Thursday, November 21, 2024

ਬਾਬਾ ਰਣਜੀਤ ਸਿੰਘ ਸੀਨੀ. ਸੈਕੰ. ਸਕੂਲ ਮੂਲੋਵਾਲ ‘ਚ ਨਸ਼ਿਆਂ ਵਿਰੁੱਧ ਸੈਮੀਨਾਰ

ਧੂਰੀ, 9 ਦਸੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਾਇੰਟੇਫਿਕ ਅਵੇਅਰਨੈਸ ਐਂਡ ਸੋਸ਼ਲ ਵੈਲਫੇਅਰ ਫੋਰਮ ਵਲੋਂ ਸੋਸਵਾ ਅਤੇ ਰੈਡ ਕਰਾਸ ਨਸ਼ਾ ਛੁਡਾਉ ਕੇਂਦਰ PPNJ0912201903ਸੰਗਰੂਰ ਦੇ ਸਹਿਯੋਗ ਨਾਲ ਬਾਬਾ ਰਣਜੀਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੂਲੋਵਾਲ ਵਿਖੇ ਨਸ਼ਿਆਂ ਵਿਰੁੱਧ ਸੈਮੀਨਾਰ ‘ਚ ਬੋਲਦਿਆਂ ਡਾ. ਏ.ਐਸ ਮਾਨ ਅਤੇ ਮੋਹਨ ਸ਼ਰਮਾ ਨੇ ਕਿਹਾ ਕਿ ਅੱਜ ਨੌਜਵਾਨ ਮਰ ਰਹੇ ਨੇ ਤੇ ਬੇਬੱਸ ਬਜੁਰਗ ਮਾਪੇ ਉਨਾਂ ਦੀਆਂ ਲਾਸ਼ਾਂ ਨੂੰ ਮੋਢਾ ਦੇ ਰਹੇ ਨੇ, ਮਾਵਾਂ ਭੈਣਾਂ ਦੁਹੱਥੜੇ ਮਾਰ ਕੇ ਰੋਂਦੀਆਂ ਦੇਖਣੀਆਂ ਮੁਸ਼ਕਲ ਨੇ।ਜਿੰਨਾਂ ਦੇ ਘਰਾਂ ਵਿੱਚ ਨਸ਼ਾ ਵੜ ਗਿਆ, ਉਨਾਂ ਪਰਿਵਾਰਾਂ ਤੋਂ ਪੁੱਛ ਕੇ ਦੇਖੋ ਕਿਵੇਂ ਨਰਕ ਭਰੀ ਜਿੰਦਗੀ ਜੀ ਰਹੇ ਨੇ।ਕਈਆਂ ਨੇ ਤਾਂ ਜਮੀਨਾਂ ਵੇਚ ਤੀਆਂ, ਘਰ ਦਾ ਸਮਾਨ ਵੇਚ ਤਾ, ਤਲਾਕ ਹੋ ਗਏ, ਮਾਪੇ ਖੂਨ ਦੇ ਹੰਝੂ ਰੋਂਦੇ ਨੇ।ਨਾਂ ਸਰਕਾਰਾਂ ਨੂੰ ਤਰਸ ਆਉਂਦਾ ਨਾਂ ਹੀ ਨਸ਼ੇ ਵੇਚਣ ਵਾਲਿਆਂ ਨੂੰ। ਉਨਾਂ ਕਿਹਾ ਕਿ ਲੋਕਾਂ ਨੂੰ ਹੀ ਜਾਗਣਾ ਚਾਹੀਦਾ, ਪਿੰਡਾਂ `ਚ ਠੀਕਰੀ ਪਹਿਰੇ ਲਾ ਲਉ, ਨਾ ਚਿੱਟਾ ਵਿਕਣ ਦਿਉ ਨਾ ਹਰਿਆਣੇ ਦੀ ਸ਼ਰਾਬ ਵਿਕਣ ਦਿਉ।ਸ਼ਰਾਬ ਦੇ ਠੇਕੇ ਬੰਦ ਕਰਨ ਦੇ ਮਤੇ ਪਾ ਦਿਉ।ਇਹ ਨਾਂ ਸਮਝੋ ਕਿ ਸਾਡੇ ਘਰ ਅੱਗ ਨੀਂ ਲੱਗੀ, ਜੇ ਨਸ਼ਿਆਂ ਦੀ ਅੱਗ ਨਾਂ ਬੁਝਾਈ ਸੇਕ ਤੁਹਾਨੂੰ ਵੀ ਲੱਗੂ।ਡਾ. ਮਾਨ ਨੇ ਬੱਚਿਆਂ ਨੂੰ ਜਿੰਦਗੀ `ਚ ਕਦੇ ਨਸ਼ੇ ਨਾਂ ਕਰਨ ਦੀ ਸਹੁੰ ਚੁਕਾਈ।
            PPNJ0912201904 ਬਲਦੇਵ ਸਿੰਘ ਗੋਸਲ ਨੇ ਜਿਥੇ ਵਤਾਵਰਣ ਬਚਾਉਣ ਦਾ ਹੋਕਾ ਦਿੱਤਾ ਉਥੇ ਬੀੜੀ ਸਿਗਰਟ ਜਰਦੇ ਦੇ ਮਾੜੇ ਪ੍ਰਭਾਵ ਬਾਰੇ ਵੀ ਦੱਸਿਆ।ਪ੍ਰਹਿਲਾਦ ਸਿੰਘ ਨੇ ਕਿਹਾ ਕਿ ਸ਼ਰਾਬ ਦਾ ਠੇਕਾ ਉਥੇ ਹੀ ਖੁੱਲੇ ਜਿਥੇ ਪੰਚਾਇਤ ਮਤਾ ਪਾ ਕੇ ਮੰਗ ਕਰੇ।ਉਨਾਂ ਨੇ ਨਸ਼ਿਆਂ ਨੂੰ ਵਧਾਵਾ ਦਿੰਦੇ ਗਾਣਿਆਂ ‘ਤੇ ਪਾਬੰਦੀ ਲਾਉਣ ਦੀ ਮੰਗ ਕੀਤੀ।ਬੱਚਿਆਂ ਨੂੰ ਕਿਹਾ ਕਿ ਤੁਸੀਂ ਉਹ ਗਾਣੇ ਸੁਣਿਆ ਹੀ ਨਾਂ ਕਰੋ।ਨਾਇਬ ਸਿੰਘ ਕਾਉਂਸਲਰ ਨਸ਼ਾ ਛੁਡਾਉ ਕੇਂਦਰ ਨੇ ਨਸ਼ੇ ਕਰਨ ਵਾਲਿਆਂ ਦੇ ਨਸ਼ੇ ਛੁਡਾਉਣ ਲਈ ਰੈਡ ਕਰਾਸ ਨਸ਼ਾ ਛੁਡਾਊ ਕੇਂਦਰ ਸੰਗਰੂਰ ਭਰਤੀ ਕਰਾਉਣ ਲਈ ਕਿਹਾ, ਪ੍ਰਭਜੋਤ ਕੌਰ ਅਧਿਆਪਕਾ ਨੇ ਨਸ਼ਿਆਂ ਵਿਰੁੱਧ ਟੀਮ ਨੂੰ ‘ਜੀ ਆਇਆਂ ਕਿਹਾ, ਮੋਨੀਕਾ ਸਤੀਜਾ ਪ੍ਰਿੰਸੀਪਲ ਨੇ ਟੀਮ ਦਾ ਧੰਨਵਾਦ ਕੀਤਾ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply