Sunday, December 22, 2024

ਬਾਬਾ ਫ਼ਰੀਦ ਕਾਲਜ ਦੀ ਟੀਮ ਜੋਨਲ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ‘ਚ ਪਹੁੰਚੀ

PPN26091405
ਟੀਮ ਨਾਲ ਪ੍ਰਬੰਧਕ ਮੈਂਬਰ। ਤਸਵੀਰ : ਜੱਸੀ

ਬਠਿੰਡਾ, 26 ਸਤੰਬਰ (ਅਵਤਾਰ ਸਿੰਘ ਕੈਂਥ/ਜਸਵਿੰਦਰ ਸਿੰਘ ਜੱਸੀ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਵਾਏ ਜਾ ਰਿਹਾ ਜੋਨਲ ਕ੍ਰਿਕਟ ਟੂਰਨਾਮੈਂਟ ਜੋ ਕਿ ਬਾਬਾ ਫ਼ਰੀਦ ਕਾਲਜ ਦਿਉਣ ਦੇ ਖੇਡ ਮੈਦਾਨ ਵਿੱਚ 22 ਸਤੰਬਰ ਤੋਂ ਚਲ ਰਿਹਾ ਹੈ, ਦੇ ਪਹਿਲੇ ਸੈਮੀਫਾਇਨਲ ਮੈਚ ਬਾਬਾ ਫ਼ਰੀਦ ਕਾਲਜ ਦਿਉਣ ਦੀ ਟੀਮ ਨੇ 101 ਦੌੜਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ। ਦੱਸਣਯੋਗ ਹੈ ਕਿ ਇਸ ਟੂਰਨਾਮੈਂਟ ਵਿੱਚ ਨਹਿਰੂ ਮੈਮੋਰੀਅਲ ਕਾਲਜ ਮਾਨਸਾ, ਬਾਬਾ ਫ਼ਰੀਦ ਕਾਲਜ ਦਿਓਣ, ਕੋਰਡੀਆ ਕਾਲਜ ਸੰਘੋਲ, ਗੁਰੂ ਗੋਬਿੰਦ ਸਿੰਘ ਕਾਲਜ ਤਲਵੰਡੀ ਸਾਬੋ, ਪਬਲਿਕ ਕਾਲਜ ਸਮਾਣਾ, ਯੂਨੀਵਰਸਿਟੀ ਕਾਲਜ ਜੈਤੋ, ਨੈਸ਼ਨਲ ਕਾਲਜ ਭਿੱਖੀ, ਯਾਦਵਿੰਦਰਾ ਕਾਲਜ ਆਫ਼ ਇੰਜਨੀਅਰਿੰਗ ਤਲਵੰਡੀ ਸਾਬੋ, ਸਰਕਾਰੀ ਕਾਲਜ ਮਲੇਰਕੋਟਲਾ, ਪੰਜਾਬੀ ਯੂਨੀਵਰਸਿਟੀ ਟੀ.ਪੀ.ਡੀ. ਮਾਲਵਾ ਕਾਲਜ, ਰਾਮਪੁਰਾ, ਸਰਕਾਰੀ ਬ੍ਰਜਿੰਦਰਾ ਕਾਲਜ, ਫਰੀਦਕੋਟ, ਐਸ. ਐਸ. ਡੀ. ਕਾਲਜ ਬਰਨਾਲਾ, ਜੇ.ਐਸ.ਜੇ. ਕਾਲਜ ਗੁਰਨੇ ਕਲਾਂ (ਸੰਗਰੂਰ) ਅਤੇ ਡੀ.ਏ.ਵੀ. ਕਾਲਜ ਬਠਿੰਡਾ ਆਦਿ ਕਾਲਜਾਂ ਦੀਆਂ ਕੁੱਲ 14 ਟੀਮਾਂ ਨੇ ਭਾਗ ਲਿਆ।

