬਰਦਾਰਾਂ ਦੇ ਪ੍ਰਧਾਨ ਹਰਭਜਨ ਖਾਨਾ ਨੇ ਸਾਰੇ ਨੰਬਰਦਾਰਾਂ ਨੂੰ ਅਪੀਲ ਕੀਤੀ ਕਿ ਸਾਰੇ ਨੰਬਰਦਾਰ ਆਪੋ ਆਪਣੇ ਪਿੰਡਾਂ ਵਿੱਚ ਬੂਟੇ ਲਗਾ ਕੇ ਹਰਿਆਵਲ ਲਹਿਰ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ, ਇਸ ਮੌਕੇ ਸੁਖਜੀਤ ਸਿੰਘ, ਬਲਵਿੰਦਰ ਕੋਟ ਸ਼ਮੀਰ, ਬਲਜਿੰਦਰ ਸਿੰਘ ਕਿਲੀ ਸਕੱਤਰ  ਜਨਰਲ, ਦਵਿੰਦਰ ਸਿੰਘ ਬਠਿੰਡਾ, ਤਹਿ: ਪ੍ਰਧਾਨ, ਗੁਰਤੇਲ ਸਿੰਘ  ਵਾਈਸ ਪ੍ਰਧਾਨ ਬਠਿੰਡਾ, ਮੀਤ ਸਿੰਘ ਮੀਤ ਪ੍ਰਧਾਨ ਗੋਨਿਆਣਾ, ਤਰਸ਼ੇਮ ਸਿੰਘ ਬੱਲੂਆਣਾ, ਬਲਵੀਰ ਸਿੰਘ ਚੇਅਰਮੈਨ, ਅਮਰਜੀਤ ਸਿੰਘ ਪ੍ਰੈਸ ਸਕੱਤਰ , ਗੁਰਦੇਵ ਸਿੰਘ ਅਬਲੂ, ਬੂਟਾ ਸਿੰਘ ਪ੍ਰਧਾਨ ਗੋਨਿਆਣਾ, ਗੁਰਪ੍ਰੀਤ ਸਿੰਘ  ਸਕੱਤਰ ਅਤੇ ਤਹਿਸੀਲ ਦਾ ਸਟਾਫ਼ ਹਾਜਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply