ਅੰਮ੍ਰਿਤਸਰ, 15 ਨਵੰਬਰ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਇੰਡੀਅਨ ਅਕੈਡਮੀ ਆਫ ਫਾਈਨ ਆਰਟ ਵਲੋਂ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ (ਬਾਲ ਦਿਵਸ) ‘ਤੇ ਹਰ ਸਾਲ ਵਾਂਗ ਆਨ ਦ ਸਪਾਟ ਪੇਟਿੰਗ ਮੁਕਾਬਲਾ ਕਰਵਾਇਆ ਗਿਆ।ਜਿਸ ਵਿੱਚ ਸ਼ੀਹਰ ਦੇ ਵੱਖ-ਵੱਖ ਸਕੂਲਾਂ ਤੋਂ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।ਸੰਸਥਾ ਦੇ ਅਹੁਦੇਦਾਰ ਸੁਖਪਾਲ ਸਿੰਘ ਨੇ ਦੱਸਿਆ ਕਿ ਮੁਕਬਲੇ ਲਈ 30 ਸਕੂਲਾਂ ਤੋਂ ਆਏ 365 ਵਿਦਿਆਰਥੀਆਂ ਦੇ ਪੰਜ ਗਰੁੱਪ ਬਣਾਏ ਗਏ।ਏ ਗਰੁੱਪ ਵਿੱਚ ਪਹਿਲੀ ਤੋਂ ਪੰਜਵੀਂ, ਗਰੁੱਪ ਬੀ ਵਿੱਚ ਛੇਵੀਂ ਤੋਂ ਅੱਠਵੀਂ, ਗਰੁੁੱਪ ਸੀ ਵਿੱਚ ਨੌਵਂਿ ਤੋਂ ਦਸਵੀਂ, ਗਰੁੱਪ ਡੀ ਵਿੱਚ +1 ਤੋਂ +2 ਅਤੇ ਗਰੁੱਪ ਈ ਵਿੱਚ ਨੌਵੀਂ ਤੋਂ +2 ਤੱਕ ਦੇ ਵਿਦਿਆਰਥੀ ਸ਼ਾਮਲ ਕੀਤੇ ਗਏ।ਬੱਚਿਆਂ ਨੇ ਪੇਟਿੰਗ ਤੋਂ ਇਲਾਵਾ ਕਲੇਅ ਮਾਡਲਿੰਗ ਵਿੱਚ ਵੀ ਹਿੱਸਾ ਲਿਆ। ਗਰੁੱਪ ਏ ਵਿੱਚ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ਼ ਜੀ.ਟੀ ਰੋਡ ਦੇ ਮਨਰਾਜ ਸਿੰਘ ਰਤਨ ਨੇ ਪਹਿਲਾ ਸਥਾਨ ਹਾਸਲ ਕੀਤਾ।ਗਰੁੱਪ ਬੀ ਵਿੱਚ ਭਵਨਜ਼ ਐਸ.ਐਲ ਸਕੂਲ ਦੇ ਸਮਰਾਟ ਧਿਮਾਨ, ਗਰੁੱਪ ਸੀ ਵਿੱਚ ਸ੍ਰੀ ਗੁਰੂ ਹਰਕਿਸ਼ਨ ਸਕੂਲ ਮਜੀਠਾ ਰੋਡ ਦੀ ਜਸਮੀਤ ਕੌਰ, ਗਰੁੱਪ ਡੀ ਵਿੱਚ ਖਾਲਸਾ ਕਾਲਜ ਸੀਨੀ. ਸਕੂਲ ਦੇ ਗੁਰਪ੍ਰੀਤ ਸਿੰਘ, ਗਰੁੱਪ ਈ ਵਿੱਚ ਮਾਨਵ ਪਬਲਿਕ ਸਕੂਲ ਦੀ ਜਸਲੀਨ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸ੍ਰੀ ਗੁਰੂ ਹਰਕ੍ਰਿਸ਼ਂ ਸਕੂਲ ਨੇ ਸਭ ਤੋਂ ਜਿਆਦਾ ਇਨਾਮ ਹਾਸਲ ਕਰਕੇ ਓਵਰਆਲ ਟਰਾਫੀ ਜਿੱਤੀ ।
ਪ੍ਰੋਗਰਾਮ ਦੇ ਕਨਵੀਨਰ ਨਰਿੰਦਰ ਸਿੰਘ ਮੂਰਤੀਕਾਰ, ਸੁਖਪਾਲ ਸਿੰਘ, ਭੁਪਿੰਦਰ ਸਿੰਘ ਨੰਦਾ, ਕੁਲਵੰਤ ਸਿਮਘ ਗਿਲ ਤੇ ਆਰਟ ਗੈਲਰੀ ਦੇ ਹੋਰ ਅਹੁਦੇਦਾਰ, ਮੈਂਬਰ ਤੇ ਕਲਾ ਪ੍ਰੇਮੀ ਇਸ ਸਮੇਂ ਮੌਜੂਦ ਰਹੇ।