ਅੱਜ ਇਸ ਟੂਰਨਾਮੈਂਟ ਦਾ ਪਹਿਲਾ ਸੈਮੀਫਾਈਨਲ ਮੈਚ ਪਬਲਿਕ ਕਾਲਜ ਸਮਾਣਾ ਅਤੇ ਬਾਬਾ ਫ਼ਰੀਦ ਕਾਲਜ ਦਿਉਣ ਦੀਆਂ ਟੀਮਾਂ ਵਿਚਕਾਰ ਹੋਇਆ। ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬਾਬਾ ਫ਼ਰੀਦ ਕਾਲਜ ਦੀ ਟੀਮ ਨੇ 20 ਓਵਰਾਂ ਵਿੱਚ 167 ਦੌੜਾਂ ਬਣਾ ਕੇ ਪਬਲਿਕ ਕਾਲਜ ਸਮਾਣਾ ਦੀ ਟੀਮ ਲਈ 168 ਦੌੜਾਂ ਦਾ ਟੀਚਾ ਰੱਖਿਆ। ਇਸ ਮੈਚ ਵਿੱਚ ਬਾਬਾ ਫ਼ਰੀਦ ਕਾਲਜ ਦੀ ਟੀਮ ਦੇ ਕਪਤਾਨ ਕਮਲ ਨੇ 38 ਦੌੜਾਂ, ਮੋਹਿਤ ਨੇ 46 ਦੌੜਾਂ ਅਤੇ ਹਰਜੋਤ ਨੇ 23 ਦੌੜਾਂ ਬਣਾਈਆਂ ਜਦੋ ਕਿ ਪਬਲਿਕ ਕਾਲਜ ਸਮਾਣਾ ਦੀ ਟੀਮ ਸਿਰਫ 66 ਦੌੜਾਂ ਬਣਾਕੇ ਆਊਟ ਹੋ ਗਈ । ਇਸ ਤਰ੍ਹਾਂ ਬਾਬਾ ਫ਼ਰੀਦ ਕਾਲਜ ਨੇ 101 ਦੌੜਾਂ ਨਾਲ ਸ਼ਾਨਦਾਰ ਜਿੱਤ ਹਾਸਲ ਕਰਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਇਸ ਮੌਕੇ ਖਿਡਾਰੀਆਂ ਦਾ ਹੌਸਲਾ ਵਧਾਉਣ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ ਬਾਬਾ ਫ਼ਰੀਦ ਗਰੁੱਪ ਦੇ ਡਿਪਟੀ ਡਾਇਰੈਕਟਰ (ਅਕਾਦਮਿਕ) ਡਾ. ਪ੍ਰਦੀਪ ਕੌੜਾ, ਬਾਬਾ ਫ਼ਰੀਦ ਕਾਲਜ ਦੇ ਪ੍ਰਿੰਸੀਪਲ ਡਾ. ਵਲੈਤ ਸਿੰਘ ਬਰਾੜ , ਵਾਇਸ ਪ੍ਰਿੰਸੀਪਲ ਮਨੀਸ਼ ਬਾਂਸਲ ਅਤੇ ਐਗਰੀਕਲਚਰ ਵਿਭਾਗ ਦੇ ਮੁੱਖੀ ਡਾ. ਐਸ. ਐਸ. ਬੱਲ ਤੋਂ ਇਲਾਵਾ ਟੀਮ ਦੇ ਕੋਚ ਰਸ਼ਪਾਲ ਸਿੰਘ, ਟੀਮ ਇੰਚਾਰਜ ਜਸਵਿੰਦਰ ਸਿੰਘ, ਹਰਵਿੰਦਰ ਸਿੰਘ ਅਤੇ ਮੈਨੇਜਰ ਅਜੀਤਪਾਲ ਸਿੰਘ ਨੇ ਟੀਮ ਨੂੰ ਇਸ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ। ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਚੇਅਰਮੈਨ ਸ. ਗੁਰਮੀਤ ਸਿੰਘ ਧਾਲੀਵਾਲ ਨੇ ਵੀ ਬਾਬਾ ਫ਼ਰੀਦ ਕਾਲਜ ਦੀ ਟੀਮ ਨੂੰ ਇਸ ਸਫ਼ਲਤਾ ਲਈ ਵਧਾਈ ਦਿੱੱਤੀ ਅਤੇ ਭਲਕੇ ਹੋਣ ਵਾਲੇ ਫਾਇਨਲ ਮੈਚ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply