Friday, September 20, 2024

ਵਿਸ਼ਵ ਪ੍ਰਤੀਯੋਗਤਾ ਲਈ ਚੁਣੀ ਗਈ ਮਾਸਟਰਜ਼ ਐਥਲੈਟਿਕਸ ਖਿਡਾਰਣ ਮਨਿੰਦਰਜੀਤ ਕੌਰ 21ਵੀਂ ਏਸ਼ੀਆ ਮਾਸਟਰਜ ਐਥਲੈਟਿਕਸ ਚੈਂਪੀਅਨਸ਼ਿਪ 2019 ‘ਚ ਕੀਤਾ ਕੁਆਲੀਫਾਈ

ਅੰਮ੍ਰਿਤਸਰ, 16 ਦਸੰਬਰ (ਪੰਜਾਬ ਪੋਸਟ – ਸੰਧੂ) – ਮਲੇਸ਼ੀਆ ਵਿਖੇ ਆਯੋਜਿਤ ਪੰਜ ਦਿਨਾਂ 21ਵੀਂ ਏਸ਼ੀਆ ਮਾਸਟਰਜ ਐਥਲੈਟਿਕਸ ਚੈਂਪੀਨਸ਼ਿਪ 2019 ਦੋਰਾਨ PPNJ1612201911ਅਜਨਾਲਾ ਬੀ.ਐਸ.ਐਫ ਹੈਡਕੁਆਟਰ ਦੀ ਵਸਨੀਕ ਤੇ ਜੰਮੂ ਕਸ਼ਮੀਰ ਵਿਖੇ ਤਾਇਨਾਤ ਬੀ.ਐਸ.ਐਫ ਕਮਾਂਡੈਂਟ ਦੀ ਪਤਨੀ ਤੇ ਅੰਤਰਰਾਸ਼ਟਰੀ ਮਾਸਟਰਜ਼ ਐਥਲੈਟਿਕਸ ਖਿਡਾਰਣ ਮਨਿੰਦਰਜੀਤ ਕੌਰ ਨੇ ਅੰਡਰ-40 ਸਾਲ ਉਮਰ ਵਰਗ ਸ਼ਾਟਪੁੱਟ ਮੁਕਾਬਲੇ ਵਿੱਚ (8.62 ਮੀਟਰ) ਮੁਕਾਬਲੇ ਵਿਚ 5ਵਾਂ ਸਥਾਨ ਹਾਸਲ ਕਰਦੇ ਹੋਏ ਮੈਰਿਟ ਸਰਟੀਫਿਕੇਟ ਤੇ ਮੈਡਲ ਹਾਸਲ ਕਰਦੇ ਹੋਏ ਮਲੇਸ਼ੀਆਂ ਦੀ ਧਰਤੀ ਤੇ ਦੇਸ਼ ਦਾ ਝੰਡਾ ਲਹਿਰਾਇਆ ਹੈ।ਉਹ ਅਗਲੇ ਸਾਲ ਜੂਨ ਵਿਚ ਹੋਣ ਵਾਲੀ ਅੰਤਰਰਾਸ਼ਟਰੀ ਪ੍ਰਤੀਯੋਗਤਾ ਲਈ ਵੀ ਚੁਣੀ ਗਈ ਹੈ।ਇਸ ਪ੍ਰਤੀਯੋਗਤਾ ਵਿਚ ਕੁੱਲ 28 ਦੇਸ਼ਾਂ ਤੋਂ ਮਾਸਟਰਜ ਐਥਲੈਟਿਕ ਖਿਡਾਰੀਆਂ ਨੇ ਹਿੱਸਾ ਲਿਆ, ਜਿਸ ਵਿਚ ਚਾਈਨਾ ਤੇ ਮਲੇਸ਼ੀਆ ਦੇ ਖਿਾਡਰੀਆ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਸੀ।ਪ੍ਰਧਾਨ ਵਿਵਾਟ ਵਿਗਰਾਂਟਾਨੋਰਸ, ਮੰਤਰੀ ਵਾਈ.ਬੀ ਦਾਤੁਕ ਹਾਜੀ ਅਬਦੁੱਲ ਕਰੀਮ ਰਹਿਮਾਨਹਮਜਾ ਤੇ ਪ੍ਰਧਾਨ ਐਸ. ਸਿਵਾਪ੍ਰਾਗਸਮ ਆਦਿ ਵਲੋਂ ਸਾਂਝੇ ਤੋਰ ਤੇ ਸਨਮਾਨਿਤ ਕੀਤਾ ਗਿਆ।
            ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅੰਤਰਰਾਸ਼ਟਰੀ ਮਾਸਟਰਜ ਐਥਲੈਟਿਕਸ ਖਿਡਾਰਣ ਮਨਿੰਦਰਜੀਤ ਕੌਰ ਕੋਮੀ ਤੇ ਕੋਮਾਂਤਰੀ ਪੱਧਰ ‘ਤੇ ਕਈ ਤਰ੍ਹਾਂ ਦੇ ਮੈਡਲ ਹਾਸਲ ਕਰਕੇ ਦੇਸ਼ ਦਾ ਝੰਡਾ ਬੁਲੰਦ ਕਰ ਚੁੱਕੀ ਹੈ।ਦੇਸ਼ ਵਾਪਿਸ ਪਰਤਨ ਤੇ ਮਨਿੰਦਰਜੀਤ ਕੌਰ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ। ਹੁਣ ਮਨਿੰਦਰਜੀਤ ਕੌਰ ਫਰਵਰੀ 2020 ਵਿਚ ਹੋਣ ਵਾਲੀ ਕੌਮੀ ਤੇ ਜੂਨ 2020 ਵਿਚ ਹੋਣ ਵਾਲੀ ਕੌਮਾਂਤਰੀ ਪੱਧਰ ਦੀ ਖੇਡ ਪ੍ਰਤੀਯੋਗਤਾ ਵਿਚ ਹਿੱਸਾ ਲਵੇਗੀ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply