ਟੀਮ ਨੇ ਆਲ ਇੰਡੀਆ ਇੰਟਰਵਰਸਿਟੀ ਪ੍ਰਤੀਯੋਗਤਾ ਲਈ ਜਗ੍ਹਾ ਬਣਾਈ
ਅੰਮ੍ਰਿਤਸਰ, 16 ਦਸੰਬਰ (ਪੰਜਾਬ ਪੋਸਟ – ਸੰਧੂ) – ਹਰਿਆਣਾ ਵਿਖੇ ਆਯੋਜਿਤ ਇੰਟਰ ਯੂਨੀਵਰਸਿਟੀ ਕ੍ਰਿਕਟ ਚੈਂਪੀਅਨਸ਼ਿਪ 2019-20 ਦੇ ਦੋਰਾਨ ਗੁਰੂ ਨਾਨਕ
ਦੇਵ ਯੂਨੀਵਰਸਿਟੀ ਦੀ ਟੀਮ ਫਸਟ ਰਨਰਅੱਪ ਰਹੀ ਹੈ।
ਉਕਤ ਰਾਸ਼ਟਰ ਪੱਧਰੀ ਖੇਡ ਮੁਕਾਬਲੇ ਦੋਰਾਨ ਜਿੱਥੇ ਅੰਤਰਰਾਸ਼ਟਰੀ ਕੋਚ ਰਣਜੀਤ ਸਿੰਘ ਸੰਧੂ ਦੀ ਅਗਵਾਈ ਵਿਚ ਗਈ ਜੀ.ਐਨ.ਡੀ.ਯੂ ਟੀਮ ਨੇ ਬੇਮਿਸਾਲ ਪ੍ਰਦਰਸ਼ਨ ਕਰਦੇ ਹੋਏ ਆਲ ਇੰਡੀਆ ਇੰਟਰ ਯੂਨੀਵਰਸਿਟੀ ਚੈਂਪੀਅਨਸ਼ਿਪ ਵਿਚ ਆਪਣੀ ਜਗ੍ਹਾ ਬਣਾਈ।ਟੀਮ ਵਿਚ ਸ਼ਾਮਿਲ ਐਚ.ਐਮ.ਵੀ ਕਾਲਜ ਫਾਰ ਵਿਮਨ ਜਲੰਧਰ ਦੀ ਵਿਦਿਆਰਥਣ ਤੇ ਖਿਡਾਰਨ ਸਿਮਰਨ ਗਾਂਧੀ ਪੁੱਤਰੀ ਰਾਕੇਸ਼ ਕੁਮਾਰ ਗਾਂਧੀ ਨੇ ਹਰੇਕ ਮੈਚ ਵਿੱਚ ਬੇਮਿਸਾਲ ਪ੍ਰਦਰਸ਼ਨ ਕੀਤਾ।ਟੀਮ ਦੀ ਇਸ ਪ੍ਰਾਪਤੀ ਤੇ ਜੀ.ਐਨ.ਡੀ.ਯੂ ਦੇ ਵੀ.ਸੀ ਪ੍ਰੌਫੈਸਰ ਡਾਕਟਰ ਜਸਪਾਲ ਸਿੰਘ ਸੰਧੂ, ਰਜਿਸਟਰਾਰ ਪ੍ਰੋ. ਡਾ. ਕੇ.ਐਸ ਕਾਹਲੋਂ, ਡਾਇਰੈਕਟਰ ਸਪੋਰਟਸ ਪ੍ਰੋ., ਡਾ. ਸੁਖਦੇਵ ਸਿੰਘ ਤੇ ਸਹਾਇਕ ਡਿਪਟੀ ਡਾਇਰੈਕਟਰ ਕੰਵਰਮਨਦੀਪ ਸਿੰਘ ਨੇ ਖਿਡਾਰਣਾਂ ਤੇ ਕੋਚ ਰਣਜੀਤ ਸਿੰਘ ਸੰਧੂ ਨੂੰ ਵਧਾਈ ਦਿੱਤੀ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅੰਤਰਰਾਸ਼ਟਰੀ ਕੋਚ ਰਣਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਜੀ.ਐਨ.ਡੀ.ਯੂ ਦੀ ਮਹਿਲਾ ਕ੍ਰਿਕਟ ਟੀਮ ਤੇ ਖਿਡਾਰਨਾਂ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਅਹਿਮ ਪ੍ਰਾਪਤੀਆਂ ਕਰਕੇ ਯੂਨੀਵਰਸਿਟੀ ਨਾਮ ਰੋਸ਼ਨ ਕਰ ਚੁੱਕੀਆਂ ਹਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media